Asian Games: ਅੱਜ ਭਾਰਤ ਦੀ ਝੋਲੀ ਪਏ ਤਿੰਨ ਗੋਲਡ ਮੈਡਲ
ਚੰਡੀਗੜ੍ਹ, 30 ਸਤੰਬਰ (ਵਿਸ਼ਵ ਵਾਰਤਾ) – ਏਸ਼ੀਆਈ ਖੇਡਾਂ ਵਿੱਚ ਬੁੱਧਵਾਰ ਨੂੰ ਭਾਰਤ ਨੇ ਕਰੀਬ ਚਾਰ ਘੰਟਿਆਂ ਦੇ ਅੰਦਰ 3 ਗੋਲਡ ਮੈਡਲ ਜਿੱਤੇ। ਦਿਨ ਦਾ ਪਹਿਲਾ ਸੋਨਾ ਸਵੇਰੇ ਕਰੀਬ 7:45 ਵਜੇ ਭਾਰਤੀ ਮਹਿਲਾ ਟੀਮ ਨੇ ਤੀਰਅੰਦਾਜ਼ੀ ਦੇ ਕੰਪਾਊਂਡ ਇਵੈਂਟ ਵਿੱਚ ਜਿੱਤਿਆ।
ਇਸ ਤੋਂ ਬਾਅਦ ਚਿਕਿਤਾ ਤਨਿਪਾਰਥੀ ਅਤੇ ਸਾਹਿਲ ਰਾਜੇਸ਼ ਜਾਧਵ ਦੀ ਜੋੜੀ ਨੇ ਮਿਕਸਡ ਇਵੈਂਟ ਵਿੱਚ ਚੈਂਪੀਅਨ ਬਣਦਿਆਂ ਭਾਰਤ ਦੀ ਝੋਲੀ ਵਿੱਚ ਦੂਜਾ ਸੋਨਾ ਪਾਇਆ।
ਕਰੀਬ 11:30 ਵਜੇ ਸ਼ੂਟਿੰਗ ਦੇ ਮਿਕਸਡ ਟ੍ਰੈਪ ਇਵੈਂਟ ਵਿੱਚ ਨੀਰੂ ਢਾਂਡਾ ਅਤੇ ਕਿਨਾਨ ਚੇਨਾਈ ਨੇ ਸੋਨ ਤਮਗਾ ਜਿੱਤ ਕੇ ਦਿਨ ਦਾ ਤੀਜਾ ਗੋਲਡ ਭਾਰਤ ਦੇ ਨਾਮ ਕੀਤਾ।
ਇਨ੍ਹਾਂ ਜਿੱਤਾਂ ਨਾਲ ਭਾਰਤ ਮੈਡਲ ਟੈਲੀ ਵਿੱਚ 8ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਭਾਰਤ ਨੇ ਹੁਣ ਤੱਕ ਕੁੱਲ 57 ਮੈਡਲ ਜਿੱਤੇ ਹਨ, ਜਿਨ੍ਹਾਂ ਵਿੱਚ 9 ਗੋਲਡ, 21 ਸਿਲਵਰ ਅਤੇ 27 ਬ੍ਰਾਂਜ਼ ਮੈਡਲ ਸ਼ਾਮਲ ਹਨ। 9 ਗੋਲਡ ਵਿੱਚੋਂ 5 ਮੈਡਲ ਭਾਰਤੀ ਮਹਿਲਾ ਖਿਡਾਰੀਆਂ ਨੇ ਜਿੱਤੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















