Asian Games: ਭਾਰਤੀ ਪੁਰਸ਼ ਤੀਰਅੰਦਾਜ਼ੀ ਟੀਮ ਨੇ ਜਿੱਤਿਆ ਚਾਂਦੀ ਦਾ ਤਗਮਾ
ਚੰਡੀਗੜ੍ਹ, 2 ਅਕਤੂਬਰ 2026 (ਵਿਸ਼ਵ ਵਾਰਤਾ): ਏਸ਼ੀਆਈ ਖੇਡਾਂ-2026 ਵਿੱਚ ਭਾਰਤੀ ਪੁਰਸ਼ ਤੀਰਅੰਦਾਜ਼ੀ ਟੀਮ ਨੇ ਸ਼ੁੱਕਰਵਾਰ ਨੂੰ ਰਿਕਰਵ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਇਸ ਨਾਲ ਖੇਡਾਂ ਵਿੱਚ ਭਾਰਤ ਦੇ ਕੁੱਲ ਤਮਗਿਆਂ ਦੀ ਗਿਣਤੀ 71 ਹੋ ਗਈ ਹੈ। ਇਹ ਏਸ਼ੀਆਈ ਖੇਡਾਂ ਵਿੱਚ ਭਾਰਤ ਦਾ ਹੁਣ ਤੱਕ ਦਾ ਦੂਜਾ ਸਭ ਤੋਂ ਵੱਡਾ ਤਮਗਾ ਅੰਕੜਾ ਹੈ।
ਸੰਜੇ ਭੋਗੇ, ਧੀਰਜ ਬੋਮਾਦੇਵਰਾ ਅਤੇ ਨੀਰਜ ਚੌਹਾਨ ਦੀ ਭਾਰਤੀ ਟੀਮ ਨੂੰ ਫਾਈਨਲ ਵਿੱਚ ਦੱਖਣੀ ਕੋਰੀਆ ਨੇ 5-1 ਨਾਲ ਹਰਾਇਆ। ਇਸ ਤੋਂ ਪਹਿਲਾਂ ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਨੇ ਦਿਨ ਦਾ ਪਹਿਲਾ ਸੋਨ ਤਮਗਾ ਜਿੱਤਿਆ। ਉੱਥੇ ਹੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਆਪਣੇ ਜਨਮਦਿਨ ’ਤੇ ਸੋਨ ਤਮਗਾ ਜਿੱਤ ਕੇ ਭਾਰਤ ਦੀ ਤਮਗਾ ਸੂਚੀ ਵਿੱਚ ਵਾਧਾ ਕੀਤਾ।
ਜਾਪਾਨ ਦੇ ਨਾਗੋਆ ਵਿੱਚ ਚੱਲ ਰਹੀਆਂ ਖੇਡਾਂ ਦੇ 13ਵੇਂ ਦਿਨ ਤੱਕ ਭਾਰਤ ਨੇ 12 ਸੋਨੇ ਸਮੇਤ ਕੁੱਲ 71 ਤਮਗੇ ਜਿੱਤੇ ਹਨ ਅਤੇ ਤਮਗਾ ਸੂਚੀ ਵਿੱਚ ਛੇਵਾਂ ਸਥਾਨ ਹਾਸਲ ਕੀਤਾ ਹੈ। ਭਾਰਤ ਨੇ 2023 ਵਿੱਚ ਚੀਨ ਦੇ ਹਾਂਗਝੋਊ ਵਿੱਚ ਹੋਈਆਂ ਏਸ਼ੀਆਈ ਖੇਡਾਂ ਵਿੱਚ ਸਭ ਤੋਂ ਵੱਧ 107 ਤਮਗੇ ਜਿੱਤੇ ਸਨ, ਜਦਕਿ 2018 ਵਿੱਚ ਜਕਾਰਤਾ ਵਿੱਚ 69 ਤਮਗੇ ਜਿੱਤੇ ਸਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























