• Latest
  • Trending
ਵਿਸ਼ਵ ਲੰਗ ਕੈਂਸਰ ਦਿਵਸ ਮੌਕੇ ਭਗਵੰਤ ਮਾਨ ਸਰਕਾਰ ਨੇ ਮੁਫ਼ਤ ਕੈਂਸਰ ਇਲਾਜ ਅਤੇ ਰੋਕਥਾਮ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ

ਵਿਸ਼ਵ ਲੰਗ ਕੈਂਸਰ ਦਿਵਸ ਮੌਕੇ ਭਗਵੰਤ ਮਾਨ ਸਰਕਾਰ ਨੇ ਮੁਫ਼ਤ ਕੈਂਸਰ ਇਲਾਜ ਅਤੇ ਰੋਕਥਾਮ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ

1 month ago
ਹਾਰਰ ਸਾਇੰਸ-ਫਿਕਸ਼ਨ ਫੈਨਟਸੀ ਥ੍ਰਿਲਰ ਫਿਲਮ ‘Nova’ 25 ਸਤੰਬਰ ਨੂੰ ਹੋਵੇਗੀ ਰਿਲੀਜ਼ 

ਹਾਰਰ ਸਾਇੰਸ-ਫਿਕਸ਼ਨ ਫੈਨਟਸੀ ਥ੍ਰਿਲਰ ਫਿਲਮ ‘Nova’ 25 ਸਤੰਬਰ ਨੂੰ ਹੋਵੇਗੀ ਰਿਲੀਜ਼ 

9 minutes ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

42 minutes ago
ਪਾਕਿਸਤਾਨ ਵਿੱਚ ਕੋਲੇ ਦੀ ਖਾਨ ਵਿੱਚ ਧਮਾਕਾ : 4 ਦੀ ਮੌਤ, 5 ਜ਼ਖ਼ਮੀ

ਪਾਕਿਸਤਾਨ ਵਿੱਚ ਕੋਲੇ ਦੀ ਖਾਨ ਵਿੱਚ ਧਮਾਕਾ : 4 ਦੀ ਮੌਤ, 5 ਜ਼ਖ਼ਮੀ

50 minutes ago
US Open : ਅਲੈਗਜ਼ੈਂਡਰ ਜ਼ਵੇਰੇਵ ਨੇ ਪਹਿਲੀ ਵਾਰ ਜਿੱਤਿਆ ਯੂਐਸ ਓਪਨ ਦਾ ਖਿਤਾਬ ; ਫਾਈਨਲ ਵਿੱਚ ਬੇਨ ਸ਼ੈਲਟਨ ਨੂੰ ਹਰਾਇਆ

US Open : ਅਲੈਗਜ਼ੈਂਡਰ ਜ਼ਵੇਰੇਵ ਨੇ ਪਹਿਲੀ ਵਾਰ ਜਿੱਤਿਆ ਯੂਐਸ ਓਪਨ ਦਾ ਖਿਤਾਬ ; ਫਾਈਨਲ ਵਿੱਚ ਬੇਨ ਸ਼ੈਲਟਨ ਨੂੰ ਹਰਾਇਆ

58 minutes ago
ਅੰਮ੍ਰਿਤਸਰ ਸੂਰਮਾਜ਼ ਨੇ ਲੁਧਿਆਣਾ ਲਾਇਨਜ਼ ਨੂੰ ਹਰਾ ਕੇ ਜਿੱਤਿਆ ਪਹਿਲਾ ‘ਸ਼ੇਰ-ਏ-ਪੰਜਾਬ ਟੀ-20’ ਖਿਤਾਬ

ਅੰਮ੍ਰਿਤਸਰ ਸੂਰਮਾਜ਼ ਨੇ ਲੁਧਿਆਣਾ ਲਾਇਨਜ਼ ਨੂੰ ਹਰਾ ਕੇ ਜਿੱਤਿਆ ਪਹਿਲਾ ‘ਸ਼ੇਰ-ਏ-ਪੰਜਾਬ ਟੀ-20’ ਖਿਤਾਬ

1 hour ago
ਬੱਚਿਆਂ ਨਾਲ ਭਰੀ ਸਕੂਲ ਬੱਸ PRTC ਬੱਸ ਨਾਲ ਟਕਰਾਈ ; ਡਰਾਈਵਰ ਸਮੇਤ 10 ਤੋਂ ਵੱਧ ਜ਼ਖ਼ਮੀ

ਬੱਚਿਆਂ ਨਾਲ ਭਰੀ ਸਕੂਲ ਬੱਸ PRTC ਬੱਸ ਨਾਲ ਟਕਰਾਈ ; ਡਰਾਈਵਰ ਸਮੇਤ 10 ਤੋਂ ਵੱਧ ਜ਼ਖ਼ਮੀ

1 hour ago
ਕੈਨੇਡਾ ਵਿੱਚ ਫਿਰੌਤੀ ਦੇ ਮਾਮਲੇ ਵਿੱਚ ਪਹਿਲੀ ਵਾਰ ਇੱਕ ਪੰਜਾਬੀ ਔਰਤ ਗ੍ਰਿਫ਼ਤਾਰ

ਕੈਨੇਡਾ ਵਿੱਚ ਫਿਰੌਤੀ ਦੇ ਮਾਮਲੇ ਵਿੱਚ ਪਹਿਲੀ ਵਾਰ ਇੱਕ ਪੰਜਾਬੀ ਔਰਤ ਗ੍ਰਿਫ਼ਤਾਰ

1 hour ago
ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਮੁੰਬਈ ਵਿੱਚ ਹਿੰਦੀ ਦਿਵਸ 2026 ਦਾ ਉਦਘਾਟਨ ਕਰਨਗੇ

ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਮੁੰਬਈ ਵਿੱਚ ਹਿੰਦੀ ਦਿਵਸ 2026 ਦਾ ਉਦਘਾਟਨ ਕਰਨਗੇ

1 hour ago
ਚੀਨ ਦੇ ਹੈਨਾਨ ਸੂਬੇ ਵਿੱਚ ਭਾਰੀ ਮੀਂਹ ਕਾਰਨ 31,000 ਤੋਂ ਵੱਧ ਲੋਕਾਂ ਨੂੰ ਪਹੁੰਚਾਇਆ ਗਿਆ ਸੁਰੱਖਿਅਤ ਥਾਵਾਂ ‘ਤੇ

ਚੀਨ ਦੇ ਹੈਨਾਨ ਸੂਬੇ ਵਿੱਚ ਭਾਰੀ ਮੀਂਹ ਕਾਰਨ 31,000 ਤੋਂ ਵੱਧ ਲੋਕਾਂ ਨੂੰ ਪਹੁੰਚਾਇਆ ਗਿਆ ਸੁਰੱਖਿਅਤ ਥਾਵਾਂ ‘ਤੇ

3 hours ago
Womens Asia Cup : ਖਿਤਾਬੀ ਮੁਕਾਬਲਾ ਜਿੱਤਣ ਤੋਂ ਬਾਅਦ ਭਾਰਤ ਨੇ ਨਹੀਂ ਲਈ ਟਰਾਫੀ ; ਮੋਹਸਿਨ ਨਕਵੀ ਤੋਂ ਟਰਾਫੀ ਲੈਣ ਤੋਂ ਕੀਤਾ ਇਨਕਾਰ

Womens Asia Cup : ਖਿਤਾਬੀ ਮੁਕਾਬਲਾ ਜਿੱਤਣ ਤੋਂ ਬਾਅਦ ਭਾਰਤ ਨੇ ਨਹੀਂ ਲਈ ਟਰਾਫੀ ; ਮੋਹਸਿਨ ਨਕਵੀ ਤੋਂ ਟਰਾਫੀ ਲੈਣ ਤੋਂ ਕੀਤਾ ਇਨਕਾਰ

4 hours ago
ਪੰਜਾਬ ਪੁਲਿਸ ਨੇ ਗੈਂਗਸਟਰ ਬੁਰੀ ਬਸੰਤਕੋਟੀਆ ਸਮੇਤ 5 ਨੂੰ ਕੀਤਾ ਕਾਬੂ; ਛੇ ਪਿਸਤੌਲ ਬਰਾਮਦ

ਪੰਜਾਬ ਪੁਲਿਸ ਨੇ ਗੈਂਗਸਟਰ ਬੁਰੀ ਬਸੰਤਕੋਟੀਆ ਸਮੇਤ 5 ਨੂੰ ਕੀਤਾ ਕਾਬੂ; ਛੇ ਪਿਸਤੌਲ ਬਰਾਮਦ

4 hours ago
ਤੁਹਾਡੇ ਬੈਂਕ ਖਾਤੇ ਤੋਂ ਟ੍ਰਾਂਸੈਕਸ਼ਨਾਂ ‘ਤੇ ਲੱਗ ਸਕਦੀ ਹੈ ਰੋਕ; RBI ਵੱਲੋਂ ਅਹਿਮ ਜਾਣਕਾਰੀ

ਤੁਹਾਡੇ ਬੈਂਕ ਖਾਤੇ ਤੋਂ ਟ੍ਰਾਂਸੈਕਸ਼ਨਾਂ ‘ਤੇ ਲੱਗ ਸਕਦੀ ਹੈ ਰੋਕ; RBI ਵੱਲੋਂ ਅਹਿਮ ਜਾਣਕਾਰੀ

4 hours ago
Hindi News
English News
Monday, September 14, 2026
No Result
View All Result
31 °c
Chandigarh
28 ° Tue
29 ° Wed
28 ° Thu
27 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਵਿਸ਼ਵ ਲੰਗ ਕੈਂਸਰ ਦਿਵਸ ਮੌਕੇ ਭਗਵੰਤ ਮਾਨ ਸਰਕਾਰ ਨੇ ਮੁਫ਼ਤ ਕੈਂਸਰ ਇਲਾਜ ਅਤੇ ਰੋਕਥਾਮ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ

’ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 708 ਫੇਫੜਿਆਂ ਦੇ ਕੈਂਸਰ ਵਾਲੇ ਮਰੀਜ਼ਾਂ ਨੂੰ 3.43 ਕਰੋੜ ਰੁਪਏ ਦਾ ਕੈਸ਼ਲੈੱਸ ਇਲਾਜ ਮੁਹੱਈਆ ਕਰਵਾਇਆ ਗਿਆ

August 1, 2026
in ਖਬਰਾਂ, ਪੰਜਾਬ
ਵਿਸ਼ਵ ਲੰਗ ਕੈਂਸਰ ਦਿਵਸ ਮੌਕੇ ਭਗਵੰਤ ਮਾਨ ਸਰਕਾਰ ਨੇ ਮੁਫ਼ਤ ਕੈਂਸਰ ਇਲਾਜ ਅਤੇ ਰੋਕਥਾਮ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ

Dr Balbir Singh

ਵਿਸ਼ਵ ਲੰਗ ਕੈਂਸਰ ਦਿਵਸ ਮੌਕੇ ਭਗਵੰਤ ਮਾਨ ਸਰਕਾਰ ਨੇ ਮੁਫ਼ਤ ਕੈਂਸਰ ਇਲਾਜ ਅਤੇ ਰੋਕਥਾਮ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ

’ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 708 ਫੇਫੜਿਆਂ ਦੇ ਕੈਂਸਰ ਵਾਲੇ ਮਰੀਜ਼ਾਂ ਨੂੰ 3.43 ਕਰੋੜ ਰੁਪਏ ਦਾ ਕੈਸ਼ਲੈੱਸ ਇਲਾਜ ਮੁਹੱਈਆ ਕਰਵਾਇਆ ਗਿਆ

’ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਫ਼ੇਫ਼ੜਿਆਂ ਦੇ ਕੈਂਸਰ ਸਬੰਧੀ ਕੈਸ਼ਲੈੱਸ ਇਲਾਜ ਦਾ ਲਾਭ ਲੈਣ ਵਿੱਚ ਬਠਿੰਡਾ, ਸੰਗਰੂਰ ਅਤੇ ਫ਼ਰੀਦਕੋਟ ਸਭ ਤੋਂ ਅੱਗੇ

ਕੋਈ ਵੀ ਮਰੀਜ਼ ਆਰਥਿਕ ਤੰਗੀ ਕਾਰਨ ਸਮੇਂ ਸਿਰ ਫੇਫੜਾ ਕੈਂਸਰ ਦੇ ਇਲਾਜ ਤੋਂ ਵਾਂਝਾ ਨਾ ਰਹੇ: ਡਾ. ਬਲਬੀਰ ਸਿੰਘ

ਭਾਰਤ ਵਿੱਚ ਸਭ ਤੋਂ ਘੱਟ ਤੰਬਾਕੂ ਸੇਵਨ ਵਾਲੇ ਸੂਬੇ ਵਜੋਂ ਪੰਜਾਬ ਦੀ ਬਣੀ ਪਛਾਣ ਸਾਡੀਆਂ ਰੋਕਥਾਮ ਮੁਹਿੰਮਾਂ ਦੀ ਸਫ਼ਲਤਾ ਦਾ ਪ੍ਰਤੱਖ ਪ੍ਰਮਾਣ : ਡਾ. ਬਲਬੀਰ ਸਿੰਘ

ਚੰਡੀਗੜ੍ਹ, 1 ਅਗਸਤ (ਵਿਸ਼ਵ ਵਾਰਤਾ):- ਵਿਸ਼ਵ ਲੰਗ ਕੈਂਸਰ ਦਿਵਸ ਮੌਕੇ ਭਗਵੰਤ ਮਾਨ ਸਰਕਾਰ ਨੇ ਇੱਕ ਸਧਾਰਨ ਪਰ ਬਹੁਤ ਅਹਿਮ ਸੰਦੇਸ਼ ਦਿੱਤਾ ਹੈ ਕਿ ਕੋਈ ਵੀ ਵਿਅਕਤੀ ਸਿਰਫ਼ ਇਸ ਕਰਕੇ ਫ਼ੇਫ਼ੜਿਆਂ ਦੇ ਕੈਂਸਰ ਖਿਲਾਫ ਜੰਗ ਨਾ ਹਾਰੇ ਕਿਉਂਕਿ ਉਹ ਇਲਾਜ ਦਾ ਖ਼ਰਚਾ ਨਹੀਂ ਝੱਲ ਸਕਦਾ। ਮੁੱਖ ਮੰਤਰੀ ਸਿਹਤ ਯੋਜਨਾ (ਐੱਮਐੱਮਐੱਸਵਾਈ) ਰਾਹੀਂ ਸੂਬਾ ਸਰਕਾਰ ਨਾ ਸਿਰਫ਼ ਜੀਵਨ-ਰੱਖਿਅਕ ਇਲਾਜ ਦਾ ਖ਼ਰਚਾ ਚੁੱਕ ਰਹੀ ਹੈ, ਸਗੋਂ ਬੀਮਾਰੀ ਹੋਣ ਤੋਂ ਪਹਿਲਾਂ ਹੀ ਇਸ ਦੀ ਰੋਕਥਾਮ ਲਈ ਵੀ ਲਗਾਤਾਰ ਕੰਮ ਕਰ ਰਹੀ ਹੈ।

ਅੰਕੜੇ ਦਰਸਾਉਂਦੇ ਹਨ ਕਿ ਇਹ ਵਚਨਬੱਧਤਾ ਹੁਣ ਲੋਕਾਂ ਲਈ ਅਸਲ ਸਹਾਰਾ ਬਣ ਰਹੀ ਹੈ। ਹੁਣ ਤੱਕ ਯੋਜਨਾ ਤਹਿਤ 708 ਫੇਫੜਾ ਕੈਂਸਰ ਮਰੀਜ਼ਾਂ ਨੂੰ ਪੂਰੀ ਤਰ੍ਹਾਂ ਕੈਸ਼ਲੈੱਸ ਇਲਾਜ ਮੁਹੱਈਆ ਕਰਵਾਇਆ ਗਿਆ ਹੈ, ਜਿਸ ਲਈ 3.43 ਕਰੋੜ ਰੁਪਏ ਦੇ ਕਲੇਮ ਮਨਜ਼ੂਰ ਕੀਤੇ ਜਾ ਚੁੱਕੇ ਹਨ। ਇਸ ਨਾਲ ਸੈਂਕੜੇ ਪਰਿਵਾਰਾਂ ਨੂੰ ਹਸਪਤਾਲ ਦੇ ਖ਼ਰਚਿਆਂ ਦੀ ਚਿੰਤਾ ਤੋਂ ਮੁਕਤੀ ਮਿਲੀ ਹੈ ਅਤੇ ਉਹ ਆਪਣੇ ਪਰਿਵਾਰਕ ਮੈਂਬਰਾਂ ਦੀ ਸਿਹਤਯਾਬੀ ’ਤੇ ਧਿਆਨ ਦੇ ਸਕੇ ਹਨ।

ਇਸ ਮੌਕੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਫ਼ੇਫ਼ੜਿਆਂ ਦਾ ਕੈਂਸਰ ਦੁਨੀਆ ਦੇ ਸਭ ਤੋਂ ਘਾਤਕ ਕੈਂਸਰਾਂ ਵਿੱਚੋਂ ਇੱਕ ਹੈ, ਪਰ ਇਹ ਅਜਿਹੀ ਬੀਮਾਰੀ ਵੀ ਹੈ ਜਿਸ ਵਿੱਚ ਪਰਹੇਜ਼ ਅਤੇ ਸਮੇਂ ਸਿਰ ਇਲਾਜ ਨਾਲ ਨਤੀਜਿਆਂ ਵਿੱਚ ਵੱਡਾ ਸੁਧਾਰ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਕਿਹਾ, “ਮੁੱਖ ਮੰਤਰੀ ਸਿਹਤ ਯੋਜਨਾ ਰਾਹੀਂ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਲੋਕਾਂ ਨੂੰ ਇਲਾਜ ਦੇ ਖ਼ਰਚੇ ਦੀ ਚਿੰਤਾ ਕੀਤੇ ਬਿਨਾਂ ਸਮੇਂ ਸਿਰ ਇਲਾਜ ਮਿਲੇ। ਸਾਡੀ ਜ਼ਿੰਮੇਵਾਰੀ ਸਿਰਫ਼ ਇਲਾਜ ਮੁਹੱਈਆ ਕਰਵਾਉਣ ਤੱਕ ਸੀਮਿਤ ਨਹੀਂ। ਅਸੀਂ ਇਹ ਵੀ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਲੋਕ ਸਮੇਂ ਸਿਰ ਹਸਪਤਾਲ ਪਹੁੰਚਣ ਅਤੇ ਕਿਸੇ ਵੀ ਮਰੀਜ਼ ਨੂੰ ਮਿਆਰੀ ਸਿਹਤ ਸੇਵਾਵਾਂ ਲੈਣ ਵਾਸਤੇ ਆਰਥਿਕ ਤੰਗੀ ਕੋਈ ਰੁਕਾਵਟ ਨਾ ਬਣੇ।”

ਤੰਬਾਕੂ ਕੰਟਰੋਲ ਦੇ ਖੇਤਰ ਵਿੱਚ ਪੰਜਾਬ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਸੂਬੇ ਨੇ ਪੂਰੇ ਦੇਸ਼ ਲਈ ਇੱਕ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਕਿਹਾ, “ਵਿਸ਼ਵ ਫੇਫੜਾ ਕੈਂਸਰ ਦਿਵਸ ਮੌਕੇ ਨੈਸ਼ਨਲ ਫੈਮਲੀ ਹੈਲਥ ਸਰਵੇਖਣ (ਐੱਨਐੱਫਐੱਚਐੱਸ-6) ਵੱਲੋਂ ਭਾਰਤ ਵਿੱਚ ਸਭ ਤੋਂ ਘੱਟ ਤੰਬਾਕੂ ਸੇਵਨ ਵਾਲੇ ਸੂਬੇ ਵਜੋਂ ਪੰਜਾਬ ਨੂੰ ਮਿਲੀ ਮਾਨਤਾ ਸਾਡੀਆਂ ਨਿਰੰਤਰ ਜਾਗਰੂਕਤਾ ਮੁਹਿੰਮਾਂ, ਪ੍ਰਭਾਵਸ਼ਾਲੀ ਤੰਬਾਕੂ ਕੰਟਰੋਲ ਉਪਾਵਾਂ ਅਤੇ ਲੋਕਾਂ ਦੀ ਸਰਗਰਮ ਭਾਗੀਦਾਰੀ ਦੀ ਸਫ਼ਲਤਾ ਦਾ ਪ੍ਰਤੀਕ ਹੈ। ਇਹ ਪ੍ਰਾਪਤੀ ਸਾਡੇ ਇਸ ਭਰੋਸੇ ਨੂੰ ਹੋਰ ਮਜ਼ਬੂਤ ਕਰਦੀ ਹੈ ਕਿ ਫ਼ੇਫ਼ੜਿਆਂ ਦੇ ਕੈਂਸਰ ਖ਼ਿਲਾਫ਼ ਰੋਕਥਾਮ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ ਹੈ। ਮੈਂ ਹਰ ਨਾਗਰਿਕ ਨੂੰ ਅਪੀਲ ਕਰਦਾ ਹਾਂ ਕਿ ਉਹ ਤੰਬਾਕੂ ਤੋਂ ਦੂਰ ਰਹੇ, ਸਿਹਤਮੰਦ ਜੀਵਨ ਸ਼ੈਲੀ ਅਪਣਾਏ ਅਤੇ ਸਿਹਤਮੰਦ, ਕੈਂਸਰ-ਮੁਕਤ ਪੰਜਾਬ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਏ।”

ਵਿਸ਼ਵ ਸਿਹਤ ਸੰਗਠਨ ਅਨੁਸਾਰ ਫੇਫੜਾ ਕੈਂਸਰ ਅੱਜ ਵੀ ਵਿਸ਼ਵ ਪੱਧਰ ’ਤੇ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦਾ ਸਭ ਤੋਂ ਵੱਡਾ ਕਾਰਨ ਹੈ ਅਤੇ ਤੰਬਾਕੂ ਦਾ ਸੇਵਨ ਇਸ ਦਾ ਸਭ ਤੋਂ ਵੱਡਾ ਕਾਰਕ ਬਣਿਆ ਹੋਇਆ ਹੈ। ਭਾਰਤ ਵਿੱਚ ਵੀ ਤੰਬਾਕੂ ਦੀ ਵਧਦੀ ਵਰਤੋਂ ਅਤੇ ਬੀਮਾਰੀ ਦੀ ਦੇਰ ਨਾਲ ਪਛਾਣ ਕਾਰਨ ਇਸ ਦਾ ਬੋਝ ਲਗਾਤਾਰ ਵਧ ਰਿਹਾ ਹੈ। ਅਜਿਹੇ ਹਾਲਾਤਾਂ ਵਿੱਚ ਰੋਕਥਾਮ, ਜਾਗਰੂਕਤਾ ਅਤੇ ਸਮੇਂ ਸਿਰ ਜਾਂਚ ਪਹਿਲਾਂ ਨਾਲੋਂ ਵੀ ਵੱਧ ਮਹੱਤਵਪੂਰਨ ਹੋ ਗਈ ਹੈ।

ਪੰਜਾਬ ਰਾਜ ਸਿਹਤ ਏਜੰਸੀ (ਐੱਸ.ਐੱਚ.ਏ.) ਤੋਂ ਪ੍ਰਾਪਤ ਅੰਕੜਿਆਂ ਅਨੁਸਾਰ, ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਲਾਭ ਪ੍ਰਾਪਤ ਕਰਨ ਵਾਲੇ 708 ਮਰੀਜ਼ਾਂ ਵਿੱਚੋਂ 413 ਪੁਰਸ਼ ਹਨ, ਜਿਨ੍ਹਾਂ ਦੇ ਇਲਾਜ ’ਤੇ 1,89,68,865 ਰੁਪਏ ਖ਼ਰਚ ਕੀਤੇ ਗਏ ਹਨ, ਜਦਕਿ 295 ਔਰਤਾਂ ਨੂੰ 1,53,19,215 ਰੁਪਏ ਦੀ ਲਾਗਤ ਵਾਲਾ ਕੈਸ਼ਲੈੱਸ ਇਲਾਜ ਮੁਹੱਈਆ ਕਰਵਾਇਆ ਗਿਆ ਹੈ।

ਉਮਰ ਅਨੁਸਾਰ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਸਭ ਤੋਂ ਵੱਧ 286 ਲਾਭਪਾਤਰੀ 61 ਤੋਂ 75 ਸਾਲ ਉਮਰ ਵਰਗ ਨਾਲ ਸਬੰਧਤ ਹਨ, ਜਿਨ੍ਹਾਂ ਦੇ ਇਲਾਜ ’ਤੇ 1,34,56,310 ਰੁਪਏ ਖ਼ਰਚ ਕੀਤੇ ਗਏ। ਇਸ ਤੋਂ ਬਾਅਦ 46 ਤੋਂ 60 ਸਾਲ ਉਮਰ ਵਰਗ ਦੇ 247 ਮਰੀਜ਼ਾਂ ਨੂੰ 1,24,83,240 ਰੁਪਏ ਦਾ ਇਲਾਜ ਮੁਹੱਈਆ ਕਰਵਾਇਆ ਗਿਆ। ਯੋਜਨਾ ਤਹਿਤ 31 ਤੋਂ 45 ਸਾਲ ਉਮਰ ਵਰਗ ਦੇ 100, 19 ਤੋਂ 30 ਸਾਲ ਉਮਰ ਵਰਗ ਦੇ 9 ਅਤੇ 13 ਤੋਂ 18 ਸਾਲ ਉਮਰ ਵਰਗ ਦੇ 2 ਕਿਸ਼ੋਰ ਮਰੀਜ਼ਾਂ ਨੂੰ ਵੀ ਸਹਾਇਤਾ ਮਿਲੀ ਹੈ, ਜੋ ਇਹ ਦਰਸਾਉਂਦੇ ਹਨ ਕਿ ਫੇਫੜਾ ਕੈਂਸਰ ਵੱਖ-ਵੱਖ ਉਮਰ ਵਰਗਾਂ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਜ਼ਿਲ੍ਹਾ-ਵਾਰ ਅੰਕੜਿਆਂ ਅਨੁਸਾਰ ਬਠਿੰਡਾ ਵਿੱਚ ਸਭ ਤੋਂ ਵੱਧ 179 ਮਰੀਜ਼ਾਂ ਨੂੰ 1,46,02,300 ਰੁਪਏ ਦੀ ਲਾਗਤਨਾਲ ਇਲਾਜ ਮਿਲਿਆ। ਇਸ ਤੋਂ ਬਾਅਦ ਸੰਗਰੂਰ ਵਿੱਚ 163 ਮਰੀਜ਼ਾਂ ਦੇ ਇਲਾਜ ਲਈ 56,62,600 ਰੁਪਏ ਅਤੇ ਫ਼ਰੀਦਕੋਟ ਵਿੱਚ 149 ਮਰੀਜ਼ਾਂ ਦੇ ਇਲਾਜ ਲਈ 37,85,760 ਰੁਪਏ ਦੇ ਕਲੇਮ ਮਨਜ਼ੂਰ ਕੀਤੇ ਗਏ। ਇਸ ਤੋਂ ਇਲਾਵਾ ਅੰਮ੍ਰਿਤਸਰ (55 ਮਰੀਜ਼), ਜਲੰਧਰ (42), ਪਟਿਆਲਾ (20), ਐੱਸ.ਏ.ਐੱਸ. ਨਗਰ (19), ਲੁਧਿਆਣਾ (11), ਫਤਿਹਗੜ੍ਹ ਸਾਹਿਬ (1) ਅਤੇ ਪਠਾਨਕੋਟ (1) ਦੇ ਮਰੀਜ਼ਾਂ ਨੇ ਵੀ ਇਸ ਯੋਜਨਾ ਦਾ ਲਾਭ ਲਿਆ। ਇਨ੍ਹਾਂ ਜ਼ਿਲ੍ਹਿਆਂ ਵਿੱਚ ਕੁੱਲ 640 ਲਾਭਪਾਤਰੀਆਂ ਨੂੰ 3,17,04,235 ਰੁਪਏ ਦਾ ਇਲਾਜ ਮੁਹੱਈਆ ਕਰਵਾਇਆ ਗਿਆ।

ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਰ ਕਿਸਮ ਦੇ ਤੰਬਾਕੂ ਤੋਂ ਦੂਰ ਰਹਿਣ, ਲਗਾਤਾਰ ਖੰਘ, ਛਾਤੀ ਵਿੱਚ ਦਰਦ, ਬਿਨਾਂ ਕਿਸੇ ਕਾਰਨ ਭਾਰ ਘਟਣਾ ਅਤੇ ਸਾਹ ਲੈਣ ਵਿੱਚ ਤਕਲੀਫ਼ ਵਰਗੇ ਚੇਤਾਵਨੀ ਸੰਕੇਤਾਂ ਨੂੰ ਨਜ਼ਰਅੰਦਾਜ਼ ਨਾ ਕਰਨ ਅਤੇ ਅਜਿਹੇ ਲੱਛਣ ਨਜ਼ਰ ਆਉਣ ’ਤੇ ਤੁਰੰਤ ਡਾਕਟਰੀ ਸਲਾਹ ਲੈਣ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਮੇਂ ਸਿਰ ਬੀਮਾਰੀ ਦੀ ਪਛਾਣ ਹੋਣ ਨਾਲ ਮਰੀਜ਼ ਦੇ ਬਚਣ ਦੀ ਸੰਭਾਵਨਾ ਅਤੇ ਇਲਾਜ ਦੇ ਨਤੀਜਿਆਂ ਵਿੱਚ ਕਾਫ਼ੀ ਸੁਧਾਰ ਹੁੰਦਾ ਹੈ।

ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਭਗਵੰਤ ਮਾਨ ਸਰਕਾਰ ਕੈਂਸਰ ਦੀ ਸਕ੍ਰੀਨਿੰਗ ਨੂੰ ਹੋਰ ਮਜ਼ਬੂਤ ਕਰਨ, ਗੁਣਵੱਤਾ ਭਰਪੂਰ ਇਲਾਜ ਤੱਕ ਪਹੁੰਚ ਦਾ ਵਿਸਥਾਰ ਕਰਨ ਅਤੇ ਮੁੱਖ ਮੰਤਰੀ ਸਿਹਤ ਯੋਜਨਾ ਦਾ ਲਾਭ ਹਰ ਯੋਗ ਪਰਿਵਾਰ ਤੱਕ ਪਹੁੰਚਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ, “ਯੋਜਨਾ ਤਹਿਤ ਮਨਜ਼ੂਰ ਕੀਤਾ ਗਿਆ ਹਰ ਕਲੇਮ ਇੱਕ ਅਜਿਹੇ ਮਰੀਜ਼ ਦੀ ਨੁਮਾਇੰਦਗੀ ਕਰਦਾ ਹੈ ਜਿਸ ਨੂੰ ਜ਼ਿੰਦਗੀ ਦਾ ਦੂਜਾ ਮੌਕਾ ਮਿਲਿਆ ਹੈ ਅਤੇ ਅਜਿਹੇ ਪਰਿਵਾਰ ਦੀ ਵੀ, ਜਿਸ ਨੂੰ ਇਲਾਜ ਦੇ ਭਾਰੀ ਖ਼ਰਚ ਦੇ ਬੋਝ ਤੋਂ ਰਾਹਤ ਮਿਲੀ ਹੈ।”

ਇਸ ਤੋਂ ਇਲਾਵਾ, ਪੰਜਾਬ ਸਰਕਾਰ ਸਿਹਤਯਾਬੀ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਵਾਲੀਆਂ ਸਮੁੱਚੀਆਂ ਪਹੁੰਚਾਂ ਨੂੰ ਵੀ ਉਤਸਾਹਿਤ ਕਰ ਰਹੀ ਹੈ। ਸਾਲ 2023 ਦੌਰਾਨ ‘ਕੈਂਸਰ ਨਰਸਿੰਗ’ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ (ਪਬਮੈਡ) ਵਿੱਚ ਪਾਇਆ ਗਿਆ ਕਿ ਯੋਗ ਨਾਲ ਸੰਬੰਧਿਤ ਸਾਹ ਲੈਣ ਦੀਆਂ ਕਸਰਤਾਂ ਫੇਫੜਾ ਕੈਂਸਰ ਦੀ ਸਰਜਰੀ ਤੋਂ ਬਾਅਦ ਮਰੀਜ਼ਾਂ ਵਿੱਚ ਲੱਛਣਾਂ ਨੂੰ ਘਟਾਉਣ ਅਤੇ ਸਿਹਤਯਾਬੀ ਦੀ ਪ੍ਰਕਿਰਿਆ ਨੂੰ ਬਿਹਤਰ ਬਣਾਉਣ ਵਿੱਚ ਮਦਦਗਾਰ ਸਾਬਤ ਹੁੰਦੀਆਂ ਹਨ। ਪੰਜਾਬ ਸਰਕਾਰ ਦੀ ‘ਸੀਐੱਮ ਦੀ ਯੋਗਸ਼ਾਲਾ’ ਪਹਿਲ ਦਾ ਉਦੇਸ਼ ਨਿਯਮਿਤ ਯੋਗ ਅਤੇ ਧਿਆਨ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਲਈ ਉਤਸ਼ਾਹਿਤ ਕਰਕੇ ਲੋਕਾਂ ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਨੂੰ ਬਿਹਤਰ ਬਣਾਉਣਾ ਹੈ।

Tags: BREAKING NEWSLatest Punjab newsPUNJABPunjab Governmentpunjab newstop headlines in PunjabiWISHAVWARTA.IN
Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਹਾਰਰ ਸਾਇੰਸ-ਫਿਕਸ਼ਨ ਫੈਨਟਸੀ ਥ੍ਰਿਲਰ ਫਿਲਮ ‘Nova’ 25 ਸਤੰਬਰ ਨੂੰ ਹੋਵੇਗੀ ਰਿਲੀਜ਼ 

ਹਾਰਰ ਸਾਇੰਸ-ਫਿਕਸ਼ਨ ਫੈਨਟਸੀ ਥ੍ਰਿਲਰ ਫਿਲਮ ‘Nova’ 25 ਸਤੰਬਰ ਨੂੰ ਹੋਵੇਗੀ ਰਿਲੀਜ਼ 

by Navjot
September 14, 2026
0

ਹਾਰਰ ਸਾਇੰਸ-ਫਿਕਸ਼ਨ ਫੈਨਟਸੀ ਥ੍ਰਿਲਰ ਫਿਲਮ 'Nova' 25 ਸਤੰਬਰ ਨੂੰ ਹੋਵੇਗੀ ਰਿਲੀਜ਼  ਚੇਨਈ, 14 ਸਤੰਬਰ (ਵਿਸ਼ਵ ਵਾਰਤਾ): ਅਭਿਨੇਤਰੀ ਰਾਈਜ਼ਾ ਵਿਲਸਨ ਦੀ...

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Navjot
September 14, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 14 ਸਤੰਬਰ (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਪ੍ਰਮੁੱਖ ਖਬਰਾਂ (BIG...

ਪਾਕਿਸਤਾਨ ਵਿੱਚ ਕੋਲੇ ਦੀ ਖਾਨ ਵਿੱਚ ਧਮਾਕਾ : 4 ਦੀ ਮੌਤ, 5 ਜ਼ਖ਼ਮੀ

ਪਾਕਿਸਤਾਨ ਵਿੱਚ ਕੋਲੇ ਦੀ ਖਾਨ ਵਿੱਚ ਧਮਾਕਾ : 4 ਦੀ ਮੌਤ, 5 ਜ਼ਖ਼ਮੀ

by Navjot
September 14, 2026
0

ਪਾਕਿਸਤਾਨ ਵਿੱਚ ਕੋਲੇ ਦੀ ਖਾਨ ਵਿੱਚ ਧਮਾਕਾ : 4 ਦੀ ਮੌਤ, 5 ਜ਼ਖ਼ਮੀ     ਇਸਲਾਮਾਬਾਦ, 14 ਸਤੰਬਰ (ਵਿਸ਼ਵ ਵਾਰਤਾ)...

US Open : ਅਲੈਗਜ਼ੈਂਡਰ ਜ਼ਵੇਰੇਵ ਨੇ ਪਹਿਲੀ ਵਾਰ ਜਿੱਤਿਆ ਯੂਐਸ ਓਪਨ ਦਾ ਖਿਤਾਬ ; ਫਾਈਨਲ ਵਿੱਚ ਬੇਨ ਸ਼ੈਲਟਨ ਨੂੰ ਹਰਾਇਆ

US Open : ਅਲੈਗਜ਼ੈਂਡਰ ਜ਼ਵੇਰੇਵ ਨੇ ਪਹਿਲੀ ਵਾਰ ਜਿੱਤਿਆ ਯੂਐਸ ਓਪਨ ਦਾ ਖਿਤਾਬ ; ਫਾਈਨਲ ਵਿੱਚ ਬੇਨ ਸ਼ੈਲਟਨ ਨੂੰ ਹਰਾਇਆ

by Navjot
September 14, 2026
0

US Open : ਅਲੈਗਜ਼ੈਂਡਰ ਜ਼ਵੇਰੇਵ ਨੇ ਪਹਿਲੀ ਵਾਰ ਜਿੱਤਿਆ ਯੂਐਸ ਓਪਨ ਦਾ ਖਿਤਾਬ ; ਫਾਈਨਲ ਵਿੱਚ ਬੇਨ ਸ਼ੈਲਟਨ ਨੂੰ ਹਰਾਇਆ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਹਾਰਰ ਸਾਇੰਸ-ਫਿਕਸ਼ਨ ਫੈਨਟਸੀ ਥ੍ਰਿਲਰ ਫਿਲਮ ‘Nova’ 25 ਸਤੰਬਰ ਨੂੰ ਹੋਵੇਗੀ ਰਿਲੀਜ਼ 

ਹਾਰਰ ਸਾਇੰਸ-ਫਿਕਸ਼ਨ ਫੈਨਟਸੀ ਥ੍ਰਿਲਰ ਫਿਲਮ ‘Nova’ 25 ਸਤੰਬਰ ਨੂੰ ਹੋਵੇਗੀ ਰਿਲੀਜ਼ 

by Navjot
September 14, 2026
0

ਹਾਰਰ ਸਾਇੰਸ-ਫਿਕਸ਼ਨ ਫੈਨਟਸੀ ਥ੍ਰਿਲਰ ਫਿਲਮ 'Nova' 25 ਸਤੰਬਰ ਨੂੰ ਹੋਵੇਗੀ ਰਿਲੀਜ਼  ਚੇਨਈ, 14 ਸਤੰਬਰ (ਵਿਸ਼ਵ ਵਾਰਤਾ): ਅਭਿਨੇਤਰੀ ਰਾਈਜ਼ਾ ਵਿਲਸਨ ਦੀ...

Most Popular

Punjab: ਕਿਸਾਨ ਮੋਰਚੇ ਦਾ ਦੂਜਾ ਦਿਨ: ਚੰਡੀਗੜ੍ਹ-ਮੋਹਾਲੀ ਬਾਰਡਰ ’ਤੇ ਡਟੇ ਕਿਸਾਨ, ਟ੍ਰੈਫਿਕ ਪ੍ਰਭਾਵਿਤ

Punjab: ਕਿਸਾਨ ਮੋਰਚੇ ਦਾ ਦੂਜਾ ਦਿਨ: ਚੰਡੀਗੜ੍ਹ-ਮੋਹਾਲੀ ਬਾਰਡਰ ’ਤੇ ਡਟੇ ਕਿਸਾਨ, ਟ੍ਰੈਫਿਕ ਪ੍ਰਭਾਵਿਤ

by Ranjit Singh
2 weeks ago
0

Punjab: ਕਿਸਾਨ ਮੋਰਚੇ ਦਾ ਦੂਜਾ ਦਿਨ: ਚੰਡੀਗੜ੍ਹ-ਮੋਹਾਲੀ ਬਾਰਡਰ ’ਤੇ ਡਟੇ ਕਿਸਾਨ, ਟ੍ਰੈਫਿਕ ਪ੍ਰਭਾਵਿਤ ਚੰਡੀਗੜ੍ਹ, 2 ਸਤੰਬਰ (ਵਿਸ਼ਵ ਵਾਰਤਾ): ਸੰਯੁਕਤ ਕਿਸਾਨ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 