Bangladesh ਵਿੱਚ ਹਿੰਦੂ ਵਿਧਵਾ ਨਾਲ ਗੈਂਗਰੇਪ
ਨਵੀਂ ਦਿੱਲੀ, 6 ਜਨਵਰੀ 2026 – ਬੰਗਲਾਦੇਸ਼ (Bangladesh) ਵਿੱਚ ਇੱਕ 44 ਸਾਲਾ ਹਿੰਦੂ ਵਿਧਵਾ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮਾਂ ਨੇ ਬਲਾਤਕਾਰ ਤੋਂ ਬਾਅਦ ਔਰਤ ਨੂੰ ਦਰੱਖਤ ਨਾਲ ਬੰਨ੍ਹਿਆ ਅਤੇ ਕੁੱਟਮਾਰ ਕੀਤੀ। ਇਹ ਘਟਨਾ ਬੰਗਲਾਦੇਸ਼ ਦੇ ਝੇਨੈਦਾਹ ਜ਼ਿਲ੍ਹੇ ਦੇ ਕਾਲੀਗੰਜ ਖੇਤਰ ਵਿੱਚ ਵਾਪਰੀ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਅਤੇ ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ।
ਪੀੜਤ ਨੇ ਸੋਮਵਾਰ ਦੁਪਹਿਰ ਨੂੰ ਕਾਲੀਗੰਜ ਪੁਲਿਸ ਸਟੇਸ਼ਨ ਵਿੱਚ ਚਾਰ ਲੋਕਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ। ਮੁਲਜ਼ਮਾਂ ਵਿੱਚੋਂ ਇੱਕ ਹਸਨ (45), ਇਲਾਕੇ ਦੇ ਇੱਕ ਪਿੰਡ ਦਾ ਰਹਿਣ ਵਾਲਾ ਹੈ। ਦੋਸ਼ ਹੈ ਕਿ ਔਰਤ ਦੇ ਵਾਲ ਕੱਟੇ ਗਏ ਸਨ, ਉਸਨੂੰ ਕੁੱਟਿਆ ਗਿਆ ਸੀ, ਅਤੇ ਪੂਰੀ ਘਟਨਾ ਦੀ ਮੋਬਾਈਲ ਫੋਨ ‘ਤੇ ਵੀਡੀਓ ਬਣਾਈ ਗਈ ਸੀ।

ਪੁਲਿਸ ਅਤੇ ਸਥਾਨਕ ਨਿਵਾਸੀਆਂ ਦੇ ਅਨੁਸਾਰ, ਔਰਤ ਨੇ ਲਗਭਗ ਦੋ ਸਾਲ ਪਹਿਲਾਂ ਪਿੰਡ ਵਿੱਚ ਇੱਕ ਘਰ ਅਤੇ ਜ਼ਮੀਨ ਖਰੀਦੀ ਸੀ। ਉਸਨੇ ਇਹ ਜ਼ਮੀਨ ਮੁਲਜ਼ਮ ਦੇ ਭਰਾ ਸ਼ਾਹੀਨ ਤੋਂ ਖਰੀਦੀ ਸੀ। ਜ਼ਮੀਨ ਖਰੀਦਣ ਤੋਂ ਬਾਅਦ, ਸ਼ਾਹੀਨ ਉਸਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ ਅਤੇ ਉਸ ਤੋਂ ਪੈਸੇ ਦੀ ਮੰਗ ਕਰ ਰਿਹਾ ਸੀ।
ਔਰਤ ਦੇ ਦੋ ਮਰਦ ਰਿਸ਼ਤੇਦਾਰ ਸ਼ਨੀਵਾਰ ਸ਼ਾਮ ਨੂੰ ਉਸਨੂੰ ਮਿਲਣ ਆਏ ਸਨ। ਇਸ ਦੌਰਾਨ ਸ਼ਾਹੀਨ ਅਤੇ ਹਸਨ ਜ਼ਬਰਦਸਤੀ ਘਰ ਵਿੱਚ ਦਾਖਲ ਹੋਏ। ਉਹ ਔਰਤ ਦੇ ਰਿਸ਼ਤੇਦਾਰਾਂ ਨੂੰ ਇੱਕ ਕਮਰੇ ਵਿੱਚ ਬੰਦ ਕਰ ਕੇ ਉਸ ਨੂੰ ਦੂਜੇ ਕਮਰੇ ਵਿੱਚ ਲੈ ਗਏ ਜਿੱਥੇ ਉਨ੍ਹਾਂ ਨੇ ਉਸ ਨਾਲ ਬਲਾਤਕਾਰ ਕੀਤਾ। ਫਿਰ ਮੁਲਜ਼ਮਾਂ ਨੇ ਔਰਤ ਅਤੇ ਉਸਦੇ ਰਿਸ਼ਤੇਦਾਰਾਂ ਨੂੰ ਘਰੋਂ ਬਾਹਰ ਕੱਢਿਆ, ਉਨ੍ਹਾਂ ਨੂੰ ਇੱਕ ਦਰੱਖਤ ਨਾਲ ਬੰਨ੍ਹ ਦਿੱਤਾ ਅਤੇ ਉਨ੍ਹਾਂ ‘ਤੇ ਅਸ਼ਲੀਲ ਵਿਵਹਾਰ ਦੇ ਝੂਠੇ ਦੋਸ਼ ਲਗਾਏ।
ਔਰਤ ਆਪਣੇ 10 ਸਾਲ ਦੇ ਪੁੱਤਰ ਨਾਲ ਉਸੇ ਪਿੰਡ (Bangladesh) ਵਿੱਚ ਰਹਿੰਦੀ ਹੈ। ਸਥਾਨਕ ਲੋਕਾਂ ਨੇ ਸ਼ਨੀਵਾਰ ਰਾਤ ਨੂੰ ਉਸਨੂੰ ਗੰਭੀਰ ਹਾਲਤ ਵਿੱਚ ਪਾਇਆ ਅਤੇ ਉਸਨੂੰ ਹਸਪਤਾਲ ਪਹੁੰਚਾਇਆ। ਦੱਸ ਦਈਏ ਕਿ ਬੰਗਲਾਦੇਸ਼ ਵਿੱਚ ਪਿਛਲੇ ਤਿੰਨ ਹਫ਼ਤਿਆਂ ਵਿੱਚ ਚਾਰ ਹਿੰਦੂਆਂ ਦੀ ਹੱਤਿਆ ਕਰ ਦਿੱਤੀ ਗਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























