Big News: ਅਕਾਲੀ ਆਗੂ ਦੀ ਧੀ ਕੰਚਨਪ੍ਰੀਤ ਕੌਰ ਹੋਈ ਰਿਹਾਅ, ਪੜ੍ਹੋ ਵੇਰਵਾ
ਤਰਨਤਾਰਨ, 30 ਨਵੰਬਰ 2025 – ਅਕਾਲੀ ਆਗੂ ਦੀ ਧੀ ਕੰਚਨਪ੍ਰੀਤ ਕੌਰ ਨੂੰ ਅਦਾਲਤ ਨੇ ਰਿਹਾਅ (Big News) ਕਰਨ ਦੇ ਹੁਕਮ ਜਾਰੀ ਕੀਤੇ ਹਨ। ਅੱਜ ਉਹ ਸਵੇਰੇ ਤੜਕੇ 4 ਵਜੇ ਰਿਹਾ ਹੋਏ।

ਦੱਸ ਦਈਏ ਕਿ ਬੀਤੇ ਦਿਨ ਰਾਤ 8 ਵਜੇ ਉਨ੍ਹਾਂ ਦੀ ਤਰਨਤਾਰਨ ਕੋਰਟ ‘ਚ ਪੇਸ਼ੀ ਪਈ ਸੀ। ਮਿਲੀ ਜਾਣਕਰੀ ਅਨੁਸਾਰ ਕੰਚਨਪ੍ਰੀਤ ਕੌਰ ਦੇ ਮਾਮਲੇ ‘ਚ ਤਰਨ ਤਾਰਨ ਦੀ ਐਡੀਸ਼ਨਲ ਸੈਸ਼ਨ ਅਦਾਲਤ ‘ਚ ਸੁਣਵਾਈ ਦੇਰ ਰਾਤ 2 ਵਜੇ ਤੱਕ ਚੱਲੀ। ਬਹਿਸ ਦੌਰਾਨ ਪੁਲਿਸ ਵਲੋਂ 10 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ। ਬੀਤੀ ਰਾਤ ਸੁਣਵਾਈ ਤੋਂ ਬਾਅਦ ਅਦਾਲਤ ਨੇ ਕੰਚਨਪ੍ਰੀਤ ਕੌਰ ਦੀ ਰਿਹਾਈ ਦੇ ਹੁਕਮ ਜਾਰੀ ਕੀਤੇ।
ਸੁਣਵਾਈ ਤੋਂ ਪਹਿਲਾਂ ਅਕਾਲੀ ਦਲ ਦੇ ਆਗੂ ਅਰਸ਼ਦੀਪ ਕਲੇਰ ਨੇ ਜਾਣਕਾਰੀ ਦਿੱਤੀ ਸੀ ਕਿ ਕੰਚਨਪ੍ਰੀਤ ਕੋਰਟ ਦੀ ਕਸਟਡੀ ਵਿਚ ਹੀ ਰਹੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























