• Latest
  • Trending
ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ(ਲੁਧਿਆਣਾ)ਵਿਖੇ ਸਾਉਣ ਮਹੀਨੇ ਦੇ ਪ੍ਰਸੰਗ ਵਿੱਚ “ਬਲਿਹਾਰੀ ਕੁਦਰਤ ਵਸਿਆ” ਵਿਸ਼ੇ ਤੇ ਰਾਜ ਪੱਧਰੀ ਵਿਚਾਰ ਗੋਸ਼ਟੀ

ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ(ਲੁਧਿਆਣਾ)ਵਿਖੇ ਸਾਉਣ ਮਹੀਨੇ ਦੇ ਪ੍ਰਸੰਗ ਵਿੱਚ “ਬਲਿਹਾਰੀ ਕੁਦਰਤ ਵਸਿਆ” ਵਿਸ਼ੇ ਤੇ ਰਾਜ ਪੱਧਰੀ ਵਿਚਾਰ ਗੋਸ਼ਟੀ

3 weeks ago
ਥਾਈਲੈਂਡ ਦੀ ਕੈਬਨਿਟ ਨੇ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਸਕੂਲ ਸੁਰੱਖਿਆ ਨੂੰ ਦਿੱਤੀ ਤਰਜੀਹ 

ਥਾਈਲੈਂਡ ਦੀ ਕੈਬਨਿਟ ਨੇ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਸਕੂਲ ਸੁਰੱਖਿਆ ਨੂੰ ਦਿੱਤੀ ਤਰਜੀਹ 

11 minutes ago
ਬਾਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ ਅਤੇ ਸੈਫ ਅਲੀ ਖਾਨ ਦੀ ਫਿਲਮ ‘Haiwaan’ ਦਾ ਟ੍ਰੇਲਰ ਰਿਲੀਜ਼

ਬਾਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ ਅਤੇ ਸੈਫ ਅਲੀ ਖਾਨ ਦੀ ਫਿਲਮ ‘Haiwaan’ ਦਾ ਟ੍ਰੇਲਰ ਰਿਲੀਜ਼

19 minutes ago
ਕੋਲੰਬੀਆ ‘ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 180 ਤੋਂ ਪਾਰ

ਕੋਲੰਬੀਆ ‘ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 180 ਤੋਂ ਪਾਰ

34 minutes ago
Sinquefield Cup Chess : ਪ੍ਰਗਿਆਨੰਧਾ ਨੇ ਸਿੰਕਫੀਲਡ ਕੱਪ ਵਿੱਚ ਦੂਜੇ ਦੌਰ ਦਾ ਮੈਚ ਜਿੱਤਿਆ ; ਸਿੰਦਾਰੋਵ ਨੂੰ ਹਰਾਇਆ

Sinquefield Cup Chess : ਪ੍ਰਗਿਆਨੰਧਾ ਨੇ ਸਿੰਕਫੀਲਡ ਕੱਪ ਵਿੱਚ ਦੂਜੇ ਦੌਰ ਦਾ ਮੈਚ ਜਿੱਤਿਆ ; ਸਿੰਦਾਰੋਵ ਨੂੰ ਹਰਾਇਆ

36 minutes ago
ਤੇਲੰਗਾਨਾ ਸਰਕਾਰ ਖੇਲੋ ਇੰਡੀਆ ਯੂਥ ਗੇਮਜ਼ 2026 ਦੀ ਵੱਡੇ ਪੱਧਰ ‘ਤੇ ਕਰੇਗੀ ਮੇਜ਼ਬਾਨੀ

ਤੇਲੰਗਾਨਾ ਸਰਕਾਰ ਖੇਲੋ ਇੰਡੀਆ ਯੂਥ ਗੇਮਜ਼ 2026 ਦੀ ਵੱਡੇ ਪੱਧਰ ‘ਤੇ ਕਰੇਗੀ ਮੇਜ਼ਬਾਨੀ

38 minutes ago
ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਟੀ-20 ਸੀਰੀਜ਼ ਦਾ ਪਹਿਲਾ ਮੈਚ 13 ਸਤੰਬਰ ਨੂੰ

ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਟੀ-20 ਸੀਰੀਜ਼ ਦਾ ਪਹਿਲਾ ਮੈਚ 13 ਸਤੰਬਰ ਨੂੰ

39 minutes ago
UP T20 League : ਸ਼ੰਕਰ ਮਹਾਦੇਵਨ, ਜੈਸਮੀਨ ਸੈਂਡਲਸ ਸੀਜ਼ਨ 4 ਲਈ ਸ਼ਾਨਦਾਰ ਉਦਘਾਟਨ ਸਮਾਰੋਹ ਦੀ ਕਰਨਗੇ ਅਗਵਾਈ

UP T20 League : ਸ਼ੰਕਰ ਮਹਾਦੇਵਨ, ਜੈਸਮੀਨ ਸੈਂਡਲਸ ਸੀਜ਼ਨ 4 ਲਈ ਸ਼ਾਨਦਾਰ ਉਦਘਾਟਨ ਸਮਾਰੋਹ ਦੀ ਕਰਨਗੇ ਅਗਵਾਈ

42 minutes ago
ਕਾਂਗੋ ਵਿੱਚ ਇਬੋਲਾ ਨਾਲ ਮਰਨ ਵਾਲਿਆਂ ਦੀ ਗਿਣਤੀ 2,000 ਤੋਂ ਪਾਰ 

ਕਾਂਗੋ ਵਿੱਚ ਇਬੋਲਾ ਨਾਲ ਮਰਨ ਵਾਲਿਆਂ ਦੀ ਗਿਣਤੀ 2,000 ਤੋਂ ਪਾਰ 

1 hour ago
ਵਿਦੇਸ਼ ਮੰਤਰੀ ਜੈਸ਼ੰਕਰ ਨੇ ਲਾਈਬੇਰੀਅਨ ਵਫ਼ਦ ਨਾਲ ਕੀਤੀ ਮੁਲਾਕਾਤ

ਵਿਦੇਸ਼ ਮੰਤਰੀ ਜੈਸ਼ੰਕਰ ਨੇ ਲਾਈਬੇਰੀਅਨ ਵਫ਼ਦ ਨਾਲ ਕੀਤੀ ਮੁਲਾਕਾਤ

1 hour ago
ਸ਼ਰਧਾ ਕਪੂਰ ਸਟਾਰਰ ਫਿਲਮ ‘Eetha’ ਦਸੰਬਰ ‘ਚ ਹੋਵੇਗੀ ਰਿਲੀਜ਼

ਸ਼ਰਧਾ ਕਪੂਰ ਸਟਾਰਰ ਫਿਲਮ ‘Eetha’ ਦਸੰਬਰ ‘ਚ ਹੋਵੇਗੀ ਰਿਲੀਜ਼

1 hour ago
ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਜਾਰਜੀਨਾ ਨਾਲ ਕਰਵਾਇਆ ਵਿਆਹ

ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਜਾਰਜੀਨਾ ਨਾਲ ਕਰਵਾਇਆ ਵਿਆਹ

1 hour ago
Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

1 hour ago
Hindi News
English News
Wednesday, August 12, 2026
No Result
View All Result
36 °c
Chandigarh
32 ° Thu
29 ° Fri
28 ° Sat
29 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ(ਲੁਧਿਆਣਾ)ਵਿਖੇ ਸਾਉਣ ਮਹੀਨੇ ਦੇ ਪ੍ਰਸੰਗ ਵਿੱਚ “ਬਲਿਹਾਰੀ ਕੁਦਰਤ ਵਸਿਆ” ਵਿਸ਼ੇ ਤੇ ਰਾਜ ਪੱਧਰੀ ਵਿਚਾਰ ਗੋਸ਼ਟੀ

ਬਾਬਾ ਬੰਦਾ ਸਿੰਘ ਬਹਾਦਰ ਲਾਇਬਰੇਰੀ ਤੇ ਸਿਲਾਈ- ਕਢਾਈ ਕੇਂਦਰ ਦਾ ਆਰੰਭ ਬਹੁਤ ਜਲਦੀ -ਬਾਵਾ

July 21, 2026
in ਖਬਰਾਂ, ਪੰਜਾਬ

ਮੁੱਲਾਂਪੁਰ ਦਾਖਾ(ਲੁਧਿਆਣਾ), 20 ਜੁਲਾਈ (ਵਿਸ਼ਵ ਵਾਰਤਾ):- ਗੁਰਬਾਣੀ ਦੇ ਸ਼ਬਦ “ਸਾਵਣੁ ਆਇਆ ਹੇ ਸਖੀ ਜਲਹਰੁ ਬਰਸਨਹਾਰ” ਨਾਲ ਸਾਵਣ ਮਹੀਨੇ ਦੀਆਂ ਖੁਸ਼ੀਆਂ ਦਾ ਆਨੰਦ ਮਾਨਣ ਲਈ ਬਲਿਹਾਰੀ ਕੁਦਰਤ ਵਸਿਆ” ਵਿਸ਼ੇ ਤੇ ਵਿਚਾਰ ਗੋਸ਼ਟੀ ਕੁਦਰਤ ਬਾਰੇ ਲੋਕ ਚੇਤਨਾ ਲਹਿਰ ਦਾ ਸ਼ੁੱਭ ਆਰੰਭ ਕੀਤਾ ਗਿਆ।
ਇਸ ਮੌਕੇ 30 ਅਗਸਤ ਨੂੰ ਸ੍ਰੀ ਹਜੂਰ ਸਾਹਿਬ ਨਾਂਦੇੜ ਜਾਣ ਵਾਲੇ ਜਥੇ ਦੀਆਂ ਤਿਆਰੀਆਂ ਸਬੰਧੀ ਵੀ ਵਿਚਾਰਾਂ ਹੋਈਆਂ। ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਸਾਵਣ ਮਹੀਨੇ ਦੀਆਂ ਖੁਸ਼ੀਆਂ ਦਾ ਆਨੰਦ ਗੁਰਬਾਣੀ ਦੇ ਸ਼ਬਦ “ਸਾਵਣੁ ਆਇਆ ਹੇ ਸਖੀ ਜਲਹਰੁ ਬਰਸਨਹਾਰ” ਨਾਲ ਸਾਂਝੀਆਂ ਕੀਤੀਆਂ ਜੋ ਤੇਜ ਪ੍ਰਤਾਪ ਸਿੰਘ ਸੰਧੂ ਵੱਲੋਂ ਸ਼ਰਧਾ ਸਤਿਕਾਰ ਨਾਲ ਸੰਦੇਸ਼ ਭੇਜਿਆ ਗਿਆ। ਇਸ ਸਮੇਂ ਗਿਆਨੀ ਜੈਰਾਮ ਸਿੰਘ ਨੇ ਅਰਦਾਸ ਕਰਕੇ ਖੀਰ ਤੇ ਮਾਲ ਪੂੜਿਆਂ ਦੇ ਲੰਗਰ ਦਾ ਭੋਗ ਲਵਾ ਕੇ ਸਮਾਗਮ ਦਾ ਸ਼ੁਭ ਆਰੰਭ ਕੀਤਾ।
ਸਮਾਗਮ ਵਿੱਚ ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਸਵਰਾਜ ਸਿੰਘ, ਮਲਕੀਤ ਸਿੰਘ ਦਾਖਾ, ਕ੍ਰਿਸ਼ਨ ਕੁਮਾਰ ਬਾਵਾ ਮੁੱਖ ਪ੍ਰਬੰਧਕ ਤੋਂ ਬਿਨਾਂ ਸਮਾਜਸੇਵੀ ਹੇਮਰਾਜ ਗੋਇਲ, ਸਾਧੂ ਸਿੰਘ ਸਰਪੰਚ, ਕਰਮਜੀਤ ਕੌਰ ਛੰਦੜਾਂ, ਅਮਰਜੀਤ ਸ਼ੇਰਪੁਰੀ, ਕਰਨੈਲ ਸਿੰਘ ਗਿੱਲ, ਜਸਵੰਤ ਸਿੰਘ ਛਾਪਾ, ਜਗਪਾਲ ਸਿੰਘ ਜੱਗਾ ਜਮਾਲਪੁਰ, ਜਗਦੀਸ਼ਪਾਲ ਸਿੰਘ ਗਰੇਵਾਲ ਸਾਬਕਾ ਸਰਪੰਚ ਦਾਦ, ਹਰਜੀਤ ਸਿੰਘ ਰਕਬਾ ਯੂ.ਐੱਸ.ਏ, ਸੁਰਜੀਤ ਸਿੰਘ ਲੋਟੇ, ਵੀ.ਕੇ. ਬਾਂਸਲ, ਮਨਜੀਤ ਸਿੰਘ ਝੱਮਟ, ਜਸਵੀਰ ਸਿੰਘ ਰਾਣਾ ਝਾਂਡੇ ਤੇ ਸਾਧੂ ਸਿੰਘ ਦਿਲਸ਼ਾਦ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਸਮੇਂ ਸ਼੍ਰੀ ਹਜੂਰ ਸਾਹਿਬ ਨੰਦੇੜ ਦੀ 22ਵੀਂ ਯਾਤਰਾ ਦੇ ਕਨਵੀਨਰ ਤਰਲੋਚਨ ਸਿੰਘ ਬਿਲਾਸਪੁਰ ਅਤੇ ਜਸਵੰਤ ਸਿੰਘ ਛਾਪਾ ਨੇ 30 ਅਗਸਤ ਨੂੰ ਮਿਲਾਪ ਦਿਹਾੜਾ ਮਨਾਉਣ ਲਈ ਏ.ਸੀ ਕੋਚ ਰਾਹੀਂ ਜਾ ਰਹੀ ਯਾਤਰਾ ਦੀ ਜਾਣਕਾਰੀ ਦਿੱਤੀ।
ਸੁਆਗਤੀ ਸ਼ਬਦ ਬੋਲਦਿਆਂ ਬਾਬਾ ਬੰਦਾ ਸਿੰਘ ਬਹਾਦਰ ਭਾਉਂਡੇਸ਼ਨ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਰਕਬਾ(ਲੁਧਿਆਣਾ) ਸਥਿਤ ਭਵਨ ਤੇ ਸ਼ਬਦ ਪ੍ਰਕਾਸ਼ ਅਜਾਇਬ ਘਰ ਤੋਂ ਇਲਾਵਾ ਇਸ ਕੰਪਲੈਕਸ ਵਿੱਚ ਬਹੁਤ ਜਲਦੀ ਲਾਇਬਰੇਰੀ ਅਤੇ ਸਿਲਾਈ ਕਢਾਈ ਸਿਖਲਾਈ ਕੇਂਦਰ ਵੀ ਸ਼ੁਰੂ ਕੀਤਾ ਜਾ ਰਿਹਾ ਹੈ। ਲਾਇਬਰੇਰੀ ਲਈ ਮੈਂਬਰ ਪਾਰਲੀਮੈਂਟ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪੰਜ ਲੱਖ ਰੁਪਏ ਦੀ ਗਰਾਂਟ ਮਿਲ ਚੁੱਕੀ ਹੈ। ਫਾਉਂਡੇਸ਼ਨ ਦੇ ਸਰਪ੍ਰਸਤ ਪ੍ਰੋ. ਗੁਰਭਜਨ ਸਿੰਘ ਗਿੱਲ ਵੱਲੋਂ 151 ਕਿਤਾਬਾਂ ਅਤੇ ਉਨ੍ਹਾਂ ਦੀ ਪ੍ਰੇਰਨਾ ਨਾਲ ਅਮਰੀਕਾ ਵਾਸੀ ਲੇਖਕ ਧਰਮ ਸਿੰਘ ਗੋਰਾਇਆ ਵੱਲੋਂ ਸੌ ਕਿਤਾਬਾਂ ਤੋਂ ਇਲਾਵਾ ਪਟਿਆਲਾ ਵਾਸੀ ਮਹਾਨ ਵਿਦਵਾਨ ਪਦਮ ਸ਼੍ਰੀ ਡਾ. ਰਤਨ ਸਿੰਘ ਜੱਗੀ ਪਰਿਵਾਰ ਵੱਲੋਂ ਵੀ ਇੱਕ ਅਲਮਾਰੀ ਤੇ ਸੌ ਕਿਤਾਬਾਂ ਦਾ ਸੈੱਟ ਪਹੁੰਚ ਰਿਹਾ ਹੈ।

ਇਸ ਸਮੇਂ ਬੋਲਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਸਾਵਣ ਮਹੀਨੇ ਦੀ ਮਹੱਤਤਾ ‘ਤੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਸਾਵਣ ਬਾਰੇ ਗੁਰਬਾਣੀ ਵਿੱਚ ਵੀ ਖੁਸ਼ੀਆਂ ਸਾਂਝੀਆਂ ਕਰਨ ਦੀ ਗੱਲ ਕੀਤੀ ਗਈ ਹੈ। ਉਹਨਾਂ ਕਿਹਾ ਕਿ ਸਾਵਣ ਦਾ ਸੰਬੰਧ ਧੀਆਂ ਅਤੇ ਤੀਆਂ ਦੇ ਵਿਸ਼ੇਸ਼ ਰਿਸ਼ਤੇ ਵੱਲ ਵੀ ਖਿੱਚਦਾ ਹੈ। ਉਹਨਾਂ ਕਿਹਾ ਕਿ ਲੋੜ ਹੈ ਅਸੀਂ ਸਾਵਣ ਦੀਆਂ ਖੁਸ਼ੀਆਂ ਦੇ ਨਾਲ ਨਾਲ ਉਹਨਾਂ ਪਰਿਵਾਰਾਂ ਦੀਆਂ ਖੁਸ਼ੀਆਂ ਵੱਲ ਵੀ ਧਿਆਨ ਦਈਏ ਜਿਨਾਂ ਦੀਆਂ ਖੁਸ਼ੀਆਂ ਕੁਝ ਧਨਾਢਾਂ ਨੇ ਖੋਹ ਲਈਆਂ ਹਨ। ਉਨ੍ਹਾਂ ਇਸ ਮਹੀਨੇ ਬਲਿਹਾਰੀ ਕੁਦਰਤ ਵੱਸਿਆ ਦੀ ਪੂਰਤੀ ਲਈ ਪੌਦੇ ਲਾਉਣ ਦੀ ਪ੍ਰੇਰਨਾ ਵੀ ਦਿੱਤੀ। ਉਹਨਾਂ ਇਸ ਸਮੇਂ ਖੀਰ, ਮਾਲ-ਪੂੜਿਆਂ ਦੇ ਲੰਗਰ ਅਤੇ ਸ਼੍ਰੀ ਹੇਮਰਾਜ ਗੋਇਲ ਵੱਲੋਂ ਲੜਕੀਆਂ ਲਈ ਆਪਣੇ ਵੱਲੋਂ ਸਿਲਾਈ ਸੈਂਟਰ ਖੋਲ੍ਹਣ ਦੇ ਐਲਾਨ ਦੀ ਸ਼ਲਾਘਾ ਕੀਤੀ। ਇਸ ਨਾਲ ਇਲਾਕੇ ਦੀਆਂ ਬੇਟੀਆਂ ਨੂੰ ਹੁਨਰਮੰਦ ਬਣਾਉਣ ਵਿੱਚ ਮਦਦ ਮਿਲੇਗੀ।
ਇਸ ਸਮੇਂ ਬੋਲਦੇ ਪਟਿਆਲਾ ਤੋਂ ਆਏ ਡਾ. ਸਵਰਾਜ ਸਿੰਘ ਉੱਘੇ ਇਤਿਹਾਸਕਾਰ ਨੇ ਕਿਹਾ ਕਿ ਸਾਵਣ ਮਹੀਨੇ ਵਿੱਚ ਜਿਸ ਤਰ੍ਹਾਂ ਧਰਤੀ ਨੂੰ ਪਾਣੀ ਦੀ ਬੂੰਦ ਦੀ ਪਿਆਸ ਹੁੰਦੀ ਹੈ, ਉਸੇ ਤਰ੍ਹਾਂ ਆਤਮਾ ਨੂੰ ਵੀ ਪਰਮਾਤਮਾ ਨਾਲ ਮਿਲਣ ਦੀ ਤਾਂਘ ਹੁੰਦੀ ਹੈ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੁਨੀਆਂ ਦੀਆਂ ਸਮੱਸਿਆਵਾਂ ਦਾ ਹੱਲ ਹੈ ਅਤੇ ਸਮੁੱਚੀ ਮਨੁੱਖਤਾ ਨੂੰ ਜਿੰਦਗੀ ਜਿਉਣ ਦਾ ਰਸਤਾ ਦਿਖਾਉਂਦੀ ਹੈ। ਇਸ ਸਮੇਂ ਦਾਖਾ ਅਤੇ ਬਾਵਾ ਨੇ ਵੀ ਵਿਚਾਰ ਪੇਸ਼ ਕਰਦੇ ਸਾਵਣ ਮਹੀਨੇ ਦੀ ਵਿਸ਼ੇਸ਼ਤਾਵਾਂ ‘ਤੇ ਵਿਚਾਰਾਂ ਕੀਤੀਆਂ। ਉਹਨਾਂ ਕਿਹਾ ਕਿ ਸਾਵਣ ਮਹੀਨਾ ਤੀਆਂ ਦੇ ਤਿਉਹਾਰ ਨਾਲ ਜੋੜਦਾ ਹੈ। ਜਦੋਂ ਵਿਆਹੀਆਂ ਕੁੜੀਆਂ ਪੇਕੇ ਆ ਕੇ ਪੀਘਾਂ ਝੂਟ ਕੇ ਸਹੇਲੀਆਂ ਨੂੰ ਮਿਲ ਕੇ ਵੱਖਰੇ ਅਨੰਦਮਈ ਜੀਵਨ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਇਸ ਸਮੇਂ ਅਮਰਜੀਤ ਸ਼ੇਰਪੁਰੀ ਅਤੇ ਜਗਪਾਲ ਜੱਗਾ ਨੇ ਗੀਤ ਰਾਹੀਂ ਤੀਆਂ ਦੀ ਮਹੱਤਤਾ ਅਤੇ ਭਾਈਚਾਰਕ ਸਾਂਝ ਦੀ ਗੱਲ ਕੀਤੀ।
ਇਸ ਸਮੇਂ ਉੱਘੇ ਲੇਖਕ ਸਾਧੂ ਸਿੰਘ ਸਰਪੰਚ ਸ਼ੇਖੂਪੁਰਾ ਨੇ ਆਪਣੀ ਲਿਖੀ ਪੁਸਤਕ ਮਲਕੀਤ ਸਿੰਘ ਦਾਖਾ ਨੂੰ ਭੇਂਟ ਕੀਤੀ ਅਤੇ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਅਤੇ ਪ੍ਰੋ. ਗਿੱਲ ਨੇ ਆਏ ਮਹਿਮਾਨਾਂ ਨੂੰ “ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ” ਪੁਸਤਕ ਭੇਂਟ ਕੀਤੀ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਸਮੇਂ ਫਾਊਂਡੇਸ਼ਨ ਦੀ ਲੁਧਿਆਣਾ ਦੀ ਪ੍ਰਧਾਨ ਸੋਨੀਆ ਅਰੋੜਾ, ਅਮਨਦੀਪ ਬਾਵਾ, ਜਗਵਿੰਦਰ ਸਿੰਘ ਗਰੇਵਾਲ ਲਲਤੋਂ, ਭੁਪਿੰਦਰ ਸਿੰਘ (ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ), ਗੁਰਪ੍ਰੀਤ ਸਿੰਘ, ਸੁਖਪ੍ਰੀਤ ਸਿੰਘ, ਬਾਦਸ਼ਾਹਦੀਪ ਸਿੰਘ, ਗਗਨ ਬਾਵਾ, ਸੰਜੇ ਠਾਕੁਰ, ਗੁਰਨਾਮ ਸਿੰਘ ਕਲੇਰ (ਓ.ਬੀ.ਸੀ ਨੇਤਾ), ਅਮਿਤ ਕੁਮਾਰ, ਮਾ. ਹਰੀਦੇਵ ਬਾਵਾ , ਵਾਈਸ ਪ੍ਰਧਾਨ ਬੈਰਾਗੀ ਮਹਾਮੰਡਲ, ਅਰਜਨ ਬਾਵਾ, ਬੀਬੀ ਮਨਜੀਤ ਕੌਰ ਸਰੋਏ ਸਮਾਜ ਸੇਵਿਕਾ, ਗੁਰਿੰਦਰਜੀਤ ਕੌਰ ਖਹਿਰਾ ਪਟਿਆਲਾ, ਪਰਮਾਤਮਾ ਤਿਵਾੜੀ, ਜਗਜੀਵਨ ਸਿੰਘ ਗਰੀਬ (ਜਨਰਲ ਸਕੱਤਰ), ਅਭਿਨਵ, ਨਾਮਵਰ ਪੱਤਰਕਾਰ ਵਿਨੋਦ ਕਾਲੀਆ, ਗੌਰਵੀ ਸਰੋਏ, ਸੁਖਵਿੰਦਰ ਕੌਰ ਸਮਾਜਸੇਵੀ, ਹਰਮਿੰਦਰ ਸਿੱਧੂ, ਅਮਨ ਸੰਧੂ ਦਾਖਾ, ਪੰਕਜ ਪ੍ਰਭਾਕਰ, ਰਜਿੰਦਰ ਬਾਂਸਲ, ਮਨੀ ਖੀਵਾ, ਗਗਨ ਗੌਤਮ, ਸੁਖਦੇਵ ਸਿੰਘ, ਬੀਬੀ ਪਰਮਜੀਤ ਕੌਰ ਹਾਜ਼ਰ ਸਨ। ਸਾਬਕਾ ਮੰਤਰੀ ਸ. ਮਲਕੀਤ ਸਿੰਘ ਦਾਖਾ ਨੇ ਆਏ ਸਮੂੰ ਮਹਿਮਾਨਾਂ ਦਾ ਧੰਨਵਾਦ ਕੀਤਾ।

Tags: BREAKING NEWSPUNJABPunjab Governmentpunjab newstop headlines in PunjabiWISHAVWARTA.IN
Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਥਾਈਲੈਂਡ ਦੀ ਕੈਬਨਿਟ ਨੇ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਸਕੂਲ ਸੁਰੱਖਿਆ ਨੂੰ ਦਿੱਤੀ ਤਰਜੀਹ 

ਥਾਈਲੈਂਡ ਦੀ ਕੈਬਨਿਟ ਨੇ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਸਕੂਲ ਸੁਰੱਖਿਆ ਨੂੰ ਦਿੱਤੀ ਤਰਜੀਹ 

by Navjot
August 12, 2026
0

ਥਾਈਲੈਂਡ ਦੀ ਕੈਬਨਿਟ ਨੇ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਸਕੂਲ ਸੁਰੱਖਿਆ ਨੂੰ ਦਿੱਤੀ ਤਰਜੀਹ  ਬੈਂਕਾਕ, 12 ਅਗਸਤ (ਵਿਸ਼ਵ ਵਾਰਤਾ) ਥਾਈਲੈਂਡ...

ਬਾਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ ਅਤੇ ਸੈਫ ਅਲੀ ਖਾਨ ਦੀ ਫਿਲਮ ‘Haiwaan’ ਦਾ ਟ੍ਰੇਲਰ ਰਿਲੀਜ਼

ਬਾਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ ਅਤੇ ਸੈਫ ਅਲੀ ਖਾਨ ਦੀ ਫਿਲਮ ‘Haiwaan’ ਦਾ ਟ੍ਰੇਲਰ ਰਿਲੀਜ਼

by Navjot
August 12, 2026
0

ਬਾਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ ਅਤੇ ਸੈਫ ਅਲੀ ਖਾਨ ਦੀ ਫਿਲਮ ‘Haiwaan’ ਦਾ ਟ੍ਰੇਲਰ ਰਿਲੀਜ਼   ਮੁੰਬਈ, 12 ਅਗਸਤ (ਵਿਸ਼ਵ ਵਾਰਤਾ)...

ਕੋਲੰਬੀਆ ‘ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 180 ਤੋਂ ਪਾਰ

ਕੋਲੰਬੀਆ ‘ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 180 ਤੋਂ ਪਾਰ

by Navjot
August 12, 2026
0

ਕੋਲੰਬੀਆ ‘ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 180 ਤੋਂ ਪਾਰ ਬੋਗੋਟਾ, 12 ਅਗਸਤ (ਵਿਸ਼ਵ ਵਾਰਤਾ)Colombian Association of Capital Cities(...

Sinquefield Cup Chess : ਪ੍ਰਗਿਆਨੰਧਾ ਨੇ ਸਿੰਕਫੀਲਡ ਕੱਪ ਵਿੱਚ ਦੂਜੇ ਦੌਰ ਦਾ ਮੈਚ ਜਿੱਤਿਆ ; ਸਿੰਦਾਰੋਵ ਨੂੰ ਹਰਾਇਆ

Sinquefield Cup Chess : ਪ੍ਰਗਿਆਨੰਧਾ ਨੇ ਸਿੰਕਫੀਲਡ ਕੱਪ ਵਿੱਚ ਦੂਜੇ ਦੌਰ ਦਾ ਮੈਚ ਜਿੱਤਿਆ ; ਸਿੰਦਾਰੋਵ ਨੂੰ ਹਰਾਇਆ

by Navjot
August 12, 2026
0

Sinquefield Cup Chess : ਪ੍ਰਗਿਆਨੰਧਾ ਨੇ ਸਿੰਕਫੀਲਡ ਕੱਪ ਵਿੱਚ ਦੂਜੇ ਦੌਰ ਦਾ ਮੈਚ ਜਿੱਤਿਆ ; ਸਿੰਦਾਰੋਵ ਨੂੰ ਹਰਾਇਆ ਸੇਂਟ ਲੁਈਸ,...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਥਾਈਲੈਂਡ ਦੀ ਕੈਬਨਿਟ ਨੇ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਸਕੂਲ ਸੁਰੱਖਿਆ ਨੂੰ ਦਿੱਤੀ ਤਰਜੀਹ 

ਥਾਈਲੈਂਡ ਦੀ ਕੈਬਨਿਟ ਨੇ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਸਕੂਲ ਸੁਰੱਖਿਆ ਨੂੰ ਦਿੱਤੀ ਤਰਜੀਹ 

by Navjot
August 12, 2026
0

ਥਾਈਲੈਂਡ ਦੀ ਕੈਬਨਿਟ ਨੇ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਸਕੂਲ ਸੁਰੱਖਿਆ ਨੂੰ ਦਿੱਤੀ ਤਰਜੀਹ  ਬੈਂਕਾਕ, 12 ਅਗਸਤ (ਵਿਸ਼ਵ ਵਾਰਤਾ) ਥਾਈਲੈਂਡ...

Most Popular

ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ! ਮਾਨਸਾ ਜ਼ਿਲ੍ਹਾ ਯੂਥ ਪ੍ਰਧਾਨ ਹਨੀਸ਼ ਬਾਂਸਲ ‘ਆਪ’ ਵਿੱਚ ਸ਼ਾਮਲ

ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ! ਮਾਨਸਾ ਜ਼ਿਲ੍ਹਾ ਯੂਥ ਪ੍ਰਧਾਨ ਹਨੀਸ਼ ਬਾਂਸਲ ‘ਆਪ’ ਵਿੱਚ ਸ਼ਾਮਲ

by Jaspreet Kaur
3 weeks ago
0

ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ! ਮਾਨਸਾ ਜ਼ਿਲ੍ਹਾ ਯੂਥ ਪ੍ਰਧਾਨ ਹਨੀਸ਼ ਬਾਂਸਲ 'ਆਪ' ਵਿੱਚ ਸ਼ਾਮਲ ਚੰਡੀਗੜ੍ਹ, 24 ਜੁਲਾਈ 2026 (ਵਿਸ਼ਵ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 