Bollywood News : ਸਲੀਮ ਖਾਨ ਹਸਪਤਾਲ ਵਿੱਚ ਭਰਤੀ ; ਸਲਮਾਨ ਖਾਨ ਮਿਲਣ ਲਏ ਪਹੁੰਚੇ ਹਸਪਤਾਲ
ਚੰਡੀਗੜ੍ਹ, 17ਫਰਵਰੀ(ਵਿਸ਼ਵ ਵਾਰਤਾ) ਲੇਖਕ ਸਲੀਮ ਖਾਨ ਨੂੰ ਮੰਗਲਵਾਰ ਨੂੰ health-related care ਲਈ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਅਦਾਕਾਰ ਸਲਮਾਨ ਖਾਨ ਹਸਪਤਾਲ ਵਿੱਚ ਉਨ੍ਹਾਂ ਨੂੰ ਮਿਲਣ ਪਹੁੰਚੇ ਹਨ। ਹਾਲਾਂਕਿ, ਸਲੀਮ ਖਾਨ ਦੀ ਸਿਹਤ ਬਾਰੇ ਅਜੇ ਤੱਕ ਕੋਈ ਅਧਿਕਾਰਤ ਅਪਡੇਟ ਜਾਰੀ ਨਹੀਂ ਕੀਤਾ ਗਿਆ ਹੈ।
ਸਲੀਮ ਖਾਨ ਦਾ ਜਨਮ 24 ਨਵੰਬਰ, 1935 ਨੂੰ ਹੋਇਆ, ਅਤੇ ਹਾਲ ਹੀ ਵਿੱਚ 90 ਸਾਲ ਦੇ ਹੋਏ ਹਨ। ਉਨ੍ਹਾਂ ਨੂੰ ਹਿੰਦੀ ਸਿਨੇਮਾ ਦੇ ਸਭ ਤੋਂ ਮਸ਼ਹੂਰ ਪਟਕਥਾ ਲੇਖਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।























