Asian Shooting Championships 2025 : ਨਿਸ਼ਾਨੇਬਾਜ਼ ਮਨੂ ਭਾਕਰ ਨੇ ਜਿੱਤਿਆ ਕਾਂਸੀ ਦਾ ਤਗਮਾ
ਨਵੀ ਦਿੱਲੀ, 19 ਅਗਸਤ 2025 (ਵਿਸ਼ਵ ਵਾਰਤਾ): ਭਾਰਤ ਦੀ ਸਟਾਰ ਮਹਿਲਾ ਨਿਸ਼ਾਨੇਬਾਜ਼ ਮਨੂ ਭਾਕਰ ਨੇ ਮੰਗਲਵਾਰ ਨੂੰ ਕਜ਼ਾਕਿਸਤਾਨ ਦੇ ਸ਼ਿਮਕੇਂਟ ਵਿੱਚ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ 2025 (Asian Shooting Championships 2025) ਵਿੱਚ ਔਰਤਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ।

ਭਾਰਤ ਦੀ ਮਨੂ ਭਾਕਰ ਨੇ ਫਾਈਨਲ ਵਿੱਚ 219.7 ਅੰਕ ਬਣਾਏ। ਦੱਖਣੀ ਕੋਰੀਆ ਦੀ ਜਿਨ ਯਾਂਗ (241.6) ਨੇ ਚਾਂਦੀ ਦਾ ਤਗਮਾ ਅਤੇ ਚੀਨ ਦੀ ਕਿਆਂਕੇ ਮਾ (243.2) ਨੇ ਸੋਨ ਤਗਮਾ ਜਿੱਤਿਆ।

ਇਸ ਤੋਂ ਪਹਿਲਾ ਭਾਰਤ ਨੇ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ 10 ਮੀਟਰ ਏਅਰ ਪਿਸਟਲ ਟੀਮ ਈਵੈਂਟ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਅਨਮੋਲ ਜੈਨ, ਸੌਰਭ ਚੌਧਰੀ ਅਤੇ ਆਦਿਤਿਆ ਮਾਲਰਾ ਦੀ ਤਿੱਕੜੀ ਨੇ 1735 ਅੰਕਾਂ ਨਾਲ ਚਾਂਦੀ ਦਾ ਤਗਮਾ ਜਿੱਤਿਆ। ਪੀਪਲਜ਼ ਰੀਪਬਲਿਕ ਆਫ਼ ਚਾਈਨਾ ਟੀਮ (ਹੂ ਕਾਈ, ਚਾਂਗਜੀ ਯੂ ਅਤੇ ਯਿਫਾਨ ਝਾਂਗ) ਨੇ 1744 ਅੰਕਾਂ ਨਾਲ ਸੋਨ ਤਗਮਾ ਜਿੱਤਿਆ, ਜਦੋਂ ਕਿ ਇਸਲਾਮਿਕ ਰੀਪਬਲਿਕ ਆਫ਼ ਈਰਾਨ ਦੀ ਟੀਮ ਨੇ 1733 ਅੰਕਾਂ ਨਾਲ ਕਾਂਸੀ ਦਾ ਤਗਮਾ ਜਿੱਤਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























