Bathinda ਪੀਆਰਟੀਸੀ ਬੱਸ ‘ਚ ਵੜ੍ਹਿਆ ਸੱਪ; ਪਈਆਂ ਭਾਜੜਾਂ

ਬਠਿੰਡਾ 12 ਜੁਲਾਈ (ਵਿਸ਼ਵ ਵਾਰਤਾ): ਅੱਜ ਬਠਿੰਡਾ (Bathinda) ਬੱਸ ਸਟੈਂਡ ‘ਤੇ ਪੀਆਰਟੀਸੀ ਦੀ ਇੱਕ ਬੱਸ ਵਿੱਚ ਸੱਪ ਵੜ ਜਾਣ ‘ਤੇ ਹੜਕੰਪ ਮੱਚ ਗਿਆ। ਲੁਧਿਆਣਾ ਜਾ ਰਹੀ ਇਸ ਬੱਸ ਵਿੱਚ ਡਰਾਈਵਰ ਨੇ ਡੈਸ਼ਬੋਰਡ ‘ਤੇ ਇੱਕ ਸੱਪ ਦੇਖਿਆ। ਡਰਾਈਵਰ ਨੇ ਤੁਰੰਤ ਆਲੇ-ਦੁਆਲੇ ਦੇ ਲੋਕਾਂ ਨੂੰ ਸੁਚੇਤ ਕੀਤਾ।
ਦੱਸ ਦਈਏ ਕਿ ਬੱਸ ਵਿੱਚ ਲਗਭਗ 4-5 ਫੁੱਟ ਲੰਬਾ ਸੱਪ ਦੇਖਿਆ ਗਿਆ ਸੀ। ਬੱਸ ਦੇ ਵੱਖ-ਵੱਖ ਹਿੱਸਿਆਂ ਨੂੰ ਖੋਲ੍ਹ ਕੇ ਭਾਲ ਕੀਤੀ ਗਈ। ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਸੱਪ ਨਹੀਂ ਮਿਲਿਆ। ਜੇਕਰ ਬੱਸ ਵਿੱਚ ਯਾਤਰੀ ਹੁੰਦੇ ਤਾਂ ਸਥਿਤੀ ਗੰਭੀਰ ਹੋ ਸਕਦੀ ਸੀ। ਇਸ ਘਟਨਾ ਨਾਲ ਨਾ ਸਿਰਫ਼ ਬੱਸ ਸੇਵਾ ਪ੍ਰਭਾਵਿਤ ਹੋਈ ਹੈ, ਸਗੋਂ ਯਾਤਰੀ ਬੱਸ ਵਿੱਚ ਚੜ੍ਹਨ ਤੋਂ ਵੀ ਕਤਰਾਉਂਦੇ ਰਹੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























