Breaking News: 2 ਕਰੋੜ 18 ਲੱਖ ਦੀ ਲਾਗਤ ਨਾਲ ਨਹਿਰੀ ਪਾਈਪਾਂ ਦਾ ਕੰਮ ਸ਼ੁਰੂ— ਵਿਧਾਇਕ ਬੁੱਧ ਰਾਮ
ਬੁਢਲਾਡਾ 19 ਨਵੰਬਰ (ਵਿਸ਼ਵ ਵਾਰਤਾ) ਅੱਜ ਗੁਰਨੇ ਕਲਾਂ ਦੇ ਕਿਸਾਨਾਂ ਦੀ ਮੰਗ ਪੂਰੀ ਕਰਨ ਲਈ 1।37 ਕਰੋੜ ਦੀ ਲਾਗਤ ਨਾਲ ਮੋਘਾ 43 ਨੰਬਰ 3620 ਦੀ ਤਿੰਨ ਕਿਲੋਮੀਟਰ 800 ਮੀਟਰ ਲੰਬੀ ਪਾਈਪ ਲਾਈਨ ਦਾ ਉਦਘਾਟਨ ਹਲਕਾ ਵਿਧਾਇਕ ਪ੍ਰਿੰਸੀਪਲ ਬੁਧ ਰਾਮ ਨੇ ਟੱਕ ਲਗਾ ਕੇ ਕੀਤਾ।
ਇਸੇ ਤਰ੍ਹਾਂ ਪਿੰਡ ਦੋਦੜਾ ਦੀਆਂ ਚਾਰ ਮੋਘਿਆਂ 34683 ਐਲ, ਮੋਘਾ ਨੰਬਰ 53073 ਮੋਗਾ ਨੰਬਰ 59600 ਮੋਘਾ ਨੰਬਰ 31845 ਦੀਆਂ ਪਾਇਪ ਲਾਈਨਾਂ ਦਾ ਵੀ ਟੱਕ ਲਗਾ ਕੇ ਕੰਮ ਸ਼ੁਰੂ ਕਰਵਾਇਆ ਗਿਆ। ਲਗਭਗ 83 ਲੱਖ ਦੀ ਲਾਗਤ ਨਾਲ ਪਾਈਪਾਂ ਪਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ।
ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਹਿਰੀ ਪਾਣੀ ਦੇ ਨਾਲ ਖੇਤਾਂ ਦੀ ਸਿੰਚਾਈ ਨੂੰ ਪਹਿਲ ਦੇ ਰਹੀ ਹੈ। ਜਿਸ ਨਾਲ ਟਿਊਬਵੈਲਾਂ ਤੇ ਨਿਰਭਰਤਾ ਘਟੇਗੀ ਅਤੇ ਪਾਣੀ ਦੇ ਪੱਧਰ ਵਿੱਚ ਵੀ ਸੁਧਾਰ ਹੋਵੇਗਾ। ਉਨ੍ਹਾਂ ਦੱਸਿਆ ਕਿ ਹੁਣ ਤੱਕ 120 ਦੇ ਕਰੀਬ ਮੋਘਿਆਂ ਵਿੱਚ ਪਾਈਪ ਲਾਈਨਾਂ ਜਮੀਨ ਦੋਜ ਪਾ ਦਿੱਤੀਆਂ ਗਈਆਂ ਹਨ ।
ਇਸ ਮੌਕੇ ਗੁਰਚਰਨ ਸਿੰਘ ਜਿਲੇਦਾਰ, ਸਰਪੰਚ ਗੁਰਦੀਪ ਸਿੰਘ ਬੱਬਾ, ਦਰਸ਼ਨ ਸਿੰਘ ਮਾਨ,ਦਰਸ਼ਨ ਸਿੰਘ ਬੀਕੇਯੂ, ਬੀਰੂ ਕਮੇਟੀ ਮੈਂਬਰ ਰਮਨ ਗੁਰਨੇ ਕਲਾ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਵੀਰ ਹਾਜ਼ਰ ਸਨ। ਦੋਦੜਾ ਦੇ ਸਰਪੰਚ ਲੱਕੀ, ਪ੍ਰਧਾਨ ਸੁਖਪਾਲ ਸਿੰਘ ਵਕੀਲ, ਨਛੱਤਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜਰ ਸਨ ।