Breaking: ਅਗਲੇ ਮਹੀਨੇ ਅਮਿਤ ਸ਼ਾਹ ਆਉਣਗੇ ਪੰਜਾਬ
ਨਵੀਂ ਦਿੱਲੀ, 26 ਫ਼ਰਵਰੀ 2026 (ਵਿਸ਼ਵ ਵਾਰਤਾ) – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਗਲੇ ਮਹੀਨੇ ਪੰਜਾਬ ਆ ਰਹੇ ਹਨ। ਮਿਲੀ ਜਾਣਕਰੀ ਅਨੁਸਾਰ ਅਮਿਤ ਸ਼ਾਹ 14 ਮਾਰਚ ਨੂੰ ਪੰਜਾਬ ਆਉਣਗੇ। ਆਪਣੀ ਇਸ ਫੇਰੀ ਦੌਰਾਨ ਉਹ ਮੋਗਾ ‘ਚ ਇੱਕ ਰੈਲੀ ਨੂੰ ਸੰਬੋਧਨ ਕਰਨਗੇ।
ਜ਼ਿਕਰਯੋਗ ਹੈ ਕਿ ਅਗਲੇ ਸਾਲ 2027 ‘ਚ ਪੰਜਾਬ ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਅਮਿਤ ਸ਼ਾਹ ਦੀ ਇਸ ਰੈਲੀ ਤੋਂ ਬੀਜੇਪੀ ਪੰਜਾਬ ‘ਚ ਆਪਣੀ ਚੋਣ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਦੱਸ ਦਈਏ ਕਿ ਪਿਛਲੇ ਇੱਕ ਮਹੀਨੇ ਦੇ ਫਰਕ ਨਾਲ ਹੀ ਬੀਜੇਪੀ ਦੇ ਦੂਜੇ ਵੱਡੇ ਲੀਡਰ ਪੰਜਾਬ ਆ ਰਹੇ ਹਨ, ਇਸ ਤੋਂ ਪਹਿਲਾਂ 1 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਜਲੰਧਰ ਆਏ ਸਨ।
ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਬੀਜੇਪੀ ਪੰਜਾਬ ‘ਚ ਵਿਧਾਨ ਸਭਾ ਚੋਣਾਂ ਇਕੱਲੇ ਹੀ ਲੜੇਗੀ ਕਿਉਂਕਿ ਅਕਾਲ ਦਲ ਨਾਲ ਗਠਜੋੜ ਦੇ ਅਜੇ ਚਰਚੇ ਹੀ ਹਨ ਅਤੇ ਇਸ ਸਬੰਧੀ ਕੋਈ ਵੀ ਲੀਡਰ ਖੁੱਲ੍ਹ ਕੇ ਬਿਆਨ ਦੇਣ ਨੂੰ ਤਿਆਰ ਨਹੀਂ ਹੈ। ਪਰ ਜਿਵੇਂ-ਜਿਵੇਂ ਚੋਣਾਂ ਨੇੜੇ ਆਉਣਗੀਆਂ ਇਸ ਸਬੰਧੀ ਵੀ ਸਥਿਤੀ ਸਪਸ਼ਟ ਹੋ ਜਾਵੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























