ਬਠਿੰਡਾ,1ਜੁਲਾਈ(ਵਿਸ਼ਵ ਵਾਰਤਾ)- : ਦੇਸ਼ ਅੰਦਰ ਅੱਜ ਤੋਂ ਨਵੇਂ ਕਾਨੂੰਨ ਲਾਗੂ ਕੀਤੇ ਗਏ ਹਨ ਨਵੇਂ ਕਾਨੂੰਨਾਂ ਨੂੰ ਲਾਗੂ ਹੁੰਦਿਆਂ ਹੀ ਲੋਕਾਂ ਨੂੰ ਇਸ ਦੀ ਜਾਣਕਾਰੀ ਦੇਣ ਲਈ BATHINDA NEWS ਬਠਿੰਡਾ ਪੁਲਿਸ ਨੇ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਰਾਹੀਂ ਵੱਖ ਵੱਖ ਥਾਣਿਆਂ ਵਿੱਚ ਪੜੇ ਲਿਖੇ ਅਤੇ ਆਮ ਲੋਕਾਂ ਨੂੰ ਇਹਨਾਂ ਕਾਨੂੰਨਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਬਠਿੰਡਾ ਅੰਦਰ ਜਿਲਾ ਪੁਲਿਸ ਮੁਖੀ ਦੀਪਕ ਪਾਰਿਕ ਖੁਦ ਥਾਣਿਆਂ ਵਿੱਚ ਜਾ ਕੇ ਨਵੇਂ ਕਾਨੂੰਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ, ਐਸਐਸਪੀ ਨੇ ਦੱਸਿਆ ਕਿ ਨਵੇਂ ਕਾਨੂੰਨਾਂ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ, ਜਿੱਥੇ ਪੀੜਿਤ ਵਿਅਕਤੀ ਆਪਣੇ ਘਰ ਤੋਂ ਹੀ ਆਪਣੀ ਸ਼ਿਕਾਇਤ ਦਰਜ ਕਰਵਾ ਕੇ ਉਸਦੀ ਐਫਆਈਆਰ ਦਰਜ ਕਰਵਾ ਸਕੇਗਾ ਉਥੇ ਹੀ ਇਹਨਾਂ ਕਾਨੂੰਨਾਂ ਦਾ ਔਰਤਾਂ ਨੂੰ ਕਾਫੀ ਫਾਇਦਾ ਹੋਵੇਗਾ, ਜ਼ਿਲ੍ਹਾ ਪੁਲਿਸ ਮੁਖੀ ਨੇ ਨਵੇਂ ਕਾਨੂੰਨਾਂ ਥਾਣੇ ਵਿੱਚ ਆਏ ਨੌਜਵਾਨਾਂ ਨੂੰ ਜਾਗਰੂਕ ਕੀਤਾ ਗਿਆ ਉਹਨਾਂ ਦੱਸਿਆ ਕਿ ਇਹਨਾਂ ਲਾਗੂ ਹੋਏ ਤਿੰਨ ਕਾਨੂੰਨਾਂ ਸਬੰਧੀ ਪੁਲਿਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਬਕਾਇਦਾ ਟ੍ਰੇਨਿੰਗ ਸੈਂਟਰ ਫਲੋਰ ਵਿਖੇ ਅਗੇਤੀ ਟਰੇਨਿੰਗ ਕਰਵਾਈ ਗਈ ਹੈ ਤਾਂ ਜੋ ਨਵੇਂ ਲਾਗੂ ਹੋਏ ਕਾਨੂੰਨਾਂ ਰਾਹੀਂ ਲੋਕਾਂ ਨੂੰ ਪੁਲਿਸ ਕਰਮਚਾਰੀ ਅਤੇ ਅਧਿਕਾਰੀ ਇਨਸਾਫ ਦੇ ਸਕਣ BATHINDA NEWS