• Latest
  • Trending
Big News: ਕੱਪੜਾ ਵਪਾਰੀ ਸੰਜੇ ਵਰਮਾ ਦੇ ਕਾਤਲਾਂ ਨੂੰ ਮਿਲੇਗੀ ਸਖਤ ਸਜ਼ਾ – ਅਮਨ ਅਰੋੜਾ

Big News: ਕੱਪੜਾ ਵਪਾਰੀ ਸੰਜੇ ਵਰਮਾ ਦੇ ਕਾਤਲਾਂ ਨੂੰ ਮਿਲੇਗੀ ਸਖਤ ਸਜ਼ਾ – ਅਮਨ ਅਰੋੜਾ

12 months ago
ਕਿਸਾਨਾਂ ਨੇ ਜਲੰਧਰ ਵਿੱਚ PSPCL ਦਫ਼ਤਰ ਦਾ ਕੀਤਾ ਘਿਰਾਓ ; ਬਿਜਲੀ ਕੱਟਾਂ ਕਾਰਨ ਝੋਨਾ ਲਾਉਣ ‘ਚ ਆ ਰਹੀ ਪ੍ਰੇਸ਼ਾਨੀ

ਕਿਸਾਨਾਂ ਨੇ ਜਲੰਧਰ ਵਿੱਚ PSPCL ਦਫ਼ਤਰ ਦਾ ਕੀਤਾ ਘਿਰਾਓ ; ਬਿਜਲੀ ਕੱਟਾਂ ਕਾਰਨ ਝੋਨਾ ਲਾਉਣ ‘ਚ ਆ ਰਹੀ ਪ੍ਰੇਸ਼ਾਨੀ

16 minutes ago
ਯੂਰਪ ਵਿੱਚ ਭਿਆਨਕ ਗਰਮੀ ਕਾਰਨ 1300 ਤੋਂ ਵੱਧ ਲੋਕਾਂ ਦੀ ਮੌਤ : WHO

ਯੂਰਪ ਵਿੱਚ ਭਿਆਨਕ ਗਰਮੀ ਕਾਰਨ 1300 ਤੋਂ ਵੱਧ ਲੋਕਾਂ ਦੀ ਮੌਤ : WHO

25 minutes ago
ਵੈਨੇਜ਼ੁਏਲਾ ਵਿੱਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 1,450

ਵੈਨੇਜ਼ੁਏਲਾ ਵਿੱਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 1,450

28 minutes ago
ਅਫਗਾਨਿਸਤਾਨ ਵਿੱਚ ਪਾਕਿਸਤਾਨੀ ਹਵਾਈ ਹਮਲਿਆਂ ਵਿੱਚ ਔਰਤਾਂ, ਬੱਚਿਆਂ ਸਮੇਤ ਦਰਜਨਾਂ ਲੋਕਾਂ ਦੀ ਮੌਤ

ਅਫਗਾਨਿਸਤਾਨ ਵਿੱਚ ਪਾਕਿਸਤਾਨੀ ਹਵਾਈ ਹਮਲਿਆਂ ਵਿੱਚ ਔਰਤਾਂ, ਬੱਚਿਆਂ ਸਮੇਤ ਦਰਜਨਾਂ ਲੋਕਾਂ ਦੀ ਮੌਤ

29 minutes ago
ਭਾਰਤੀ ਫੌਜ ਦੀ ਅਸਾਮ ਰੈਜੀਮੈਂਟ ਅਤੇ ਭਾਰਤੀ ਜਲ ਸੈਨਾ ਦੀਆਂ ਟੁਕੜੀਆਂ ਨੇ ਸੇਸ਼ੇਲਸ ਦੇ ਰਾਸ਼ਟਰੀ ਦਿਵਸ ਸਮਾਰੋਹ ਵਿੱਚ ਲਿਆ ਹਿੱਸਾ

ਭਾਰਤੀ ਫੌਜ ਦੀ ਅਸਾਮ ਰੈਜੀਮੈਂਟ ਅਤੇ ਭਾਰਤੀ ਜਲ ਸੈਨਾ ਦੀਆਂ ਟੁਕੜੀਆਂ ਨੇ ਸੇਸ਼ੇਲਸ ਦੇ ਰਾਸ਼ਟਰੀ ਦਿਵਸ ਸਮਾਰੋਹ ਵਿੱਚ ਲਿਆ ਹਿੱਸਾ

46 minutes ago
Badminton Asia Junior Team C’ships : ਭਾਰਤ ਕੁਆਰਟਰ ਫਾਈਨਲ ਵਿੱਚ ਹਾਂਗਕਾਂਗ ਤੋਂ ਹਾਰਿਆ

Badminton Asia Junior Team C’ships : ਭਾਰਤ ਕੁਆਰਟਰ ਫਾਈਨਲ ਵਿੱਚ ਹਾਂਗਕਾਂਗ ਤੋਂ ਹਾਰਿਆ

55 minutes ago
ਫਿਲਮ ‘ਲਵ ਐਂਡ ਵਾਰ’ ਦੇ ਸੈੱਟ ‘ਤੇ ਵਰਕਰ ਦੀ ਮੌਤ ਤੋਂ ਬਾਅਦ FWICE ਨੇ ਸਖ਼ਤ ਸੁਰੱਖਿਆ ਨਿਯਮਾਂ, ਸੈੱਟਾਂ ‘ਤੇ ਬਿਹਤਰ ਕੰਮ ਕਰਨ ਦੀਆਂ ਸਥਿਤੀਆਂ ਦੀ ਕੀਤੀ ਮੰਗ

ਫਿਲਮ ‘ਲਵ ਐਂਡ ਵਾਰ’ ਦੇ ਸੈੱਟ ‘ਤੇ ਵਰਕਰ ਦੀ ਮੌਤ ਤੋਂ ਬਾਅਦ FWICE ਨੇ ਸਖ਼ਤ ਸੁਰੱਖਿਆ ਨਿਯਮਾਂ, ਸੈੱਟਾਂ ‘ਤੇ ਬਿਹਤਰ ਕੰਮ ਕਰਨ ਦੀਆਂ ਸਥਿਤੀਆਂ ਦੀ ਕੀਤੀ ਮੰਗ

57 minutes ago
FIH Pro League : ਰੋਮਾਂਚਕ ਮੁਕਾਬਲੇ ਵਿੱਚ ਭਾਰਤੀ ਹਾਕੀ ਟੀਮ ਨੇ ਇੰਗਲੈਂਡ ਨੂੰ ਹਰਾਇਆ

FIH Pro League : ਰੋਮਾਂਚਕ ਮੁਕਾਬਲੇ ਵਿੱਚ ਭਾਰਤੀ ਹਾਕੀ ਟੀਮ ਨੇ ਇੰਗਲੈਂਡ ਨੂੰ ਹਰਾਇਆ

59 minutes ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

1 hour ago
CBSE ਨੇ ਤਿੰਨ-ਭਾਸ਼ਾਈ ਨੀਤੀ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ

CBSE ਨੇ ਤਿੰਨ-ਭਾਸ਼ਾਈ ਨੀਤੀ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ

1 hour ago
Punjab: ਦੋ ਕਾਰਾਂ ਦੀ ਭਿਆਨਕ ਟੱਕਰ, ਇੱਕ ਪਰਿਵਾਰ ਦੇ ਤਿੰਨ ਜੀਆਂ ਸਮੇਤ 4 ਮੌਤਾਂ

Punjab: ਦੋ ਕਾਰਾਂ ਦੀ ਭਿਆਨਕ ਟੱਕਰ, ਇੱਕ ਪਰਿਵਾਰ ਦੇ ਤਿੰਨ ਜੀਆਂ ਸਮੇਤ 4 ਮੌਤਾਂ

2 hours ago
Breaking: ਚੰਡੀਗੜ੍ਹ ਪ੍ਰਸ਼ਾਸਨ ਨੂੰ ਨਵਾਂ ਸਕੱਤਰ ਮਿਲਿਆ

Breaking: ਚੰਡੀਗੜ੍ਹ ਪ੍ਰਸ਼ਾਸਨ ਨੂੰ ਨਵਾਂ ਸਕੱਤਰ ਮਿਲਿਆ

2 hours ago
Hindi News
English News
Monday, June 29, 2026
No Result
View All Result
44 °c
Chandigarh
39 ° Tue
39 ° Wed
35 ° Thu
32 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Big News: ਕੱਪੜਾ ਵਪਾਰੀ ਸੰਜੇ ਵਰਮਾ ਦੇ ਕਾਤਲਾਂ ਨੂੰ ਮਿਲੇਗੀ ਸਖਤ ਸਜ਼ਾ – ਅਮਨ ਅਰੋੜਾ

ਕੈਬਨਿਟ ਮੰਤਰੀ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

July 7, 2025
in ਖਬਰਾਂ, ਪੰਜਾਬ
Big News: ਕੱਪੜਾ ਵਪਾਰੀ ਸੰਜੇ ਵਰਮਾ ਦੇ ਕਾਤਲਾਂ ਨੂੰ ਮਿਲੇਗੀ ਸਖਤ ਸਜ਼ਾ – ਅਮਨ ਅਰੋੜਾ

Big News: ਕੱਪੜਾ ਵਪਾਰੀ ਸੰਜੇ ਵਰਮਾ ਦੇ ਕਾਤਲਾਂ ਨੂੰ ਮਿਲੇਗੀ ਸਖਤ ਸਜ਼ਾ – ਅਮਨ ਅਰੋੜਾ

-ਕੈਬਨਿਟ ਮੰਤਰੀ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

-ਕਿਹਾ ਬਾਹਰਲੇ ਸੂਬਿਆਂ ਦੀਆਂ ਜੇਲ ਵਿੱਚ ਬੈਠੇ ਗੈਂਗਸਟਰ ਕਰ ਰਹੇ ਹਨ ਅਜਿਹੀਆਂ ਕਾਰਵਾਈਆਂ

ਅਬੋਹਰ (ਫਾਜ਼ਿਲਕਾ )7 ਜੁਲਾਈ (ਵਿਸ਼ਵ ਵਾਰਤਾ): ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਹ ਯਕੀਨੀ ਬਣਾਏਗੀ ਕਿ ਅਬੋਹਰ ਦੇ ਕੱਪੜਾ ਵਪਾਰੀ ਸੰਜੇ ਵਰਮਾ ਦੇ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ। ਇਹ ਗੱਲ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੀ ।
ਸ੍ਰੀ ਅਮਨ ਅਰੋੜਾ ਨੇ ਆਖਿਆ ਕਿ ਬਾਹਰਲੇ ਸੂਬਿਆਂ ਦੀਆਂ ਜੇਲਾਂ ਵਿੱਚ ਬੈਠੇ ਗੈਂਗਸਟਰ ਅਜਿਹੀਆਂ ਕੋਝੀਆਂ ਵਾਰਦਾਤਾਂ ਕਰਵਾ ਰਹੇ ਹਨ ਪਰ ਉਹਨਾਂ ਨੇ ਸਖਤ ਸ਼ਬਦਾਂ ਵਿੱਚ ਕਿਹਾ ਕਿ ਜੋ ਕੋਈ ਵੀ ਇਸ ਕਾਂਡ ਪਿੱਛੇ ਹੈ ਉਸਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਮਿਸਾਲੀ ਸਜਾ ਦਿਵਾਈ ਜਾਵੇਗੀ। ਉਨਾਂ ਆਖਿਆ ਕਿ ਪੁਲਿਸ ਜਾਂਚ ਸਹੀ ਦਿਸ਼ਾ ਵਿੱਚ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀ ਸਲਾਖਾਂ ਪਿੱਛੇ ਹੋਣਗੇ।
ਇੱਕ ਹੋਰ ਸਵਾਲ ਦੇ ਜਵਾਬ ਵਿੱਚ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਪਰਿਵਾਰ ਨੂੰ ਪਹਿਲਾਂ ਤੋਂ ਕਿਸੇ ਵੱਲੋਂ ਧਮਕੀ ਦੀ ਕੋਈ ਸੂਚਨਾ ਪੁਲਿਸ ਨੂੰ ਨਹੀਂ ਦਿੱਤੀ ਗਈ ਸੀ ਅਤੇ ਸੀਨੀਅਰ ਪੁਲਿਸ ਅਧਿਕਾਰੀ ਅਕਸਰ ਪਰਿਵਾਰ ਦੇ ਉੱਚੇ ਸਮਾਜਿਕ ਰੁਤਬੇ ਕਾਰਨ ਉਸ ਨੂੰ ਮਿਲਦੇ ਵੀ ਰਹਿੰਦੇ ਸਨ।
ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਵਾਰਦਾਤ ਤੋਂ ਤੁਰੰਤ ਬਾਅਦ ਤੇਜ਼ੀ ਨਾਲ ਕਾਰਵਾਈ ਕਰਦਿਆਂ ਜਾਂਚ ਆਰੰਭੀ ਅਤੇ ਵੱਖ-ਵੱਖ ਟੀਮਾਂ ਨੂੰ ਦੋਸ਼ੀਆਂ ਦੀ ਭਾਲ ਵਿੱਚ ਲਗਾਇਆ ਹੈ। ਉਨਾਂ ਆਖਿਆ ਕਿ ਅਸਲ ਵਿੱਚ ਦੂਜੇ ਸੂਬਿਆਂ ਦੀਆਂ ਜੇਲਾਂ ਵਿੱਚ ਬੈਠੇ ਮਾੜੇ ਅਨਸਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਵਿੱਚ ਹਨ ਪਰ ਉਹਨਾਂ ਦੀ ਇਹ ਕੋਸ਼ਿਸ਼ ਨਾਕਾਮ ਕਰ ਦਿੱਤੀ ਜਾਵੇਗੀ। ਉਹਨਾਂ ਆਖਿਆ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦ੍ਰਿੜ ਸੰਕਲਪਿਤ ਹੈ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲੇ ਹਰੇਕ ਸ਼ਖਸ ਨੂੰ ਕਰੜੇ ਹੱਥੀ ਨਜਿੱਠਿਆ ਜਾਵੇਗਾ।

ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਨੇ ਮ੍ਰਿਤਕ ਸੰਜੇ ਵਰਮਾ ਦੇ ਭਰਾ ਜਗਤ ਵ ਰਮਾ ਨਾਲ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਇਸ ਔਖੀ ਘੜੀ ਵਿੱਚ ਸਰਕਾਰ ਪਰਿਵਾਰ ਦੇ ਨਾਲ ਹੈ । ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਕਾਤਲਾਂ ਨੂੰ ਜਲਦ ਤੋਂ ਜਲਦ ਫੜ ਕੇ ਸਖਤ ਸਜ਼ਾ ਦਿਵਾਈ ਜਾਏਗੀ। ਉਹਨਾਂ ਨੇ ਕਿਹਾ ਕਿ ਪਰਿਵਾਰ ਦੀ ਸੁਰੱਖਿਆ ਸਰਕਾਰ ਦੀ ਜਿੰਮੇਵਾਰੀ ਹੈ।
ਇਸ ਮੌਕੇ ਉਨਾਂ ਦੇ ਨਾਲ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ, ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ , ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਉਪਕਾਰ ਸਿੰਘ ਜਾਖੜ, ਪੰਜਾਬ ਟਰੇਡਰਸ ਕਮਿਸ਼ਨ ਦੇ ਮੈਂਬਰ ਅਤੁਲ ਨਾਗਪਾਲ, ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਸੁਨੀਲ ਸਚਦੇਵਾ, ਯੂਥ ਆਗੂ ਇੰਦਰਜੀਤ ਸਿੰਘ ਬਜਾਜ ਅਤੇ ਤੇਜਵਿੰਦਰ ਸਿੰਘ ਵੀ ਹਾਜ਼ਰ ਸਨ।

Tags: BIG NEWSBreaking news in PunjabiLatest Punjab newsLatest Punjab news in Punjabipunjab newstop headlines in Punjabi
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਕਿਸਾਨਾਂ ਨੇ ਜਲੰਧਰ ਵਿੱਚ PSPCL ਦਫ਼ਤਰ ਦਾ ਕੀਤਾ ਘਿਰਾਓ ; ਬਿਜਲੀ ਕੱਟਾਂ ਕਾਰਨ ਝੋਨਾ ਲਾਉਣ ‘ਚ ਆ ਰਹੀ ਪ੍ਰੇਸ਼ਾਨੀ

ਕਿਸਾਨਾਂ ਨੇ ਜਲੰਧਰ ਵਿੱਚ PSPCL ਦਫ਼ਤਰ ਦਾ ਕੀਤਾ ਘਿਰਾਓ ; ਬਿਜਲੀ ਕੱਟਾਂ ਕਾਰਨ ਝੋਨਾ ਲਾਉਣ ‘ਚ ਆ ਰਹੀ ਪ੍ਰੇਸ਼ਾਨੀ

by Navjot
June 29, 2026
0

ਕਿਸਾਨਾਂ ਨੇ ਜਲੰਧਰ ਵਿੱਚ PSPCL ਦਫ਼ਤਰ ਦਾ ਕੀਤਾ ਘਿਰਾਓ ; ਬਿਜਲੀ ਕੱਟਾਂ ਕਾਰਨ ਝੋਨਾ ਲਾਉਣ 'ਚ ਆ ਰਹੀ ਪ੍ਰੇਸ਼ਾਨੀ ਚੰਡੀਗੜ੍ਹ,...

ਯੂਰਪ ਵਿੱਚ ਭਿਆਨਕ ਗਰਮੀ ਕਾਰਨ 1300 ਤੋਂ ਵੱਧ ਲੋਕਾਂ ਦੀ ਮੌਤ : WHO

ਯੂਰਪ ਵਿੱਚ ਭਿਆਨਕ ਗਰਮੀ ਕਾਰਨ 1300 ਤੋਂ ਵੱਧ ਲੋਕਾਂ ਦੀ ਮੌਤ : WHO

by Navjot
June 29, 2026
0

ਯੂਰਪ ਵਿੱਚ ਭਿਆਨਕ ਗਰਮੀ ਕਾਰਨ 1300 ਤੋਂ ਵੱਧ ਲੋਕਾਂ ਦੀ ਮੌਤ : WHO ਜੇਨੇਵਾ, 29 ਜੂਨ (ਵਿਸ਼ਵ ਵਾਰਤਾ) ਵਿਸ਼ਵ ਸਿਹਤ...

Badminton Asia Junior Team C’ships : ਭਾਰਤ ਕੁਆਰਟਰ ਫਾਈਨਲ ਵਿੱਚ ਹਾਂਗਕਾਂਗ ਤੋਂ ਹਾਰਿਆ

Badminton Asia Junior Team C’ships : ਭਾਰਤ ਕੁਆਰਟਰ ਫਾਈਨਲ ਵਿੱਚ ਹਾਂਗਕਾਂਗ ਤੋਂ ਹਾਰਿਆ

by Navjot
June 29, 2026
0

Badminton Asia Junior Team C'ships : ਭਾਰਤ ਕੁਆਰਟਰ ਫਾਈਨਲ ਵਿੱਚ ਹਾਂਗਕਾਂਗ ਤੋਂ ਹਾਰਿਆ ਯਤਸੁਸ਼ੀਰੋ (ਜਾਪਾਨ), 29 ਜੂਨ (ਵਿਸ਼ਵ ਵਾਰਤਾ) ਬੈਡਮਿੰਟਨ...

ਫਿਲਮ ‘ਲਵ ਐਂਡ ਵਾਰ’ ਦੇ ਸੈੱਟ ‘ਤੇ ਵਰਕਰ ਦੀ ਮੌਤ ਤੋਂ ਬਾਅਦ FWICE ਨੇ ਸਖ਼ਤ ਸੁਰੱਖਿਆ ਨਿਯਮਾਂ, ਸੈੱਟਾਂ ‘ਤੇ ਬਿਹਤਰ ਕੰਮ ਕਰਨ ਦੀਆਂ ਸਥਿਤੀਆਂ ਦੀ ਕੀਤੀ ਮੰਗ

ਫਿਲਮ ‘ਲਵ ਐਂਡ ਵਾਰ’ ਦੇ ਸੈੱਟ ‘ਤੇ ਵਰਕਰ ਦੀ ਮੌਤ ਤੋਂ ਬਾਅਦ FWICE ਨੇ ਸਖ਼ਤ ਸੁਰੱਖਿਆ ਨਿਯਮਾਂ, ਸੈੱਟਾਂ ‘ਤੇ ਬਿਹਤਰ ਕੰਮ ਕਰਨ ਦੀਆਂ ਸਥਿਤੀਆਂ ਦੀ ਕੀਤੀ ਮੰਗ

by Navjot
June 29, 2026
0

ਫਿਲਮ 'ਲਵ ਐਂਡ ਵਾਰ' ਦੇ ਸੈੱਟ 'ਤੇ ਵਰਕਰ ਦੀ ਮੌਤ ਤੋਂ ਬਾਅਦ FWICE ਨੇ ਸਖ਼ਤ ਸੁਰੱਖਿਆ ਨਿਯਮਾਂ, ਸੈੱਟਾਂ 'ਤੇ ਬਿਹਤਰ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਕਿਸਾਨਾਂ ਨੇ ਜਲੰਧਰ ਵਿੱਚ PSPCL ਦਫ਼ਤਰ ਦਾ ਕੀਤਾ ਘਿਰਾਓ ; ਬਿਜਲੀ ਕੱਟਾਂ ਕਾਰਨ ਝੋਨਾ ਲਾਉਣ ‘ਚ ਆ ਰਹੀ ਪ੍ਰੇਸ਼ਾਨੀ

ਕਿਸਾਨਾਂ ਨੇ ਜਲੰਧਰ ਵਿੱਚ PSPCL ਦਫ਼ਤਰ ਦਾ ਕੀਤਾ ਘਿਰਾਓ ; ਬਿਜਲੀ ਕੱਟਾਂ ਕਾਰਨ ਝੋਨਾ ਲਾਉਣ ‘ਚ ਆ ਰਹੀ ਪ੍ਰੇਸ਼ਾਨੀ

by Navjot
June 29, 2026
0

ਕਿਸਾਨਾਂ ਨੇ ਜਲੰਧਰ ਵਿੱਚ PSPCL ਦਫ਼ਤਰ ਦਾ ਕੀਤਾ ਘਿਰਾਓ ; ਬਿਜਲੀ ਕੱਟਾਂ ਕਾਰਨ ਝੋਨਾ ਲਾਉਣ 'ਚ ਆ ਰਹੀ ਪ੍ਰੇਸ਼ਾਨੀ ਚੰਡੀਗੜ੍ਹ,...

Most Popular

Punjab: ED ਵੱਲੋਂ ਮੰਤਰੀ ਸੰਜੀਵ ਅਰੋੜਾ ਨੂੰ ਵੀਡੀਓ ਕਾਨਫਰੰਸ ਰਾਹੀਂ ਅਦਾਲਤ ‘ਚ ਕੀਤਾ ਜਾਵੇਗਾ ਪੇਸ਼

Punjab: ED ਵੱਲੋਂ ਮੰਤਰੀ ਸੰਜੀਵ ਅਰੋੜਾ ਨੂੰ ਵੀਡੀਓ ਕਾਨਫਰੰਸ ਰਾਹੀਂ ਅਦਾਲਤ ‘ਚ ਕੀਤਾ ਜਾਵੇਗਾ ਪੇਸ਼

by Ranjit Singh
3 days ago
0

Punjab: ED ਵੱਲੋਂ ਮੰਤਰੀ ਸੰਜੀਵ ਅਰੋੜਾ ਨੂੰ ਵੀਡੀਓ ਕਾਨਫਰੰਸ ਰਾਹੀਂ ਅਦਾਲਤ 'ਚ ਕੀਤਾ ਜਾਵੇਗਾ ਪੇਸ਼ ਚੰਡੀਗੜ੍ਹ, 26 ਜੂਨ (ਵਿਸ਼ਵ ਵਾਰਤਾ):...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 