Breaking News : ਸੋਮਨਾਥ ਐਕਸਪ੍ਰੈਸ ‘ਚ ਬੰਬ ਹੋਣ ਦੀ ਸੂਚਨਾ ; ਫ਼ਿਰੋਜ਼ਪੁਰ ‘ਚ ਰੁਕੀ ਰੇਲ ਗੱਡੀ
ਫ਼ਿਰੋਜ਼ਪੁਰ,30ਜੁਲਾਈ(ਵਿਸ਼ਵ ਵਾਰਤਾ)Breaking News: ਜੰਮੂ ਤੋਂ ਜੋਧਪੁਰ ਜਾ ਰਹੀ ਸੋਮਨਾਥ ਐਕਸਪ੍ਰੈਸ ਟਰੇਨ ਨੰਬਰ 19226 ਵਿੱਚ ਬੰਬ ਹੋਣ ਦੀ ਸੂਚਨਾ ਮਿਲੀ ਹੈ। ਟਰੇਨ ਨੂੰ ਸੁਰੱਖਿਆ ਦੇ ਤਹਿਤ ਕਾਸੂ ਬੇਗੂ ਰੇਲਵੇ ਸਟੇਸ਼ਨ ‘ਤੇ ਰੋਕਿਆ ਗਿਆ।
ਮੰਗਲਵਾਰ ਸਵੇਰੇ ਫ਼ਿਰੋਜ਼ਪੁਰ ਰੇਲਵੇ ਸਟੇਸ਼ਨ ਤੋਂ ਲੰਘਦੇ ਸਮੇਂ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਕੁਲਗੜੀ ਖੇਤਰ ਅਧੀਨ ਪੈਂਦੇ ਕਾਸੂ ਬੇਗੂ ਰੇਲਵੇ ਸਟੇਸ਼ਨ ‘ਤੇ ਰੋਕ ਕੇ ਇਸ ਰੇਲਗੱਡੀ ਦੀ ਚੈਕਿੰਗ ਕੀਤੀ ਜਾ ਰਹੀ ਸੀ। ਆਰਪੀਐਫ ਕੰਟਰੋਲ ਨੂੰ ਟਰੇਨ ਵਿੱਚ ਬੰਬ ਹੋਣ ਦੀ ਸੂਚਨਾ ਮਿਲੀ ਸੀ। ਇਸ ਸੂਚਨਾ ਦੇ ਆਧਾਰ ‘ਤੇ ਸਵੇਰੇ 7:42 ਵਜੇ ਰੇਲ ਗੱਡੀ ਨੂੰ ਕਾਸੂ ਬੇਗੂ ਰੇਲਵੇ ਸਟੇਸ਼ਨ ‘ਤੇ ਤੁਰੰਤ ਪ੍ਰਭਾਵ ਨਾਲ ਰੋਕ ਦਿੱਤਾ ਗਿਆ। ਸੂਚਨਾ ਮਿਲਣ ਤੋਂ ਬਾਅਦ ਤੁਰੰਤ ਆਰਪੀਐਫ, ਜੀਆਰਪੀ, ਸਿਵਲ ਪੁਲੀਸ, ਫਾਇਰ ਬ੍ਰਿਗੇਡ, ਐਂਬੂਲੈਂਸ ਨੂੰ ਸੂਚਿਤ ਕੀਤਾ ਗਿਆ।
ਸੁਰੱਖਿਆ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ ‘ਤੇ ਮੌਜੂਦ ਐੱਸਐੱਸਪੀ ਸੌਮਿਆ ਮਿਸ਼ਰਾ ਨੇ ਦੱਸਿਆ ਕਿ ਤਿੰਨ ਬੰਬ ਨਿਰੋਧਕ ਦਸਤੇ ਪਹੁੰਚ ਰਹੇ ਹਨ। ਬੀਐਸਐਫ ਅਤੇ ਪੰਜਾਬ ਪੁਲੀਸ ਦੀਆਂ ਡਾਗ ਸਕੁਐਡ ਟੀਮਾਂ ਜਾਂਚ ਵਿੱਚ ਜੁਟੀਆਂ ਹੋਈਆਂ ਹਨ। ਯਾਤਰੀਆਂ ਨੂੰ ਟਰੇਨ ‘ਚੋਂ ਉਤਾਰ ਕੇ ਉੱਥੇ ਸੁਰੱਖਿਅਤ ਥਾਂ ‘ਤੇ ਰੋਕ ਦਿੱਤਾ ਗਿਆ।