Border–Gavaskar Trophy : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤੀਜਾ ਟੈਸਟ ਜਾਰੀ
ਭਾਰਤ ਨੇ ਗਵਾਈਆਂ 6 ਵਿਕਟਾਂ
ਚੰਡੀਗੜ੍ਹ, 17ਦਸੰਬਰ(ਵਿਸ਼ਵ ਵਾਰਤਾ) ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਰਡਰ-ਗਾਵਸਕਰ ਟਰਾਫੀ ਦਾ ਤੀਜਾ ਟੈਸਟ ਬ੍ਰਿਸਬੇਨ ਦੇ ਗਾਬਾ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਅੱਜ ਮੁਕਾਬਲੇ ਦਾ ਚੌਥਾ ਦਿਨ ਹੈ। ਪਹਿਲੇ ਸੈਸ਼ਨ ‘ਚ ਭਾਰਤੀ ਟੀਮ ਨੇ ਪਹਿਲੀ ਪਾਰੀ ‘ਚ 6 ਵਿਕਟਾਂ ‘ਤੇ 162 ਦੌੜਾਂ ਬਣਾਈਆਂ ਹਨ। ਰਵਿੰਦਰ ਜਡੇਜਾ ਅਤੇ ਨਿਤੀਸ਼ ਰੈੱਡੀ ਅਜੇਤੂ ਹਨ। ਫਿਲਹਾਲ ਆਸਟ੍ਰੇਲੀਆ 284 ਦੌੜਾਂ ਨਾਲ ਅੱਗੇ ਹੈ। ਇਸ ਤੋਂ ਪਹਿਲਾਂ ਕੇਐਲ ਰਾਹੁਲ 84 ਦੌੜਾਂ ਬਣਾ ਕੇ ਆਊਟ ਹੋਏ। ਆਸਟਰੇਲੀਆ ਨੇ ਪਹਿਲੀ ਪਾਰੀ ਵਿੱਚ 445 ਦੌੜਾਂ ਬਣਾਈਆਂ ਸਨ। ਟੀਮ ਇੰਡੀਆ ਨੇ ਸ਼ਨੀਵਾਰ ਨੂੰ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ ਸੀ।
India Vs Australia : ਗਾਬਾ ਟੈਸਟ ਦਾ ਅੱਜ ਹੈ ਤੀਜਾ ਦਿਨ, ਮੀਂਹ ਕਾਰਨ ਰੁਕਿਆ ਮੈਚ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/