Breaking News: ਏਪੀ ਢਿੱਲੋਂ ਅਤੇ ਦਿਲਜੀਤ ਦੋਸਾਂਝ ਵਿਚਾਲੇ ਵਿਵਾਦ
ਚੰਡੀਗੜ੍ਹ, 22 ਦਸੰਬਰ (ਵਿਸ਼ਵ ਵਾਰਤਾ):- ਗਾਇਕ ਦਿਲਜੀਤ ਦੋਸਾਂਝ ਅਤੇ ਏਪੀ ਢਿੱਲੋਂ ਵਿਚਾਲੇ ਵਿਵਾਦ ਛਿੜ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਦਿਲਜੀਤ ਦੋਸਾਂਝ ਨੇ ਆਪਣੇ ਇੰਦੌਰ ਕੰਸਰਟ ਵਿੱਚ ਆਪਣੇ ਭਾਰਤ ਦੌਰੇ ਦੀ ਸ਼ੁਰੂਆਤ ਕਰ ਰਹੇ ਗਾਇਕਾਂ ਏਪੀ ਢਿੱਲੋਂ ਅਤੇ ਕਰਨ ਔਜਲਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਸਨ। ਇਸ ਤੋਂ ਬਾਅਦ ਹੁਣ ਏਪੀ ਢਿੱਲੋਂ ਨੇ ਚੰਡੀਗੜ੍ਹ ‘ਚ ਆਪਣੇ ਕੰਸਰਟ ਦੌਰਾਨ ਦਿਲਜੀਤ ਦੋਸਾਂਝ ‘ਤੇ ਚੁਟਕੀ ਲਈ ਹੈ। ਇਸ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਸ ਨੂੰ ਲੈ ਕੇ ਦੋਹਾਂ ਗਾਇਕਾਂ ਦੇ ਪ੍ਰਸ਼ੰਸਕਾਂ ‘ਚ ਬਹਿਸ ਛਿੜ ਗਈ ਹੈ।
ਤੁਹਾਨੂੰ ਦੱਸ ਦੇਈਏ ਕਿ ਇੰਦੌਰ ਕੰਸਰਟ ਵਿੱਚ ਦਿਲਜੀਤ ਨੇ ਆਪਣੇ ਦੋ ਭਰਾਵਾਂ ਦੇ ਭਾਰਤ ਵਿੱਚ ਟੂਰ ਸ਼ੁਰੂ ਕਰਨ ਦਾ ਜ਼ਿਕਰ ਕੀਤਾ ਸੀ। ਆਪਣੇ ਇਸ ਬਿਆਨ ‘ਤੇ ਏ.ਪੀ.ਢਿਲੋਂ ਨੇ ਆਪਣੇ ਸਮਾਰੋਹ ‘ਚ ਕਿਹਾ ਕਿ ‘ਪਹਿਲਾਂ ਮੈਨੂੰ ਇੰਸਟਾਗ੍ਰਾਮ ‘ਤੇ ਅਨਬਲੌਕ ਕਰੋ ਅਤੇ ਫਿਰ ਮੇਰੇ ਨਾਲ ਗੱਲ ਕਰੋ।’
ਇਸ ਤੋਂ ਬਾਅਦ ਦਿਲਜੀਤ ਨੇ ਵੀ ਜਵਾਬ ਦਿੱਤਾ ਅਤੇ ਇੰਸਟਾਗ੍ਰਾਮ ਸਟੋਰੀ ‘ਤੇ ਇਕ ਨੋਟ ਸ਼ੇਅਰ ਕੀਤਾ। ਇਸ ‘ਚ ਉਨ੍ਹਾਂ ਨੇ ਲਿਖਿਆ, ”ਮੈਂ ਤੁਹਾਨੂੰ ਕਦੇ ਬਲਾਕ ਨਹੀਂ ਕੀਤਾ। ਮੇਰੇ ਪੰਗੇ ਸਰਕਾਰਾਂ ਨਾਲ ਮਿਲਦੇ ਆ..ਅਰਤਨਕਮ ਨਾਲ ਨੀ।”