Bollywood actress ਪਰਿਣੀਤੀ ਚੋਪੜਾ ਦਾ ਜਨਮਦਿਨ ਅੱਜ; ਪਤੀ ਰਾਘਵ ਚੱਢਾ ਨੇ ਖਾਸ ਅੰਦਾਜ਼ ‘ਚ ਦਿੱਤੀ ਵਧਾਈ
ਚੰਡੀਗੜ੍ਹ, 22 ਅਕਤੂਬਰ 2025 (ਵਿਸ਼ਵ ਵਾਰਤਾ): ਬਾਲੀਵੁੱਡ ਅਦਾਕਾਰਾ (Bollywood actress) ਪਰਿਣੀਤੀ ਚੋਪੜਾ ਲਈ ਅੱਜ ਦਾ ਦਿਨ ਬਹੁਤ ਖਾਸ ਹੈ, ਕਿਉਂਕਿ ਅੱਜ ਉਨ੍ਹਾਂ ਦਾ ਜਨਮਦਿਨ ਹੈ।ਪਰਿਣੀਤੀ ਚੋਪੜਾ ਅੱਜ 37 ਸਾਲ ਦੀ ਹੋ ਗਈ ਹੈ। ਉਨ੍ਹਾਂ ਦੇ ਪਤੀ ਅਤੇ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਬੇਹੱਦ ਖਾਸ ਅੰਦਾਜ਼ ‘ਚ ਵਧਾਈ ਦਿੱਤੀ ਹੈ।

ਰਾਘਵ ਚੱਢਾ ਨੇ ਇੰਸਟਾਗ੍ਰਾਮ ‘ਤੇ ਪੋਸਟ ਵਿੱਚ ਲਿਖਿਆ ਕਿ “ਟਾਊਨ ਦੀ ਸਭ ਤੋਂ ਨਵੀਂ ਅਤੇ ਪਿਆਰੀ ਮੰਮੀ ਨੂੰ ਜਨਮਦਿਨ ਮੁਬਾਰਕ। ਪ੍ਰੇਮਿਕਾ ਤੋਂ ਪਤਨੀ ਅਤੇ ਹੁਣ ਸਾਡੇ ਪੁੱਤਰ ਦੀ ਮਾਂ ਬਣਨ ਦਾ ਸਫ਼ਰ ਸੱਚਮੁੱਚ ਸ਼ਾਨਦਾਰ ਰਿਹਾ ਹੈ। ਅਦਾਕਾਰਾ ਨੇ ਆਪਣੀ ਪਤਨੀ ਦੇ ਬੇਬੀ ਬੰਪ ਦੀਆਂ ਚਾਰ ਫੋਟੋਆਂ ਵੀ ਸਾਂਝੀਆਂ ਕੀਤੀਆਂ। ਇਨ੍ਹਾਂ ‘ਚ ਉਹ ਬਹੁਤ ਮਸਤੀ ਕਰਦੇ ਨਜ਼ਰ ਆ ਰਹੇ ਹਨ। ਪ੍ਰਸ਼ੰਸਕ ਰਾਘਵ ਅਤੇ ਪਰਿਣੀਤੀ ਦੇ ਇਸ ਅੰਦਾਜ਼ ਨੂੰ ਬਹੁਤ ਪਸੰਦ ਕਰ ਰਹੇ ਹਨ।

ਦੱਸ ਦਈਏ ਕਿ ਪਰਿਣੀਤੀ ਦੋ ਦਿਨ ਪਹਿਲਾਂ ਹੀ ਮਾਂ ਬਣੀ ਹੈ। ਉਸਨੇ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਹੈ ਅਤੇ ਹੁਣ ਉਹ ਇੱਕ ਪਿਆਰੇ ਪੁੱਤਰ ਦੀ ਮਾਂ ਬਣ ਚੁੱਕੀ ਹੈ। ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ 24 ਸਤੰਬਰ, 2023 ਨੂੰ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਇਹ ਜੋੜਾ ਆਪਣੇ ਵਿਆਹ ਤੋਂ ਦੋ ਸਾਲ ਬਾਅਦ ਮਾਂ ਪਿਓ ਬਣਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























