ਬਠਿੰਡਾ ਦੇ ਨੌਜਵਾਨ ਅਰਸ਼ਦੀਪ ਸਿੰਘ ਦੀ ਫ਼ੌਜ ਵਿਚ ਅਫ਼ਸਰ ਵਜੋਂ ਚੋਣ
ਚੰਡੀਗੜ੍ਹ, 7ਮਈ(ਵਿਸ਼ਵ ਵਾਰਤਾ) ਬਠਿੰਡਾ ਦਾ ਨੌਜਵਾਨ ਅਰਸ਼ਦੀਪ ਸਿੰਘ ਪੁੱਤਰ ਬੂਟਾ ਸਿੰਘ ਤੇ ਹਰਜੀਤ ਕੌਰ ਵਾਸੀ ਕੋਠਾ ਗੁਰੂ ਦੀ ਭਾਰਤੀ ਫ਼ੌਜ ਦੇ ਹੈਡ ਕੁਆਟਰ, ਮਹਾਰ ਰੈਜੀਮੈਂਟ ਸੈਂਟਰ, ਸਘੋੜ (ਮੱਧ ਪ੍ਰਦੇਸ਼) ਵਿਚ ਜੂਨੀਅਰ ਅਫ਼ਸਰ ਵਜੋਂ ਚੋਣ ਹੋਈ ਹੈ। ਅਰਸ਼ਦੀਪ ਦੀ ਇਸ ਉਪਲਬਧੀ ਤੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਅਰਸ਼ਦੀਪ ਸਿੰਘ ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ, ਸਮਾਧ ਭਾਈ ਮੋਗਾ ਦਾ ਸਾਬਕਾ ਵਿਦਿਆਰਥੀ ਹੈ। ਜ਼ਿਕਰਯੋਗ ਹੈ ਅਰਸ਼ਦੀਪ ਪੰਜਾਬ ਤੋਂ ਖੇਡ ਕੋਟੇ ਵਿਚ ਪਹਿਲੇ ਨੰਬਰ ’ਤੇ ਰਿਹਾ ਅਤੇ ਪੰਜਾਬ ਤੋਂ ਇਕੱਲਾ ਹੀ ਇਸ ਵਰਗ ਵਿਚ ਚੁਣਿਆ ਗਿਆ। ਜਾਣਕਾਰੀ ਅਨੁਸਾਰ ਉਸਦੀ ਚੋਣ ਆਲ ਇੰਡੀਆ ਪੱਧਰ ’ਤੇ ਕੁੱਲ 21 ਸੀਟਾਂ ਵਿਚੋਂ ਹੋਈ ਹੈ, ਜਿੱਥੇ ਅਰਸ਼ਦੀਪ ਨੇ 200 ਵਿਚੋਂ 198 ਅੰਕ ਪ੍ਰਾਪਤ ਕਰ ਕੇ ਅੰਤਿਮ ਮੈਰਿਟ ਵਿਚ ਜਗ੍ਹਾ ਹਾਸਿਲ ਕੀਤੀ।























