Bharat Band: ਟਰੇਡ ਯੂਨੀਅਨਾਂ ਵੱਲੋਂ ਅੱਜ ਭਾਰਤ ਬੰਦ ਦਾ ਐਲਾਨ
– ਜਾਣੋ ਕੀ ਰਹੇਗਾ ਖੁੱਲ੍ਹਾ ਅਤੇ ਕੀ ਰਹੇਗਾ ਬੰਦ
ਚੰਡੀਗੜ੍ਹ, 12 ਫਰਵਰੀ 2026 (ਵਿਸ਼ਵ ਵਾਰਤਾ) – ਜੇਕਰ ਤੁਸੀਂ ਅੱਜ ਕੀਤੇ ਬਾਹਰ ਘੁੰਮਣ ਦੀ ਯੋਜਨਾ ਬਣਾ ਰਹੇ ਹੋ, ਤਾਂ ਜ਼ਰਾ ਰੁਕੋ, ਕਿਉਕਿ ਅੱਜ ਦੇਸ਼ ਭਰ ਵਿੱਚ ਭਾਰਤ ਬੰਦ (Bharat Band) ਦਾ ਸੱਦਾ ਦਿੱਤਾ ਗਿਆ ਹੈ। ਕਈ ਕੇਂਦਰੀ ਟਰੇਡ ਯੂਨੀਅਨਾਂ ਅਤੇ ਕਿਸਾਨ ਜਥੇਬੰਦੀਆਂ ਨੇ ਕੱਲ੍ਹ ਦੇਸ਼ ਵਿਆਪੀ ਹੜਤਾਲ ਦਾ ਐਲਾਨ ਕੀਤਾ ਹੈ। ਭਾਰਤ ਬੰਦ ਦੇ ਕਾਰਨ ਅੱਜ ਕਈ ਸੜਕਾਂ ‘ਤੇ ਜਾਮ ਲੱਗ ਸਕਦਾ ਹੈ। ਇਸ ਦੇ ਨਾਲ ਹੀ ਬੈਂਕਾਂ ਸਮੇਤ ਕਈ ਥਾਵਾਂ ‘ਤੇ ਕੰਮਕਾਜ ਵੀ ਪ੍ਰਭਾਵਿਤ ਹੋ ਸਕਦਾ ਹੈ।

ਦੇਸ਼ ਵਿਆਪੀ ਹੜਤਾਲ ਦੇਸ਼ ਭਰ ਵਿੱਚ ਬਿਜਲੀ, ਬੈਂਕਿੰਗ, ਬੀਮਾ, ਆਵਾਜਾਈ, ਸਿਹਤ, ਗੈਸ ਅਤੇ ਪਾਣੀ ਸਪਲਾਈ ਨਾਲ ਸਬੰਧਤ ਸੇਵਾਵਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਵੱਖ-ਵੱਖ ਖੇਤਰਾਂ ਦੇ ਲਗਭਗ 30 ਕਰੋੜ ਕਾਮਿਆਂ ਦੇ ਹਿੱਸਾ ਲੈਣ ਦੀ ਉਮੀਦ ਹੈ। ਇਸ ਦੇ ਨਾਲ ਹੀ AIBEA, AIBOA, ਅਤੇ BEFI ਸਮੇਤ ਕਈ ਬੈਂਕ ਕਰਮਚਾਰੀ ਯੂਨੀਅਨਾਂ ਨੇ ਹੜਤਾਲ ਦਾ ਸਮਰਥਨ ਕੀਤਾ ਹੈ। ਭਾਵੇ 12 ਫਰਵਰੀ ਨੂੰ ਕੋਈ ਬੈਂਕ ਛੁੱਟੀ ਨਹੀਂ ਹੈ ਪਰ ਹੜਤਾਲ ਕਾਰਨ ਕੰਮਕਾਜ ਪ੍ਰਭਾਵਿਤ ਹੋ ਸਕਦਾ ਹੈ।
ਕੀ-ਕੀ ਬੰਦ ਰਹਿ ਸਕਦਾ ਹੈ? ਅਤੇ ਕੀ-ਕੀ ਖੁੱਲ੍ਹਾ ?
ਪ੍ਰਮੁੱਖ ਸ਼ਹਿਰਾਂ ਵਿੱਚ ਬਾਜ਼ਾਰ ਅਤੇ ਦੁਕਾਨਾਂ ਬੰਦ ਰਹਿ ਸਕਦੀਆਂ ਹਨ।
ਹਸਪਤਾਲ ਅਤੇ ਹੋਰ ਮੈਡੀਕਲ ਸੇਵਾਵਾਂ ਜਾਰੀ ਰਹਿਣਗੀਆਂ।
ਕਈ ਖੇਤਰਾਂ ਵਿੱਚ ਜਨਤਕ ਖੇਤਰ ਦੇ ਬੈਂਕ ਕੰਮਕਾਜ ਪ੍ਰਭਾਵਿਤ ਹੋ ਸਕਦਾ ਹੈ।
ਨਿੱਜੀ ਦਫ਼ਤਰ ਬੰਦ ਰਹਿ ਸਕਦੇ ਹਨ ਜਾਂ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਲਈ ਕਿਹਾ ਜਾ ਸਕਦਾ ਹੈ।
ਸਰਕਾਰੀ ਦਫ਼ਤਰ: ਖਾਸ ਕਰਕੇ ਜ਼ਿਆਦਾ ਪ੍ਰਭਾਵਿਤ ਇਲਾਕਿਆਂ ਵਿੱਚ ਕੰਮ ਪ੍ਰਭਾਵਿਤ ਹੋ ਸਕਦਾ ਹੈ।
ਹਵਾਈ ਅੱਡੇ: ਕਾਰਜਸ਼ੀਲ ਰਹਿਣਗੇ, ਪਰ ਉੱਥੇ ਪਹੁੰਚਣ ਵਿੱਚ ਮੁਸ਼ਕਲ ਆ ਸਕਦੀ ਹੈ।
ਜਨਤਕ ਆਵਾਜਾਈ ਸੇਵਾਵਾਂ: ਸੜਕਾਂ ਜਾਮ ਹੋਣ ਦੀ ਸੰਭਾਵਨਾ ਕਾਰਨ ਬੱਸਾਂ ਅਤੇ ਟੈਕਸੀਆਂ ਪ੍ਰਭਾਵਿਤ ਹੋ ਸਕਦੀਆਂ ਹਨ।
ਏਟੀਐਮ (ATM): ਜ਼ਿਆਦਾਤਰ ਖੁੱਲ੍ਹੇ ਰਹਿਣਗੇ, ਪਰ ਨਕਦੀ ਦੀ ਕਿੱਲਤ ਹੋ ਸਕਦੀ ਹੈ।
ਸਕੂਲ ਅਤੇ ਕਾਲਜ: ਕਈ ਜ਼ਿਲ੍ਹਿਆਂ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਬੰਦ ਰੱਖੇ ਜਾ ਸਕਦੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























