Border–Gavaskar Trophy : ਮੈਲਬੌਰਨ ਟੈਸਟ ਦੇ ਦੂਜੇ ਦਿਨ ਦਾ ਖੇਡ ਜਾਰੀ
ਭਾਰਤ ਨੂੰ ਲੱਗਿਆ ਪਹਿਲਾ ਝਟਕਾ ; ਰੋਹਿਤ ਸ਼ਰਮਾ 3 ਦੌੜਾਂ ਬਣਾ ਕੇ ਆਊਟ
ਚੰਡੀਗੜ੍ਹ, 27ਦਸੰਬਰ(ਵਿਸ਼ਵ ਵਾਰਤਾ) ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਮੈਲਬੌਰਨ ਟੈਸਟ ਦੇ ਦੂਜੇ ਦਿਨ ਦਾ ਖੇਡ ਜਾਰੀ ਹੈ। ਆਸਟ੍ਰੇਲੀਆਈ ਟੀਮ ਭਾਰਤ ਖਿਲਾਫ ਚੱਲ ਰਹੇ ਬਾਰਡਰ-ਗਾਵਸਕਰ ਟਰਾਫੀ ਦੇ ਚੌਥੇ ਟੈਸਟ ਮੈਚ ਦੀ ਪਹਿਲੀ ਪਾਰੀ ‘ਚ 474 ਦੌੜਾਂ ‘ਤੇ ਆਲ ਆਊਟ ਹੋ ਗਈ ਹੈ।
ਮੈਲਬੌਰਨ ‘ਚ ਟੀਮ ਨੇ ਅੱਜ 311/6 ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ ਅਤੇ ਆਖਰੀ 4 ਵਿਕਟਾਂ ਗੁਆ ਕੇ 163 ਦੌੜਾਂ ਬਣਾਈਆਂ। ਅੱਜ ਮੁਕਾਬਲੇ ਦਾ ਦੂਜਾ ਦਿਨ ਹੈ ਅਤੇ ਦੂਜਾ ਸੈਸ਼ਨ ਚੱਲ ਰਿਹਾ ਹੈ। ਭਾਰਤ ਨੇ ਪਹਿਲੀ ਪਾਰੀ ‘ਚ ਇਕ ਵਿਕਟ ‘ਤੇ 16 ਦੌੜਾਂ ਬਣਾਈਆਂ ਹਨ। ਯਸ਼ਸਵੀ ਜੈਸਵਾਲ ਅਤੇ ਕੇਐੱਲ ਰਾਹੁਲ ਕਰੀਜ਼ ‘ਤੇ ਹਨ। ਰੋਹਿਤ ਸ਼ਰਮਾ 3 ਦੌੜਾਂ ਬਣਾ ਕੇ ਆਊਟ ਹੋ ਗਏ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/