Australia: ਪ੍ਰੀਮਿਅਰ ਜੈਕਿੰਟਾ ਐਲਨ ਨੇ ਦਿੱਤੀਆਂ ਬੰਦੀ ਛੋੜ ਦਿਵਸ ਦੀਆਂ ਵਧਾਈਆਂ
ਮੈਲਬੌਰਨ 30 ਅਗਸਤ (ਗੁਰਪੁਨੀਤ ਸਿੱਧੂ): ਵਿਕਟੋਰੀਆ ਦੇ ਪ੍ਰੀਮਿਅਰ ਜੈਕਿੰਟਾ ਐਲਨ ਨੇ ਆਸਟ੍ਰੇਲੀਆ ‘ਚ ਵੱਸਦੇ ਸਿੱਖ ਭਾਈਚਾਰੇ ਨੂੰ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ ਹਨ।
ਇਸ ਮੌਕੇ ਉਨ੍ਹਾਂ ਸਿੱਖ ਭਾਈਚਾਰੇ ਲਈ ਬੰਦੀ ਛੋੜ ਦਿਵਸ ਮੌਕੇ ਇਕ ਖਾਸ ਵਧਾਈ ਪੱਤਰ ਜਾਰੀ ਕੀਤਾ ਹੈ। ਜਿਸ ਵਿਚ ਉਨ੍ਹਾਂ ਸਿੱਖ ਭਾਈਚਾਰੇ ਨੂੰ ਵਧਾਈ ਦਿੰਦਿਆਂ ਖਾਸ ਸੰਦੇਸ਼ ਲਿਖਿਆ ਹੈ।
ਇਸ ਪੱਤਰ ‘ਚ ਉਨ੍ਹਾਂ ਲਿਖਿਆ ਹੈ ਕਿ, ਮੈਂ ਸਾਡੇ ਰਾਜ ਭਰ ਵਿੱਚ ਬੰਦੀ ਛੋੜ ਦਿਵਸ ਮਨਾ ਰਹੇ ਹਰ ਪਰਿਵਾਰ ਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਜਣਾ ਚਾਹੁੰਦੀ ਹਾਂ। ਇਹ ਤਿਉਹਾਰ ਆਜ਼ਾਦੀ, ਨਿਆ ਅਤੇ ਦਯਾ ਦਾ ਪ੍ਰਤੀਕ ਹੈ ਅਤੇ ਮੈਂ ਜਾਣਦੀ ਹਾਂ ਕਿ ਸਿੱਖ ਭਾਈਚਾਰਾ ਰੋਜ਼ਾਨਾ ਜ਼ਿੰਦਗੀ ‘ਚ ਇਨ੍ਹਾਂ ਕਦਰਾਂ ਕੀਮਤਾਂ ਨੂੰ ਜਿਉਂਦਾ ਹੈ।
ਸਿੱਖ ਪਰਿਵਾਰ ਸਾਡੇ ਰਾਜ ਦੇ ਸੱਭਿਆਚਾਰਕ, ਸਮਾਜਿਕ ਅਤੇ ਆਰਥਿਕ ਤਾਣੇ-ਬਾਣੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੇ ਹਨ।
ਸੇਵਾ ਪ੍ਰਤੀ ਤੁਹਾਡੀ ਉਦਾਰਤਾ ਅਤੇ ਸਮਰਪਣ ਸੱਚਮੁੱਚ ਪ੍ਰੇਰਨਾਦਾਇਕ ਹੈ। ਵਿਕਟੋਰੀਆ ਸਰਕਾਰ ਦੀ ਤਰਫੋਂ ਮੈਂ ਤੁਹਾਨੂੰ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੀ ਹਾਂ।
ਤੁਹਾਡਾ ਦਿਨ ਸ਼ਾਂਤੀ ਨਾਲ ਭਰਿਆ ਹੋਵੇ। ਖੁਸ਼ੀ ਅਤੇ ਉਜਵਲ ਭਵਿੱਖ ਦੀ ਉਮੀਦ ਨਾਲ।
ਜੈਕਿੰਟਾ ਐਲਨ ਐਮ.ਪੀ
ਵਿਕਟੋਰੀਆ ਦੇ ਪ੍ਰੀਮੀਅਰ