Breaking News : ਦੀਪਿਕਾ ਪਾਦੂਕੋਣ ਤੇ ਰਣਬੀਰ ਸਿੰਘ ਦੇ ਘਰ ਗੂੰਜੀਆਂ ਕਿਲਕਾਰੀਆਂ ; ਦੀਪਿਕਾ ਪਾਦੂਕੋਣ ਨੇ ਦਿੱਤਾ ਬੇਟੀ ਨੂੰ ਜਨਮ
ਮੁੰਬਈ, 8 ਸਤੰਬਰ ( ਵਿਸ਼ਵ ਵਾਰਤਾ )Breaking News : ਦੀਪਿਕਾ ਪਾਦੂਕੋਣ ਤੇ ਰਣਬੀਰ ਸਿੰਘ ਦੇ ਘਰ ਕਿਲਕਾਰੀਆਂ ਗੂੰਜੀਆਂ ਹਨ। ਦੀਪਿਕਾ ਪਾਦੂਕੋਣ ਨੇ ਬੇਟੀ ਨੂੰ ਜਨਮ ਦਿੱਤਾ ਹੈ। ਫਿਲਮ ਐਕਟਰਸ ਦੀਪਿਕਾ ਪਾਦੂਕੋਣ ਸ਼ਨੀਵਾਰ ਦੁਪਹਿਰ ਨੂੰ ਮੁੰਬਈ ਦੇ ਐਨਐਚ ਰਿਲਾਇੰਸ ਹੋਸਪਿਟਲ ਦੇ ਵਿੱਚ ਐਡਮਿਟ ਹੋਈ ਸੀ। ਉਹਨਾਂ ਦੇ ਨਾਲ ਰਣਵੀਰ ਸਿੰਘ ਅਤੇ ਉਨਾਂ ਦੇ ਪਰਿਵਾਰਿਕ ਮੈਂਬਰ ਵੀ ਮੌਜੂਦ ਸਨ।
ਇਸ ਤੋਂ ਪਹਿਲਾਂ 6 ਸਤੰਬਰ ਨੂੰ ਦੀਪਿਕਾ ਪਾਦੂਕੋਣ ਸਿੱਧੀ ਵਿਨਾਇਕ ਮੰਦਰ ਵਿਖੇ ਮੱਥਾ ਟੇਕਣ ਵੀ ਪਹੁੰਚੇ ਸਨ। ਜ਼ਿਕਰਯੋਗ ਹੈ ਕਿ 28 ਫਰਵਰੀ ਨੂੰ ਸੋਸ਼ਲ ਮੀਡੀਆ ਤੇ ਦੀਪਿਕਾ ਨੇ ਆਪਣੀ ਪ੍ਰੈਗਨੈਂਸੀ ਅਨਾਊਂਸ ਕੀਤੀ ਸੀ। ਉਸ ਤੋਂ ਬਾਅਦ ਉਸਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤਾ ਸੀ ਜਿਸ ਵਿੱਚ ਉਸਨੇ ਲਿਖਿਆ ਸੀ ਕਿ ਸਤੰਬਰ ਮਹੀਨੇ ਦੇ ਵਿੱਚ ਉਹ ਇੱਕ ਬੱਚੇ ਨੂੰ ਜਨਮ ਦੇਣਗੇ। ਸ਼ੁਕਰਵਾਰ ਨੂੰ ਜਦੋਂ ਦੀਪਿਕਾ ਆਪਣੇ ਪਤੀ ਰਣਵੀਰ ਸਿੰਘ ਦੇ ਨਾਲ ਸਿੱਧੀ ਵਿਨਾਇਕ ਮੰਦਰ ਪਹੁੰਚੇ ਸਨ ਤਾਂ ਉਹਨਾਂ ਨੇ ਹਰੇ ਰੰਗ ਦੀ ਸਾੜੀ ਪਾਈ ਹੋਈ ਸੀ। ਰਣਵੀਰ ਸਿੰਘ ਵੀ ਕੁੜਤੇ ਪਜਾਮੇ ਦੇ ਵਿੱਚ ਨਜ਼ਰ ਆ ਰਹੇ ਸਨ। ਇਸ ਮੌਕੇ ਉਹਨਾਂ ਦੇ ਪਰਿਵਾਰਿਕ ਮੈਂਬਰ ਮੌਜੂਦ ਨਹੀਂ ਸਨ। ਕੁਝ ਦਿਨ ਪਹਿਲਾਂ ਦੀਪਿਕਾ ਅਤੇ ਰਣਵੀਰ ਨੇ ਪ੍ਰੈਗਨੈਂਸੀ ਫੋਟੋ ਸ਼ੂਟ ਵੀ ਕਰਵਾਇਆ ਸੀ। ਜਿਸਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸੀ ਅਤੇ ਲੋਕਾਂ ਨੇ ਇਹਨਾਂ ਨੂੰ ਖੂਬ ਸ਼ੇਅਰ ਕੀਤਾ ਸੀ। ਸੋਮਵਾਰ ਨੂੰ ਉਹਨਾਂ ਨੇ ਆਪਣੇ ਇਸਟਾਗਰਾਮ ਅਕਾਊਂਟ ਤੇ ਵੀ 14 ਫੋਟੋਆਂ ਸ਼ੇਅਰ ਕੀਤੀਆਂ ਸਨ। ਦੀਪਿਕਾ ਵੱਲੋਂ ਇਹਨਾਂ ਫੋਟੋਆਂ ਨੂੰ ਇੰਟਰਨੈਟ ਤੇ ਲੋਡ ਕਰਨ ਤੋਂ ਬਾਅਦ ਲਗਾਤਾਰ ਉਹਨਾਂ ਦੇ ਫੈਨਸ ਦੇ ਵਿੱਚ ਇਸ ਗੱਲ ਨੂੰ ਲੈ ਕੇ ਚਰਚਾ ਬਣੀ ਹੋਈ ਸੀ ਕਿ ਉਹ ਕਦੋਂ ਬੱਚੇ ਨੂੰ ਜਨਮ ਦੇਣਗੇ। ਰਣਵੀਰ ਸਿੰਘ ਨੇ ਕੁਝ ਸਮੇਂ ਪਹਿਲਾਂ ਇੱਕ ਮੀਡੀਆ ਇੰਟਰੈਕਸ਼ਨ ਦੇ ਵਿੱਚ ਕਿਹਾ ਸੀ ਕਿ ਉਹ ਦੀਪਿਕਾ ਪਾਦੂਕੋਨ ਵਰਗੀ ਬੇਟੀ ਚਾਹੁੰਦੇ ਹਨ। ਲੱਗਦਾ ਹੈ ਕਿ ਭਗਵਾਨ ਨੇ ਉਹਨਾਂ ਦੀ ਬੇਨਤੀ ਸੁਣ ਲਈ ਹੈ ਅਤੇ ਇਸ ਜੋੜੇ ਨੂੰ ਇੱਕ ਖੂਬਸੂਰਤ ਬੇਟੀ ਮਿਲੀ ਹੈ।