Bank holiday : ਅਗਲੇ ਹਫ਼ਤੇ ਬੈਂਕਾਂ ‘ਚ ਛੁੱਟੀਆਂ ਦੀ ਭਰਮਾਰ, ਜਾਣੋ ਕਿਸ ਦਿਨ ਕਿੱਥੇ ਹੈ ਛੁੱਟੀ
ਨਵੀਂ ਦਿੱਲੀ 4ਜੁਲਾਈ (ਵਿਸ਼ਵ ਵਾਰਤਾ)Bank holiday- ਜੁਲਾਈ ਮਹੀਨੇ ਦੇ ਦੂਜੇ ਹਫ਼ਤੇ ਬੈਂਕਾਂ ‘ਚ ਛੁੱਟੀਆਂ ਦੀ ਭਰਮਾਰ ਦੇਖਣ ਨੂੰ ਮਿਲੇਗੀ। ਅਗਲੇ ਹਫਤੇ ਲਗਭਗ ਚਾਰ ਦਿਨ ਸਾਰੇ ਬੈਂਕ ਬੰਦ ਰਹਿਣਗੇ। ਕਈ ਸੂਬਿਆਂ ਵਿੱਚ ਸੋਮਵਾਰ ਅਤੇ ਮੰਗਲਵਾਰ, 8 ਜੁਲਾਈ ਅਤੇ 9 ਜੁਲਾਈ ਨੂੰ ਬੈਂਕ ਬੰਦ ਰਹਿਣਗੇ । ਅਗਲੇ ਹਫਤੇ ਸ਼ਨੀਵਾਰ ਅਤੇ ਐਤਵਾਰ ਨੂੰ ਬੈਂਕ ਬੰਦ ਰਹਿਣ ਵਾਲੇ ਹਨ। ਯਾਨੀ ਅਗਲੇ ਹਫ਼ਤੇ ਸੱਤ ਵਿੱਚੋਂ ਤਿੰਨ ਦਿਨ ਹੀ ਬੈਂਕਾਂ ‘ਚ ਕੰਮ ਕਾਜ ਹੋਵੇਗਾ। ਆਓ ਜਾਣਦੇ ਹਾਂ ਅਗਲੇ ਹਫ਼ਤੇ ਕਿਹੜੇ ਸੂਬਿਆਂ ਵਿਚ ਵਿਚ ਬੈਂਕ ਬੰਦ ਰਹਿਣਗੇ।
ਜਾਣੋ ਕਿਸ ਦਿਨ ਕਿੱਥੇ ਹੈ ਛੁੱਟੀ
5 ਜੁਲਾਈ (ਸ਼ੁੱਕਰਵਾਰ) ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੈਅੰਤੀ (J&K)
6 ਜੁਲਾਈ (ਸ਼ਨੀਵਾਰ) MHIP ਦਿਵਸ (ਮਿਜ਼ੋਰਮ)
7 ਜੁਲਾਈ (ਐਤਵਾਰ) ਵੀਕੈਂਡ (ਆਲ ਇੰਡੀਆ)
8 ਜੁਲਾਈ (ਸੋਮਵਾਰ) ਕਾਂਗ (ਰਥਯਾਤਰਾ) (ਮਨੀਪੁਰ)
9 ਜੁਲਾਈ (ਮੰਗਲਵਾਰ) ਡਰੁਕਪਾ ਸ਼ੇ-ਜ਼ੀ (ਸਿੱਕਮ)
13 ਜੁਲਾਈ (ਸ਼ਨੀਵਾਰ) ਵੀਕਐਂਡ (ਆਲ ਇੰਡੀਆ)
14 ਜੁਲਾਈ (ਐਤਵਾਰ) ਵੀਕਐਂਡ (ਆਲ ਇੰਡੀਆ)
16 ਜੁਲਾਈ (ਮੰਗਲਵਾਰ) ਹਰੇਲਾ (ਉਤਰਾਖੰਡ)