Australia ‘ਚ ਪੰਜਾਬੀ ਨੌਜਵਾਨ ਦੀ ਮੌਤ
ਆਸਟ੍ਰੇਲੀਆ, 10 ਜਨਵਰੀ 2026 (ਵਿਸ਼ਵ ਵਾਰਤਾ): ਵਿਦੇਸ਼ ਤੋਂ ਇਕ ਹੋਰ ਦੁਖਦਾਇਕ ਖਬਰ ਸਾਹਮਣੇ ਆਈ ਹੈ।ਆਸਟ੍ਰੇਲੀਆ ’ਚ ਇਕ ਦਰਦਨਾਕ ਹਾਦਸੇ ‘ਚ ਕੋਟਕਪੂਰਾ ਦੇ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਗੁਰਜੰਟ ਸਿੰਘ (32) ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਤਕਰੀਬਨ 4 ਸਾਲ ਪਹਿਲਾਂ ਆਸਟ੍ਰੇਲੀਆ ਗਿਆ ਸੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਗੁਰਜੰਟ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਗੁਰਜੰਟ ਸਿੰਘ ਆਸਟ੍ਰੇਲੀਆ ‘ਚ ਟਰਾਲਾ ਲੈ ਕੇ ਨਿਕਲਿਆ ਸੀ ਕਿ ਜਦ ਉਹ ਹਾਈਵੇਅ ’ਤੇ ਚੜ੍ਹਿਆ ਤਾਂ ਉਹ ਟਰਾਲੇ ’ਤੇ ਸੰਤੁਲਨ ਗਵਾ ਬੈਠਾ, ਜਿਸ ਦੌਰਾਨ ਟਰਾਲਾ ਪਲਟ ਗਿਆ ਅਤੇ ਉਸ ’ਚ ਅੱਗ ਲੱਗ ਗਈ। ਬ੍ਰਿਸਬੇਨ ਜਾਂਦੇ ਸਮੇਂ ਟਰਾਲੇ ਨੂੰ ਅੱਗ ਲੱਗਣ ਕਾਰਨ ਗੁਰਜੰਟ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਉੱਥੋਂ ਮਿਲੀ ਜਾਣਕਾਰੀ ਮੁਤਾਬਕ ਬਾਡੀ ਰਿਕਵਰ ਕਰ ਲਈ ਗਈ ਹੈ, ਜੋ ਕਿ ਕਾਫੀ ਹੱਦ ਤੱਕ ਸੜੀ ਹੋਈ ਹੈ। ਗੁਰਜੰਟ ਦੀ ਮੌਤ ਦੀ ਖਬਰ ਨਾਲ ਪਰਿਵਾਰ ‘ਚ ਸੋਗ ਦੀ ਲਹਿਰ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























