Breaking: ਕੇਂਦਰੀ ਹਵਾ ਗੁਣਵੱਤਾ ਮੈਨਜਮੈਂਟ ਨੇ ਪੰਜਾਬ ਦੇ ਦੋ ਪਾਵਰ ਪਲਾਂਟਾਂ ਨੂੰ ਲਾਇਆ ਮੋਟਾ ਜੁਰਮਾਨਾ
ਚੰਡੀਗੜ੍ਹ, 9 ਅਪ੍ਰੈਲ 2026 (ਵਿਸ਼ਵ ਵਾਰਤਾ) – ਕੇਂਦਰੀ ਹਵਾ ਗੁਣਵੱਤਾ ਮੈਨਜਮੈਂਟ ਵਲੋਂ ਦਿੱਲੀ ਦੇ 300 ਕਿਲੋਮੀਟਰ ਘੇਰੇ ਅੰਦਰ ਆਉਂਦੇ 6 ਪਾਵਰ ਪਲਾਂਟਾਂ ਨੂੰ ਬਾਇਓਮਾਸ ਕੋ ਫਾਇਰਿੰਗ ਨਿਯਮਾਂ ਦੀ ਪਾਲਣਾਂ ਨਾ ਕਰਨ ਲਈ 61.85 ਕਰੋੜ ਦਾ ਵਾਤਾਵਰਣ ਜੁਰਮਾਨਾ ਲਾਇਆ ਹੈ। ਇਨ੍ਹਾਂ 6 ਪਾਵਰ ਪਲਾਟਾਂ ‘ਚ 2 ਪੰਜਾਬ ਦੇ ਹਨ। ਇਸ ਤੋਂ ਇਲਾਵਾ ਤਿੰਨ ਪਾਵਰ ਪਲਾਂਟ ਹਰਿਆਣਾ ਦੇ ਹਨ।
ਪੰਜਾਬ ਦੇ ਜਿਨ੍ਹਾਂ ਦੋ ਪਾਵਰ ਪਲਾਟਾਂ ਨੂੰ ਜੁਰਮਾਨਾ ਲਾਇਆ ਗਿਆ ਹੈ ਉਨ੍ਹਾਂ ‘ਚ ਪੰਜਾਬ ਦੇ ਸਰਕਾਰੀ ਖੇਤਰ ਦੇ ਗੁਰੁ ਹਰਿਗੋਬਿੰਦ ਤਾਪ ਬਿਜਲੀ ਘਰ ਲਹਿਰਾ ਮੁਹੱਬਤ (ਬਠਿੰਡਾ) ’ਤੇ ਨਿੱਜੀ ਖੇਤਰ ਦੇ ਵੇਦਾਂਤਾ ਗਰੁੱਪ ਦੇ ਤਲਵੰਡੀ ਸਾਬੋ ਸ਼ਾਮਿਲ ਹਨ। ਦੱਸ ਦਈਏ ਕਿ ਇਨ੍ਹਾਂ ਪਾਵਰ ਪਲਾਂਟਾਂ ਵਿਚ ਬਾਇਓਮਾਸ ਵਰਤਣੀ ਸ਼ੁਰੂ ਹੋ ਗਈ ਹੈ, ਪਰ ਬਾਇਓਮਾਸ ਦੇ ਨਿਯਮਾਂ ਪ੍ਰਤੀ ਅਣਗਹਿਲੀ ਦੇ ਕਾਰਨਾਂ ਕਰਕੇ ਕੇਂਦਰੀ ਹਵਾ ਗੁਣਵੱਤਾ ਮੈਨਜਮੈਂਟ ਵਲੋਂ ਲਹਿਰਾ ਮੁਹੱਬਤ ਤਾਪ ਘਰ ਨੂੰ 4.87 ਕਰੋੜ ਤੇ ਤਲਵੰਡੀ ਸਾਬੋ ਨੂੰ 33.02 ਕਰੋੜ ਦਾ ਜੁਰਮਾਨਾ ਲਾਇਆ ਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























