
ਬਠਿੰਡਾ 23 ਸਤੰਬਰ ( ਵਿਸ਼ਵ ਵਾਰਤਾ): ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਪੰਜਾਬ ਪਹੁੰਚਣ ‘ਤੇ ਬਠਿੰਡਾ ਹਵਾਈ ਅੱਡੇ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤਾ ਸਵਾਗਤ!
ਇਸਤੋਂ ਪਹਿਲਾਂ ਸਿਹਤ ਕ੍ਰਾਂਤੀ ਵੱਲ ਕਦਮ ਵਧੋਂਦੀਆਂ CM ਮਾਨ ਨੇ ਅੱਜ ਪੰਜਾਬ ਦੇ ਮੌੜ ਮੰਡੀ ਦੇ ਚਾਉਕੇ ਦੀ ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਕੇ ਸੂਬੇ ਅੰਦਰ 30 ਹੋਰ ਆਮ ਆਦਮੀ ਕਲੀਨਿਕਾਂ ਨੂੰ ਲੋਕਾਂ ਦੀ ਸੇਵਾ ਵਿੱਚ ਹਾਜ਼ਿਰ ਕੀਤਾ ਹੈ। ਹੁਣ ਪੰਜਾਬ ਅੰਦਰ ਆਮ ਆਦਮੀ ਕਲੀਨਿਕਾਂ ਦੀ ਕੁੱਲ ਗਿਣਤੀ 872 ਹੋ ਚੁੱਕੀ ਹੈ।























