Bank Holiday ਦਸੰਬਰ ਮਹੀਨੇ ਰਹੇਗੀ ਛੁੱਟੀਆਂ ਦੀ ਭਰਮਾਰ
– 17 ਦਿਨ ਬੈਂਕ ਰਹਿਣਗੇ ਬੰਦ
– ਘਰੋਂ ਨਿਕਲਣ ਤੋਂ ਪਹਿਲਾਂ ਦੇਖ ਲਓ ਛੁੱਟੀਆਂ ਦੀ List
ਨਵੀ ਦਿੱਲੀ : ਦਸੰਬਰ ਸਾਲ ਦਾ ਆਖਰੀ ਮਹੀਨਾ ਹੁੰਦਾ ਹੈ ਅਤੇ ਇਹ ਇਸ ਵਾਰ ਐਤਵਾਰ ਤੋਂ ਸ਼ੁਰੂ ਹੋ ਰਿਹਾ ਹੈ। ਕ੍ਰਿਸਮਸ ਸਮੇਤ ਕਈ ਤਿਉਹਾਰਾਂ ਕਾਰਨ ਇਸ ਮਹੀਨੇ ਬੈਂਕਾਂ ‘ਚ ਕਾਫੀ ਛੁੱਟੀਆਂ ਹੋਣ ਵਾਲੀਆਂ ਹਨ। ਕੁੱਲ ਮਿਲਾ ਕੇ ਬੈਂਕ 17 ਦਿਨਾਂ ਲਈ ਬੰਦ ਰਹਿਣਗੇ। ਅਜਿਹੇ ‘ਚ ਬੈਂਕ ਨਾਲ ਜੁੜੇ ਜ਼ਰੂਰੀ ਕੰਮ ਨੂੰ ਜਲਦੀ ਤੋਂ ਜਲਦੀ ਪੂਰਾ ਕਰੋ।
ਵੱਖ-ਵੱਖ ਰਾਜਾਂ ‘ਚ ਇਸ ਦਿਨ ਬੈਂਕ ਰਹਿਣਗੇ ਬੰਦ
3 ਦਸੰਬਰ- ਗੋਆ ‘ਚ ਸੇਂਟ ਫਰਾਂਸਿਸ ਜ਼ੇਵੀਅਰ ਦੇ ਤਿਉਹਾਰ ‘ਤੇ ਬੈਂਕ ਬੰਦ ਰਹਿਣਗੇ।
12 ਦਸੰਬਰ- ਮੇਘਾਲਿਆ ‘ਚ ਪਾ-ਟੋਗਨ ਨੇਂਗਮਿੰਜਾ ਸੰਗਮਾ ‘ਤੇ ਬੈਂਕ ਬੰਦ ਰਹਿਣਗੇ।
18 ਦਸੰਬਰ- ਮੇਘਾਲਿਆ ‘ਚ ਯੂ ਸੋਸੋ ਥਾਮ ਦੀ ਬਰਸੀ ‘ਤੇ ਬੈਂਕ ਬੰਦ ਰਹਿਣਗੇ।
19 ਦਸੰਬਰ- ਗੋਆ ਮੁਕਤੀ ਦਿਵਸ ਦੇ ਮੌਕੇ ‘ਤੇ ਬੈਂਕ ਬੰਦ ਰਹਿਣਗੇ।
24 ਦਸੰਬਰ- ਕ੍ਰਿਸਮਿਸ ਮੌਕੇ ਮਿਜ਼ੋਰਮ, ਨਾਗਾਲੈਂਡ ਅਤੇ ਮੇਘਾਲਿਆ ਵਿੱਚ ਬੈਂਕ ਬੰਦ ਰਹਿਣਗੇ।
25 ਦਸੰਬਰ- ਕ੍ਰਿਸਮਿਸ ਦੇ ਮੌਕੇ ‘ਤੇ ਦੇਸ਼ ਭਰ ਦੇ ਬੈਂਕ ਬੰਦ ਰਹਿਣਗੇ।
26 ਦਸੰਬਰ- ਕ੍ਰਿਸਮਸ ਦੇ ਜਸ਼ਨਾਂ ਕਾਰਨ ਕੁਝ ਸੂਬਿਆਂ ‘ਚ ਬੈਂਕ ਬੰਦ ਰਹਿਣਗੇ।
27 ਦਸੰਬਰ- ਕ੍ਰਿਸਮਿਸ ਦੇ ਜਸ਼ਨਾਂ ਕਾਰਨ ਕੁਝ ਥਾਵਾਂ ‘ਤੇ ਬੈਂਕ ਬੰਦ ਰਹਿਣਗੇ।
30 ਦਸੰਬਰ- ਮੇਘਾਲਿਆ ‘ਚ ਯੂ ਕਿਆਂਗ ਨਾਗਬਾਹ ਦੇ ਮੌਕੇ ‘ਤੇ ਬੈਂਕ ਬੰਦ ਰਹਿਣਗੇ।
31 ਦਸੰਬਰ- ਮਿਜ਼ੋਰਮ ਅਤੇ ਸਿੱਕਮ ਵਿੱਚ ਨਵੇਂ ਸਾਲ ਦੀ ਪੂਰਵ ਸੰਧਿਆ, ਲੋਸੋਂਗ, ਨਾਮਸੋਂਗ ਕਾਰਨ ਬੈਂਕ ਬੰਦ ਰਹਿਣਗੇ।
ਇਸ ਤੋਂ ਇਲਾਵਾ ਪੰਜ ਐਤਵਾਰ ਯਾਨੀ 1, 8, 15, 22 ਅਤੇ 29 ਦਸੰਬਰ ਨੂੰ ਬੈਂਕ ਬੰਦ ਰਹਿਣਗੇ ਜਦਕਿ 14 ਅਤੇ 18 ਦਸੰਬਰ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਵੀ ਬੈਂਕ ਬੰਦ ਰਹਿਣਗੇ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/