ATM ਤੋਂ ਨਿਕਲਣਗੇ PF ਦੇ ਪੈਸੇ ; ਜਾਣੋ ਕਦੋਂ ਲਾਗੂ ਹੋਵੇਗਾ ਨਵਾਂ ਨਿਯਮ
ਚੰਡੀਗੜ੍ਹ, 13ਦਸੰਬਰ (ਵਿਸ਼ਵ ਵਾਰਤਾ) ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਜਲਦੀ ਹੀ EPFO 3.0 ਲਾਂਚ ਕਰ ਸਕਦਾ ਹੈ। ਇਸ ਤੋਂ ਬਾਅਦ EPFO ਨਿਯਮਾਂ ‘ਚ ਬਦਲਾਅ ਹੋਵੇਗਾ। ਇਸ ਬਦਲਾਅ ਨਾਲ EPFO ਦੇ ਕਰੋੜਾਂ ਮੈਂਬਰਾਂ ਨੂੰ ਫਾਇਦਾ ਹੋਵੇਗਾ।
ਜੀ ਹਾਂ, ਕੁਝ ਸਮਾਂ ਪਹਿਲਾਂ ਆਈਆਂ ਮੀਡੀਆ ਰਿਪੋਰਟਾਂ ਮੁਤਾਬਕ ਸਰਕਾਰ ATM ਰਾਹੀਂ PF ਕਢਵਾਉਣ ਦੀ ਸਹੂਲਤ ਦੇਣ ਲਈ ਕੰਮ ਕਰ ਰਹੀ ਹੈ। ਹੁਣ ਇਸ ਸਬੰਧੀ ਇੱਕ ਨਵਾਂ ਅਪਡੇਟ ਆਇਆ ਹੈ। ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੀ ਕਿਰਤ ਸਕੱਤਰ ਸੁਮਿਤਾ ਡਾਵਰਾ ਨੇ ਐਲਾਨ ਕੀਤਾ ਹੈ ਕਿ ਸਰਕਾਰ ਕਰਮਚਾਰੀਆਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਆਈਟੀ ਪ੍ਰਣਾਲੀ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਸੁਮਿਤਾ ਡਾਵਰਾ ਨੇ ਇਹ ਵੀ ਕਿਹਾ ਕਿ ਉਮੀਦ ਕੀਤੀ ਜਾ ਸਕਦੀ ਹੈ ਕਿ ਸਾਲ 2025 ਤੋਂ ਈਪੀਐਫਓ ਮੈਂਬਰਾਂ ਨੂੰ ਏਟੀਐਮ ਰਾਹੀਂ ਪੀਐਫ ਦੇ ਪੈਸੇ ਕਢਵਾਉਣ ਦੀ ਸਹੂਲਤ ਮਿਲੇਗੀ। ਸਰਕਾਰ ਇਸ ਲਈ ਕੰਮ ਕਰ ਰਹੀ ਹੈ। ਈਪੀਐਫਓ ਦੀ ਬਿਹਤਰ ਸੇਵਾ ਬਾਰੇ ਉਨ੍ਹਾਂ ਕਿਹਾ ਕਿ ਅਸੀਂ ਪੀਐਫ ਪ੍ਰੋਵਿਜ਼ਨ ਲਈ ਆਈਟੀ ਸਿਸਟਮ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਤੋਂ ਪਹਿਲਾਂ ਵੀ EPFO ਦੀ ਸੇਵਾ ਵਿੱਚ ਕਈ ਸੁਧਾਰ ਕੀਤੇ ਜਾ ਚੁੱਕੇ ਹਨ। ਇਹਨਾਂ ਸੁਧਾਰਾਂ ਵਿੱਚ ਦਾਅਵਿਆਂ ਅਤੇ ਸਵੈ-ਦਾਅਵਿਆਂ ਨੂੰ ਤੇਜ਼ ਕਰਨਾ ਸ਼ਾਮਲ ਹੈ।

ਸੁਮਿਤਾ ਡਾਵਰਾ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸਰਕਾਰ ਪੀ.ਐੱਫ ਤੋਂ ਬੇਲੋੜੀ ਪ੍ਰਕਿਰਿਆ ਨੂੰ ਹਟਾ ਰਹੀ ਹੈ। EPFO ਬੈਂਕਿੰਗ ਪ੍ਰਣਾਲੀ ਦੇ ਸਮਾਨ IT ਬੁਨਿਆਦੀ ਢਾਂਚਾ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਜਨਵਰੀ 2025 ਤੋਂ ਪੀਐਫ ਸਿਸਟਮ ਵਿੱਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ।
ਇਸ ਤੋਂ ਇਲਾਵਾ, IT 2.1 ਸੰਸਕਰਣ ਬਾਰੇ, ਉਨ੍ਹਾਂ ਕਿਹਾ ਕਿ ਇਸ ਦੇ ਲਾਗੂ ਹੋਣ ਤੋਂ ਬਾਅਦ, EPFO ਮੈਂਬਰ ATM ਤੋਂ PF ਦੇ ਪੈਸੇ ਕਢਵਾ ਸਕਣਗੇ। ਇਸ ਤੋਂ ਇਲਾਵਾ EPFO ਸਿਸਟਮ ‘ਚ ਕਈ ਹੋਰ ਐਡਵਾਂਸ ਸੁਧਾਰ ਦੇਖਣ ਨੂੰ ਮਿਲਣਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























