Big Breaking : ਰਾਸ਼ਟਰਪਤੀ ਮੁਰਮੂ ਦੀ ਸੁਰੱਖਿਆ ਵਿੱਚ ਵੱਡੀ ਕੁਤਾਹੀ
ਨਵੀ ਦਿੱਲੀ, 22 ਅਕਤੂਬਰ 2025 (ਵਿਸ਼ਵ ਵਾਰਤਾ): ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਸੁਰੱਖਿਆ ਵਿੱਚ ਲਾਪਰਵਾਹੀ ਦਾ ਮਾਮਲਾ (Big Breaking) ਸਾਹਮਣੇ ਆਇਆ ਹੈ। ਰਾਸ਼ਟਰਪਤੀ ਨੂੰ ਸਬਰੀਮਾਲਾ ਯਾਤਰਾ ‘ਤੇ ਲੈ ਜਾ ਰਿਹਾ ਹਵਾਈ ਸੈਨਾ ਦਾ ਹੈਲੀਕਾਪਟਰ ਬੁੱਧਵਾਰ ਨੂੰ ਪ੍ਰਮਾਦਮ ਦੇ ਰਾਜੀਵ ਗਾਂਧੀ ਇਨਡੋਰ ਸਟੇਡੀਅਮ ਵਿਖੇ ਨਵੇਂ ਕੰਕਰੀਟ ਦੇ ਹੈਲੀਪੈਡ ‘ਤੇ ਉਤਰਦੇ ਸਮੇਂ ਇੱਕ ਟੋਏ ਵਿੱਚ ਫਸ ਗਿਆ। ਰਾਸ਼ਟਰਪਤੀ ਦੀ ਸੁਰੱਖਿਆ ਵਿੱਚ ਕੁਤਾਹੀ ਦੀ ਇਹ ਘਟਨਾ ਉਦੋਂ ਵਾਪਰੀ ਜਦੋਂ ਰਾਸ਼ਟਰਪਤੀ ਮੁਰਮੂ ਦਾ ਹੈਲੀਕਾਪਟਰ ਕੇਰਲ ਦੇ ਪ੍ਰਮਾਦਮ ਵਿੱਚ ਉਤਰਿਆ।

ਹੈਲੀਕਾਪਟਰ ਤੋਂ ਉਤਰਨ ਤੋਂ ਬਾਅਦ ਰਾਸ਼ਟਰਪਤੀ ਦਾ ਕਾਫਲਾ ਸੜਕ ਰਾਹੀਂ ਪੰਬਾ ਲਈ ਰਵਾਨਾ ਹੋਇਆ। ਰਾਸ਼ਟਰਪਤੀ ਦੇ ਜਾਣ ਤੋਂ ਬਾਅਦ, ਕਈ ਪੁਲਿਸ ਅਤੇ ਫਾਇਰ ਬ੍ਰਿਗੇਡ ਕਰਮਚਾਰੀ ਹੈਲੀਪੈਡ ‘ਤੇ ਪਏ ਟੋਇਆਂ ‘ਚੋ ਰਾਸ਼ਟਰਪਤੀ ਦੇ ਹੈਲੀਕਾਪਟਰ ਦੇ ਪਹੀਏ ਕਢਦੇ ਨਜ਼ਰ ਆਏ।
ਇਕ ਅਧਿਕਾਰੀ ਨੇ ਦੱਸਿਆ ਕਿ ਪਹਿਲਾ ਰਾਸ਼ਟਰਪਤੀ ਦਾ ਹੈਲੀਕਾਪਟਰ ਪੰਬਾ ਦੇ ਨੇੜੇ ਨੀਲੱਕਲ ਵਿਖੇ ਉਤਰਨਾ ਸੀ, ਪਰ ਖਰਾਬ ਮੌਸਮ ਕਾਰਨ ਰਾਸ਼ਟਰਪਤੀ ਦਾ ਹੈਲੀਕਾਪਟਰ ਪ੍ਰਮਾਦਮ ਵਿਖੇ ਉਤਰਿਆ। ਅਧਿਕਾਰੀ ਨੇ ਕਿਹਾ, “ਅਜੇ ਕੰਕਰੀਟ ਪੂਰੀ ਤਰ੍ਹਾਂ ਸੈੱਟ ਨਹੀਂ ਹੋਇਆ ਸੀ, ਇਸ ਲਈ ਜਦੋਂ ਹੈਲੀਕਾਪਟਰ ਲੈਂਡ ਕੀਤਾ ਗਿਆ, ਤਾਂ ਭਾਰ ਨਾ ਸਹਿੰਦੇ ਹੋਏ ਪਹੀਏ ਟੋਇਆਂ ‘ਚ ਧੱਸ ਗਏ ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























