Bank Holiday : ਮਈ ਮਹੀਨੇ ਕਿੰਨੇ ਦਿਨ ਬੈਂਕ ਰਹਿਣਗੇ ਬੰਦ? ਦੇਖੋ ਪੂਰੀ ਸੂਚੀ
ਚੰਡੀਗੜ੍ਹ, 30 ਅਪ੍ਰੈਲ 2026 (ਵਿਸ਼ਵ ਵਾਰਤਾ) : ਮਈ ਮਹੀਨੇ ਜੇਕਰ ਤੁਸੀਂ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਕਰਨ ਬਾਰੇ ਸੋਚ ਰਹੇ ਹੋ, ਤਾਂ ਪਹਿਲਾਂ ਇਹ ਖ਼ਬਰ ਜ਼ਰੂਰ ਪੜ੍ਹ ਲਓ। ਇਸ ਮਹੀਨੇ ਦੇਸ਼ ਭਰ ਵਿੱਚ ਬੈਂਕਾਂ ਦੀਆਂ ਛੁੱਟੀਆਂ ਕਾਫੀ ਜ਼ਿਆਦਾ ਰਹਿਣ ਵਾਲੀਆਂ ਹਨ। ਤਿਉਹਾਰਾਂ, ਜਯੰਤੀਆਂ ਅਤੇ ਹਫ਼ਤਾਵਾਰੀ ਛੁੱਟੀਆਂ ਨੂੰ ਮਿਲਾ ਕੇ ਕੁੱਲ 12 ਦਿਨ ਬੈਂਕ ਬ੍ਰਾਂਚਾਂ ਬੰਦ ਰਹਿਣਗੀਆਂ। ਅਜਿਹੇ ਵਿੱਚ ਜੇਕਰ ਤੁਸੀਂ ਪਹਿਲਾਂ ਤੋਂ ਪਲਾਨਿੰਗ ਨਹੀਂ ਕੀਤੀ, ਤਾਂ ਤੁਹਾਨੂੰ ਬੈਂਕ ਦੇ ਚੱਕਰ ਲਗਾਉਣੇ ਪੈ ਸਕਦੇ ਹਨ।
ਭਾਰਤੀ ਰਿਜ਼ਰਵ ਬੈਂਕ (RBI) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਛੁੱਟੀਆਂ ਦੀ ਸੂਚੀ ਜਾਰੀ ਕਰ ਚੁੱਕਾ ਹੈ। ਇਨ੍ਹਾਂ ਛੁੱਟੀਆਂ ਵਿੱਚ ਰਾਸ਼ਟਰੀ, ਸਥਾਨਕ ਅਤੇ ਧਾਰਮਿਕ ਕਾਰਨਾਂ ਕਰਕੇ ਹੋਣ ਵਾਲੀਆਂ ਛੁੱਟੀਆਂ ਵੀ ਸ਼ਾਮਲ ਹਨ। ਇਨ੍ਹਾਂ ਦਾ ਅਸਰ ਵੱਖ-ਵੱਖ ਰਾਜਾਂ ਵਿੱਚ ਦੇਖਣ ਨੂੰ ਮਿਲੇਗਾ।
ਮਈ ਮਹੀਨੇ ‘ਚ ਬੈਂਕ ਛੁੱਟੀਆਂ ਦੀ ਸੂਚੀ –
1 ਮਈ (ਸ਼ੁੱਕਰਵਾਰ): ਇਸ ਦਿਨ ਮਹਾਰਾਸ਼ਟਰ ਦਿਵਸ, ਬੁੱਧ ਪੂਰਨਿਮਾ ਅਤੇ ਮਜ਼ਦੂਰ ਦਿਵਸ ਹੈ। ਇਸ ਮੌਕੇ ਮੁੰਬਈ, ਕੋਲਕਾਤਾ, ਬੈਂਗਲੁਰੂ, ਹੈਦਰਾਬਾਦ, ਲਖਨਊ, ਦਿੱਲੀ ਅਤੇ ਕਈ ਹੋਰ ਰਾਜਾਂ ਵਿੱਚ ਬੈਂਕ ਬੰਦ ਰਹਿਣਗੇ।
3 ਮਈ (ਐਤਵਾਰ): ਐਤਵਾਰ ਹੋਣ ਕਾਰਨ ਪੂਰੇ ਦੇਸ਼ ਵਿੱਚ ਬੈਂਕ ਬੰਦ ਰਹਿਣਗੇ।
9 ਮਈ (ਸ਼ਨੀਵਾਰ): ਇਸ ਦਿਨ ਰਬਿੰਦਰਨਾਥ ਟੈਗੋਰ ਜਯੰਤੀ ਹੈ। ਇਸ ਮੌਕੇ ਪੱਛਮੀ ਬੰਗਾਲ ਵਿੱਚ ਬੈਂਕਾਂ ਦੀ ਛੁੱਟੀ ਰਹੇਗੀ।
10 ਮਈ (ਐਤਵਾਰ): ਐਤਵਾਰ ਹੋਣ ਕਾਰਨ ਦੇਸ਼ ਭਰ ਵਿੱਚ ਬੈਂਕਾਂ ਦੀ ਛੁੱਟੀ ਰਹੇਗੀ।
16 ਮਈ (ਸ਼ਨੀਵਾਰ): ਸਿੱਕਮ ਦਾ ਰਾਜ ਦਿਵਸ ਹੈ। ਇਸ ਕਾਰਨ ਇਸ ਰਾਜ ਵਿੱਚ ਬੈਂਕਾਂ ਦੀ ਛੁੱਟੀ ਰਹੇਗੀ।
17 ਮਈ (ਐਤਵਾਰ): ਐਤਵਾਰ ਹੋਣ ਕਾਰਨ ਦੇਸ਼ ਭਰ ਵਿੱਚ ਬੈਂਕਾਂ ਦੀ ਛੁੱਟੀ ਰਹੇਗੀ।
23 ਮਈ (ਸ਼ਨੀਵਾਰ): ਮਹੀਨੇ ਦਾ ਚੌਥਾ ਸ਼ਨੀਵਾਰ ਹੈ। ਇਸ ਦਿਨ ਬੈਂਕਾਂ ਦੀ ਛੁੱਟੀ ਹੁੰਦੀ ਹੈ।
24 ਮਈ (ਐਤਵਾਰ): ਐਤਵਾਰ ਹੋਣ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
26 ਮਈ (ਮੰਗਲਵਾਰ): ਕਾਜ਼ੀ ਨਜ਼ਰੁਲ ਇਸਲਾਮ ਜਯੰਤੀ। ਇਸ ਦਿਨ ਤ੍ਰਿਪੁਰਾ ਵਿੱਚ ਬੈਂਕ ਬੰਦ ਰਹਿਣਗੇ।
27 ਮਈ (ਬੁੱਧਵਾਰ): ਈਦ-ਉਲ-ਅਧਾ (ਬਕਰੀਦ) ਦੇ ਮੌਕੇ ‘ਤੇ ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਬਿਹਾਰ, ਝਾਰਖੰਡ, ਛੱਤੀਸਗੜ੍ਹ, ਚੰਡੀਗੜ੍ਹ, ਉੱਤਰਾਖੰਡ, ਅਸਾਮ, ਹਿਮਾਚਲ ਪ੍ਰਦੇਸ਼, ਕੇਰਲ, ਤੇਲੰਗਾਨਾ ਆਦਿ ਰਾਜਾਂ ਵਿੱਚ ਬੈਂਕਾਂ ਦੀ ਛੁੱਟੀ ਰਹੇਗੀ।
28 ਮਈ (ਵੀਰਵਾਰ): ਬਕਰੀਦ ਦੇ ਮੌਕੇ ‘ਤੇ ਇਸ ਦਿਨ ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ, ਰਾਜਸਥਾਨ, ਗੋਆ, ਜੰਮੂ-ਸ੍ਰੀਨਗਰ ਅਤੇ ਬਿਹਾਰ ਵਿੱਚ ਬੈਂਕ ਬੰਦ ਰਹਿਣਗੇ।
31 ਮਈ (ਐਤਵਾਰ): ਐਤਵਾਰ ਹੋਣ ਕਾਰਨ ਦੇਸ਼ ਭਰ ਵਿੱਚ ਬੈਂਕਾਂ ਦੀ ਛੁੱਟੀ ਰਹੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























