Breaking: ਚੰਡੀਗੜ੍ਹ ‘ਚ ਮੇਅਰ ਚੋਣ ਤੋਂ ਪਹਿਲਾਂ ਹੀ ਟੁੱਟਿਆ ਆਪ ਤੇ ਕਾਂਗਰਸ ਦਾ ਗਠਜੋੜ
ਚੰਡੀਗੜ੍ਹ, 22 ਜਨਵਰੀ 2026 (ਵਿਸ਼ਵ ਵਾਰਤਾ) – ਚੰਡੀਗੜ੍ਹ (Breaking) ‘ਚ ਮੇਅਰ ਚੋਣ ਪਹਿਲਾਂ ਹੀ ਆਪ ਤੇ ਕਾਂਗਰਸ ਦਾ ਗਠਜੋੜ ਟੁੱਟ ਗਿਆ ਹੈ। ਅਜੇ ਬੀਤੇ ਦਿਨ ਹੀ ਦੋਵਾਂ ਪਾਰਟੀਆਂ ‘ਚ ਗਠਜੋੜ ਨੂੰ ਲੈ ਕੇ ਸਹਿਮਤੀ ਬਣੀ ਸੀ। ਪਾਰਟੀ ਦੇ ਪੰਜਾਬ ਇੰਚਾਰਜ ਜਰਨੈਲ ਸਿੰਘ ਨੇ ਐਲਾਨ ਕੀਤਾ ਕਿ ਪਾਰਟੀ ਕਾਂਗਰਸ ਨਾਲ ਗੱਠਜੋੜ ਨਹੀਂ ਕਰੇਗੀ। ਗਠਜੋੜ ਟੁੱਟਣ ਤੋਂ ਬਾਅਦ ਆਪ ਪਾਰਟੀ ਨੇ ਚੋਣਾਂ ਲਈ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਵੀ ਐਲਾਨ ਕਰ ਦਿੱਤਾ ਹੈ। ਉੱਥੇ ਹੀ ਕਾਂਗਰਸ ਨੇ ਤਿੰਨੋਂ ਅਹੁਦਿਆਂ (ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ) ਲਈ ਆਪਣੇ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਦੋਵਾਂ ਪਾਰਟੀਆਂ ਵਿਚਾਲੇ ਅਹੁਦੇ ਵੰਡਣ ਨੂੰ ਲੈ ਕੇ ਸਹਿਮਤੀ ਬਣੀ ਸੀ। ਜਿਸ ਤਹਿਤ ‘ਆਪ’ ਕੋਲ ਮੇਅਰ ਅਤੇ ਕਾਂਗਰਸ ਕੋਲ ‘ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ’ ਦੇ ਅਹੁਦੇ ਹੋਣਗੇ। ਪਰ ਇਹ ਗਠਜੋੜ ਕੁੱਝ ਹੀ ਘੰਟਿਆਂ ਬਾਅਦ ਟੁੱਟ ਗਿਆ ਹੈ।

ਦੱਸ ਦਈਏ ਕਿ ਅੱਜ ਹੀ ਨਾਮਜ਼ਦਗੀਆਂ ਸਿਰਫ਼ ਅੱਜ ਇੱਕ ਦਿਨ ਹੀ ਦਾਖਲ ਕੀਤੀਆਂ ਜਾਣਗੀਆਂ। ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ ਸਵੇਰੇ 10:00 ਵਜੇ ਤੋਂ ਸ਼ਾਮ 5:00 ਵਜੇ ਤੱਕ ਹੈ। ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਵੋਟਿੰਗ ਹੋਵੇਗੀ। ਇਹ ਪਹਿਲੀ ਵਾਰ ਹੈ ਕਿ ਵੋਟਿੰਗ ਹੱਥ ਖੜ੍ਹੇ ਕਰਕੇ ਕੀਤੀ ਜਾਵੇਗੀ।
ਨਗਰ ਨਿਗਮ ਵਿੱਚ ਮੇਅਰ ਦੀ ਚੋਣ ਲਈ, 35 ਕੌਂਸਲਰਾਂ ਅਤੇ ਇੱਕ ਸੰਸਦ ਮੈਂਬਰ ਦੀਆਂ ਵੋਟਾਂ ਜਾਇਜ਼ ਹਨ। ਮੇਅਰ ਚੁਣਨ (Breaking) ਲਈ, 19 ਕੌਂਸਲਰਾਂ ਦਾ ਸਮਰਥਨ ਜ਼ਰੂਰੀ ਹੈ। ਇਸ ਵੇਲੇ, ਭਾਜਪਾ ਕੋਲ 18 ਕੌਂਸਲਰ ਹਨ, ਜਦੋਂ ਕਿ ‘ਆਪ’ ਕੋਲ 11 ਹਨ। ਕਾਂਗਰਸ ਕੋਲ ਛੇ ਕੌਂਸਲਰ ਹਨ, ਅਤੇ ਸੰਸਦ ਮੈਂਬਰ ਵੀ ਕਾਂਗਰਸ ਦਾ ਹੈ। ਅਜਿਹੀ ਸਥਿਤੀ ਵਿੱਚ ਗਠਜੋੜ ਟੁੱਟਣ ਤੋਂ ਬਾਅਦ ਹੁਣ ਬੀਜੇਪੀ ਦੇ ਮੇਅਰ ਦਾ ਬਣਨਾ ਤੈਅ ਹੈ ਕਿਉਂਕਿ ਇਸ ਵੇਲੇ ਭਾਜਪਾ ਕੋਲ 18 ਕੌਂਸਲਰ ਹਨ। ‘ਆਪ’ ਅਤੇ ਕਾਂਗਰਸ ਗਠਜੋੜ ਟੁੱਟਣ ਤੋਂ ਬਾਅਦ ਹੁਣ ਆਪਣਾ ਮੇਅਰ ਨਹੀਂ ਬਣਾ ਸਕਦੀਆਂ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























