Breaking: ਪੰਜਾਬ ਨਗਰ ਨਿਗਮ ਚੋਣਾਂ ਵਿੱਚ ‘ਆਪ’ ਨਿੱਕਲੀ ਅੱਗੇ: ਹੁਣ ਤੱਕ 203 ਸੀਟਾਂ ਜਿੱਤੀਆਂ
– ਵੋਟਾਂ ਦੀ ਗਿਣਤੀ ਅਜੇ ਵੀ ਜਾਰੀ
ਚੰਡੀਗੜ੍ਹ, 29 ਮਈ (ਵਿਸ਼ਵ ਵਾਰਤਾ): ਪੰਜਾਬ ਵਿੱਚ ਅੱਠ ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਜਾਰੀ ਹੈ। ਹੁੰਤਾਕ ਜਾਰੀ ਕੀਤੇ ਗਏ ਨਤੀਜਿਆਂ ‘ਚ ਆਮ ਆਦਮੀ ਪਾਰਟੀ (ਆਪ) ਨੇ 203 ਸੀਟਾਂ ਜਿੱਤੀਆਂ ਹਨ। ਕਾਂਗਰਸ ਦੂਜੇ ਸਥਾਨ ‘ਤੇ ਹੈ, ਜਿਸ ਨੇ ਹੁਣ ਤੱਕ 77 ਸੀਟਾਂ ਜਿਤੀਆਂਹਨ ਅਤੇ ਅਕਾਲੀ ਦਲ 66 ਸੀਟਾਂ ਜਿੱਤ ਕੇ ਟੀਕੇ ਨੰਬਰ ‘ਤੇ ਹੈ। ਭਾਜਪਾ 11 ਸੀਟਾਂ ਨਾਲ ਸਭ ਤੋਂ ਪਿੱਛੇ ਚੱਲ ਰਹੀ ਹੈ। ਜਦੋਂ ਕਿ ਆਜ਼ਾਦ ਉਮੀਦਵਾਰ ਵੀ 73 ਸੀਟਾਂ ਜਿੱਤ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਇਨ੍ਹਾਂ ਨਗਰ ਨਿਗਮ ਚੋਣਾਂ ਲਈ ਵੋਟਿੰਗ 26 ਮਈ ਨੂੰ ਹੋਈ ਸੀ।
ਰਾਜ ਭਰ ਵਿੱਚ ਕੁੱਲ 115 ਗਿਣਤੀ ਕੇਂਦਰ ਸਥਾਪਿਤ ਕੀਤੇ ਗਏ ਹਨ, ਜਿੱਥੇ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਵੋਟਾਂ ਦੀ ਗਿਣਤੀ ਪ੍ਰਕਿਰਿਆ ਜਾਰੀ ਹੈ। ਬਟਾਲਾ ਨਗਰ ਨਿਗਮ ਵਿੱਚ, ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ 50 ਵਾਰਡਾਂ ਵਿੱਚੋਂ ਚਾਰ ਜਿੱਤੇ ਹਨ, ਜਦੋਂ ਕਿ ਬਾਕੀ ਸੀਟਾਂ ਲਈ ਗਿਣਤੀ ਜਾਰੀ ਹੈ। ਮਲੇਰਕੋਟਲਾ ਵਿੱਚ, 33 ਵਾਰਡਾਂ ਵਿੱਚੋਂ 4 ਦੇ ਨਤੀਜੇ ਐਲਾਨੇ ਗਏ ਹਨ, ਇਨ੍ਹਾਂ ਵਿੱਚੋਂ 3 ਵਾਰਡਾਂ ਵਿੱਚ ਕਾਂਗਰਸ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ, ਜਦੋਂ ਕਿ ਇੱਕ ਵਿੱਚ ‘ਆਪ’ ਨੇ ਜਿੱਤ ਪ੍ਰਾਪਤ ਕੀਤੀ। ਕਰਤਾਰਪੁਰ ਨਗਰ ਕੌਂਸਲ ਦੇ 15 ਵਾਰਡਾਂ ਵਿੱਚੋਂ 13 ਦੇ ਨਤੀਜੇ ਐਲਾਨੇ ਗਏ ਹਨ। ਜੇਤੂਆਂ ਵਿੱਚੋਂ 9 ਉਮੀਦਵਾਰ ‘ਆਪ’ ਦੇ, 2 ਕਾਂਗਰਸ ਦੇ ਅਤੇ 2 ਆਜ਼ਾਦ ਉਮੀਦਵਾਰ ਹਨ।
ਬਰਨਾਲਾ ਵਿੱਚ, ‘ਆਪ’ ਨੇ ਤਿੰਨ ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ।ਗਿੱਦੜਬਾਹਾ ਨਗਰ ਕੌਂਸਲ ਵਿੱਚ, ਆਮ ਆਦਮੀ ਪਾਰਟੀ ਨੇ 19 ਵਾਰਡਾਂ ਵਿੱਚੋਂ 7 ਵਿੱਚ ਜਿੱਤ ਪ੍ਰਾਪਤ ਕੀਤੀ। ਸਮਰਾਲਾ ਦੇ ਵਾਰਡ ਨੰਬਰ 10 ਤੋਂ, ਸ਼੍ਰੋਮਣੀ ਅਕਾਲੀ ਦਲ ਦੇ ਰਾਮਜੀਤ ਸਿੰਘ ਜੇਤੂ ਰਹੇ। ਸਮਰਾਲਾ ਵਿੱਚ, ਰਜਿੰਦਰ ਕੌਰ (ਆਪ) ਨੇ ਵਾਰਡ ਨੰਬਰ 3, ਦੀਪਕ ਕੁਮਾਰ (ਭਾਜਪਾ) ਨੇ ਵਾਰਡ ਨੰਬਰ 8 ਅਤੇ ਜਸਪ੍ਰੀਤ ਕੌਰ (ਆਪ) ਨੇ ਵਾਰਡ ਨੰਬਰ 5 ਵਿੱਚੋਂ ਜਿੱਤ ਦਰਜ ਕੀਤੀ ਹੈ। ਡੇਰਾਬੱਸੀ ਨਗਰ ਕੌਂਸਲ ਵਿੱਚ, ਆਮ ਆਦਮੀ ਪਾਰਟੀ ਦੀ ਉਮੀਦਵਾਰ ਹਰਜੀਤ ਕੌਰ ਨੇ ਵਾਰਡ ਨੰਬਰ 19 ਵਿੱਚ ਜਿੱਤ ਦਰਜ ਕੀਤੀ। ਕਪੂਰਥਲਾ ਨਗਰ ਨਿਗਮ ਵਿੱਚ, ਕਾਂਗਰਸ ਦੇ ਉਮੀਦਵਾਰਾਂ ਨੇ ਵਾਰਡ ਨੰਬਰ 1, 6, 7 ਅਤੇ 11 ਵਿੱਚ ਜਿੱਤ ਪ੍ਰਾਪਤ ਕੀਤੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























