Bollywood Actor ਧਰਮਿੰਦਰ ਦੀ ਸਿਹਤ ਨੂੰ ਲੈ ਕੇ ਵੱਡੀ Update
– ਪਤਨੀ ਹੇਮਾ ਮਾਲਿਨੀ ਨੇ ਦੱਸਿਆ ਹੁਣ ਕਿਵੇਂ ਹਨ 89 ਸਾਲਾਂ ਧਰਮਿੰਦਰ?
– ICU ‘ਚ ਸਨ ਭਰਤੀ
ਨਵੀ ਦਿੱਲੀ, 3 ਨਵੰਬਰ 2025 (ਵਿਸ਼ਵ ਵਾਰਤਾ) – ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਧਰਮਿੰਦਰ ਦੀ ਹਾਲ ਹੀ ‘ਚ ਸਿਹਤ ਅਚਾਨਕ ਵਿਗੜ ਗਈ ਸੀ ਅਤੇ ਉਨ੍ਹਾਂ ਨੂੰ 31 ਅਕਤੂਬਰ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਉਨ੍ਹਾਂ ਦੀ ਪਤਨੀ, ਹੇਮਾ ਮਾਲਿਨੀ ਨੇ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਪ੍ਰਮਾਤਮਾ ਦਾ ਧੰਨਵਾਦ ਕੀਤਾ।
ਸੋਮਵਾਰ ਸਵੇਰੇ ਹੇਮਾ ਮਾਲਿਨੀ ਨੂੰ ਮੁੰਬਈ ਹਵਾਈ ਅੱਡੇ ‘ਤੇ ਦੇਖਿਆ ਗਿਆ। ਹੇਮਾ ਮਾਲਿਨੀ ਹਵਾਈ ਅੱਡੇ ‘ਤੇ ਇੱਕ ਆਫ-ਵਾਈਟ ਫਲੋਰਲ ਪ੍ਰਿੰਟ ਸੂਟ ਵਿੱਚ ਨਜ਼ਰ ਆਈ। ਜਿਵੇਂ ਹੀ ਉਹ ਆਪਣੀ ਕਾਰ ਤੋਂ ਬਾਹਰ ਨਿਕਲੀ, ਤਾ ਮੀਡੀਆ ਨੇ ਉਨ੍ਹਾਂ ਨੂੰ ਪੁੱਛਿਆ ਕਿ “ਸਰ” (ਧਰਮਿੰਦਰ) ਕਿਵੇਂ ਹਨ। ਜਵਾਬ ਵਿੱਚ, ਹੇਮਾ ਮਾਲਿਨੀ ਨੇ ਆਪਣੇ ਹੱਥ ਜੋੜ ਕੇ ਪਰਮਾਤਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ “ਉਹ ਠੀਕ ਹਨ।”
ਧਰਮਿੰਦਰ ਨੂੰ ਸ਼ੁੱਕਰਵਾਰ, 31 ਅਕਤੂਬਰ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਧਰਮਿੰਦਰ ਨੂੰ ਸਾਹ ਲੈਣ ਵਿੱਚ ਤਕਲੀਫ਼ ਕਾਰਨ ਆਈਸੀਯੂ ‘ਚ ਰੱਖਿਆ ਗਿਆ ਸੀ।
ਦੱਸ ਦਈਏ ਕਿ 89 ਸਾਲਾਂ ਧਰਮਿੰਦਰ ਇਸ ਉਮਰ ਵਿੱਚ ਵੀ, ਉਹ ਫਿਲਮ ਇੰਡਸਟਰੀ ਵਿੱਚ ਸਰਗਰਮ ਰਹਿੰਦੇ ਹਨ। ਉਹ ਜਲਦੀ ਹੀ ਫਿਲਮ “ਈਕਿਸ” ਵਿੱਚ ਨਜ਼ਰ ਆਉਣਗੇ। ਅਮਿਤਾਭ ਬੱਚਨ ਦੇ ਦੋਤਰੇ ਅਗਸਤਿਆ ਨੰਦਾ ਇਸ ਫਿਲਮ ਚ ਮੁੱਖ ਭੂਮਿਕਾ ਚ ਨਜ਼ਰ ਆਉਣਗੇ ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























