• Latest
  • Trending
ਪਾਕਿਸਤਾਨ ਵੱਸਦੇ ਕਵੀ ਬਾਬਾ ਨਜਮੀ ਦੀ ਸਮੁੱਚੀ ਕਾਵਿ ਰਚਨਾ “ਮੈਂ ਇਕਬਾਲ ਪੰਜਾਬੀ ਦਾ”ਪੰਜਵਾਂ ਸੰਸਕਰਨ ਪੰਜਾਬੀ ਭਵਨ ਲੁਧਿਆਣਾ ਵਿਖੇ ਲੋਕ ਅਰਪਣ

ਪਾਕਿਸਤਾਨ ਵੱਸਦੇ ਕਵੀ ਬਾਬਾ ਨਜਮੀ ਦੀ ਸਮੁੱਚੀ ਕਾਵਿ ਰਚਨਾ “ਮੈਂ ਇਕਬਾਲ ਪੰਜਾਬੀ ਦਾ”ਪੰਜਵਾਂ ਸੰਸਕਰਨ ਪੰਜਾਬੀ ਭਵਨ ਲੁਧਿਆਣਾ ਵਿਖੇ ਲੋਕ ਅਰਪਣ

1 hour ago
Breaking: ਪੰਜਾਬ ਯੂਨੀਵਰਸਿਟੀ ਦੇ VC ਦੀ ਨਿਯੁਕਤੀ ‘ਤੇ ਖੜ੍ਹਾ ਹੋਇਆ ਵਿਵਾਦ, ਸਿੱਖ ਉਮੀਦਵਾਰ ਨਜ਼ਰਅੰਦਾਜ਼

Breaking: ਪੰਜਾਬ ਯੂਨੀਵਰਸਿਟੀ ਦੇ VC ਦੀ ਨਿਯੁਕਤੀ ‘ਤੇ ਖੜ੍ਹਾ ਹੋਇਆ ਵਿਵਾਦ, ਸਿੱਖ ਉਮੀਦਵਾਰ ਨਜ਼ਰਅੰਦਾਜ਼

5 minutes ago
ਐਨੀਮੇਟਡ ਫਿਲਮ ‘ਮਹਾਪ੍ਰਭੂ ਜਗਨਨਾਥ’ ਇਸ ਮਹੀਨੇ ਹੋਵੇਗੀ ਰਿਲੀਜ਼ 

ਐਨੀਮੇਟਡ ਫਿਲਮ ‘ਮਹਾਪ੍ਰਭੂ ਜਗਨਨਾਥ’ ਇਸ ਮਹੀਨੇ ਹੋਵੇਗੀ ਰਿਲੀਜ਼ 

34 minutes ago
ਚੀਨ ਦੇ ਹੁਬੇਈ ਵਿੱਚ ਤੂਫ਼ਾਨ ਕਾਰਨ 8 ਲੋਕਾਂ ਦੀ ਮੌਤ; ਗਾਨਸੂ ਵਿੱਚ ਜ਼ਮੀਨ ਖਿਸਕਣ ਤੋਂ ਬਾਅਦ ਕਈ ਲਾਪਤਾ

ਚੀਨ ਦੇ ਹੁਬੇਈ ਵਿੱਚ ਤੂਫ਼ਾਨ ਕਾਰਨ 8 ਲੋਕਾਂ ਦੀ ਮੌਤ; ਗਾਨਸੂ ਵਿੱਚ ਜ਼ਮੀਨ ਖਿਸਕਣ ਤੋਂ ਬਾਅਦ ਕਈ ਲਾਪਤਾ

46 minutes ago
Breaking: ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਅਦਾਲਤ ਤੋਂ ਨਹੀਂ ਮਿਲੀ ਰਾਹਤ

Breaking: ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਅਦਾਲਤ ਤੋਂ ਨਹੀਂ ਮਿਲੀ ਰਾਹਤ

56 minutes ago
Entertainment: ਇੰਸਟਾਗ੍ਰਾਮ ਇੰਫਲੂਐਂਸਰ ‘ਭਾਬੀ ਚੁੰਮੇਵਾਲੀ’ ‘ਤੇ ਦਰਜ ਹੋਇਆ ਪਰਚਾ

Entertainment: ਇੰਸਟਾਗ੍ਰਾਮ ਇੰਫਲੂਐਂਸਰ ‘ਭਾਬੀ ਚੁੰਮੇਵਾਲੀ’ ‘ਤੇ ਦਰਜ ਹੋਇਆ ਪਰਚਾ

1 hour ago
Entertainment: ਫਿਲਮ ‘ਸਤਲੁਜ’ ਨੂੰ OTT ਤੋਂ ਹਟਾਉਣ ਦਾ ਮਾਮਲਾ, ਕੇਂਦਰ ਨੇ ਬਣਾਈ ਰਿਵੀਊ ਕਮੇਟੀ

Entertainment: ਫਿਲਮ ‘ਸਤਲੁਜ’ ਨੂੰ OTT ਤੋਂ ਹਟਾਉਣ ਦਾ ਮਾਮਲਾ, ਕੇਂਦਰ ਨੇ ਬਣਾਈ ਰਿਵੀਊ ਕਮੇਟੀ

2 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

2 hours ago
Entertainment: ਫਿਲਮ ‘ਸਤਲੁਜ’ ‘ਤੇ ਰੋਕ ਲੱਗਣ ਤੋਂ ਬਾਅਦ ਗਾਇਕ ਜਸਬੀਰ ਜੱਸੀ ਨੇ ਦਿੱਤਾ ਵੱਡਾ ਬਿਆਨ !

Entertainment: ਫਿਲਮ ‘ਸਤਲੁਜ’ ‘ਤੇ ਰੋਕ ਲੱਗਣ ਤੋਂ ਬਾਅਦ ਗਾਇਕ ਜਸਬੀਰ ਜੱਸੀ ਨੇ ਦਿੱਤਾ ਵੱਡਾ ਬਿਆਨ !

2 hours ago
Punjab: ਵਿਦੇਸ਼ੀ ਜੋੜੇ ਨੂੰ ਸ਼ਾਰਟਸ ਪਹਿਨ ਕੇ ਦਰਬਾਰ ਸਾਹਿਬ ਅੰਦਰ ਜਾਣ ਤੋਂ ਰੋਕਿਆ

Punjab: ਵਿਦੇਸ਼ੀ ਜੋੜੇ ਨੂੰ ਸ਼ਾਰਟਸ ਪਹਿਨ ਕੇ ਦਰਬਾਰ ਸਾਹਿਬ ਅੰਦਰ ਜਾਣ ਤੋਂ ਰੋਕਿਆ

3 hours ago
Punjab ਦੇ ਡਾਕਟਰ ਨੇ ਦਿੱਲੀ ‘ਚ ਕੀਤੀ ਖ਼ੁਦਕੁਸ਼ੀ, ਪੜ੍ਹੋ ਕੀ ਹੈ ਮਾਮਲਾ ?

Punjab ਦੇ ਡਾਕਟਰ ਨੇ ਦਿੱਲੀ ‘ਚ ਕੀਤੀ ਖ਼ੁਦਕੁਸ਼ੀ, ਪੜ੍ਹੋ ਕੀ ਹੈ ਮਾਮਲਾ ?

3 hours ago
Punjab: ਕੀ ਖਤਮ ਹੋ ਜਾਵੇਗਾ ਪੰਜਾਬ ਕਾਂਗਰਸ ਦਾ ਕਾਟੋ-ਕਲੇਸ਼ ! ਰਾਹੁਲ ਗਾਂਧੀ ਅੱਜ ਪਰਤਣਗੇ ਵਿਦੇਸ਼ ਤੋਂ

Punjab: ਕੀ ਖਤਮ ਹੋ ਜਾਵੇਗਾ ਪੰਜਾਬ ਕਾਂਗਰਸ ਦਾ ਕਾਟੋ-ਕਲੇਸ਼ ! ਰਾਹੁਲ ਗਾਂਧੀ ਅੱਜ ਪਰਤਣਗੇ ਵਿਦੇਸ਼ ਤੋਂ

4 hours ago
Punjab Weather: ਸੂਬੇ ‘ਚ ਅੱਜ ਵੀ ਮੀਂਹ ਦੀ ਚੇਤਾਵਨੀ ਜਾਰੀ

Punjab Weather: ਸੂਬੇ ‘ਚ ਅੱਜ ਵੀ ਮੀਂਹ ਦੀ ਚੇਤਾਵਨੀ ਜਾਰੀ

4 hours ago
Hindi News
English News
Tuesday, July 7, 2026
No Result
View All Result
39 °c
Chandigarh
33 ° Wed
33 ° Thu
33 ° Fri
34 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਪਾਕਿਸਤਾਨ ਵੱਸਦੇ ਕਵੀ ਬਾਬਾ ਨਜਮੀ ਦੀ ਸਮੁੱਚੀ ਕਾਵਿ ਰਚਨਾ “ਮੈਂ ਇਕਬਾਲ ਪੰਜਾਬੀ ਦਾ”ਪੰਜਵਾਂ ਸੰਸਕਰਨ ਪੰਜਾਬੀ ਭਵਨ ਲੁਧਿਆਣਾ ਵਿਖੇ ਲੋਕ ਅਰਪਣ

July 7, 2026
in ਖਬਰਾਂ, ਪੰਜਾਬ

ਲੁਧਿਆਣਾ, 7ਜੁਲਾਈ (ਵਿਸ਼ਵ ਵਾਰਤਾ) ਪਾਕਿਸਤਾਨ ਵੱਸਦੇ ਇਨਕਲਾਬੀ ਕਵੀ ਅਤੇ ਜੱਦੀ ਤੌਰ ਤੇ ਹਾਸ਼ਮ ਸ਼ਾਹ ਦੇ ਪਿੰਡ ਜਗਦੇਵ ਕਲਾਂ(ਅੰਮ੍ਰਿਤਸਰ) ਤੋਂ ਗਏ ਬਾਬਾ ਨਜਮੀ ਦੀ ਸਮੂਲਚੀ ਸ਼ਾਇਰੀ ਦਾ ਸੰਗ੍ਰਹਿ “ ਮੈਂ ਇਕਬਾਲ ਪੰਜਾਬੀ ਦਾ” ਚੇਤਨਾ ਪ੍ਰਕਾਸ਼ਨ ਵੱਲੋਂ ਪੰਜਵੀਂ ਵਾਰ ਛਪ ਕੇ ਆਉਣ ਤੇ ਇਸ ਦਾ ਲੋਕ ਅਰਪਣ ਨਿਰਉਚੇਚ ਪਰ ਪ੍ਰਭਾਵਸ਼ਾਲੀ ਰਸਮ ਨਾਲ ਲੋਕ ਅਰਪਨ ਕੀਤਾ ਗਿਆ।
ਇਸ ਦੇ ਪ੍ਰਕਾਸ਼ਕ ਤੇ ਪੰਜਾਬੀ ਕਵੀ ਸਤੀਸ਼ ਗੁਲਾਟੀ ਨੇ ਸੁਆਗਤੀ ਸ਼ਬਦਾਂ ਵੇਲੇ ਕਿਹਾ ਕਿ ਬਾਬਾ ਨਜਮੀ ਅਤੇ ਮੇਰੀ ਇਹ ਇੱਛਾ ਸੀ ਕਿ ਇਸ ਦੇ ਲੋਕ ਅਰਪਣ ਲਈ ਪੰਜ ਪਹਿਲੇ ਹੱਥ ਉਹ ਹੋਣ ਜੋ ਜਾਂ ਤਾਂ ਕਵਿਤਾ ਲਿਖਦੇ ਹੋਣ ਜਾਂ ਲੋਕ ਸ਼ਾਇਰੀ ਦੀ ਰਮਜ਼ ਸਮਝਦੇ ਹੋਣ।
ਬੀਤੀ ਸ਼ਾਮ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੀ ਮੀਟਿੰਗ ਉਪਰੰਤ ਉਨ੍ਹਾਂ ਪੰਜਾਂ ਵਿੱਚ ਪ੍ਰੋ. ਗੁਰਭਜਨ ਸਿੰਘ ਗਿੱਲ, ਸੁਖਦੇਵ ਸਿੰਘ ਸਿਰਸਾ, ਡਾ. ਸਰਬਜੀਤ ਸਿੰਘ , ਤ੍ਰੈਲੋਚਨ ਲੋਚੀ ਤੇ ਮਨਜਿੰਦਰ ਧਨੋਆ ਨੂੰ ਇਹ ਕਾਰਜ ਕਰਨ ਦਾ ਸੁਭਾਗ ਮਿਲਿਆ।
ਪੰਜਵਾਂ ਸੰਸਕਰਨ ਚੇਤਨਾ ਪ੍ਰਕਾਸ਼ਨ ਦੇ ਦਫਤਰ ਵਿੱਚ ਦੇ ਦਫ਼ਤਰ ਵਿੱਚ ਸਭਨਾਂ ਨੇ ਬਾਬਾ ਨਜਮੀ ਨੂੰ ਮੁਬਾਰਕ ਦਿੱਤੀ। ਇਹ ਵੀ ਮਹੱਤਵਪੂਰਨ ਹੈ ਕਿ ਕਿਤਾਬ ਦੇ ਮੁੱਖ ਪੰਨੇ ਤੇ ਗੁਰਪ੍ਰੀਤ ਬਠਿੰਡਾ ਦੀ ਉੁਹ ਪੇਂਟਿੰਗ ਪ੍ਰਕਾਸ਼ਿਤ ਹੈ ਜੋ ਗੁਰਪ੍ਰੀਤ ਨੇ ਲਾਹੌਰ (ਪਾਕਿਸਤਾਨ) ਜਾ ਕੇ ਬਾਬਾ ਨਜਮੀ ਨੂੰ 2024 ਵਿੱਚ ਆਪ ਭੇਂਟ ਕੀਤੀ ਸੀ। ਇਸ ਸੰਗ੍ਰਹਿ ਨੂੰ ਫੀਰੋਜ਼ਪੁਰ ਵਾਸੀ ਕਵੀ ਪ੍ਰੋ. ਜਸਪਾਲ ਘਈ ਨੇ ਗੁਰਮੁਖੀ ਅੱਖਰਾਂ ਵਿੱਚ ਢਾਲ਼ਿਆ ਹੈ।
ਇਸ ਮੌਕੇ ਬੋਲਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ
ਬਾਬਾ ਨਜਮੀ ਦੱਖਣੀ ਏਸ਼ੀਆ ਦੇ ਕੱਦਾਵਰ ਆਦਮ ਖਾਣੇ ਜੰਗ ਪੱਖੀ ਦੈਂਤ ਨਾਲ ਲੜਨ ਲਈ ਕਲਮੀ ਸੂਰਮਿਆਂ ਦੀ ਲੰਮੀ ਕਤਾਰ ਵਿੱਚੋਂ ਫ਼ੈਜ਼ ਅਹਿਮਦ ਫ਼ੈਜ਼, ਸ਼ਰੀਫ਼ ਕੁੰਜਾਹੀ, ਅਹਿਮਦ ਰਾਹੀ, ਹਬੀਬ ਜਾਲਿਬ ਤੇ ਕਿੰਨੇ ਹੀ ਹੋਰ ਕਲਮ ਦੇ ਸਿਪਾਹੀਆਂ ਨਾਲ ਬਰ ਮੇਚਦਾ ਹੈ।
ਪੂਰੀ ਉਮਰ ਅਮਨ ਦੀ ਲੋੜ ਤੇ ਮੁਹੱਬਤ ਦੀ ਬਾਤ ਪਾਉਂਦਾ ਇਹ ਕਵੀ ਰਾਵੀ ਦੇ ਉਰਵਾਰ ਪਾਰ ਬਲਦੀਆਂ ਸਰਹੱਦਾਂ ਦਾ ਸੇਕ ਸਹਿੰਦਿਆਂ ਹੁਣ 78 ਸਾਲ ਦਾ ਹੋ ਗਿਆ ਹੈ ਪਰ ਹਥਿਆਰਾਂ ’ਤੇ ਲੱਗਦੇ ਸਰਮਾਏ ਨਾਲ ਸਕੂਲ, ਕਾਲਜ, ਹਸਪਤਾਲ ਤੇ ਆਵਾਜਾਈ ਦੇ ਰਾਹ ਖਹਿੜੇ ਪੱਕੇ ਪਕੇਰੇ ਕਰਨ ਤੇ ਜਿਉਣਯੋਗ ਹਾਲਾਤ ਸਿਰਜਣ ਦਾ ਹੋਕਾ ਅੱਜ ਵੀ ਦੇ ਰਿਹਾ ਹੈ।

ਬਾਬਾ ਨਜਮੀ ਦੇ ਇਸ ਕਾਵਿ ਸੰਗ੍ਰਹਿ ਦੇ ਪਹਿਲੇ ਸੰਸਕਰਨ ਵਿੱਚ ਹੀ ਮੁੱਠਲੇ ਸ਼ਬਦ ਲਿਖਦਿਆਂ ਕਿਹਾ ਸੀ ਕਿ ਬਾਬਾ ਨਜਮੀ ਜਾਣਦਾ ਹੈ ਕਿ ਮਨੁੱਖ ਲਈ ਜਿਉਣਯੋਗ ਹਾਲਾਤ ਉਦੋਂ ਬਣਨਗੇ ਜਦੋਂ ਮਨੁੱਖ ਦੀ ਮਨੁੱਖ ਹੱਥੋਂ ਲੁੱਟ ਬੰਦ ਹੋਵੇਗੀ।ਉੱਚੇ ਨੀਵੇਂ ਦਾ ਭੇਦ-ਭਾਵ ਮਿਟਾਉਂਦੀ ਉਸਦੀ ਨਾਬਰ ਸ਼ਾਇਰੀ ਸਾਨੂੰ ਨਵੇਂ ਅਨੁਭਵ ਦੇ ਰੂਬਰੂ ਖੜਾ ਕਰਦੀ ਹੈ।

1947 ਵਿੱਚ ਜਦੋਂ ਦੇਸ਼ ਦੋ ਟੋਟੇ ਹੋ ਗਿਆ, ਉਸਦੇ ਅੱਬਾ ਹਜ਼ੂਰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਜਗਦੇਵ ਕਲਾਂ ਤੋਂ ਲਾਹੌਰ ਜਾ ਵੱਸੇ। ਵੰਡ ਤੋਂ ਅਗਲੇ ਸਾਲ ਹੀ ਲਾਹੌਰ ਦੇ ਘੁਮਿਆਰਪੁਰਾ ਇਲਾਕੇ ‘ਚ ਵੱਸ ਗਏ ਜਿੱਥੇ ਬਾਬਾ ਨਜਮੀ ਦਾ 6 ਸਤੰਬਰ 1948 ਨੂੰ ਜਨਮ ਹੋਇਆ।

ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਬਾਬਾ ਨਜਮੀ ਦੀ ਸ਼ਾਇਰੀ ਤਾਂ ਸਿੱਧੀ ਦਿਲ ਦੀ ਜ਼ਬਾਨ ‘ਚੋਂ ਨਿਕਲਦੀ ਪ੍ਰਤੀਤ ਹੁੰਦੀ ਹੈ। ਲੋਕ ਪੀੜਾਂ ਦੇ ਹਾਣ ਦੀ ਸ਼ਾਇਰੀ ਸਿਰਜਣ ਵਾਲੇ ਬਾਬਾ ਨਜਮੀ ਨੂੰ ਤ੍ਰੈਕਾਲਦਰਸ਼ੀ ਨਜ਼ਰ ਤੇ ਨਜ਼ਰੀਆ ਨਸੀਬ ਹੈ। ਉਹ ਆਪਣਿਆਂ ਪੁਰਖਿਆਂ ਦੀ ਵਿਰਾਸਤ ਦਾ ਅੰਦਰੋਂ ਭੇਤੀ ਹੋਣ ਕਾਰਨ ਵਰਤਮਾਨ ਲਈ ਕੀ ਲੋੜੀਂਦਾ ਹੈ, ਇਹ ਗੱਲ ਭਲੀ-ਭਾਂਤ ਜਾਣਦਾ ਹੈ। ਵਰਤਮਾਨ ਦੇ ਆਸਰੇ ਹੋਵੇ ਤਾਂ ਕਲਮ ਕੁਰਾਹੇ ਨਹੀਂ ਪੈਂਦੀ। ਥੁੜਾਂ ਮਾਰੇ ਲੋਕਾਂ ਦੀ ਬਹੁਗਿਣਤੀ ਲਈ ਉਨ੍ਹਾਂ ਦੀ ਆਵਾਜ਼ ਬਹੁਤ ਬੁਲੰਦ ਹੈ।
ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਬਾਬਾ ਨਜਮੀ ਸ਼ਬਦਾਂ ਨੂੰ ਅਗਨ ਬਾਣ ਵਾਂਗ ਦਾਗਦਾ ਹੈ। ਉਹ ਜਾਗਦੀ ਜ਼ਮੀਰ ਵਾਲਾ ਕਰਮੱਠ ਕਲਮੀ ਕਾਮਾ ਤੇ ਸੁੱਤੀ ਜ਼ਮੀਰ ਨੂੰ ਜਗਾਉਣ ਵਾਲਾ ਪਹਿਰੇਦਾਰ ਸ਼ਾਇਰ ਹੈ।
ਪੰਜਾਬੀ ਸਾਹਿੱਤ ਅਕਾਡਮੀ ਦੇ ਮੀਤ ਪ੍ਰਧਾਨ ਤੇ ਸੁਰੀਲੇ ਪੰਜਾਬੀ ਕਵੀ ਤ੍ਰੈਲੋਚਨ ਲੋਚੀ ਨੇ ਕਿਹਾ ਕਿ
ਬਾਬਾ ਨਜਮੀ ਆਪਣੇ ਮੁਆਸ਼ਰੇ ਦੀ ਹਰ ਪੀੜ ਨੂੰ ਭਲੀ ਭਾਂਤ ਜਾਣਦਾ, ਪਛਾਣਦਾ, ਵੇਖਦਾ, ਪਰਖ਼ਦਾ, ਜਾਂਚਦਾ ਤੇ ਵਿਸ਼ਲੇਸ਼ਣ ਕਰਦਾ ਹੈ। ਪਾਕਿਸਤਾਨ ਹੋਵੇ ਜਾਂ ਭਾਰਤ, ਧੀਆਂ ਦੇ ਲੇਖ ਇੱਕੋ ਜਹੇ ਨੇ। ਉਹ ਧੀਆਂ ਦੇ ਦਰਦ ਦੀ ਬਾਤ ਪਾਉਂਦਾ ਹੈ।

ਮਨਜਿੰਦਰ ਧਨੋਆ ਨੇ ਕਿਹਾ ਕਿ ਪੰਜ ਛੇ ਸਾਲ ਪਹਿਲਾਂ ਲਾਹੌਰ ਵਿੱਚ ਅਫਜ਼ਲ ਸਾਹਿਰ ਤੇ ਬਾਬਾ ਨਜਮੀ ਜੀ ਨਾਲ ਗੁਜ਼ਾਰੇ ਕੁਝ ਦਿਨ ਮੇਰੀ ਉਮਰ ਭਰ ਦੀ ਪੂੰਜੀ ਹਨ। ਉਨ੍ਹਾਂ ਦਾ ਕਲਾਮ ਲਗਾਤਾਰ ਜਗਾ ਕੇ ਰੱਖਦਾ ਹੈ। ਬਾਬਾ ਨਜਮੀ ਆਪਣੇ ਤੋਂ ਪਹਿਲਾਂ ਹੋਏ ਕਵੀਆਂ ਲਈ ਸਤਿਕਾਰ ਰੱਖਦਾ ਹੈ ਤੇ ਨਿੱਕਿਆਂ ਤੋਂ ਆਸਵੰਦ ਹੈ। ਬਾਬਾ ਨਜਮੀ ਦੀ ਇਹ ਕਿਤਾਬ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਨੇ ਹੀ ਪੰਜਵੀਂ ਵਾਰ ਪ੍ਰਕਾਸ਼ਿਤ ਕੀਤੀ ਹੈ।

Tags: “Main Iqbal Punjabi DaBaba NajmiBreaking news in PunjabiLatest News In PunjabiMANSAMansa Newspunjab newsPunjab news in Punjabitop headlines in Punjabi
Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Breaking: ਪੰਜਾਬ ਯੂਨੀਵਰਸਿਟੀ ਦੇ VC ਦੀ ਨਿਯੁਕਤੀ ‘ਤੇ ਖੜ੍ਹਾ ਹੋਇਆ ਵਿਵਾਦ, ਸਿੱਖ ਉਮੀਦਵਾਰ ਨਜ਼ਰਅੰਦਾਜ਼

Breaking: ਪੰਜਾਬ ਯੂਨੀਵਰਸਿਟੀ ਦੇ VC ਦੀ ਨਿਯੁਕਤੀ ‘ਤੇ ਖੜ੍ਹਾ ਹੋਇਆ ਵਿਵਾਦ, ਸਿੱਖ ਉਮੀਦਵਾਰ ਨਜ਼ਰਅੰਦਾਜ਼

by Ranjit Singh
July 7, 2026
0

Breaking: ਪੰਜਾਬ ਯੂਨੀਵਰਸਿਟੀ ਦੇ VC ਦੀ ਨਿਯੁਕਤੀ 'ਤੇ ਖੜ੍ਹਾ ਹੋਇਆ ਵਿਵਾਦ, ਸਿੱਖ ਉਮੀਦਵਾਰ ਨਜ਼ਰਅੰਦਾਜ਼ ਚੰਡੀਗੜ੍ਹ, 7 ਜੁਲਾਈ (ਵਿਸ਼ਵ ਵਾਰਤਾ) –...

ਐਨੀਮੇਟਡ ਫਿਲਮ ‘ਮਹਾਪ੍ਰਭੂ ਜਗਨਨਾਥ’ ਇਸ ਮਹੀਨੇ ਹੋਵੇਗੀ ਰਿਲੀਜ਼ 

ਐਨੀਮੇਟਡ ਫਿਲਮ ‘ਮਹਾਪ੍ਰਭੂ ਜਗਨਨਾਥ’ ਇਸ ਮਹੀਨੇ ਹੋਵੇਗੀ ਰਿਲੀਜ਼ 

by Navjot
July 7, 2026
0

ਐਨੀਮੇਟਡ ਫਿਲਮ ‘ਮਹਾਪ੍ਰਭੂ ਜਗਨਨਾਥ’ ਇਸ ਮਹੀਨੇ ਹੋਵੇਗੀ ਰਿਲੀਜ਼    ਮੁੰਬਈ, 7 ਜੁਲਾਈ (ਵਿਸ਼ਵ ਵਾਰਤਾ) ਆਉਣ ਵਾਲੀ ਐਨੀਮੇਟਡ ਫਿਲਮ ‘ਮਹਾਪ੍ਰਭੂ ਜਗਨਨਾਥ’...

ਚੀਨ ਦੇ ਹੁਬੇਈ ਵਿੱਚ ਤੂਫ਼ਾਨ ਕਾਰਨ 8 ਲੋਕਾਂ ਦੀ ਮੌਤ; ਗਾਨਸੂ ਵਿੱਚ ਜ਼ਮੀਨ ਖਿਸਕਣ ਤੋਂ ਬਾਅਦ ਕਈ ਲਾਪਤਾ

ਚੀਨ ਦੇ ਹੁਬੇਈ ਵਿੱਚ ਤੂਫ਼ਾਨ ਕਾਰਨ 8 ਲੋਕਾਂ ਦੀ ਮੌਤ; ਗਾਨਸੂ ਵਿੱਚ ਜ਼ਮੀਨ ਖਿਸਕਣ ਤੋਂ ਬਾਅਦ ਕਈ ਲਾਪਤਾ

by Navjot
July 7, 2026
0

ਚੀਨ ਦੇ ਹੁਬੇਈ ਵਿੱਚ ਤੂਫ਼ਾਨ ਕਾਰਨ 8 ਲੋਕਾਂ ਦੀ ਮੌਤ; ਗਾਨਸੂ ਵਿੱਚ ਜ਼ਮੀਨ ਖਿਸਕਣ ਤੋਂ ਬਾਅਦ ਕਈ ਲਾਪਤਾ   ਵੁਹਾਨ,...

Breaking: ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਅਦਾਲਤ ਤੋਂ ਨਹੀਂ ਮਿਲੀ ਰਾਹਤ

Breaking: ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਅਦਾਲਤ ਤੋਂ ਨਹੀਂ ਮਿਲੀ ਰਾਹਤ

by Ranjit Singh
July 7, 2026
0

Breaking: ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਅਦਾਲਤ ਤੋਂ ਨਹੀਂ ਮਿਲੀ ਰਾਹਤ ਚੰਡੀਗੜ੍ਹ, 7 ਜੁਲਾਈ (ਵਿਸ਼ਵ ਵਾਰਤਾ) – ਕੈਬਨਿਟ ਮੰਤਰੀ ਸੰਜੀਵ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Breaking: ਪੰਜਾਬ ਯੂਨੀਵਰਸਿਟੀ ਦੇ VC ਦੀ ਨਿਯੁਕਤੀ ‘ਤੇ ਖੜ੍ਹਾ ਹੋਇਆ ਵਿਵਾਦ, ਸਿੱਖ ਉਮੀਦਵਾਰ ਨਜ਼ਰਅੰਦਾਜ਼

Breaking: ਪੰਜਾਬ ਯੂਨੀਵਰਸਿਟੀ ਦੇ VC ਦੀ ਨਿਯੁਕਤੀ ‘ਤੇ ਖੜ੍ਹਾ ਹੋਇਆ ਵਿਵਾਦ, ਸਿੱਖ ਉਮੀਦਵਾਰ ਨਜ਼ਰਅੰਦਾਜ਼

by Ranjit Singh
July 7, 2026
0

Breaking: ਪੰਜਾਬ ਯੂਨੀਵਰਸਿਟੀ ਦੇ VC ਦੀ ਨਿਯੁਕਤੀ 'ਤੇ ਖੜ੍ਹਾ ਹੋਇਆ ਵਿਵਾਦ, ਸਿੱਖ ਉਮੀਦਵਾਰ ਨਜ਼ਰਅੰਦਾਜ਼ ਚੰਡੀਗੜ੍ਹ, 7 ਜੁਲਾਈ (ਵਿਸ਼ਵ ਵਾਰਤਾ) –...

Most Popular

ਪ੍ਰਧਾਨ ਮੰਤਰੀ ਮੋਦੀ ਪਹੁੰਚੇ ਸਲੋਵਾਕੀਆ, ਕਿਹਾ ਕਿ ਉਨ੍ਹਾਂ ਦੀ ਫੇਰੀ ਦੁਵੱਲੇ ਸਬੰਧਾਂ ਨੂੰ ਕਰੇਗੀ ਹੋਰ ਡੂੰਘਾ 

ਪ੍ਰਧਾਨ ਮੰਤਰੀ ਮੋਦੀ ਪਹੁੰਚੇ ਸਲੋਵਾਕੀਆ, ਕਿਹਾ ਕਿ ਉਨ੍ਹਾਂ ਦੀ ਫੇਰੀ ਦੁਵੱਲੇ ਸਬੰਧਾਂ ਨੂੰ ਕਰੇਗੀ ਹੋਰ ਡੂੰਘਾ 

by Navjot
3 weeks ago
0

ਪ੍ਰਧਾਨ ਮੰਤਰੀ ਮੋਦੀ ਪਹੁੰਚੇ ਸਲੋਵਾਕੀਆ, ਕਿਹਾ ਕਿ ਉਨ੍ਹਾਂ ਦੀ ਫੇਰੀ ਦੁਵੱਲੇ ਸਬੰਧਾਂ ਨੂੰ ਕਰੇਗੀ ਹੋਰ ਡੂੰਘਾ    ਬ੍ਰਾਟੀਸਲਾਵਾ, 15 ਜੂਨ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 