• Latest
  • Trending
ਇਨਕਲਾਬੀ ਸੂਰਮੇ ਬਾਬਾ ਬੂਝਾ ਸਿੰਘ ਜੀ ਨੂੰ ਯਾਦ ਕਰਦਿਆਂ – ਗੁਰਭਜਨ ਗਿੱਲ

ਇਨਕਲਾਬੀ ਸੂਰਮੇ ਬਾਬਾ ਬੂਝਾ ਸਿੰਘ ਜੀ ਨੂੰ ਯਾਦ ਕਰਦਿਆਂ – ਗੁਰਭਜਨ ਗਿੱਲ

6 months ago
Hukamnama Sri Darbar Sahib Today – 21 September 2026 | Ang 584 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 21 September 2026 | Ang 584 I ਅੱਜ ਦਾ ਹੁਕਮਨਾਮਾ

23 minutes ago
Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

8 hours ago
ਫ਼ਰੀਦਕੋਟ ਵਿੱਚ 47 ਕਿਲੋ ਹੈਰੋਇਨ, 3 ਪਿਸਤੌਲਾਂ ਬਰਾਮਦ; ਚਾਰ ਕਾਰਕੁਨ ਗ੍ਰਿਫ਼ਤਾਰ

ਫ਼ਰੀਦਕੋਟ ਵਿੱਚ 47 ਕਿਲੋ ਹੈਰੋਇਨ, 3 ਪਿਸਤੌਲਾਂ ਬਰਾਮਦ; ਚਾਰ ਕਾਰਕੁਨ ਗ੍ਰਿਫ਼ਤਾਰ

10 hours ago
‘ਗੈਂਗਸਟਰਾਂ ‘ਤੇ ਵਾਰ’: ਅੱਠ ਮਹੀਨਿਆਂ ਵਿੱਚ 72,311 ਵਿਅਕਤੀ ਗ੍ਰਿਫ਼ਤਾਰ

‘ਗੈਂਗਸਟਰਾਂ ‘ਤੇ ਵਾਰ’: ਅੱਠ ਮਹੀਨਿਆਂ ਵਿੱਚ 72,311 ਵਿਅਕਤੀ ਗ੍ਰਿਫ਼ਤਾਰ

10 hours ago
ਉਤਰਾਖੰਡ ਪ੍ਰੀਮੀਅਰ ਲੀਗ ਦਾ ਤੀਜਾ ਸੀਜ਼ਨ ਕੱਲ੍ਹ ਨੂੰ ਹੋਵੇਗਾ ਸ਼ੁਰੂ 

ਉਤਰਾਖੰਡ ਪ੍ਰੀਮੀਅਰ ਲੀਗ ਦਾ ਤੀਜਾ ਸੀਜ਼ਨ ਕੱਲ੍ਹ ਨੂੰ ਹੋਵੇਗਾ ਸ਼ੁਰੂ 

10 hours ago
ਸਾਬਕਾ ਮੰਤਰੀ ਚੁਨੀ ਲਾਲ ਭਗਤ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਉਮੜਿਆ ਲੋਕਾਂ ਦਾ ਇਕੱਠ

ਸਾਬਕਾ ਮੰਤਰੀ ਚੁਨੀ ਲਾਲ ਭਗਤ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਉਮੜਿਆ ਲੋਕਾਂ ਦਾ ਇਕੱਠ

10 hours ago
ਵਿਦੇਸ਼ ਮੰਤਰੀ ਜੈਸ਼ੰਕਰ ਜਾਣਗੇ ਨਿਊਯਾਰਕ ; ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਨੂੰ ਕਰਨਗੇ ਸੰਬੋਧਨ

ਵਿਦੇਸ਼ ਮੰਤਰੀ ਜੈਸ਼ੰਕਰ ਜਾਣਗੇ ਨਿਊਯਾਰਕ ; ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਨੂੰ ਕਰਨਗੇ ਸੰਬੋਧਨ

10 hours ago
ਵਿਜੀਲੈਂਸ ਬਿਊਰੋ ਵੱਲੋਂ ਮਾਰਚ 2022 ਤੋਂ ਅਗਸਤ 2026 ਤੱਕ ਭ੍ਰਿਸ਼ਟਾਚਾਰ ਦੇ 1107 ਮਾਮਲਿਆਂ ਵਿੱਚ 1146 ਮੁਲਜ਼ਮ ਗ੍ਰਿਫ਼ਤਾਰ

ਵਿਜੀਲੈਂਸ ਬਿਊਰੋ ਵੱਲੋਂ ਮਾਰਚ 2022 ਤੋਂ ਅਗਸਤ 2026 ਤੱਕ ਭ੍ਰਿਸ਼ਟਾਚਾਰ ਦੇ 1107 ਮਾਮਲਿਆਂ ਵਿੱਚ 1146 ਮੁਲਜ਼ਮ ਗ੍ਰਿਫ਼ਤਾਰ

11 hours ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

11 hours ago
ਗੁਜਰਾਤ : ਰਾਜਕੋਟ ਵਿੱਚ 108 ਐਮਰਜੈਂਸੀ ਟੀਮ ਦੀ ਮਦਦ ਨਾਲ ਮਾਂ ਨੇ ਤਿੰਨ ਬੱਚਿਆਂ (ਟ੍ਰਿਪਲੈਟਸ) ਨੂੰ ਦਿੱਤਾ ਜਨਮ

ਗੁਜਰਾਤ : ਰਾਜਕੋਟ ਵਿੱਚ 108 ਐਮਰਜੈਂਸੀ ਟੀਮ ਦੀ ਮਦਦ ਨਾਲ ਮਾਂ ਨੇ ਤਿੰਨ ਬੱਚਿਆਂ (ਟ੍ਰਿਪਲੈਟਸ) ਨੂੰ ਦਿੱਤਾ ਜਨਮ

12 hours ago
 Veer Guardian 2026 exercise ਦੌਰਾਨ ਭਾਰਤ ਅਤੇ ਜਾਪਾਨ ਦੇ ਹਵਾਈ ਸੈਨਾ ਮੁਖੀਆਂ ਨੇ ‘ਤੇਜਸ’ ਵਿੱਚ ਭਰੀ ਉਡਾਣ 

 Veer Guardian 2026 exercise ਦੌਰਾਨ ਭਾਰਤ ਅਤੇ ਜਾਪਾਨ ਦੇ ਹਵਾਈ ਸੈਨਾ ਮੁਖੀਆਂ ਨੇ ‘ਤੇਜਸ’ ਵਿੱਚ ਭਰੀ ਉਡਾਣ 

12 hours ago
16 ਮੰਜ਼ਿਲਾ ਸੁਸਾਇਟੀ ਦੀ ਉਸਾਰੀ ਰੋਕਣ ਦੀ ਮੰਗ ਨੂੰ ਲੈ ਕੇ ਸੈਕਟਰ 70 ਦੀਆਂ ਜਥੇਬੰਦੀਆਂ ਦਾ ਵਫ਼ਦ ਸੁਖਦੇਵ ਪਟਵਾਰੀ ਦੀ ਅਗਵਾਈ ‘ਚ ਸੀਏ ਗਮਾਡਾ ਨੂੰ ਮਿਲਿਆ

16 ਮੰਜ਼ਿਲਾ ਸੁਸਾਇਟੀ ਦੀ ਉਸਾਰੀ ਰੋਕਣ ਦੀ ਮੰਗ ਨੂੰ ਲੈ ਕੇ ਸੈਕਟਰ 70 ਦੀਆਂ ਜਥੇਬੰਦੀਆਂ ਦਾ ਵਫ਼ਦ ਸੁਖਦੇਵ ਪਟਵਾਰੀ ਦੀ ਅਗਵਾਈ ‘ਚ ਸੀਏ ਗਮਾਡਾ ਨੂੰ ਮਿਲਿਆ

13 hours ago
Hindi News
English News
Monday, September 21, 2026
No Result
View All Result
23 °c
Chandigarh
29 ° Tue
29 ° Wed
30 ° Thu
29 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਇਨਕਲਾਬੀ ਸੂਰਮੇ ਬਾਬਾ ਬੂਝਾ ਸਿੰਘ ਜੀ ਨੂੰ ਯਾਦ ਕਰਦਿਆਂ – ਗੁਰਭਜਨ ਗਿੱਲ

March 18, 2026
in ਸਾਹਿਤਕ, ਖਬਰਾਂ, ਪੰਜਾਬ
ਇਨਕਲਾਬੀ ਸੂਰਮੇ ਬਾਬਾ ਬੂਝਾ ਸਿੰਘ ਜੀ ਨੂੰ ਯਾਦ ਕਰਦਿਆਂ – ਗੁਰਭਜਨ ਗਿੱਲ

ਇਨਕਲਾਬੀ ਸੂਰਮੇ ਬਾਬਾ ਬੂਝਾ ਸਿੰਘ ਜੀ ਨੂੰ ਯਾਦ ਕਰਦਿਆਂ – ਗੁਰਭਜਨ ਗਿੱਲ

ਚੰਡੀਗੜ੍ਹ, 18 ਮਾਰਚ(ਵਿਸ਼ਵ ਵਾਰਤਾ) ਬਾਬਾ ਬੂਝਾ ਸਿੰਘ ਇਨਕਲਾਬੀ ਦੇਸ਼ ਭਗਤ ਸੂਰਮੇ ਸਨ ਜੋ ਗਦਰ ਪਾਰਟੀ ਦੇ ਦੂਜੇ ਦੌਰ ਵਿੱਚ ਅਰਜਨਟਾਈਨਾ ਵਿਖੇ ਸਰਗਰਮ ਹੋਏ। ਬਰਾਸਤਾ ਮਾਸਕੋ ਭਾਰਤ ਪਰਤ ਕੇ ਉਹ ਕਮਿਉਨਿਸਟ ਪਾਰਟੀ ਚ ਸ਼ਾਮਲ ਹੋਏ। ਪਾਰਟੀ ਨੀਤੀਆਂ ਨਾਲ ਅਸਹਿਮਤੀ ਕਾਰਨ ਤੇਜਾ ਸਿੰਘ ਸੁਤੰਤਰ ਤੇ ਹੋਰ ਸਾਥੀਆਂ ਨਾਲ ਮਿਲ ਕੇ ਲਾਲ ਕਮਿਉਨਿਸਟ ਪਾਰਟੀ ਬਣਾ ਲਈ। ਸਾਰੇ ਸਾਥੀ ਮੁੜ ਫਿਰ ਕਮਿਉਨਿਸਟ ਪਾਰਟੀ ਚ ਆ ਗਏ।
ਨਵਾਂ ਸ਼ਹਿਰ ਦੇ ਬੰਗਾ ਨੇੜੇ ਪਿੰਡ ਚੱਕ ਮਾਈਦਾਸ ਦੇ ਜੰਮਪਲ ਬਾਬਾ ਬੂਝਾ ਸਿੰਘ ਨੂੰ ਜੁਝਾਰੂ ਲੋਕ-ਨਾਇਕ ਦਾ ਨਾਮ ਕਰਨ ਕਰ ਲਈਏ ਤਾਂ ਇਹ ਅਤਿ ਕਥਨੀ ਨਹੀਂ। 1967 ਵਿੱਚ ਬਾਬਾ ਬੂਝਾ ਸਿੰਘ ਨਕਸਲਬਾੜੀ ਲਹਿਰ ਦੇ ਉਭਾਰ ਕਾਰਨ ਇਸ ਵਿੱਚ ਸ਼ਾਮਿਲ ਹੋ ਗਏ। ਤਿੱਖੇ ਹਥਿਆਰਬੰਦ ਘੋਲ ਤੋ ਸਹਿਮੀ ਹਕੂਮਤ ਦੀਆ ਅੱਖਾਂ ਚ ਇਹ ਸੂਰਮੇ ਬਹੁਤ ਰੜਕਦੇ ਸਨ । ਬਾਬਾ ਬੂਝਾ ਸਿੰਘ ਨੂੰ ਪੁਲੀਸ ਨੇ ਨਗਰ(ਨੇੜੇ ਫਿਲੌਰ) ਤੋਂ 27-28 ਜੁਲਾਈ ਦੀ ਰਾਤ ਨੂੰ
ਚੁੱਕਿਆ ਤੇ ਪਹਿਲਾਂ ਲਗ ਪਗ 80-82 ਸਾਲ ਦੇ ਬਾਬੇ ਤੇ ਫਿਲੌਰ ਵਿੱਚ ਡਾਢਾ ਤਸ਼ੱਦਦ ਕੀਤਾ।

ਮਗਰੋਂ ਬੰਗਾ ਥਾਣੇ ਵਿੱਚ ਰਹਿੰਦੀ ਕਸਰ ਪੂਰੀ ਕੀਤੀ। ਉਸ ਵੇਲੇ ਦੇ ਅਖ਼ਬਾਰਾਂ ਮੁਤਾਬਕ ਨਵਾਂ ਸ਼ਹਿਰ ਚੰਡੀਗੜ੍ਹ ਸੜਕ ਤੇ ਇੱਕ ਉਜਾੜ ਪੁਲ਼ ਵੇਖ ਕੇ ਪੁਲਿਸ ਮੁਕਾਬਲਾ ਬਣਾ ਕੇ ਵਿਖਾ ਦਿੱਤਾ। ਸੂਰਮਾ ਬਾਬਾ ਬੂਝਾ ਸਿੰਘ ਤਾਂ ਉਸੇ ਰਾਤ ਮਰ ਗਿਆ ਪਰ ਉਸ ਦੀਆਂ ਬਾਤਾਂ ਰਹਿੰਦੀ ਦੁਨੀਆਂ ਤੀਕ ਗੂੰਜਣਗੀਆਂ। 27-28 ਜੁਲਾਈ 1970 ਦੀ ਰਾਤ ਹਾਲੇ ਵੀ ਸ਼ਰਸਾਰ ਹੈ ਕਿ ਉਸ ਨੇ ਨਿਹੱਕਾ ਖ਼ੂਨ ਡੁੱਲ੍ਰਦਾ ਵੇਖਿਆ।
ਇਸ ਕਿਸਮ ਦੇ ਕਤਲੇਆਮ ਦੀ ਅੱਗੇ ਲੰਮੀ ਲੜੀ ਹੈ ਪਰ ਆਦਿ ਬਿੰਦੂ ਬਾਬਾ ਬੂਝਾ ਸਿੰਘ ਹੀ ਬਣੇ। ਸਰਕਾਰੀ ਫਾਈਲਾਂ ਦੱਸਦੀਆਂ ਨੇ ਕਿ ਉਦੋਂ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਸਨ।

ਨਵਾਂ ਸ਼ਹਿਰ ਵੱਸਦੇ ਪ੍ਰਬੁੱਧ ਕਹਾਣੀਕਾਰ ਅਜਮੇਰ ਸਿੱਧੂ ਨੇ ਬਾਬਾ ਬੂਝਾ ਸਿੰਘ ਜੀ ਦੇ ਜੀਵਨ ਤੇ ਘਾਲਣਾ ਬਾਰੇ ਮੁੱਲਵਾਨ ਪੁਸਤਕ “ਇੱਕ ਅਣਕਹੀ ਕਹਾਣੀ ਬਾਬਾ ਬੂਝਾ ਸਿੰਘ ਗਦਰ ਤੋਂ ਨਕਸਲਬਾੜੀ ਤੀਕ” ਲਿਖੀ ਹੈ। ਇਹ ਕਿਤਾਬ ਅੰਗਰੇਜ਼ੀ ਚ ਵੀ ਅਨੁਵਾਦ ਹੋ ਚੁਕੀ ਹੈ।

ਮਾਨਸਾ ਵਿੱਚ ਉਨ੍ਹਾਂ ਦੀ ਯਾਦ ਵਿੱਚ “ਬਾਬਾ ਬੂਝਾ ਸਿੰਘ ਭਵਨ”ਬਣਾਇਆ ਗਿਆ ਹੈ। ਮੈਨੂੰ ਇਹ ਤਾਂ ਪਤਾ ਸੀ ਕਿ ਲਾਲ ਸਿੰਘ ਦਿਲ ਤੇ ਪਾਸ਼ ਤੋਂ ਇਲਾਵਾ ਸ਼ਿਵ ਕੁਮਾਰ ਬਟਾਲਵੀ ਜੀ ਨੇ ਵੀ ਬਾਬਾ ਬੂਝਾ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਕਵਿਤਾ “ਰੁੱਖ ਨੂੰ ਫਾਂਸੀ” ਲਿਖੀ ਸੀ । ਜਿਸ ਦਾ ਅਨੁਵਾਦ ਅੰਗਰੇਜ਼ੀ ਵਿੱਚ ਨਿਰੂਪਮਾ ਦੱਤ ਨੇ ਕੀਤਾ ਸੀ ਤੇ ਉਨ੍ਹਾਂ ਸਮਿਆਂ ਚ ਇੰਡੀਅਨ ਐਕਸਪ੍ਰੈੱਸ ਨੇ ਛਾਪਿਆ ਸੀ। ਪਰ ਹੁਣ ਪਿਛਲੇ ਦਿਨੀਂ ਪੁਰਾਣੇ ਵਰਕੇ ਫੋਲਦਿਆਂ ਸਾਹਿੱਤ ਸਭਾ ਪੱਟੀ ਵੱਲੋਂ 1975 ਵਿੱਚ ਸ. ਸੰਤੋਖ ਸਿੰਘ ਧੀਰ ਜੀ ਦੇ ਸਨਮਾਨ ਵੇਲੇ ਪ੍ਰਕਾਸ਼ਿਤ ਕਿਤਾਬਚਾ “ਕਰਵਟ” ਲੱਭਿਆ। ਇਸ ਵਿੱਚ ਇੱਕ ਕਵਿਤਾ ਬਾਬਾ ਬੂਝਾ ਸਿੰਘ ਦੀ ਸ਼ਹਾਦਤ ਬਾਰੇ ਪੜ੍ਹਨ ਨੂੰ ਮਿਲੀ। ਮੈਨੂੰ ਆਪਣੀ ਅਗਿਆਨਤਾ ਦੀ ਸੰਗ ਲੱਗੀ। ਸੋਚਿਆ ਤੁਸੀਂ ਇਹ ਕਵਿਤਾਵਾਂ ਜ਼ਰੂਰ ਪੜ੍ਹੋ।
ਇਸ ਸੂਚਨਾ ਨਾਲ ਪੇਸ਼ ਉੱਪਰਲਾ ਕੰਪਿਊਟਰੀ ਰੰਗੀਲ ਚਿਤਰ ਆਸਿਫ਼ ਰਜ਼ਾ ਨੇ ਮੇਰੀ ਬੇਨਤੀ ਬਾਦ ਕੁਝ ਸਮਾਂ ਪਹਿਲਾਂ ਬਣਾਇਆ ਸੀ ਜੋ ਸੰਭਾਲਣ ਯੋਗ ਹੈ।
ਕਵਿਤਾਵਾਂ ਪੇਸ਼ ਹਨ।

ਫਾਂਸੀ-ਸ਼ਿਵ ਕੁਮਾਰ

ਮੇਰੇ ਪਿੰਡ ਦੇ ਕਿਸੇ ਰੁੱਖ ਨੂੰ
ਮੈਂ ਸੁਣਿਐ ਜੇਲ੍ਹ ਹੋ ਗਈ ਹੈ
ਉਹਦੇ ਕਈ ਦੋਸ਼ ਹਨ :
ਉਹਦੇ ਪੱਤ ਸਾਵਿਆਂ ਦੀ ਥਾਂ
ਹਮੇਸ਼ਾ ਲਾਲ ਉਗਦੇ ਸਨ
ਬਿਨਾਂ ‘ਵਾ ਦੇ ਵੀ ਉੱਡਦੇ ਸਨ

ਉਹ ਪਿੰਡ ਤੋਂ ਬਾਹਰ ਨਹੀਂ
ਪਿੰਡ ਦੇ ਸਗੋਂ ਉਹ ਖੂਹ ‘ਚ ਉੱਗਿਆ ਸੀ
ਤੇ ਜਦ ਵੀ ਝੂਮਦਾ ਤਾਂ ਉਹ ਸਦਾ ਛਾਵਾਂ ਹਿਲਾਂਦਾ ਸੀ
ਤੇ ਧੁੱਪਾਂ ਨੂੰ ਡਰਾਂਦਾ ਸੀ
ਤੇ ਰਾਹੀਆਂ ਨੂੰ ਤੁਰੇ ਜਾਂਦੇ ਉਹ
ਧੁੱਪਾਂ ਤੋਂ ਬਚਾਂਦਾ ਸੀ
ਤੇ ਪਾਣੀ ਭਰਦੀਆਂ ਕੁੜੀਆਂ ਨੂੰ
ਧੀ ਕਹਿ ਕੇ ਬੁਲਾਂਦਾ ਸੀ

ਤੇ ਇਹ ਵੀ ਸੁਣਨ ਵਿਚ ਆਇਐ
ਕਿ ਉਸਦੇ ਪੈਰ ਵੀ ਕਈ ਸਨ
ਤੇ ਉਹ ਰਾਤਾਂ ਨੂੰ ਤੁਰਦਾ ਸੀ
ਤੇ ਪਿੰਡ ਦੇ ਸਾਰਿਆਂ ਰੁੱਖਾਂ ਨੂੰ ਮਿਲ ਕੇ
ਰੋਜ਼ ਮੁੜਦਾ ਸੀ
ਤੇ ਅੱਧ-ਰੈਣੀ ਹਵਾ ਦੀ ਗੱਲ ਕਰਕੇ
ਰੋਜ਼ ਝੁਰਦਾ ਸੀ
ਭਲਾ ਯਾਰੋ ਅਜਬ ਗੱਲ ਹੈ
ਮੈਂ ਸਾਰੀ ਉਮਰ ਸਭ ਰੁੱਖਾਂ ਦੀਆਂ
ਸ਼ਾਖਾਂ ਤਾਂ ਤੱਕੀਆਂ ਸਨ
ਕੀ ਰੁੱਖਾਂ ਦੇ ਵੀ ਮੇਰੇ ਦੋਸਤੋ
ਕਿਤੇ ਪੈਰ ਹੁੰਦੇ ਨੇ ?

ਤੇ ਅੱਜ ਅਖ਼ਬਾਰ ਵਿਚ ਪੜ੍ਹਿਐ
ਕਿ ਉਹ ਹਥਿਆਰ-ਬੰਦ ਰੁੱਖ ਸੀ
ਉਹਦੇ ਪੱਲੇ ਬੰਦੂਕਾਂ, ਬੰਬ ਤੇ ਲੱਖਾਂ ਸੰਗੀਨਾਂ ਸੀ

ਮੈਂ ਰੁੱਖਾਂ ਕੋਲ ਸਦਾ ਰਹਿੰਦੀਆਂ
ਛਾਵਾਂ ਤਾਂ ਸੁਣੀਆਂ ਸਨ
ਪਰ ਬੰਬਾਂ ਦੀ ਅਜਬ ਗੱਲ ਹੈ ?

ਤੇ ਇਹ ਝੂਠੀ ਖ਼ਬਰ ਪੜ੍ਹ ਕੇ
ਮੈਨੂੰ ਇਤਬਾਰ ਨਹੀਂ ਆਉਂਦਾ
ਕਿ ਉਸਨੇ ਪਿੰਡ ਦੇ
ਇਕ ਹੋਰ ਰੁੱਖ ਨੂੰ ਮਾਰ ਦਿੱਤਾ ਹੈ
ਜਿਹੜਾ ਪਿੰਡ ਦੇ ਸ਼ਾਹਵਾਂ ਦੇ ਘਰ
ਵਿਹੜੇ ‘ਚ ਉੱਗਿਆ ਸੀ
ਜਿਸ ਤੋਂ ਰੋਜ਼ ਕੋਈ ਕਾਗ
ਚੁਗਲੀ ਕਰਨ ਉੱਡਿਆ ਸੀ

ਤੇ ਅੱਜ ਕਿਸੇ ਯਾਰ ਨੇ ਦੱਸਿਐ
ਜੋ ਮੇਰੇ ਪਿੰਡ ਤੋਂ ਆਇਐ
ਕਿ ਮੇਰੇ ਉਸ ਪਿੰਡ ਦੇ ਰੁੱਖ ਨੂੰ
ਫਾਂਸੀ ਵੀ ਹੋ ਰਹੀ ਹੈ
ਤੇ ਉਹਦਾ ਪਿਉ ਕਿੱਕਰਾਂ ਵਰਗਾ
ਤੇ ਮਾਂ ਬੇਰੀ ਜਿਹੀ ਹੋ ਰਹੀ ਹੈ ।

ਹੁਣ ਪੜ੍ਹੋ ਦੂਸਰੀ ਕਵਿਤਾ

ਇਨਾਮ- ਸੰਤੋਖ ਸਿੰਘ ਧੀਰ

ਚਾਲ੍ਹੀ ਵਰ੍ਹੇ
ਦੇਸ਼ ਦੀ ਆਜ਼ਾਦੀ ਲਈ ਜੂਝਿਆ ਰਾਜੇ ਨਾਲ ਲੜਿਆ
ਅੰਗ੍ਰੇਜ਼ ਨਾਲ ਲੜਿਆ
ਤੇ ਫੇਰ ਬੁੱਢਾ ਹੋ ਗਿਆ ।

ਜਵਾਨੀ – ਲੋਹੇ ਵਰਗੀ
ਸਫ਼ੈਦ ਚਾਂਦੀ ਬਣ ਗਈ
ਆਕਾਸ਼ ਵਰਗਾ ਮੱਥਾ
ਸਮੁੰਦਰ ਵਰਗਾ ਜੇਰਾ
ਆਜ਼ਾਦੀ ਦੀਆਂ ਤਾਕਤਾਂ ਨੇ
ਉਸ ਨੂੰ “ਬਾਬਾ” ਆਖਿਆ ।
ਫੇਰ ਯੁੱਗ ਬਦਲਿਆ
ਤੇ ਦੇਸ਼ ਆਜ਼ਾਦ ਹੋ ਗਿਆ
ਗੋਰਾ ਹਾਕਮ ਲੱਥਾ
ਤੇ ਕਾਲਾ ਗੱਦੀ ਬਹਿ ਗਿਆ ਏਧਰ ਕੋਹ ਹਿਮਾਲਾ
ਤੇ ਓਧਰ ਰਾਸ ਕੁਮਾਰੀ ਤਕ
“ਇਹ ਆਪਣੀ ਸਰਕਾਰ ਹੈ”
ਦਾ ਨਾਹਰਾ ਉੱਚਾ ਹੋ ਗਿਆ ।

ਬਾਬੇ ਬੁੱਢੇ ਦੇਖਿਆ :
ਇਹ ਆਪਣੀ ਸਰਕਾਰ ਨਹੀਂ-ਟਾਟੇ ਅਤੇ ਬਿਰਲੇ ਦਾ
ਮੁਫ਼ਾਦ ਗੱਦੀ ਬਹਿ ਗਿਆ !
ਮੈਂ ਰਾਜੇ ਨਾਲ ਲੜਿਆ
ਅੰਗ੍ਰੇਜ਼ ਨਾਲ ਲੜਿਆ
ਪਰ ਰਾਜੇ ਤੇ ਅੰਗ੍ਰੇਜ਼ ਦਾ
ਮੁਫ਼ਾਦ ਗੱਦੀ ਬਹਿ ਗਿਆ !
ਸਿਰਫ਼ ਚੰਮ ਬਦਲਿਆ
ਮੁਫ਼ਾਦ ਨਹੀਂ ਬਦਲਿਆ !

ਬਾਬੇ ਬੁੱਢੇ ਆਖਿਆ :
ਕਿਸਾਨ ਨਾਲ ਧੋਖਾ
ਮਜੂਰ ਨਾਲ ਧੋਖਾ
ਕਲਰਕ ਨਾਲ ਧੋਖਾ
ਮੁਜ਼ਾਰੇ ਨਾਲ ਧੋਖਾ
ਗ਼ਰੀਬਾਂ ਨਾਲ ਧੋਖਾ
ਬੀਮਾਰਾਂ ਨਾਲ ਧੋਖਾ
ਮਾਸੂਮਾਂ ਨਾਲ ਧੋਖਾ
ਯਤੀਮਾਂ ਨਾਲ ਧੋਖਾ
ਏਧਰ ਕੋਹ ਹਿਮਾਲਾ ਤੇ
ਓਧਰ ਰਾਸਕੁਮਾਰੀ ਤਕ
ਇਸ ਮਹਾਨ ਧੋਖੇ ਬਾਰੇ
ਬਿਰਧ ਬਾਬਾ ਬੋਲਿਆ ।

ਪਹਿਲਾਂ ਉਸ ਨੇ
ਗਾਂਧੀ ਦਾ ਤਿਰੰਗਾ
ਉੱਚਾ ਕੀਤਾ ਸੀ
ਹੁਣ ਬਾਬੇ ਲੱਕ ਬੱਧਾ
ਤੇ ਦਾਤੀ ਤੇ ਹਥੌੜੇ ਵਾਲਾ
ਲਾਲ ਝੰਡਾ ਫੜ ਲਿਆ
ਲੜਾਈ
ਜੋ ਅਧੂਰੀ ਸੀ
ਉਹ ਪੂਰੀ ਕਰਨ ਤੁਰ ਪਿਆ ।
ਆਕਾਸ਼ ਵਰਗਾ ਮੱਥਾ
ਸਮੁੰਦਰ ਵਰਗਾ ਜੇਰਾ
ਬਾਈ ਵਰ੍ਹੇ ਦੇਸ਼ ਦੀ
ਆਜ਼ਾਦੀ ਪਿਛੋਂ ਜੂਝਿਆ ।

ਭਰਵੱਟੇ ਚਿੱਟੇ ਹੋ ਗਏ
ਸਮੁੰਦਰ ਦੀਆਂ ਲਹਿਰਾਂ ਵਾਂਗ
ਚਿੱਟੀ ਦਾੜ੍ਹੀ ਲਹਿਲਹਾਂਦੀ ।

ਪੌਣੀ ਸਦੀ ਬੀਤ ਗਈ
ਬਾਬਾ ਬਿਰਧ –
ਲੜਦਾ ਲੜਦਾ
ਅੱਸੀ ਵਰ੍ਹੇ ਦਾ ਹੋ ਗਿਆ ।

ਅਚਾਨਕ ਖ਼ਬਰ ਆਈ :
ਬਾਬਾ ਗ੍ਰਿਫ਼ਤਾਰ ਕਰਕੇ
ਕਤਲ ਕੀਤਾ ਗਿਆ ਹੈ,
ਉਹ ਨਕਸਲੀ ਗੁਰੀਲਾ ਸੀ
ਤੇ ਗ੍ਰਿਫਤਾਰ ਕਰਨ ਵੇਲੇ
ਪੁਲਸ ਦਾ,
ਹਥਿਆਰਾਂ ਨਾਲ
ਮੁਕਾਬਲਾ ਕਰ ਰਿਹਾ ਸੀ।
ਅੱਸੀ ਵਰ੍ਹੇ ਦੀ ਉਮਰ
ਤੇ ਪੁਲਸ ਦਾ ਮੁਕਾਬਲਾ !
ਅੱਸੀ ਵਰ੍ਹੇ ਦੀ ਉਮਰ ਤੇ
ਨਕਸਲੀ ਗੁਰੀਲਾ !
ਕਹਾਣੀ ਕਿੰਨੀ ਸੱਚੀ ਸੀ ?

ਬਾਬਾ ਘਰੋਂ ਫੜਿਆ
ਤੇ ਪੁਲਸ ਬਾਹਰ ਲੈ ਕੇ ਆਈ
ਦਰਖ਼ਤ ਨਾਲ ਬੰਨ੍ਹਿਆ
ਦਰਖ਼ਤ ਨਾਲ ਨੂੜਿਆ।
ਤੇ ਫੇਰ ਪੁਲਸ ਆਖਣ ਲੱਗੀ
“ਬੋਲ ਕਿਥੇ ਤੇਰੇ ਨਕਸਲੀ
ਤੇ ਕਿਥੇ ਤੇਰਾ ਇਨਕਲਾਬ ?”

ਬਾਬਾ ਬੁੱਢਾ ਬੋਲਿਆ :
“ਮੈਂ ਸੂਰਬੀਰ, ਦੇਸ਼-ਭਗਤ,
ਚਾਲੀ ਵਰ੍ਹੇ ਦੇਸ਼ ਦੀ
ਆਜ਼ਾਦੀ ਲਈ ਜੂਝਿਆ
ਰਾਜੇ ਨਾਲ ਲੜਿਆ
ਅੰਗ੍ਰੇਜ਼ ਨਾਲ ਲੜਿਆ
ਤੇ ਫੇਰ ਬੁੱਢਾ ਹੋ ਗਿਆ ।
ਮੈਂ ਪੂਜਨੀਕ ਯੋਧਾ ਸਾਂ
ਮੈਂ ਦੇਸ਼ ਦਾ ਸਿਪਾਹੀ ਸਾਂ
ਤੁਸੀਂ, ਮੇਰੀਆਂ ਕਰਨੀਆਂ ਦਾ,
ਇਹ ਇਨਾਮ ਦੇਂਦੇ ਹੋ ?
“ਦੱਸੋ ! ਮੇਰਾ ਕੀ ਕਸੂਰ ?

ਏਧਰ ਕੋਹ ਹਿਮਾਲਾ ਤੇ
ਓਧਰ ਰਾਸਕੁਮਾਰੀ ਤਕ
ਮੈਂ ਦੇਸ਼ ਵਿਚ, ਗਰੀਬੀ ਦੀ ਥਾਂ,
ਚੰਗਾ ਜੀਵਨ ਚਾਹੁੰਦਾ ਹਾਂ
ਟਾਟੇ ਅਤੇ ਬਿਰਲੇ ਦੀ ਥਾਂ
ਕਿਰਤੀ ਅਤੇ ਕਿਸਾਨ ਨੂੰ ਮੈਂ
ਗੱਦੀ ਦੇਣੀ ਚਾਹੁੰਦਾ ਹਾਂ
ਇਹੋ ਹੈ ਨਾ ਮੇਰਾ ਦੇਸ਼ ?”

ਜੱਲਾਦ – ਜਿਸ ਨੂੰ
ਗੋਲੀ ਮਾਰਨ ਦਾ
ਹੁਕਮ ਹੋਇਆ ਹੋਇਆ ਸੀ
ਥੋੜਾ ਲੱਗਾ ਸੋਚਣ
ਤੇ ਉਸ ਦੇ ਹੱਥ ਕੰਬਣ ਲੱਗੇ।
ਬਾਕੀ ਸਭ ਸਿਪਾਹੀ ਵੀ
ਇਸ ਸੱਚ ਤੋਂ ਪ੍ਰਭਾਵਤ ਸਨ ।

ਵੱਡਾ ਅਫ਼ਸਰ ਆਇਆ
ਤੇ ਛੋਟਿਆਂ ਨੂੰ ਆਖਣ ਲੱਗਾਃ
“ਅਜੇ ਕੰਮ ਮੁਕਾਇਆ ਨਹੀਂ ?
ਛੇਤੀ ਖ਼ਤਮ ਕਰੋ ਇਹ ਕੰਮ !”

ਫੇਰ ਸ਼ਰਾਬ ਖੁੱਲ੍ਹੀ
ਤੇ ਰੱਜ ਰੱਜ ਕੇ ਪੀਤੀ ਗਈ
ਦੇਸ਼-ਭਗਤ ਨੂੰ ਮਾਰਨ ਲਈ
ਸ਼ਰਾਬ ਤੋਂ ਤਾਕਤ ਮੰਗੀ ਗਈ।
ਸ਼ਰਾਬ ਨੇ ਤਾਕਤ ਦਿੱਤੀ
ਤੇ ਜਿਹੜੇ ਹੱਥ ਕੰਬੇ ਸਨ।
ਉਹੀਓ ਹੱਥ ਉੱਠੇ
ਤੇ ਰਫ਼ਲ ਸਿੱਧੀ ਕਰਨ ਲੱਗੇ !
ਇਕ, ਦੋ, ਤਿੰਨ, ਚਾਰ
ਦੇਸ਼-ਭਗਤ ਲਹੂ ਲੁਹਾਨ
ਦਰਖ਼ਤ ਨਾਲ ਬੰਨ੍ਹਿਆ
ਦਰਖ਼ਤ ਨਾਲ ਨੂੜਿਆ
ਉਹ ਫ਼ੀਤਾ ਫ਼ੀਤਾ ਉਡ ਗਿਆ।
ਚਾਲੀ ਵਰ੍ਹੇ ਦੇਸ਼ ਦੀ
ਆਜ਼ਾਦੀ ਲਈ ਉਹ ਜੂਝਿਆ
ਤੇ ਇਹ ਇਨਾਮ ਦਿਤਾ ਗਿਆ !

ਸੋਨੇ ਦੀ ਥਾਂ, ਛਾਤੀ ਉਤੇ,
ਲਾਲ ਸੁਰਖ਼ ਤਕਮੇ ਸਨ !
ਇਸ ਇਨਾਮ ਦਾ ਕੀ ਹੈ ਨਾਂ ?
ਪਦਮ ਸ਼੍ਰੀ
ਜਾਂ ਹੋਰ ਕੋਈ ਸ਼੍ਰੀ ?
ਵੀਰ ਚੱਕਰ
ਜਾਂ ਹੋਰ ਕੋਈ ਚੱਕਰ ?
ਸ਼ਾਇਦ,
ਇਸ ਇਨਾਮ ਦਾ ਨਾਂ
ਸਰਕਾਰ ਨੇ ਅਜੇ ਰੱਖਣਾ ਹੈ !
ਸਰਕਾਰ—
ਜਿਹੜੀ ਦੇਸ਼ ਵਿਚ
ਸ਼ਮਾਜਵਾਦ ਦੀ ਸਿਰਜਣਾ ਲਈ
ਰੋਜ਼ ਵਿਆਕੁਲ ਹੁੰਦੀ ਹੈ।

Tags: Breaking news in PunjabiLatest News In Punjabipunjab newsPunjab news in Punjabitop headlines in Punjabi
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Hukamnama Sri Darbar Sahib Today – 21 September 2026 | Ang 584 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 21 September 2026 | Ang 584 I ਅੱਜ ਦਾ ਹੁਕਮਨਾਮਾ

by Ankit
September 21, 2026
0

ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | September | Date 21-09-2026 |...

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Navjot
September 20, 2026
0

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ   ਚੰਡੀਗੜ੍ਹ, 20 ਸਤੰਬਰ ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਪ੍ਰਮੁੱਖ...

ਫ਼ਰੀਦਕੋਟ ਵਿੱਚ 47 ਕਿਲੋ ਹੈਰੋਇਨ, 3 ਪਿਸਤੌਲਾਂ ਬਰਾਮਦ; ਚਾਰ ਕਾਰਕੁਨ ਗ੍ਰਿਫ਼ਤਾਰ

ਫ਼ਰੀਦਕੋਟ ਵਿੱਚ 47 ਕਿਲੋ ਹੈਰੋਇਨ, 3 ਪਿਸਤੌਲਾਂ ਬਰਾਮਦ; ਚਾਰ ਕਾਰਕੁਨ ਗ੍ਰਿਫ਼ਤਾਰ

by Ankit
September 20, 2026
0

ਫ਼ਰੀਦਕੋਟ ਵਿੱਚ 47 ਕਿਲੋ ਹੈਰੋਇਨ, 3 ਪਿਸਤੌਲਾਂ ਬਰਾਮਦ; ਚਾਰ ਕਾਰਕੁਨ ਗ੍ਰਿਫ਼ਤਾਰ ਸਰਹੱਦ ਪਾਰਲੇ ਹੈਰੋਇਨ ਅਤੇ ਹਥਿਆਰ ਤਸਕਰੀ ਨੈੱਟਵਰਕ ਨਾਲ ਜੁੜੇ...

‘ਗੈਂਗਸਟਰਾਂ ‘ਤੇ ਵਾਰ’: ਅੱਠ ਮਹੀਨਿਆਂ ਵਿੱਚ 72,311 ਵਿਅਕਤੀ ਗ੍ਰਿਫ਼ਤਾਰ

‘ਗੈਂਗਸਟਰਾਂ ‘ਤੇ ਵਾਰ’: ਅੱਠ ਮਹੀਨਿਆਂ ਵਿੱਚ 72,311 ਵਿਅਕਤੀ ਗ੍ਰਿਫ਼ਤਾਰ

by Ankit
September 20, 2026
0

  ‘ਗੈਂਗਸਟਰਾਂ 'ਤੇ ਵਾਰ’: ਅੱਠ ਮਹੀਨਿਆਂ ਵਿੱਚ 72,311 ਵਿਅਕਤੀ ਗ੍ਰਿਫ਼ਤਾਰ — ਅੱਠ ਮਹੀਨਿਆਂ ਵਿੱਚ, ਪੁਲਿਸ ਟੀਮਾਂ ਨੇ 37 ਹਜ਼ਾਰ ਵਿਅਕਤੀਆਂ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Hukamnama Sri Darbar Sahib Today – 21 September 2026 | Ang 584 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 21 September 2026 | Ang 584 I ਅੱਜ ਦਾ ਹੁਕਮਨਾਮਾ

by Ankit
September 21, 2026
0

ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | September | Date 21-09-2026 |...

Most Popular

ਅੰਮ੍ਰਿਤਸਰ ਵਿੱਚ ਗੈਰ-ਕਾਨੂੰਨੀ ਹਥਿਆਰ ਸਪਲਾਈ ਨੈੱਟਵਰਕ ਦਾ ਪਰਦਾਫਾਸ਼ , 2 ਗ੍ਰਿਫ਼ਤਾਰ ; 8 ਪਿਸਤੌਲ ਅਤੇ 103 ਜ਼ਿੰਦਾ ਕਾਰਤੂਸ ਜ਼ਬਤ

ਅੰਮ੍ਰਿਤਸਰ ਵਿੱਚ ਗੈਰ-ਕਾਨੂੰਨੀ ਹਥਿਆਰ ਸਪਲਾਈ ਨੈੱਟਵਰਕ ਦਾ ਪਰਦਾਫਾਸ਼ , 2 ਗ੍ਰਿਫ਼ਤਾਰ ; 8 ਪਿਸਤੌਲ ਅਤੇ 103 ਜ਼ਿੰਦਾ ਕਾਰਤੂਸ ਜ਼ਬਤ

by Navjot
3 weeks ago
0

ਅੰਮ੍ਰਿਤਸਰ ਵਿੱਚ ਗੈਰ-ਕਾਨੂੰਨੀ ਹਥਿਆਰ ਸਪਲਾਈ ਨੈੱਟਵਰਕ ਦਾ ਪਰਦਾਫਾਸ਼ , 2 ਗ੍ਰਿਫ਼ਤਾਰ ; 8 ਪਿਸਤੌਲ ਅਤੇ 103 ਜ਼ਿੰਦਾ ਕਾਰਤੂਸ ਜ਼ਬਤ ਚੰਡੀਗੜ੍ਹ,...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 