BIG NEWS : ਭਾਰਤ- ਪਾਕਿ ਵਿਚਾਲੇ ਸੀਜ਼ਫਾਇਰ ਦਾ ਐਲਾਨ

ਚੰਡੀਗੜ੍ਹ, 10ਮਈ(ਵਿਸ਼ਵ ਵਾਰਤਾ)BIG NEWS : ਭਾਰਤ ਅਤੇ ਪਾਕਿਸਤਾਨ ਵਿਚਾਲੇ ਪਿਛਲੇ ਕੁਝ ਦਿਨਾਂ ਤੋਂ ਸਰਹੱਦ ਤੇ ਚੱਲ ਰਹੇ ਤਣਾਅ ਵਿਚਾਲੇ ਭਾਰਤੀ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਦੋਵੇਂ ਦੇਸ਼ ਜੰਗਬੰਦੀ ਲਈ ਤਿਆਰ ਹਨ।
ਉਹਨਾਂ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ “ਪਾਕਿਸਤਾਨ ਦੇ ਮਿਲਟਰੀ ਆਪਰੇਸ਼ਨਾਂ ਦੇ ਡਾਇਰੈਕਟਰ ਜਨਰਲ ਨੇ ਅੱਜ ਦੁਪਹਿਰ 15:35 ਵਜੇ ਭਾਰਤ ਦੇ ਮਿਲਟਰੀ ਆਪਰੇਸ਼ਨਾਂ ਦੇ ਡਾਇਰੈਕਟਰ ਜਨਰਲ ਨੂੰ ਫੋਨ ਕੀਤਾ। ਉਨ੍ਹਾਂ ਵਿਚਕਾਰ ਇਹ ਸਹਿਮਤੀ ਬਣੀ ਕਿ ਦੋਵੇਂ ਧਿਰਾਂ ਅੱਜ ਭਾਰਤੀ ਸਮੇਂ ਅਨੁਸਾਰ 17:00 ਵਜੇ ਤੋਂ ਜ਼ਮੀਨ, ਹਵਾ ਅਤੇ ਸਮੁੰਦਰ ਵਿੱਚ ਹਰ ਤਰ੍ਹਾਂ ਦੀ ਗੋਲੀਬਾਰੀ ਅਤੇ ਫੌਜੀ ਕਾਰਵਾਈ ਬੰਦ ਕਰ ਦੇਣਗੀਆਂ। ਇਸ ਸਹਿਮਤੀ ਨੂੰ ਲਾਗੂ ਕਰਨ ਲਈ ਦੋਵਾਂ ਧਿਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਮਿਲਟਰੀ ਆਪਰੇਸ਼ਨਾਂ ਦੇ ਡਾਇਰੈਕਟਰ ਜਨਰਲ 12 ਮਈ ਨੂੰ 12: 00 ਵਜੇ ਦੁਬਾਰਾ ਗੱਲਬਾਤ ਕਰਨਗੇ।”
BIG BREAKING : ਭਾਰਤ ਤੇ ਪਾਕਿ ਪੂਰਨ ਤੇ ਤੁਰੰਤ ਜੰਗਬੰਦੀ ਲਈ ਹੋਏ ਰਾਜੀ – ਡੋਨਾਲਡ ਟਰੰਪ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
BIG BREAKING : ਭਾਰਤ ਤੇ ਪਾਕਿ ਪੂਰਨ ਤੇ ਤੁਰੰਤ ਜੰਗਬੰਦੀ ਲਈ ਹੋਏ ਰਾਜੀ – ਡੋਨਾਲਡ ਟਰੰਪ























