Auto Expo 2025 ‘ਚ ਦੁਨੀਆ ਦਾ ਪਹਿਲਾ CNG ਸਕੂਟਰ ਕੀਤਾ ਗਿਆ ਪੇਸ਼
- ਜਾਣੋ ਕੀਮਤ ਤੋਂ ਲੈ ਕੇ ਮਾਈਲੇਜ ਤੱਕ ਸਭ ਕੁਝ!
- ਫੀਚਰਸ ਕਰਨ ਦੇਣਗੇ ਹੈਰਾਨ
ਨਵੀ ਦਿੱਲੀ,18 ਜਨਵਰੀ : TVS ਨੇ ਆਟੋ ਐਕਸਪੋ 2025 ਵਿੱਚ ਦੁਨੀਆ ਦੇ ਪਹਿਲੇ CNG ਸਕੂਟਰ ਤੋਂ ਪਰਦਾ ਚੁੱਕ ਦਿੱਤਾ ਹੈ। TVS Jupiter CNG ਮਾਡਲ ਫਿਲਹਾਲ ਸਿਰਫ ਇਕ ਕੰਸੈਪਟ ਮਾਡਲ ਹੈ ਪਰ ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਕੰਪਨੀ ਜਲਦ ਹੀ ਇਸ ਸਕੂਟਰ ਨੂੰ ਗਾਹਕਾਂ ਲਈ ਲਾਂਚ ਕਰ ਸਕਦੀ ਹੈ। ਰਿਪੋਰਟਾਂ ਮੁਤਾਬਕ ਇਸ ਸੀਐਨਜੀ ਸਕੂਟਰ ਦੀ ਮਾਈਲੇਜ ਦੇ ਬਾਰੇ ਵਿੱਚ ਕੰਪਨੀ ਦਾ ਦਾਅਵਾ ਹੈ ਕਿ ਇਹ ਸਕੂਟਰ ਇੱਕ ਕਿਲੋਗ੍ਰਾਮ ਸੀਐਨਜੀ ਵਿੱਚ 84 ਕਿਲੋਮੀਟਰ ਤੱਕ ਦੀ ਮਾਈਲੇਜ ਦੇਵੇਗਾ।
ਜੁਪੀਟਰ ਦੇ CNG ਮਾਡਲ ‘ਚ ਕੁਝ ਸਮਾਰਟ ਫੀਚਰਸ ਸ਼ਾਮਲ ਕੀਤੇ ਜਾ ਸਕਦੇ ਹਨ ਜਿਵੇਂ ਕਿ ਫੋਨ ਨੂੰ ਚਾਰਜ ਕਰਨ ਲਈ USB ਚਾਰਜਿੰਗ ਪੋਰਟ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਸਟੈਂਡ ਕੱਟ ਆਫ ਸੇਫਟੀ ਸਿਸਟਮ ਅਤੇ ਬਲੂਟੁੱਥ ਕਨੈਕਟੀਵਿਟੀ ਸਪੋਰਟ ਮਿਲ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਸਕੂਟਰ ‘ਚ ਬੂਟ ਸਪੇਸ ਘੱਟ ਹੋ ਸਕਦੀ ਹੈ ਅਤੇ ਇਸ ਦਾ ਕਾਰਨ CNG ਟੈਂਕ ਹੈ।
ਦੱਸ ਦਈਏ ਕਿ TVS Jupiter ਦੇ ਪੈਟਰੋਲ ਵੇਰੀਐਂਟ ਦੀ ਕੀਮਤ ਫਿਲਹਾਲ 88,174 ਰੁਪਏ (ਐਕਸ-ਸ਼ੋਰੂਮ) ਤੋਂ 99,015 ਰੁਪਏ (ਐਕਸ-ਸ਼ੋਰੂਮ) ਹੈ। ਅਜਿਹੇ ‘ਚ ਉਮੀਦ ਕੀਤੀ ਜਾ ਰਹੀ ਹੈ ਕਿ CNG ਸਕੂਟਰ ਦੀ ਕੀਮਤ 90 ਹਜ਼ਾਰ ਰੁਪਏ (ਐਕਸ-ਸ਼ੋਰੂਮ) ਤੋਂ 99 ਹਜ਼ਾਰ ਰੁਪਏ (ਐਕਸ-ਸ਼ੋਰੂਮ) ਤੱਕ ਹੋ ਸਕਦੀ ਹੈ। ਫਿਲਹਾਲ ਇਹ ਦੇਖਣਾ ਬਾਕੀ ਹੈ ਕਿ ਕੀ ਕੰਪਨੀ ਇਸ ਸੀਐਨਜੀ ਸਕੂਟਰ ਨੂੰ 1 ਲੱਖ ਰੁਪਏ ਤੋਂ ਘੱਟ ਕੀਮਤ ਵਿੱਚ ਲਾਂਚ ਕਰਦੀ ਹੈ ਜਾਂ ਨਹੀਂ?
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/