Badminton ਸਟਾਰ ਸਾਇਨਾ ਨੇਹਵਾਲ ਦਾ ਤਲਾਕ
ਪਤੀ ਪੀ.ਪਾਰੂਪੱਲੀ ਤੋਂ 7 ਸਾਲਾਂ ਬਾਅਦ ਹੋ ਰਹੀ ਵੱਖ

ਨਵੀ ਦਿੱਲੀ 14 ਜੁਲਾਈ (ਵਿਸ਼ਵ ਵਾਰਤਾ): ਭਾਰਤੀ ਬੈਡਮਿੰਟਨ (Badminton) ਸਟਾਰ ਸਾਇਨਾ ਨੇਹਵਾਲ ਅਤੇ ਉਨ੍ਹਾਂ ਦੇ ਪਤੀ ਪਾਰੂਪੱਲੀ ਕਸ਼ਯਪ ਨੇ ਆਪਸੀ ਸਹਿਮਤੀ ਨਾਲ ਵੱਖ ਹੋਣ ਦੇ ਆਪਣੇ ਫੈਸਲੇ ਦਾ ਐਲਾਨ ਕੀਤਾ ਹੈ। ਸਾਇਨਾ ਨੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ਰਾਹੀਂ ਤਲਾਕ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਬਹੁਤ ਸੋਚ-ਵਿਚਾਰ ਤੋਂ ਬਾਅਦ ਅਸੀਂ ਵੱਖ ਹੋਣ ਦਾ ਫੈਸਲਾ ਕੀਤਾ ਹੈ। ਸਾਇਨਾ ਅਤੇ ਪਾਰੂਪੱਲੀ ਵਿਆਹ ਦੇ ਲਗਭਗ 7 ਸਾਲਾਂ ਬਾਅਦ ਵੱਖ ਹੋ ਰਹੇ ਹਨ।
ਸਾਇਨਾ ਨੇ ਇੰਸਟਾਗ੍ਰਾਮ ‘ਤੇ ਲਿਖਿਆ ਕਿ , ‘ਜ਼ਿੰਦਗੀ ਕਈ ਵਾਰ ਸਾਨੂੰ ਵੱਖ-ਵੱਖ ਦਿਸ਼ਾਵਾਂ ਵਿੱਚ ਲੈ ਜਾਂਦੀ ਹੈ। ਬਹੁਤ ਸੋਚ-ਵਿਚਾਰ ਤੋਂ ਬਾਅਦ, ਮੈਂ ਅਤੇ ਕਸ਼ਯਪ ਪਾਰੂਪੱਲੀ ਨੇ ਵੱਖ ਹੋਣ ਦਾ ਫੈਸਲਾ ਕੀਤਾ ਹੈ। ਅਸੀਂ ਇੱਕ ਦੂਜੇ ਲਈ ਸ਼ਾਂਤੀ, ਵਿਕਾਸ ਅਤੇ ਰਿਕਵਰੀ ਚੁਣ ਰਹੇ ਹਾਂ। ਮੈਂ ਉਸਦੇ ਨਾਲ ਬਿਤਾਈਆਂ ਸਾਰੀਆਂ ਯਾਦਾਂ ਲਈ ਧੰਨਵਾਦੀ ਹਾਂ ਅਤੇ ਭਵਿੱਖ ਲਈ ਉਸਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ। ਸਾਡੀ ਨਿੱਜਤਾ ਨੂੰ ਸਮਝਣ ਅਤੇ ਸਤਿਕਾਰ ਦੇਣ ਲਈ ਧੰਨਵਾਦ।’
ਦੱਸ ਦਈਏ ਕਿ ਸਾਇਨਾ ਨੇਹਵਾਲ ਨੇ 14 ਦਸੰਬਰ, 2018 ਨੂੰ ਕਸ਼ਯਪ ਪਾਰੂਪੱਲੀ ਨਾਲ ਪ੍ਰੇਮ ਵਿਆਹ ਕੀਤਾ ਸੀ। ਦੋਵੇਂ 2007 ਤੋਂ ਰਿਲੇਸ਼ਨਸ਼ਿਪ ਵਿੱਚ ਸਨ। ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਵਿੱਚ, ਦੋਵੇਂ ਹੈਦਰਾਬਾਦ ਦੀ ਪੁਲੇਲਾ ਗੋਪੀਚੰਦ ਅਕੈਡਮੀ ਵਿੱਚ ਇਕੱਠੇ ਸਿਖਲਾਈ ਲੈਂਦੇ ਸਨ। ਪਰ ਹੁਣ ਅਚਾਨਕ ਤਲਾਕ ਦੇ ਐਲਾਨ ਨਾਲ ਸਾਇਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























