• Latest
  • Trending
ਪੰਜਾਬ ‘ਚ ਮਾਈਨਿੰਗ ਕਾਰਜ ਹੋਏ ਪੂਰੀ ਤਰ੍ਹਾਂ ਡਿਜੀਟਲ: ਬਰਿੰਦਰ ਕੁਮਾਰ ਗੋਇਲ ਵੱਲੋਂ ਪੰਜਾਬ ਮਾਈਨਿੰਗ ਮੈਨੇਜਮੈਂਟ ਸਿਸਟਮ (ਪੀ.ਐਮ.ਐਮ.ਐਸ) ਪੋਰਟਲ ਦੀ ਸ਼ੁਰੂਆਤ

ਪੰਜਾਬ ‘ਚ ਮਾਈਨਿੰਗ ਕਾਰਜ ਹੋਏ ਪੂਰੀ ਤਰ੍ਹਾਂ ਡਿਜੀਟਲ: ਬਰਿੰਦਰ ਕੁਮਾਰ ਗੋਇਲ ਵੱਲੋਂ ਪੰਜਾਬ ਮਾਈਨਿੰਗ ਮੈਨੇਜਮੈਂਟ ਸਿਸਟਮ (ਪੀ.ਐਮ.ਐਮ.ਐਸ) ਪੋਰਟਲ ਦੀ ਸ਼ੁਰੂਆਤ

1 month ago
ਬੱਚਿਆਂ ਨਾਲ ਭਰੀ ਸਕੂਲ ਬੱਸ PRTC ਬੱਸ ਨਾਲ ਟਕਰਾਈ ; ਡਰਾਈਵਰ ਸਮੇਤ 10 ਤੋਂ ਵੱਧ ਜ਼ਖ਼ਮੀ

ਬੱਚਿਆਂ ਨਾਲ ਭਰੀ ਸਕੂਲ ਬੱਸ PRTC ਬੱਸ ਨਾਲ ਟਕਰਾਈ ; ਡਰਾਈਵਰ ਸਮੇਤ 10 ਤੋਂ ਵੱਧ ਜ਼ਖ਼ਮੀ

7 minutes ago
ਕੈਨੇਡਾ ਵਿੱਚ ਫਿਰੌਤੀ ਦੇ ਮਾਮਲੇ ਵਿੱਚ ਪਹਿਲੀ ਵਾਰ ਇੱਕ ਪੰਜਾਬੀ ਔਰਤ ਗ੍ਰਿਫ਼ਤਾਰ

ਕੈਨੇਡਾ ਵਿੱਚ ਫਿਰੌਤੀ ਦੇ ਮਾਮਲੇ ਵਿੱਚ ਪਹਿਲੀ ਵਾਰ ਇੱਕ ਪੰਜਾਬੀ ਔਰਤ ਗ੍ਰਿਫ਼ਤਾਰ

13 minutes ago
ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਮੁੰਬਈ ਵਿੱਚ ਹਿੰਦੀ ਦਿਵਸ 2026 ਦਾ ਉਦਘਾਟਨ ਕਰਨਗੇ

ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਮੁੰਬਈ ਵਿੱਚ ਹਿੰਦੀ ਦਿਵਸ 2026 ਦਾ ਉਦਘਾਟਨ ਕਰਨਗੇ

19 minutes ago
ਚੀਨ ਦੇ ਹੈਨਾਨ ਸੂਬੇ ਵਿੱਚ ਭਾਰੀ ਮੀਂਹ ਕਾਰਨ 31,000 ਤੋਂ ਵੱਧ ਲੋਕਾਂ ਨੂੰ ਪਹੁੰਚਾਇਆ ਗਿਆ ਸੁਰੱਖਿਅਤ ਥਾਵਾਂ ‘ਤੇ

ਚੀਨ ਦੇ ਹੈਨਾਨ ਸੂਬੇ ਵਿੱਚ ਭਾਰੀ ਮੀਂਹ ਕਾਰਨ 31,000 ਤੋਂ ਵੱਧ ਲੋਕਾਂ ਨੂੰ ਪਹੁੰਚਾਇਆ ਗਿਆ ਸੁਰੱਖਿਅਤ ਥਾਵਾਂ ‘ਤੇ

2 hours ago
Womens Asia Cup : ਖਿਤਾਬੀ ਮੁਕਾਬਲਾ ਜਿੱਤਣ ਤੋਂ ਬਾਅਦ ਭਾਰਤ ਨੇ ਨਹੀਂ ਲਈ ਟਰਾਫੀ ; ਮੋਹਸਿਨ ਨਕਵੀ ਤੋਂ ਟਰਾਫੀ ਲੈਣ ਤੋਂ ਕੀਤਾ ਇਨਕਾਰ

Womens Asia Cup : ਖਿਤਾਬੀ ਮੁਕਾਬਲਾ ਜਿੱਤਣ ਤੋਂ ਬਾਅਦ ਭਾਰਤ ਨੇ ਨਹੀਂ ਲਈ ਟਰਾਫੀ ; ਮੋਹਸਿਨ ਨਕਵੀ ਤੋਂ ਟਰਾਫੀ ਲੈਣ ਤੋਂ ਕੀਤਾ ਇਨਕਾਰ

2 hours ago
ਪੰਜਾਬ ਪੁਲਿਸ ਨੇ ਗੈਂਗਸਟਰ ਬੁਰੀ ਬਸੰਤਕੋਟੀਆ ਸਮੇਤ 5 ਨੂੰ ਕੀਤਾ ਕਾਬੂ; ਛੇ ਪਿਸਤੌਲ ਬਰਾਮਦ

ਪੰਜਾਬ ਪੁਲਿਸ ਨੇ ਗੈਂਗਸਟਰ ਬੁਰੀ ਬਸੰਤਕੋਟੀਆ ਸਮੇਤ 5 ਨੂੰ ਕੀਤਾ ਕਾਬੂ; ਛੇ ਪਿਸਤੌਲ ਬਰਾਮਦ

3 hours ago
ਤੁਹਾਡੇ ਬੈਂਕ ਖਾਤੇ ਤੋਂ ਟ੍ਰਾਂਸੈਕਸ਼ਨਾਂ ‘ਤੇ ਲੱਗ ਸਕਦੀ ਹੈ ਰੋਕ; RBI ਵੱਲੋਂ ਅਹਿਮ ਜਾਣਕਾਰੀ

ਤੁਹਾਡੇ ਬੈਂਕ ਖਾਤੇ ਤੋਂ ਟ੍ਰਾਂਸੈਕਸ਼ਨਾਂ ‘ਤੇ ਲੱਗ ਸਕਦੀ ਹੈ ਰੋਕ; RBI ਵੱਲੋਂ ਅਹਿਮ ਜਾਣਕਾਰੀ

3 hours ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

4 hours ago
ਨਾਗਾਲੈਂਡ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 9 ਲੋਕਾਂ ਦੀ ਮੌਤ

ਨਾਗਾਲੈਂਡ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 9 ਲੋਕਾਂ ਦੀ ਮੌਤ

5 hours ago
ਸੂਬੇ ਵਿੱਚ ਇਸ ਸਾਲ ਡੇਂਗੂ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 5,000 ਤੋਂ ਪਾਰ

ਸੂਬੇ ਵਿੱਚ ਇਸ ਸਾਲ ਡੇਂਗੂ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 5,000 ਤੋਂ ਪਾਰ

5 hours ago
Illegal liquor : ਆਬਕਾਰੀ ਵਿਭਾਗ ਨੇ 5 ਮਹੀਨਿਆਂ ਵਿੱਚ 725 ਐਫ.ਆਈ.ਆਰ. ਕੀਤੀਆਂ ਦਰਜ ਕੀਤੀਆਂ, 730 ਗ੍ਰਿਫਤਾਰ

Illegal liquor : ਆਬਕਾਰੀ ਵਿਭਾਗ ਨੇ 5 ਮਹੀਨਿਆਂ ਵਿੱਚ 725 ਐਫ.ਆਈ.ਆਰ. ਕੀਤੀਆਂ ਦਰਜ ਕੀਤੀਆਂ, 730 ਗ੍ਰਿਫਤਾਰ

5 hours ago
Weather Update : ਅੱਜ ਪੰਜਾਬ ਦੇ ਅੱਧੇ ਤੋਂ ਵੱਧ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ; ਚੰਡੀਗੜ੍ਹ ‘ਚ ਛਾਏ ਰਹਿਣਗੇ ਬੱਦਲ

Weather Update : ਅੱਜ ਪੰਜਾਬ ਦੇ ਅੱਧੇ ਤੋਂ ਵੱਧ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ; ਚੰਡੀਗੜ੍ਹ ‘ਚ ਛਾਏ ਰਹਿਣਗੇ ਬੱਦਲ

5 hours ago
Hindi News
English News
Monday, September 14, 2026
No Result
View All Result
30 °c
Chandigarh
29 ° Tue
29 ° Wed
28 ° Thu
27 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਪੰਜਾਬ ‘ਚ ਮਾਈਨਿੰਗ ਕਾਰਜ ਹੋਏ ਪੂਰੀ ਤਰ੍ਹਾਂ ਡਿਜੀਟਲ: ਬਰਿੰਦਰ ਕੁਮਾਰ ਗੋਇਲ ਵੱਲੋਂ ਪੰਜਾਬ ਮਾਈਨਿੰਗ ਮੈਨੇਜਮੈਂਟ ਸਿਸਟਮ (ਪੀ.ਐਮ.ਐਮ.ਐਸ) ਪੋਰਟਲ ਦੀ ਸ਼ੁਰੂਆਤ

ਪੀ.ਐਮ.ਐਮ.ਐਸ. ਪੋਰਟਲ ਪੰਜਾਬ ਦੇ ਖਣਨ ਖੇਤਰ 'ਚ ਮੁਕੰਮਲ ਟ੍ਰੈਕਿੰਗ, ਵਧੇਰੇ ਪਾਰਦਰਸ਼ਤਾ, ਜਵਾਬਦੇਹੀ ਅਤੇ ਰੀਅਲ-ਟਾਈਮ ਨਿਗਰਾਨੀ ਬਣਾਏਗਾ ਯਕੀਨੀ

August 3, 2026
in ਖਬਰਾਂ, ਪੰਜਾਬ
ਪੰਜਾਬ ‘ਚ ਮਾਈਨਿੰਗ ਕਾਰਜ ਹੋਏ ਪੂਰੀ ਤਰ੍ਹਾਂ ਡਿਜੀਟਲ: ਬਰਿੰਦਰ ਕੁਮਾਰ ਗੋਇਲ ਵੱਲੋਂ ਪੰਜਾਬ ਮਾਈਨਿੰਗ ਮੈਨੇਜਮੈਂਟ ਸਿਸਟਮ (ਪੀ.ਐਮ.ਐਮ.ਐਸ) ਪੋਰਟਲ ਦੀ ਸ਼ੁਰੂਆਤ

ਪੰਜਾਬ ‘ਚ ਮਾਈਨਿੰਗ ਕਾਰਜ ਹੋਏ ਪੂਰੀ ਤਰ੍ਹਾਂ ਡਿਜੀਟਲ: ਬਰਿੰਦਰ ਕੁਮਾਰ ਗੋਇਲ ਵੱਲੋਂ ਪੰਜਾਬ ਮਾਈਨਿੰਗ ਮੈਨੇਜਮੈਂਟ ਸਿਸਟਮ (ਪੀ.ਐਮ.ਐਮ.ਐਸ) ਪੋਰਟਲ ਦੀ ਸ਼ੁਰੂਆਤ

ਪੀ.ਐਮ.ਐਮ.ਐਸ. ਪੋਰਟਲ ਪੰਜਾਬ ਦੇ ਖਣਨ ਖੇਤਰ ‘ਚ ਮੁਕੰਮਲ ਟ੍ਰੈਕਿੰਗ, ਵਧੇਰੇ ਪਾਰਦਰਸ਼ਤਾ, ਜਵਾਬਦੇਹੀ ਅਤੇ ਰੀਅਲ-ਟਾਈਮ ਨਿਗਰਾਨੀ ਬਣਾਏਗਾ ਯਕੀਨੀ

ਮਾਨ ਸਰਕਾਰ ਵੱਲੋਂ ਮਾਈਨਿੰਗ ਕਾਰਜਾਂ ਨੂੰ ਹੋਰ ਸੁਚਾਰੂ ਬਣਾਉਣ ਲਈ ਏਕੀਕ੍ਰਿਤ ਡਿਜੀਟਲ ਪਲੇਟਫਾਰਮ ਦੀ ਕੀਤੀ ਗਈ ਸ਼ੁਰੂਆਤ: ਬਰਿੰਦਰ ਕੁਮਾਰ ਗੋਇਲ

ਚੰਡੀਗੜ੍ਹ, 3 ਅਗਸਤ (ਵਿਸ਼ਵ ਵਾਰਤਾ):- ਸੂਬੇ ਵਿੱਚ ਤਕਨਾਲੌਜੀ-ਆਧਾਰਤ ਸ਼ਾਸਨ ਅਤੇ ਮਾਈਨਿੰਗ ਕਾਰਜਾਂ ਦੇ ਸੁਚਾਰੂ ਪ੍ਰਬੰਧਨ ਵੱਲ ਇੱਕ ਵੱਡਾ ਕਦਮ ਚੁੱਕਦਿਆਂ ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਇੱਥੇ ਪੰਜਾਬ ਭਵਨ ਵਿਖੇ ਪੰਜਾਬ ਮਾਈਨਿੰਗ ਮੈਨੇਜਮੈਂਟ ਸਿਸਟਮ (ਪੀ.ਐਮ.ਐਮ.ਐਸ.) ਪੋਰਟਲ ਲਾਂਚ ਕੀਤਾ।

ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਏਕੀਕ੍ਰਿਤ ਡਿਜੀਟਲ ਪਲੇਟਫਾਰਮ ਪੂਰੇ ਮਾਈਨਿੰਗ ਈਕੋਸਿਸਟਮ ਨੂੰ ਇੱਕ ਸਾਂਝੇ ਢਾਂਚੇ ਹੇਠ ਲਿਆਏਗਾ ਅਤੇ ਮਾਈਨਿੰਗ ਸਾਈਟਾਂ ਵਿਖੇ ਖਣਿਜਾਂ ਦੀ ਨਿਕਾਸੀ ਤੋਂ ਲੈ ਕੇ ਉਨ੍ਹਾਂ ਦੀ ਢੋਆ-ਢੁਆਈ, ਚੈੱਕ ਪੋਸਟਾਂ ਰਾਹੀਂ ਆਵਾਜਾਈ, ਕਰੱਸ਼ਰ ਯੂਨਿਟਾਂ ‘ਚ ਪ੍ਰੋਸੈਸਿੰਗ ਅਤੇ ਖਪਤਕਾਰਾਂ ਤੱਕ ਸਪਲਾਈ ਕਰਨ ਤੱਕ ਦੀਆਂ ਸਾਰੀਆਂ ਮਾਈਨਿੰਗ ਗਤੀਵਿਧੀਆਂ ਦੀ ਸ਼ੁਰੂ ਤੋਂ ਅੰਤ ਤੱਕ ਨਿਗਰਾਨੀ ਯਕੀਨੀ ਬਣਾਏਗਾ।

ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮਾਈਨਿੰਗ ਖੇਤਰ ਵਿੱਚ ਵਧੇਰੇ ਕੁਸ਼ਲਤਾ ਅਤੇ ਜਵਾਬਦੇਹੀ ਲਿਆਉਣ ਲਈ ਤਕਨਾਲੌਜੀ-ਆਧਾਰਤ ਸੁਧਾਰਾਂ ਨੂੰ ਅਪਣਾਇਆ ਹੈ ਅਤੇ ਨਿਗਰਾਨ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸੂਬੇ ਦਾ ਸਾਲਾਨਾ ਮਾਈਨਿੰਗ ਮਾਲੀਆ ਪਹਿਲਾਂ ਦੇ ਲਗਭਗ 250 ਕਰੋੜ ਰੁਪਏ ਤੋਂ ਵਧ ਕੇ 825 ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ।

ਉਨ੍ਹਾਂ ਕਿਹਾ ਕਿ ਪੀ.ਐਮ.ਐਮ.ਐਸ. ਪੋਰਟਲ ਵੱਖ-ਵੱਖ ਪੁਰਾਣੀਆਂ ਅਤੇ ਦਸਤੀ ਪ੍ਰਕਿਰਿਆਵਾਂ ਦੀ ਥਾਂ ਇੱਕ ਕੇਂਦਰੀਕ੍ਰਿਤ ਡਿਜੀਟਲ ਪ੍ਰਣਾਲੀ ਲਾਗੂ ਕਰੇਗਾ, ਜਿਸ ਨਾਲ ਜਾਣਕਾਰੀ ਤੱਕ ਰੀਅਲ-ਟਾਈਮ ਪਹੁੰਚ ਸੰਭਵ ਹੋਵੇਗੀ ਅਤੇ ਵੱਖ-ਵੱਖ ਭਾਈਵਾਲਾਂ ਦਰਮਿਆਨ ਬਿਹਤਰ ਤਾਲਮੇਲ ਯਕੀਨੀ ਬਣੇਗਾ। ਇਹ ਪੋਰਟਲ ਦੇਰੀ ਘਟਾਉਣ, ਰਿਕਾਰਡ ਪ੍ਰਬੰਧਨ ਵਿੱਚ ਸੁਧਾਰ ਲਿਆਉਣ ਅਤੇ ਤੇਜ਼ੀ ਨਾਲ ਫ਼ੈਸਲੇ ਲੈਣ ਵਿੱਚ ਵੀ ਮਦਦ ਕਰੇਗਾ।

ਮਾਈਨਿੰਗ ਮਾਡਿਊਲ ਦੀ ਕਾਰਜਪ੍ਰਣਾਲੀ ‘ਤੇ ਚਾਨਣਾ ਪਾਉਂਦਿਆਂ ਖਣਨ ਅਤੇ ਭੂ-ਵਿਗਿਆਨ ਮੰਤਰੀ ਨੇ ਕਿਹਾ ਕਿ ਡਿਜੀਟਲ ਪ੍ਰਣਾਲੀ ਮਾਈਨਿੰਗ ਕਾਰਜਾਂ ਦੀ ਸਮੁੱਚੀ ਪ੍ਰਕਿਰਿਆ ਨੂੰ ਕਵਰ ਕਰੇਗੀ ਜਿਸ ਦੀ ਸ਼ੁਰੂਆਤ ਜ਼ਿਲ੍ਹਾ ਸਰਵੇਖਣ ਰਿਪੋਰਟ (ਡੀ.ਐਸ.ਆਰ.) ਤਹਿਤ ਵਿਗਿਆਨਕ ਯੋਜਨਾਬੰਦੀ ਨਾਲ ਹੋਵੇਗੀ। ਅਰਜ਼ੀਆਂ ਜਮ੍ਹਾਂ ਕਰਵਾਉਣ ਅਤੇ ਵਾਤਾਵਰਣ ਸਬੰਧੀ ਮਨਜ਼ੂਰੀ ਪ੍ਰਾਪਤ ਕਰਨ ਤੋਂ ਲੈ ਕੇ ਕੰਮ ਸ਼ੁਰੂ ਕਰਨ ਦੀ ਪ੍ਰਵਾਨਗੀ ਤੱਕ ਦੀ ਪੂਰੀ ਪ੍ਰਕਿਰਿਆ ਦਾ ਪ੍ਰਬੰਧਨ ਇਸ ਆਨਲਾਈਨ ਪਲੇਟਫਾਰਮ ਰਾਹੀਂ ਕੀਤਾ ਹੋਵੇਗੀ।

ਉਨ੍ਹਾਂ ਦੱਸਿਆ ਕਿ ਮਾਈਨਿੰਗ ਸਾਈਟ ਦੇ ਚਾਲੂ ਹੋਣ ਤੋਂ ਲੈ ਕੇ ਬੰਦ ਹੋਣ ਤੱਕ ਦੇ ਸਾਰੇ ਸਬੰਧਤ ਰਿਕਾਰਡ ਡਿਜੀਟਲ ਰੂਪ ਵਿੱਚ ਉਪਲਬਧ ਰਹਿਣਗੇ। ਇਹ ਪ੍ਰਣਾਲੀ ਕਾਰਜਸ਼ੀਲ ਅਤੇ ਗ਼ੈਰ-ਕਾਰਜਸ਼ੀਲ ਮਾਈਨਿੰਗ ਸਾਈਟਾਂ ਅਤੇ ਨਿਕਾਸੀ ਲਈ ਉਪਲਬਧ ਖਣਿਜਾਂ ਦੀ ਪ੍ਰਵਾਨਿਤ ਮਾਤਰਾ ਬਾਰੇ ਵੀ ਰੀਅਲ-ਟਾਈਮ ਜਾਣਕਾਰੀ ਪ੍ਰਦਾਨ ਕਰੇਗੀ।

ਕੈਬਨਿਟ ਮੰਤਰੀ ਨੇ ਕਿਹਾ ਕਿ ਪੀ.ਐਮ.ਐਮ.ਐਸ. ਪੋਰਟਲ ਮਾਈਨਿੰਗ ਪ੍ਰਕਿਰਿਆ ਦੇ ਵੱਖ-ਵੱਖ ਪੜਾਵਾਂ, ਜਿਨ੍ਹਾਂ ਵਿੱਚ ਅਰਜ਼ੀਆਂ, ਤਕਨੀਕੀ ਮੁਲਾਂਕਣ ਅਤੇ ਇਕਰਾਰਨਾਮੇ ਸ਼ਾਮਲ ਹਨ, ਤੱਕ ਡਿਜੀਟਲ ਪਹੁੰਚ ਪ੍ਰਦਾਨ ਕਰਕੇ ਪਾਰਦਰਸ਼ਤਾ ਨੂੰ ਉਤਸ਼ਾਹਿਤ ਕਰੇਗਾ। ਉਨ੍ਹਾਂ ਕਿਹਾ ਕਿ ਪਲੇਟਫਾਰਮ ਰਾਹੀਂ ਤਿਆਰ ਹੋਣ ਵਾਲਾ ਡਿਜੀਟਲ ਰਿਕਾਰਡ ਜਵਾਬਦੇਹੀ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸਿਸਟਮ ਵਿੱਚ ਆਮ ਲੋਕਾਂ ਦਾ ਵਿਸ਼ਵਾਸ ਕਾਇਮ ਕਰਨ ਵਿੱਚ ਸਹਾਈ ਹੋਵੇਗਾ।

ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਗੇ ਦੱਸਿਆ ਕਿ ਫਾਸਟੈਗ, ਆਟੋਮੈਟਿਕ ਨੰਬਰ ਪਲੇਟ ਰੀਕੋਗਨਿਸ਼ਨ (ਏ.ਐਨ.ਪੀ.ਆਰ.) ਕੈਮਰੇ ਅਤੇ ਰੇਡੀਉ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ (ਆਰ.ਐਫ.ਆਈ.ਡੀ.) ਤਕਨਾਲੌਜੀ ਨਾਲ ਲੈਸ ਸਮਾਰਟ ਅੰਤਰ-ਰਾਜੀ ਚੈੱਕ ਪੋਸਟਾਂ ਗੁਆਂਢੀ ਰਾਜਾਂ ਤੋਂ ਪੰਜਾਬ ਵਿੱਚ ਦਾਖ਼ਲ ਹੋਣ ਵਾਲੇ ਖਣਿਜਾਂ ਦੀ ਢੋਆ-ਢੁਆਈ ਵਾਲੇ ਵਾਹਨਾਂ ਦੀ ਸਵੈਚਾਲਿਤ ਤਸਦੀਕ ਅਤੇ ਨਿਗਰਾਨੀ ਨੂੰ ਯਕੀਨੀ ਬਣਾਉਣਗੀਆਂ।

ਉਨ੍ਹਾਂ ਕਿਹਾ ਕਿ ਤਕਨੀਕੀ ਏਕੀਕਰਨ ਨਾਲ ਨਾ ਸਿਰਫ਼ ਫੀਸ ਦੀ ਸਵੈਚਾਲਿਤ ਵਸੂਲੀ ਅਤੇ ਡਿਜੀਟਲ ਵਜ਼ਨ ਪਰਚੀਆਂ ਦੀ ਤੁਰੰਤ ਤਸਦੀਕ ਸੰਭਵ ਹੋ ਸਕੇਗੀ, ਸਗੋਂ ਇਸ ਨਾਲ ਦਸਤੀ ਦਖ਼ਲਅੰਦਾਜ਼ੀ ਘਟੇਗੀ ਅਤੇ ਨਿਗਰਾਨੀ ਦਾ ਮਿਆਰ ਹੋਰ ਬਿਹਤਰ ਬਣੇਗਾ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਕਰੱਸ਼ਰ ਯੂਨਿਟਾਂ ਨੂੰ ਵੀ ਇਸ ਡਿਜੀਟਲ ਸਿਸਟਮ ਨਾਲ ਜੋੜਿਆ ਗਿਆ ਹੈ। ਕਰੱਸ਼ਰ ਯੂਨਿਟਾਂ ‘ਤੇ ਲਗਾਏ ਗਏ ਸਮਾਰਟ ਬਿਜਲੀ ਮੀਟਰਾਂ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ) ਨਾਲ ਜੋੜਿਆ ਜਾਵੇਗਾ ਤਾਂ ਜੋ ਬਿਜਲੀ ਦੀ ਖਪਤ ਦੇ ਆਧਾਰ ‘ਤੇ ਉਤਪਾਦਨ ਦਾ ਸੁਚੱਜਾ ਮੁਲਾਂਕਣ ਕੀਤਾ ਜਾ ਸਕੇ। ਇਸ ਪੇਸ਼ਕਦਮੀ ਨਾਲ ਜਿੱਥੇ ਪ੍ਰੋਸੈਸਿੰਗ ਸਬੰਧੀ ਫ਼ਰਜ਼ੀ ਰਿਪੋਰਟਿੰਗ ‘ਤੇ ਰੋਕ ਲਗੇਗੀ, ਉੱਥੇ ਹੀ ਖਣਿਜ ਪ੍ਰੋਸੈਸਿੰਗ ਵਿੱਚ ਵਧੇਰੇ ਜਵਾਬਦੇਹੀ ਯਕੀਨੀ ਬਣਾਉਣ ਵਿੱਚ ਮਦਦ ਮਿਲੇਗੀ।

ਉਨ੍ਹਾਂ ਕਿਹਾ ਕਿ ਕਰੱਸ਼ਰ ਮਾਲਕ ਲਾਈਵ ਡੈਸ਼ਬੋਰਡ ਰਾਹੀਂ ਆਪਣੇ ਕੱਚੇ ਮਾਲ ਦੇ ਸਟਾਕ ਦੀ ਨਿਗਰਾਨੀ ਕਰ ਸਕਣਗੇ, ਤਿਆਰ ਉਤਪਾਦਾਂ ਦਾ ਰਿਕਾਰਡ ਰੱਖ ਸਕਣਗੇ ਅਤੇ ਮਹੀਨਾਵਾਰ ਰਿਟਰਨਾਂ ਭਰ ਸਕਣਗੇ। ਉਨ੍ਹਾਂ ਕਿਹਾ ਕਿ ਡਿਜੀਟਲ ਪਲੇਟਫਾਰਮ ਨਿਯਮ ਪਾਲਣਾ ਸਬੰਧੀ ਲੋੜਾਂ ਨੂੰ ਆਸਾਨ ਬਣਾਉਣ ਦੇ ਨਾਲ-ਨਾਲ ਸਰਕਾਰ ਅਤੇ ਮਾਈਨਿੰਗ ਉਦਯੋਗ ਵਿਚਕਾਰ ਬਿਹਤਰ ਤਾਲਮੇਲ ਯਕੀਨੀ ਬਣਾਏਗਾ।

ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪੋਰਟਲ ਥੋੜ੍ਹੇ ਸਮੇਂ ਦੇ ਪਰਮਿਟ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਵੀ ਸੁਚਾਰੂ ਬਣਾਏਗਾ। ਇੱਟਾਂ ਦੇ ਭੱਠਿਆਂ ਲਈ ਕੇ-ਪਰਮਿਟ, ਸੜਕ ਨਿਰਮਾਣ ਲਈ ਕੇ-1 ਪਰਮਿਟ ਅਤੇ ਬੇਸਮੈਂਟ ਦੀ ਖੁਦਾਈ ਲਈ ਕੇ-2 ਪਰਮਿਟ ਲਈ ਅਰਜ਼ੀਆਂ ਆਨਲਾਈਨ ਡੈਸ਼ਬੋਰਡ ਰਾਹੀਂ ਭੇਜੀਆਂ ਜਾ ਸਕਣਗੀਆਂ। ਇਸ ਨਾਲ ਕਾਗ਼ਜ਼ੀ ਕਾਰਵਾਈ ਘਟੇਗੀ ਅਤੇ ਸਰਕਾਰੀ ਦਫ਼ਤਰਾਂ ਦੇ ਵਾਰ-ਵਾਰ ਚੱਕਰ ਲਗਾਉਣ ਦੀ ਲੋੜ ਖ਼ਤਮ ਹੋਵੇਗੀ।

ਕੈਬਨਿਟ ਮੰਤਰੀ ਨੇ ਕਿਹਾ ਕਿ ਮਾਈਨਿੰਗ ਮਸ਼ੀਨਰੀ ਅਤੇ ਵਾਹਨਾਂ ਨੂੰ “ਵਾਹਨ ਪੋਰਟਲ” ਨਾਲ ਜੋੜਿਆ ਜਾਵੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਿਰਫ਼ ਅਧਿਕਾਰਤ ਅਤੇ ਪੂਰੀ ਤਰਾਂ ਪ੍ਰਮਾਣਿਤ ਵਾਹਨਾਂ ਨੂੰ ਹੀ ਖਣਿਜਾਂ ਦੀ ਢੋਆ-ਢੁਆਈ ਦੀ ਇਜਾਜ਼ਤ ਮਿਲੇ ਅਤੇ ਅਣਅਧਿਕਾਰਤ ਵਾਹਨਾਂ ਅਤੇ ਆਵਾਜਾਈ ਨੂੰ ਰੋਕਿਆ ਜਾ ਸਕੇ।

ਪੋਰਟਲ ਦੇ ਵਿੱਤੀ ਪ੍ਰਬੰਧਨ ਬਾਰੇ ਜ਼ਿਕਰ ਕਰਦਿਆਂ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਪੀ.ਐਮ.ਐਮ.ਐਸ. ਪੋਰਟਲ ਨੂੰ ਸੁਰੱਖਿਅਤ ਡਿਜੀਟਲ ਭੁਗਤਾਨ ਗੇਟਵੇ ਰਾਹੀਂ ਏਕੀਕ੍ਰਿਤ ਵਿੱਤੀ ਪ੍ਰਬੰਧਨ ਪ੍ਰਣਾਲੀ (ਆਈ.ਐਫ.ਐਮ.ਐਸ.) ਨਾਲ ਜੋੜਿਆ ਗਿਆ ਹੈ। ਰਾਇਲਟੀ, ਫ਼ੀਸਾਂ ਅਤੇ ਜੁਰਮਾਨਿਆਂ ਸਬੰਧੀ ਭੁਗਤਾਨ ਸਿੱਧੇ ਤੌਰ ‘ਤੇ ਸਬੰਧਤ ਸਰਕਾਰੀ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਜਾ ਸਕਣਗੇ।

ਉਨ੍ਹਾਂ ਕਿਹਾ ਕਿ ਭੁਗਤਾਨ ਲਈ ਸਿੰਗਲ-ਵਿੰਡੋ ਸਹੂਲਤ, ਸਵੈਚਾਲਿਤ ਮਿਲਾਨ ਪ੍ਰਕਿਰਿਆ ਅਤੇ ਲਾਈਵ ਵਿੱਤੀ ਡੈਸ਼ਬੋਰਡ ਨਾਲ ਵਿੱਤੀ ਲੈਣ-ਦੇਣ ਆਸਾਨ ਹੋਵੇਗਾ, ਗ਼ਲਤੀਆਂ ਦੀ ਗੁੰਜਾਇਸ਼ ਘਟੇਗੀ ਅਤੇ ਪ੍ਰਭਾਵਸ਼ਾਲੀ ਆਡਿਟ ਸਣੇ ਨਿਗਰਾਨੀ ਸੁਖਾਲੀ ਹੋਵੇਗੀ।

ਖਣਨ ਅਤੇ ਭੂ-ਵਿਗਿਆਨ ਮੰਤਰੀ ਨੇ ਕਿਹਾ ਕਿ ਮਾਈਨਿੰਗ ਪ੍ਰਬੰਧਨ ਪ੍ਰਣਾਲੀ ਪੋਰਟਲ ਪੰਜਾਬ ਵਿੱਚ ਇੱਕ ਪਾਰਦਰਸ਼ੀ, ਜਵਾਬਦੇਹ ਅਤੇ ਤਕਨਾਲੌਜੀ-ਅਧਾਰਤ ਮਾਈਨਿੰਗ ਈਕੋਸਿਸਟਮ ਸਥਾਪਤ ਕਰਨ ਵੱਲ ਇੱਕ ਅਹਿਮ ਪਹਿਲਕਦਮੀ ਹੈ। ਇਹ ਪੋਰਟਲ ਰੈਗੂਲੇਟਰੀ ਨਿਗਰਾਨੀ ਨੂੰ ਮਜ਼ਬੂਤ ​​ਕਰਨ, ਸੇਵਾਵਾਂ ਪ੍ਰਦਾਨ ਕਰਨ ਵਿੱਚ ਸੁਧਾਰ ਲਿਆਉਣ ਅਤੇ ਸੂਬੇ ਦੇ ਖਣਿਜ ਸਰੋਤਾਂ ਦੇ ਟਿਕਾਊ ਪ੍ਰਬੰਧਨ ਵਿੱਚ ਸਹਾਇਤਾ ਕਰੇਗਾ।

ਉਨ੍ਹਾਂ ਕਿਹਾ ਕਿ ਐਨ.ਆਈ.ਸੀ ਵੱਲੋਂ ਬਣਾਇਆ ਗਿਆ ਏਕੀਕ੍ਰਿਤ ਪੀ.ਐਮ.ਐਮ.ਐਸ ਪੋਰਟਲ ਨੂੰ ਦੋ ਪੜਾਵਾਂ ਵਿੱਚ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਸ਼ੁਰੂ ਕੀਤਾ ਗਿਆ ਪਹਿਲਾ ਪੜਾਅ ਮਾਈਨਿੰਗ ਨਾਲ ਸਬੰਧਤ ਮੁੱਖ ਮਾਡਿਊਲਾਂ ਨੂੰ ਕਵਰ ਕਰੇਗਾ ਅਤੇ ਇਨ੍ਹਾਂ ਨਾਲ ਸਬੰਧਤ ਸਾਰੀਆਂ ਨਵੀਆਂ ਅਰਜ਼ੀਆਂ ਦਾ ਨਿਪਟਾਰਾ ਨਵੇਂ ਡਿਜੀਟਲ ਪਲੇਟਫਾਰਮ ਰਾਹੀਂ ਕੀਤਾ ਜਾਵੇਗਾ, ਜਦਕਿ ਪਹਿਲਾਂ ਤੋਂ ਚੱਲ ਰਹੇ ਮਾਮਲਿਆਂ ਨੂੰ ਪੁਰਾਣੇ ਡਾਟੇ ਦੇ ਏਕੀਕਰਨ ਰਾਹੀਂ ਸੁਚਾਰੂ ਢੰਗ ਨਾਲ ਨਵੇਂ ਪੋਰਟਲ ’ਤੇ ਤਬਦੀਲ ਕੀਤਾ ਜਾਵੇਗਾ। ਕਰੱਸ਼ਰ ਅਤੇ ਅੰਤਰਰਾਜੀ ਮਾਡਿਊਲਾਂ ਨੂੰ ਸ਼ਾਮਲ ਕਰਨ ਵਾਲਾ ਦੂਜਾ ਪੜਾਅ 20 ਅਗਸਤ ਨੂੰ ਸ਼ੁਰੂ ਕੀਤਾ ਜਾਵੇਗਾ, ਜਿਸ ਨਾਲ ਵਿਭਾਗ ਦੇ ਮੁੱਖ ਰੈਗੂਲੇਟਰੀ ਅਤੇ ਸੇਵਾਵਾਂ ਪ੍ਰਦਾਨ ਕਰਨ ਵਾਲੇ ਕਾਰਜਾਂ ਦਾ ਡਿਜੀਟਲੀਕਰਨ ਮੁਕੰਮਲ ਹੋ ਜਾਵੇਗਾ।

ਸ੍ਰੀ ਗੋਇਲ ਨੇ ਇਹ ਏਕੀਕ੍ਰਿਤ ਪੋਰਟਲ ਵਿਕਸਤ ਕਰਨ ਲਈ ਨੈਸ਼ਨਲ ਇਨਫੋਰਮੈਟਿਕਸ ਸੈਂਟਰ (ਐਨ.ਆਈ.ਸੀ) ਅਤੇ ਵਿਭਾਗ ਦੀ ਟੀਮ ਦਾ ਵੀ ਧੰਨਵਾਦ ਕੀਤਾ।

ਇਸ ਮੌਕੇ ਵਧੀਕ ਮੁੱਖ ਸਕੱਤਰ (ਮਾਈਨਿੰਗ) ਸ੍ਰੀਮਤੀ ਜਸਪ੍ਰੀਤ ਤਲਵਾੜ, ਡਾਇਰੈਕਟਰ (ਮਾਈਨਿੰਗ) ਸ੍ਰੀ ਬੀ. ਸ੍ਰੀਨਿਵਾਸਨ, ਮੁੱਖ ਇੰਜੀਨੀਅਰ (ਮਾਈਨਿੰਗ) ਸ. ਹਰਦੀਪ ਸਿੰਘ ਮੈਂਦੀਰੱਤਾ, ਐਨ.ਆਈ.ਸੀ. ਦੇ ਡਿਪਟੀ ਡਾਇਰੈਕਟਰ ਜਨਰਲ/ਸਟੇਟ ਇਨਫੋਰਮੈਟਿਕਸ ਅਫਸਰ ਸ੍ਰੀ ਵਿਵੇਕ ਵਰਮਾ, ਸੀਨੀਅਰ ਡਾਇਰੈਕਟਰ (ਆਈ.ਟੀ) ਸ੍ਰੀ ਅਨਿਲ ਕੁਮਾਰ ਡੋਗਰਾ, ਜੁਆਇੰਟ ਡਾਇਰੈਕਟਰ (ਆਈ.ਟੀ) ਸ੍ਰੀ ਦੇਵੇਂਦਰ ਕੁਮਾਰ ਸਿੰਘ, ਜੁਆਇੰਟ ਡਾਇਰੈਕਟਰ (ਆਈ.ਟੀ) ਸ੍ਰੀ ਲੋਕੇਸ਼ ਦਿਵੇਦੀ ਅਤੇ ਖਾਣਾਂ ਅਤੇ ਭੂ-ਵਿਗਿਆਨ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

Tags: BREAKING NEWSLatest Punjab newsPUNJABPunjab Governmentpunjab newstop headlines in PunjabiWISHAVWARTA.IN
Share200Tweet125SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਬੱਚਿਆਂ ਨਾਲ ਭਰੀ ਸਕੂਲ ਬੱਸ PRTC ਬੱਸ ਨਾਲ ਟਕਰਾਈ ; ਡਰਾਈਵਰ ਸਮੇਤ 10 ਤੋਂ ਵੱਧ ਜ਼ਖ਼ਮੀ

ਬੱਚਿਆਂ ਨਾਲ ਭਰੀ ਸਕੂਲ ਬੱਸ PRTC ਬੱਸ ਨਾਲ ਟਕਰਾਈ ; ਡਰਾਈਵਰ ਸਮੇਤ 10 ਤੋਂ ਵੱਧ ਜ਼ਖ਼ਮੀ

by Navjot
September 14, 2026
0

ਬੱਚਿਆਂ ਨਾਲ ਭਰੀ ਸਕੂਲ ਬੱਸ PRTC ਬੱਸ ਨਾਲ ਟਕਰਾਈ ; ਡਰਾਈਵਰ ਸਮੇਤ 10 ਤੋਂ ਵੱਧ ਜ਼ਖ਼ਮੀ   ਚੰਡੀਗੜ੍ਹ, 14 ਸਤੰਬਰ...

ਕੈਨੇਡਾ ਵਿੱਚ ਫਿਰੌਤੀ ਦੇ ਮਾਮਲੇ ਵਿੱਚ ਪਹਿਲੀ ਵਾਰ ਇੱਕ ਪੰਜਾਬੀ ਔਰਤ ਗ੍ਰਿਫ਼ਤਾਰ

ਕੈਨੇਡਾ ਵਿੱਚ ਫਿਰੌਤੀ ਦੇ ਮਾਮਲੇ ਵਿੱਚ ਪਹਿਲੀ ਵਾਰ ਇੱਕ ਪੰਜਾਬੀ ਔਰਤ ਗ੍ਰਿਫ਼ਤਾਰ

by Navjot
September 14, 2026
0

ਕੈਨੇਡਾ ਵਿੱਚ ਫਿਰੌਤੀ ਦੇ ਮਾਮਲੇ ਵਿੱਚ ਪਹਿਲੀ ਵਾਰ ਇੱਕ ਪੰਜਾਬੀ ਔਰਤ ਗ੍ਰਿਫ਼ਤਾਰ ਚੰਡੀਗੜ੍ਹ, 14 ਸਤੰਬਰ (ਵਿਸ਼ਵ ਵਾਰਤਾ)  ਕੈਨੇਡਾ ਵਿੱਚ ਫਿਰੌਤੀ...

ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਮੁੰਬਈ ਵਿੱਚ ਹਿੰਦੀ ਦਿਵਸ 2026 ਦਾ ਉਦਘਾਟਨ ਕਰਨਗੇ

ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਮੁੰਬਈ ਵਿੱਚ ਹਿੰਦੀ ਦਿਵਸ 2026 ਦਾ ਉਦਘਾਟਨ ਕਰਨਗੇ

by Navjot
September 14, 2026
0

ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਮੁੰਬਈ ਵਿੱਚ ਹਿੰਦੀ ਦਿਵਸ 2026 ਦਾ ਉਦਘਾਟਨ ਕਰਨਗੇ     ਮੁੰਬਈ, 14 ਸਤੰਬਰ (ਵਿਸ਼ਵ ਵਾਰਤਾ)...

ਚੀਨ ਦੇ ਹੈਨਾਨ ਸੂਬੇ ਵਿੱਚ ਭਾਰੀ ਮੀਂਹ ਕਾਰਨ 31,000 ਤੋਂ ਵੱਧ ਲੋਕਾਂ ਨੂੰ ਪਹੁੰਚਾਇਆ ਗਿਆ ਸੁਰੱਖਿਅਤ ਥਾਵਾਂ ‘ਤੇ

ਚੀਨ ਦੇ ਹੈਨਾਨ ਸੂਬੇ ਵਿੱਚ ਭਾਰੀ ਮੀਂਹ ਕਾਰਨ 31,000 ਤੋਂ ਵੱਧ ਲੋਕਾਂ ਨੂੰ ਪਹੁੰਚਾਇਆ ਗਿਆ ਸੁਰੱਖਿਅਤ ਥਾਵਾਂ ‘ਤੇ

by Navjot
September 14, 2026
0

ਚੀਨ ਦੇ ਹੈਨਾਨ ਸੂਬੇ ਵਿੱਚ ਭਾਰੀ ਮੀਂਹ ਕਾਰਨ 31,000 ਤੋਂ ਵੱਧ ਲੋਕਾਂ ਨੂੰ ਪਹੁੰਚਾਇਆ ਗਿਆ ਸੁਰੱਖਿਅਤ ਥਾਵਾਂ 'ਤੇ    ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਬੱਚਿਆਂ ਨਾਲ ਭਰੀ ਸਕੂਲ ਬੱਸ PRTC ਬੱਸ ਨਾਲ ਟਕਰਾਈ ; ਡਰਾਈਵਰ ਸਮੇਤ 10 ਤੋਂ ਵੱਧ ਜ਼ਖ਼ਮੀ

ਬੱਚਿਆਂ ਨਾਲ ਭਰੀ ਸਕੂਲ ਬੱਸ PRTC ਬੱਸ ਨਾਲ ਟਕਰਾਈ ; ਡਰਾਈਵਰ ਸਮੇਤ 10 ਤੋਂ ਵੱਧ ਜ਼ਖ਼ਮੀ

by Navjot
September 14, 2026
0

ਬੱਚਿਆਂ ਨਾਲ ਭਰੀ ਸਕੂਲ ਬੱਸ PRTC ਬੱਸ ਨਾਲ ਟਕਰਾਈ ; ਡਰਾਈਵਰ ਸਮੇਤ 10 ਤੋਂ ਵੱਧ ਜ਼ਖ਼ਮੀ   ਚੰਡੀਗੜ੍ਹ, 14 ਸਤੰਬਰ...

Most Popular

ਭਾਜਪਾ ਦੇ ਪੰਜਾਬ ਸੂਬਾ ਇੰਚਾਰਜ ਡਾ. ਸਤੀਸ਼ ਪੂਨੀਆ ਅੱਜ ਤੋਂ 2 ਸਤੰਬਰ ਤੱਕ ਪੰਜਾਬ ਦੌਰੇ ’ਤੇ

ਭਾਜਪਾ ਦੇ ਪੰਜਾਬ ਸੂਬਾ ਇੰਚਾਰਜ ਡਾ. ਸਤੀਸ਼ ਪੂਨੀਆ ਅੱਜ ਤੋਂ 2 ਸਤੰਬਰ ਤੱਕ ਪੰਜਾਬ ਦੌਰੇ ’ਤੇ

by Navjot
2 weeks ago
0

ਭਾਜਪਾ ਦੇ ਪੰਜਾਬ ਸੂਬਾ ਇੰਚਾਰਜ ਡਾ. ਸਤੀਸ਼ ਪੂਨੀਆ ਅੱਜ ਤੋਂ 2 ਸਤੰਬਰ ਤੱਕ ਪੰਜਾਬ ਦੌਰੇ ’ਤੇ   ਚੰਡੀਗੜ੍ਹ, 31ਅਗਸਤ (ਵਿਸ਼ਵ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 