Bank Holiday : ਇਸ ਮਹੀਨੇ 17 ਦਿਨ ਬੰਦ ਰਹਿਣਗੇ ਬੈਂਕ, ਜਾਣੋ ਕਦੋਂ ਹੋਣਗੀਆਂ ਛੁੱਟੀਆਂ
ਚੰਡੀਗੜ੍ਹ, 1 ਦਸੰਬਰ(ਵਿਸ਼ਵ ਵਾਰਤਾ) ਅੱਜ ਤੋਂ ਦਸੰਬਰ ਮਹੀਨਾ ਸ਼ੁਰੂ ਹੋ ਗਿਆ ਹੈ। ਬੈਂਕ ਕਰਮਚਾਰੀਆਂ ਨੂੰ ਸਾਲ ਦੇ ਆਖਰੀ ਮਹੀਨੇ ਯਾਨੀ ਦਸੰਬਰ ‘ਚ ਕਾਫੀ ਦਿਨ ਛੁੱਟੀਆਂ ਰਹਿਣਗੀਆਂ। ਹਫਤਾਵਾਰੀ ਛੁੱਟੀਆਂ ਤੋਂ ਇਲਾਵਾ ਰਾਸ਼ਟਰੀ ਅਤੇ ਖੇਤਰੀ ਛੁੱਟੀਆਂ ਕਾਰਨ ਬੈਂਕ ਅੱਧੇ ਤੋਂ ਵੱਧ ਦਿਨ ਬੰਦ ਰਹਿਣਗੇ। ਹਰ ਐਤਵਾਰ ਅਤੇ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਬੈਂਕਾਂ ਵਿੱਚ ਛੁੱਟੀ ਹੁੰਦੀ ਹੈ। ਇਸ ਤੋਂ ਇਲਾਵਾ ਕਈ ਤਿਉਹਾਰਾਂ ਅਤੇ ਕੁਝ ਖਾਸ ਦਿਨਾਂ ‘ਤੇ ਬੈਂਕਾਂ ਦੀਆਂ ਛੁੱਟੀਆਂ ਵੀ ਹੁੰਦੀਆਂ ਹਨ। ਇਸ ਮਹੀਨੇ 31 ਦਿਨਾਂ ਵਿਚੋਂ 17 ਦਿਨ ਦੀਆਂ ਛੁੱਟੀਆਂ ਹੋਣਗੀਆਂ। ਹਰ ਸੂਬੇ ਵਿੱਚ ਬੈਂਕ ਅਲੱਗ ਅਲੱਗ ਦਿਨ ਬੰਦ ਹੋਣਗੇ। ਸਿਰਫ਼ ਇੱਕ ਰਾਜ ਵਿੱਚ ਕਿਸੇ ਵੀ ਦਿਨ ਬੈਂਕ ਛੁੱਟੀ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਦੂਜੇ ਰਾਜ ਵਿੱਚ ਵੀ ਛੁੱਟੀ ਹੋਵੇਗੀ। ਇਸ ਮਹੀਨੇ 2 ਸ਼ਨੀਵਾਰ ਅਤੇ 5 ਐਤਵਾਰ ਦੀਆਂ ਛੁੱਟੀਆਂ ਹੋਣਗੀਆਂ।
ਛੁੱਟੀਆਂ ਦੀ ਸੂਚੀ 👇👇👇👇👇
1 ਦਸੰਬਰ 2024 : ਐਤਵਾਰ ਦੀ ਛੁੱਟੀ
3 ਦਸੰਬਰ 2024 : ਸੇਂਟ ਫ੍ਰਾਂਸਿਸ ਜੇਵੀਅਰ ਦੇ ਪਰਵ ਮੌਕੇ ਗੋਆ ਵਿੱਚ ਛੁੱਟੀ
8 ਦਸੰਬਰ 2024 ਐਤਵਾਰ ਦੀ ਛੁੱਟੀ
12 ਦਸੰਬਰ 2024 ਪਾ ਤੋਗਨ ਨੇਂਗਮੀਨਜਾ ਸੰਗਮਾ ਦੇ ਦਿਨ ਮੇਘਾਲਿਆ ਵਿੱਚ ਬੈਂਕ ਬੰਦ ਰਹਿਣਗੇ
14 ਦਸੰਬਰ 2024 ਸ਼ਨੀਵਾਰ ਦੀ ਛੁੱਟੀ
15 ਦਸੰਬਰ 2024 ਐਤਵਾਰ ਦੀ ਛੁੱਟੀ
18 ਦਸੰਬਰ 2024 ਯੂ ਸੋਸੋ ਥਾਮ ਦੀ ਕਾਰਨ ਮੇਘਾਲਿਆ ਵਿੱਚ ਛੁੱਟੀ
19 ਦਸੰਬਰ 2024 ਗੋਆ ਮੁਕਤੀ ਦਿਵਸ ਮੌਕੇ ਗੋਆ ਵਿੱਚ ਬੈਂਕ ਬੰਦ ਰਹਿਣਗੇ
22 ਦਸੰਬਰ 2024 ਐਤਵਾਰ ਦੀ ਛੁੱਟੀ
24 ਦਸੰਬਰ 2024 ਕ੍ਰਿਸਮਸ ਦੀ ਪੂਰਵ ਸੰਧਿਆ ਮਿਜੋਰਮ, ਨਾਗਾਲੈਂਡ ਅਤੇ ਮੇਘਾਲਿਆ ਵਿੱਚ ਬੈਂਕ ਬੰਦ ਰਹਿਣਗੇ
25 ਦਸੰਬਰ 2024 : ਕ੍ਰਿਸਮਸ ਮੌਕੇ ਦੇਸ਼ ਭਰ ਵਿੱਚ ਛੁੱਟੀ
26 ਦਸੰਬਰ 2024 ਕ੍ਰਿਸਮਸ ਉਤਸਵ ਦੇ ਚਲਦਿਆਂ ਮਿਜੋਰਮ, ਨਾਗਾਲੈਂਡ ਅਤੇ ਮੇਘਾਲਿਆ ਵਿੱਚ ਬੈਂਕ ਬੰਦ ਰਹਿਣਗੇ
27 ਦਸੰਬਰ 2024 ਕ੍ਰਿਸਮਸ ਉਤਸਵ ਦੇ ਚਲਦਿਆ ਮਿਜੋਰਮ, ਨਾਗਾਲੈਂਡ ਅਤੇ ਮੇਘਾਲਿਆ ਵਿੱਚ ਛੁੱਟੀ
28 ਦਸੰਬਰ 2024 ਮਹੀਨੇ ਦੇ ਚੌਥੇ ਸ਼ਨੀਵਾਰ ਦੀ ਛੁੱਟੀ
29 ਦਸੰਬਰ 2024 ਐਤਵਾਰ ਦੀ ਛੁੱਟੀ
30 ਦਸੰਬਰ 2024 ਯੂ ਕਿਆਂਗ ਨਾਂਗਬਾਹ ਮੌਕੇ ਮੇਘਾਲਿਆ ਵਿੱਚ ਬੈਂਕ ਬੰਦ ਰਹਿਣਗੇ
31 ਦਸੰਬਰ (ਮੰਗਲਵਾਰ): ਮਿਜ਼ੋਰਮ ਅਤੇ ਸਿੱਕਮ ਵਿੱਚ ਨਵੇਂ ਸਾਲ ਦੀ ਪੂਰਵ ਸੰਧਿਆ/ਲੋਸੋਂਗ /ਨਮਸੂਂਗ ਕਾਰਨ ਬੈਂਕ ਛੁੱਟੀ ਰਹੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/