Australian News: ਅੱਜ ਤੋਂ ਆਸਟ੍ਰੇਲੀਆ ਚ ਹੋ ਰਹੀਆਂ ਆਹ ਤਬਦੀਲੀਆਂ
visitor visa ਵਾਲਿਆਂ ਲਈ ਮਾੜੀ ਖ਼ਬਰ
ਫੈਡਰਲ ਸਰਕਾਰ ਵੱਲੋਂ ਜਾਣੋ ਕਿਨ੍ਹਾਂ ਨੂੰ ਮਿਲੇਗੀ ਰਿਆਇਤ
ਨਵੀਂ ਦਿੱਲੀ, 1 ਜੁਲਾਈ (ਵਿਸ਼ਵ ਵਾਰਤਾ):- ਅੱਜ ਤੋਂ ਜੁਲਾਈ ਤੋਂ ਹਰ ਤਿਮਾਹੀ ਆਉਣ ਵਾਲੇ ਬਿਜਲੀ ਬਿਲਾਂ ‘ਚ ਤੁਹਾਨੂੰ $75 ਡਾਲਰ ਦੀ ਫੈਡਰਲ ਸਰਕਾਰ ਵੱਲੋਂ ਰਿਆਇਤ ਮਿਲੇਗੀ। ਯਾਨੀ ਕਿ ਅਗਲੇ ਇੱਕ ਵਿੱਤੀ ਸਾਲ ਦੌਰਾਨ ਕੁੱਲ $300 ਦੀ ਮਦਦ। ਫੈਡਰਲ ਸਰਕਾਰ ਅਨੁਸਾਰ ਆਸਟ੍ਰੇਲੀਆ ਭਰ ਦੇ 10 ਮਿਲੀਅਨ ਪਰਿਵਾਰਾਂ ਨੂੰ ਰਾਹਤ ਮਿਲੇਗੀ। ਭਾਵੇਂ ਕਿ ਤੁਸੀਂ ਕਿਰਾਏ ‘ਤੇ ਹੋ ਜਾਂ ਮਕਾਨ ਮਾਲਕ, ਕਿਸੇ ਵੀ ਵੀਜ਼ਾ ਜਾਂ ਪੱਕੇ ਵਸਨੀਕ ਹੋ। ਬੱਸ ਬਿਜਲੀ ਦੇ ਬਿਲ ਤੁਹਾਡੇ ਨਾਮ ‘ਤੇ ਆਉਂਦਾ ਤਾਂ ਤੁਹਾਨੂੰ ਇਹ ਰਿਆਇਤ ਮਿਲੇਗੀ।
ਬਿਜਲੀ ਬਿਲਾਂ ‘ਚੋਂ $1000 ਡਾਲਰ ਦੀ ਛੋਟ
ਇਸ ਤੋਂ ਇਲਾਵਾ ਕੁਈਨਜ਼ਲੈਂਡ ਸਰਕਾਰ ਅੱਡ ਤੋਂ ਆਪਣੇ ਸੂਬੇ ਦੇ ਵਸਨੀਕਾਂ ਨੂੰ ਅਗਲੇ ਇੱਕ ਸਾਲ ਦਰਮਿਆਨ ਬਿਜਲੀ ਬਿਲਾਂ ‘ਚੋਂ $1000 ਡਾਲਰ ਦੀ ਛੋਟ ਦੇਵੇਗੀ। ਹਰ ਤਿਮਾਹੀ ਬਿਲ ‘ਚੋਂ ਇਹ ਡਿਸਕਾਊਂਟ ਤੁਹਾਨੂੰ ਮਿਲੇਗਾ, ਫੈਡਰਲ ਸਰਕਾਰ ਦੇ $300 ਤੋਂ ਇਲਾਵਾ। ਜਦਕਿ Tasmania ਸੂਬਾ ਵੀ ਆਪਣੇ ਵਸਨੀਕਾਂ ਨੂੰ ਅੱਡ ਤੋਂ $250 ਸਲਾਨਾ/ਪਰਿਵਾਰ ਦਾ ਇੱਕ ਪੈਕੇਜ ਐਲਾਨ ਚੁੱਕਾ ਹੈ।
ਇੰਟਰਨੈੱਟ ਦੇ ਬਿਲ ਪਹਿਲਾਂ ਨਾਲੋਂ ਜਿਆਦਾ ਮਹਿੰਗੇ
ਨੈਸ਼ਨਲ ਬਰਾਡਬੈਂਡ ਨੈੱਟਵਰਕ ਵੀ ਸਾਰੇ ਹੀ ਸੂਬਿਆਂ ‘ਚ ਸਾਰੇ ਹੀ ਰਿਟੇਲਰਾਂ (Telstra, Optus, TPG ਆਦਿ) ਵਧੇਰੇ ਫੀਸਾਂ ਵਸੂਲਣ ਜਾ ਰਿਹਾ ਹੈ। ਮਤਲਬ ਇਹ ਕਿ 1 ਜੁਲਾਈ ਤੋਂ ਬਾਅਦ ਤੁਹਾਡੇ ਇੰਟਰਨੈੱਟ ਦੇ ਬਿਲ ਪਹਿਲਾਂ ਨਾਲੋਂ ਜਿਆਦਾ ਮਹਿੰਗੇ ਆਉਣਗੇ। Home Basic Plan 1 ‘ਚ ਵਧ ਤੋਂ ਵੱਧ $26.85 ਦਾ ਇਜ਼ਾਫ਼ਾ, Home Standard Plan $52 ਡਾਲਰ ਮਹਿੰਗੇ ਅਤੇ Home Superfast plan $62 ਅਤੇ Ultra Superfast $72 ਡਾਲਰ ਸਲਾਨਾ ਵਾਧੇ ਨਾਲ ਆਏਗਾ।
ਤਨਖ਼ਾਹ ‘ਚ 3.75 ਫੀਸਦ ਦਾ ਇਜ਼ਾਫ਼ਾ
ਆਸਟ੍ਰੇਲੀਆ ਵਿੱਚ ਘੱਟੋ ਘੱਟ ਤਨਖ਼ਾਹ ਹੁਣ 1 ਜੁਲਾਈ ਤੋਂ $24.10/ਘੰਟਾ ਹੋਵੇਗੀ ਯਾਨੀ ਕਿ $23.23/ਘੰਟਾ ਜੋ ਕਿ ਹੁਣ ਤੱਕ ਮਿਲਦੀ ਰਹੀ ਹੈ, ਉਸ ‘ਚ 3.75 ਫੀਸਦ ਦਾ ਇਜ਼ਾਫ਼ਾ।
ਆਮ ਹੀ ਨਹੀਂ ਖ਼ਾਸ ਲੋਕਾਂ ਦੀਆਂ ਤਨਖ਼ਾਹਾਂ ‘ਚ ਵੀ ਵਾਧਾ
ਆਮ ਆਸਟ੍ਰੇਲੀਆਈ ਹੀ ਨਹੀਂ ਖ਼ਾਸ ਲੋਕਾਂ ਦੀਆਂ ਤਨਖ਼ਾਹਾਂ ਵੀ ਵੱਧ ਰਹੀਆਂ ਹਨ। ਫੈਡਰਲ MPs ਦੀ ਮੁੱਢਲੀ ਤਨਖਾਹ ਹੁਣ $225,750 ਤੋਂ ਵਧਕੇ $233,650/ਸਲਾਨਾ ਹੋਣ ਜਾ ਰਹੀ ਹੈ, ਯਾਨੀ $8000 ਡਾਲਰ ਦਾ ਫਾਇਦਾ। ਵਿਰੋਧੀ ਧਿਰ ਨੇਤਾ ਪੀਟਰ ਡਟਨ ਪਿਛਲੇ ਸਾਲ ਨਾਲੋਂ $15,000 ਵਧੇਰੇ ਕਮਾਉਣਗੇ। ਡੱਟਣ ਦੀ ਤਨਖਾਹ 1 ਜੁਲਾਈ ਤੋਂ $417,640 ਦੀ ਬਜਾਏ $432,260 ਹੋ ਜਾਵੇਗੀ। ਹਾਲਾਂਕਿ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੂੰ ਇਸ ਨਵੇਂ ਵਿੱਤੀ ਸਾਲ ‘ਚ $20,000 ਡਾਲਰ ਹੋਰ ਮਿਲਣਗੇ ਯਾਨੀ ਕਿ ਉਹਨਾਂ ਦੀ ਨਵੀਂ salary $607,490 ਡਾਲਰ ਹੋਵੇਗੀ।
ਆਸਟ੍ਰੇਲੀਆ ਵਿੱਚ ਤਨਖ਼ਾਹਦਾਰਾਂ ਨੂੰ ਹੁਣ ਰਿਟਾਇਰਡ ਹੋਣ ਵੇਲੇ ਥੋੜ੍ਹੀ ਰਾਹਤ ਮਿਲੇਗੀ। ਕਿਉਂਕਿ ਸੁਪਰ ਫੰਡ ‘ਚ ਅੱਧਾ ਫੀਸਦ ਦਾ ਇਜ਼ਾਫ਼ਾ ਵਧਾ ਦਿੱਤਾ ਗਿਆ ਹੈ। ਯਾਨੀ ਕਿ ਹੁਣ ਤੁਹਾਡੀ salary slip ‘ਤੇ 11 ਫੀਸਦ ਦੀ ਬਜਾਏ 11.5 ਸੁਪਰ ਜੋੜ ਕੇ ਦਿੱਤਾ ਜਾਵੇਗਾ।
ਵੀਜ਼ਾ ਦੀ quick service ਤਹਿਤ $100 ਵਾਧੂ ਭੁਗਤਾਨ ਨਾਲ
ਪਹਿਲਾਂ ਤੋਂ ਜਾਰੀ ਤੁਰੰਤ ਪਾਸਪੋਰਟ ਸਕੀਮ ($252 ਦੇ ਵਾਧੂ ਭੁਗਤਾਨ ਨਾਲ) ਜਿਸ ਵਿੱਚ ਦੋ ਦਿਨਾਂ ਅੰਦਰ ਪਾਸਪੋਰਟ ਤਿਆਰ ਕੀਤਾ ਜਾਂਦਾ ਸੀ, ਤਾਂ ਜਾਰੀ ਰਹੇਗੀ। ਪਰ ਉਸ ਤੋਂ ਇਲਾਵਾ quick service ਤਹਿਤ ਕੇਵਲ ਪੰਜ ਕੰਮਕਾਜੀ ਦਿਨਾਂ ਅੰਦਰ ਪਾਸਪੋਰਟ ਦੇਣ ($100 ਵਾਧੂ ਭੁਗਤਾਨ ਨਾਲ) ਦਾ ਫੈਸਲਾ ਅੱਜ ( 1 ਜੁਲਾਈ 2024 ) ਤੋਂ ਸ਼ੁਰੂ ਹੋ ਜਾਵੇਗਾ।
visitor visa ਵਾਲਿਆਂ ਲਈ ਮਾੜੀ ਖ਼ਬਰ
ਜਿਹੜੇ visitor visa ‘ਤੇ ਆਕੇ ਪਹਿਲਾਂ ਆਸਟਰੇਲੀਆ ਵਿੱਚ ਸਟੂਡੈਂਟ ਵੀਜ਼ਾ ਤਬਦੀਲ ਕਰਵਾ ਲੈਂਦੇ ਸਨ, ਉਹਨਾਂ ਲਈ ਮਾੜੀ ਖ਼ਬਰ ਹੈ ਕਿ ਹੁਣ ਇਹ ਨਿਯਮ ਪਹਿਲੀ ਜੁਲਾਈ ਤੋਂ ਖ਼ਤਮ ਕਰ ਦਿੱਤਾ ਜਾਵੇਗਾ। ਨਾਲ ਹੀ temporary graduate visa (485 subclass) ਹੋਲਡਰ ਵੀ onshore (ਯਾਨੀ ਆਸਟ੍ਰੇਲੀਆ ‘ਚ ਰਹਿੰਦੇ ਹੋਏ) student visa ਨਹੀਂ ਲੈ ਸਕਣਗੇ।
ਪੈਨਸ਼ਨਾਂ ‘ਚ ਵੀ ਵੱਖੋ ਵੱਖ ਵਾਧੇ
ਆਸਟ੍ਰੇਲੀਆ ਸਰਕਾਰ ਵੱਲੋਂ ਵਿੱਤੀ ਤੌਰ ‘ਤੇ ਕਮਜ਼ੋਰ ਵਿਅਕਤੀਆਂ ਨੂੰ ਦਿੱਤੀਆਂ ਜਾਂਦੀਆਂ ਪੈਨਸ਼ਨਾਂ (disability support pension, carers payment, parental payments ਅਤੇ family tax benefit payments) ‘ਚ ਵੀ ਵੱਖੋ ਵੱਖ ਵਾਧੇ ਕੀਤੇ ਗਏ ਹਨ।