• Latest
  • Trending
51,979 ਨਾਗਰਿਕਾਂ ਵੱਲੋਂ ਦਿੱਤੀਆਂ ਗੁਪਤ ਇਤਲਾਹਾਂ ਸਦਕਾ ਪੰਜਾਬ ’ਚ ਨਸ਼ਾ ਤਸਕਰੀ ਨਾਲ ਸਬੰਧਤ 25339 ਗ੍ਰਿਫ਼ਤਾਰੀਆਂ ਹੋਈਆਂ ਸੰਭਵ

51,979 ਨਾਗਰਿਕਾਂ ਵੱਲੋਂ ਦਿੱਤੀਆਂ ਗੁਪਤ ਇਤਲਾਹਾਂ ਸਦਕਾ ਪੰਜਾਬ ’ਚ ਨਸ਼ਾ ਤਸਕਰੀ ਨਾਲ ਸਬੰਧਤ 25339 ਗ੍ਰਿਫ਼ਤਾਰੀਆਂ ਹੋਈਆਂ ਸੰਭਵ

1 hour ago
Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

9 minutes ago
ਰਾਹੁਲ ਗਾਂਧੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਪੰਜਾਬ ਕਾਂਗਰਸ ‘ਚ ਫੇਰਬਦਲ ; ਸਚਿਨ ਪਾਇਲਟ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਨਿਯੁਕਤ

ਰਾਹੁਲ ਗਾਂਧੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਪੰਜਾਬ ਕਾਂਗਰਸ ‘ਚ ਫੇਰਬਦਲ ; ਸਚਿਨ ਪਾਇਲਟ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਨਿਯੁਕਤ

17 minutes ago
Womens Asia Cup : ਭਾਰਤ ਬਨਾਮ ਪਾਕਿਸਤਾਨ ; ਸਿਰਫ 55 ਦੌੜਾਂ ‘ਤੇ ਹੀ ਸਿਮਟੀ ਪਾਕਿਸਤਾਨ ਦੀ ਪੂਰੀ ਟੀਮ

Womens Asia Cup : ਭਾਰਤ ਬਨਾਮ ਪਾਕਿਸਤਾਨ ; ਸਿਰਫ 55 ਦੌੜਾਂ ‘ਤੇ ਹੀ ਸਿਮਟੀ ਪਾਕਿਸਤਾਨ ਦੀ ਪੂਰੀ ਟੀਮ

35 minutes ago
ਮਿਸ ਵਰਲਡ 2026 ਗ੍ਰੈਂਡ ਫਿਨਾਲੇ : ਭਾਰਤ ਦੀ ਨਿਕਿਤਾ ਪੋਰਵਾਲ ਖਿਤਾਬ ਦੀ ਦੌੜ ਤੋਂ ਬਾਹਰ ; ਟੌਪ 20 ਵਿੱਚ ਜਗ੍ਹਾ ਬਣਾਉਣ ‘ਚ ਰਹੀ ਅਸਫਲ

ਮਿਸ ਵਰਲਡ 2026 ਗ੍ਰੈਂਡ ਫਿਨਾਲੇ : ਭਾਰਤ ਦੀ ਨਿਕਿਤਾ ਪੋਰਵਾਲ ਖਿਤਾਬ ਦੀ ਦੌੜ ਤੋਂ ਬਾਹਰ ; ਟੌਪ 20 ਵਿੱਚ ਜਗ੍ਹਾ ਬਣਾਉਣ ‘ਚ ਰਹੀ ਅਸਫਲ

44 minutes ago
ਮੇਰਾ ਸੁਪਨਾ ਪੰਜਾਬ ਨੂੰ ਆਲਮੀ ਸਿੱਖਿਆ ਕੇਂਦਰ ਬਣਾਉਣਾ ਹੈ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮੇਰਾ ਸੁਪਨਾ ਪੰਜਾਬ ਨੂੰ ਆਲਮੀ ਸਿੱਖਿਆ ਕੇਂਦਰ ਬਣਾਉਣਾ ਹੈ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

46 minutes ago
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਵੱਲੋਂ ਸਾਉਣੀ ਸੀਜ਼ਨ 2026-27 ਲਈ ਝੋਨੇ ਦੀ ਖ਼ਰੀਦ ਨਾਲ ਸਬੰਧਤ ਤਿੰਨ ਅਹਿਮ ਨੀਤੀਆਂ ਨੂੰ ਪ੍ਰਵਾਨਗੀ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਵੱਲੋਂ ਸਾਉਣੀ ਸੀਜ਼ਨ 2026-27 ਲਈ ਝੋਨੇ ਦੀ ਖ਼ਰੀਦ ਨਾਲ ਸਬੰਧਤ ਤਿੰਨ ਅਹਿਮ ਨੀਤੀਆਂ ਨੂੰ ਪ੍ਰਵਾਨਗੀ

52 minutes ago
ਪੰਜਾਬ ਦਾ ਮਾਣ: ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟਜ਼ ਦੇ ਚਾਰ ਕੈਡਿਟ ਭਾਰਤੀ ਫੌਜ ਵਿੱਚ ਲੈਫਟੀਨੈਂਟ ਬਣੇ

ਪੰਜਾਬ ਦਾ ਮਾਣ: ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟਜ਼ ਦੇ ਚਾਰ ਕੈਡਿਟ ਭਾਰਤੀ ਫੌਜ ਵਿੱਚ ਲੈਫਟੀਨੈਂਟ ਬਣੇ

1 hour ago
ਗੈਂਗਸਟਰਾਂ ਤੇ ਵਾਰ ਦਾ 228ਵਾਂ ਦਿਨ: ਪੰਜਾਬ ਪੁਲਿਸ ਨੇ 584 ਛਾਪੇਮਾਰੀ ਕੀਤੀ; 250 ਕਾਬੂ

ਗੈਂਗਸਟਰਾਂ ਤੇ ਵਾਰ ਦਾ 228ਵਾਂ ਦਿਨ: ਪੰਜਾਬ ਪੁਲਿਸ ਨੇ 584 ਛਾਪੇਮਾਰੀ ਕੀਤੀ; 250 ਕਾਬੂ

1 hour ago
Womens Asia Cup : ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਜਾਰੀ ; ਪਾਕਿਸਤਾਨ ਨੇ 50 ਦੌੜਾਂ ਦੇ ਅੰਦਰ ਹੀ ਗਵਾਈਆਂ 6 ਵਿਕਟਾਂ

Womens Asia Cup : ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਜਾਰੀ ; ਪਾਕਿਸਤਾਨ ਨੇ 50 ਦੌੜਾਂ ਦੇ ਅੰਦਰ ਹੀ ਗਵਾਈਆਂ 6 ਵਿਕਟਾਂ

1 hour ago
ਜੰਗਲਾਤ ਕਾਮਿਆਂ ਦਾ ਸੂਬਾ ਸਰਕਾਰ ਦੇ ਭਲਾਈ ਏਜੰਡੇ ਵਿੱਚ ਅਹਿਮ ਸਥਾਨ: ਮੰਤਰੀ ਲਾਲ ਚੰਦ ਕਟਾਰੂਚੱਕ

ਜੰਗਲਾਤ ਕਾਮਿਆਂ ਦਾ ਸੂਬਾ ਸਰਕਾਰ ਦੇ ਭਲਾਈ ਏਜੰਡੇ ਵਿੱਚ ਅਹਿਮ ਸਥਾਨ: ਮੰਤਰੀ ਲਾਲ ਚੰਦ ਕਟਾਰੂਚੱਕ

1 hour ago
Womens Asia Cup : ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਥੋੜ੍ਹੀ ਦੇਰ ‘ਚ ; ਪਾਕਿਸਤਾਨ ਨੇ ਜਿੱਤਿਆ ਟਾਸ, ਲਿਆ ਇਹ ਫੈਸਲਾ

Womens Asia Cup : ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਥੋੜ੍ਹੀ ਦੇਰ ‘ਚ ; ਪਾਕਿਸਤਾਨ ਨੇ ਜਿੱਤਿਆ ਟਾਸ, ਲਿਆ ਇਹ ਫੈਸਲਾ

3 hours ago
‘ਮਹਾਕਾਵਯ ਸ਼੍ਰੀ ਰਾਮਾਇਣ ਕਥਾ’ ਦਾ ਦੂਜਾ ਟਰੈਕ ‘Ram Ji Ki Sena’ ਰਿਲੀਜ਼

‘ਮਹਾਕਾਵਯ ਸ਼੍ਰੀ ਰਾਮਾਇਣ ਕਥਾ’ ਦਾ ਦੂਜਾ ਟਰੈਕ ‘Ram Ji Ki Sena’ ਰਿਲੀਜ਼

3 hours ago
Hindi News
English News
Saturday, September 5, 2026
No Result
View All Result
25 °c
Chandigarh
28 ° Sun
28 ° Mon
30 ° Tue
29 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

51,979 ਨਾਗਰਿਕਾਂ ਵੱਲੋਂ ਦਿੱਤੀਆਂ ਗੁਪਤ ਇਤਲਾਹਾਂ ਸਦਕਾ ਪੰਜਾਬ ’ਚ ਨਸ਼ਾ ਤਸਕਰੀ ਨਾਲ ਸਬੰਧਤ 25339 ਗ੍ਰਿਫ਼ਤਾਰੀਆਂ ਹੋਈਆਂ ਸੰਭਵ

‘ਸੇਫ਼ ਪੰਜਾਬ ਹੈਲਪਲਾਈਨ’ (97791-00200) ਰਾਹੀਂ ਪ੍ਰਾਪਤ ਹੋਈਆਂ ਗੁਪਤ ਜਾਣਕਾਰੀਆਂ

September 5, 2026
in ਖਬਰਾਂ, ਪੰਜਾਬ
51,979 ਨਾਗਰਿਕਾਂ ਵੱਲੋਂ ਦਿੱਤੀਆਂ ਗੁਪਤ ਇਤਲਾਹਾਂ ਸਦਕਾ ਪੰਜਾਬ ’ਚ ਨਸ਼ਾ ਤਸਕਰੀ ਨਾਲ ਸਬੰਧਤ 25339 ਗ੍ਰਿਫ਼ਤਾਰੀਆਂ ਹੋਈਆਂ ਸੰਭਵ

Oplus_16908288

51,979 ਨਾਗਰਿਕਾਂ ਵੱਲੋਂ ਦਿੱਤੀਆਂ ਗੁਪਤ ਇਤਲਾਹਾਂ ਸਦਕਾ ਪੰਜਾਬ ’ਚ ਨਸ਼ਾ ਤਸਕਰੀ ਨਾਲ ਸਬੰਧਤ 25339 ਗ੍ਰਿਫ਼ਤਾਰੀਆਂ ਹੋਈਆਂ ਸੰਭਵ

‘ਸੇਫ਼ ਪੰਜਾਬ ਹੈਲਪਲਾਈਨ’ (97791-00200) ਰਾਹੀਂ ਪ੍ਰਾਪਤ ਹੋਈਆਂ ਗੁਪਤ ਜਾਣਕਾਰੀਆਂ

ਨਾਗਰਿਕਾਂ ਵੱਲੋਂ ਸਾਂਝੀ ਕੀਤੀ ਖੁਫ਼ੀਆ ਜਾਣਕਾਰੀ ਨੇ ਪੰਜਾਬ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਦਿੱਤੀ ਮਜ਼ਬੂਤੀ : ਡੀਜੀਪੀ ਗੌਰਵ ਯਾਦਵ

ਗੁਪਤ ਜਾਣਕਾਰੀ ਨੇ ਏ.ਐਨ.ਟੀ.ਐਫ. ਨੂੰ ਹੋਰ ਮਜ਼ਬੂਤ ਕੀਤਾ; ਨਾਗਰਿਕਾਂ ਤੋਂ ਹੋਰ ਭਾਗੀਦਾਰੀ ਦੀ ਉਮੀਦ: ਡੀਜੀਪੀ ਗੌਰਵ ਯਾਦਵ

‘ਸੇਫ਼ ਪੰਜਾਬ ਹੈਲਪਲਾਈਨ’ ਰਾਹੀਂ ਮਿਲੀਆਂ 51,979 ਗੁਪਤ ਇਤਲਾਹਾਂ ਨਸ਼ਿਆਂ ਵਿਰੁੱਧ ਲੜਾਈ ਵਿੱਚ ਵਧ ਰਹੀ ਨਾਗਰਿਕ ਭਾਗੀਦਾਰੀ ਦਾ ਸਬੂਤ: ਨੀਲਾਭ ਕਿਸ਼ੋਰ, ਏਡੀਜੀਪੀ ਏ.ਐਨ.ਟੀ.ਐਫ.

ਚੰਡੀਗੜ੍ਹ; 5 ਸਤੰਬਰ (ਵਿਸ਼ਵ ਵਾਰਤਾ);- ਪੰਜਾਬ ਵਿੱਚ ਨਸ਼ਿਆਂ ਵਿਰੁੱਧ ਲੜਾਈ ਵਿੱਚ ਨਾਗਰਿਕਾਂ ਦੀ ਭਾਗੀਦਾਰੀ ਇੱਕ ਮਹੱਤਵਪੂਰਨ ਤਾਕਤ ਵਜੋਂ ਉੱਭਰ ਕੇ ਸਾਹਮਣੇ ਆਈ ਹੈ। ਨਾਗਰਿਕਾਂ ਤੋਂ ਮਿਲੀਆਂ 51,979 ਗੁਪਤ ਸੂਚਨਾਵਾਂ ਦੀ ਮਦਦ ਨਾਲ ਭਗਵੰਤ ਮਾਨ ਸਰਕਾਰ ਦੇ ‘ਯੁੱਧ ਨਸ਼ਿਆਂ ਵਿਰੁੱਧ’ ਅਭਿਆਨ ਤਹਿਤ ਨਸ਼ਾ-ਵਿਰੋਧੀ ਇਨਫੋਰਸਮੈਂਟ ਮੁਹਿੰਮ ਵਿੱਚ 25,339 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ।

ਇਹ ਅੰਕੜੇ 1 ਮਾਰਚ 2025, ਜਦੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ, ਤੋਂ 3 ਸਤੰਬਰ 2026 ਤੱਕ ਦੀ ਮਿਆਦ ਨਾਲ ਸਬੰਧਤ ਹਨ।

ਇਹ ਗੁਪਤ ਸੂਚਨਾਵਾਂ ‘ਸੇਫ਼ ਪੰਜਾਬ ਹੈਲਪਲਾਈਨ’ (97791-00200) ਰਾਹੀਂ ਪ੍ਰਾਪਤ ਹੋਈਆਂ। ਇਨ੍ਹਾਂ ਸੂਚਨਾਵਾਂ ਰਾਹੀਂ ਇਨਫੋਰਸਮੈਂਟ ਏਜੰਸੀਆਂ ਨੂੰ ਸ਼ੱਕੀ ਨਸ਼ਾ ਤਸਕਰੀ ਅਤੇ ਇਨ੍ਹਾਂ ਨਾਲ ਸਬੰਧਤ ਗਤੀਵਿਧੀਆਂ ਬਾਰੇ ਅਹਿਮ ਜਾਣਕਾਰੀ ਪ੍ਰਾਪਤ ਹੋਈ।

ਇਹ ਤੱਥ ਵਿਸ਼ੇਸ਼ ਤੌਰ ’ਤੇ ਮਹੱਤਵਪੂਰਨ ਹੈ ਕਿ ਪੰਜਾਬ ਵਿੱਚ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼ (ਐਨਡੀਪੀਐਸ) ਐਕਟ ਤਹਿਤ ਦਰਜ ਕੁੱਲ 59,293 ਐਫਆਈਆਰਜ਼ ਵਿੱਚੋਂ 25000 ਤੋਂ ਵੱਧ ਗ੍ਰਿਫ਼ਤਾਰੀਆਂ ਨਾਗਰਿਕਾਂ ਵੱਲੋਂ ਦਿੱਤੀਆਂ ਗੁਪਤ ਇਤਲਾਹਾਂ ਦੇ ਆਧਾਰ ’ਤੇ ਕੀਤੀਆਂ ਗਈਆਂ ਹਨ।

ਇਸ ਤੋਂ ਇਲਾਵਾ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਵੱਡੇ ਤਸਕਰਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਗਈ ਹੈ। ਅੰਕੜਿਆਂ ਅਨੁਸਾਰ 2 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਸਮੇਤ 696 ‘ਵੱਡੀਆਂ ਮੱਛੀਆਂ’ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਕਾਰਵਾਈ ਸਿਰਫ਼ ਛੋਟੇ ਪੱਧਰ ਦੇ ਨਸ਼ਾ ਵੇਚਣ ਵਾਲਿਆਂ ਤੱਕ ਸੀਮਿਤ ਨਾ ਰਹਿ ਕੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੇ ਨੈੱਟਵਰਕਾਂ ਖ਼ਿਲਾਫ਼ ਵੀ ਕੀਤੀ ਜਾ ਰਹੀ ਹੈ।

ਬਰਾਮਦਗੀ ਦੇ ਅੰਕੜੇ ਵੀ ਮੁਹਿੰਮ ਦੇ ਵਿਆਪਕ ਪੱਧਰ ਨੂੰ ਦਰਸਾਉਂਦੇ ਹਨ। ਇਨਫੋਰਸਮੈਂਟ ਏਜੰਸੀਆਂ ਨੇ 3757 ਕਿਲੋਗ੍ਰਾਮ ਹੈਰੋਇਨ, 964 ਕਿਲੋਗ੍ਰਾਮ ਅਫ਼ੀਮ, 45 ਟਨ ਚੂਰਾ ਪੋਸਤ, 1,288 ਕਿਲੋਗ੍ਰਾਮ ਗਾਂਜਾ ਅਤੇ 71 ਕਿਲੋਗ੍ਰਾਮ ਮੈਥਾਮਫੇਟਾਮਾਈਨ, ਜਿਸ ਨੂੰ ਆਮ ਤੌਰ ’ਤੇ ‘ਆਈਸ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ, ਐਨਡੀਪੀਐਸ ਐਕਟ ਤਹਿਤ 62 ਲੱਖ ਗੋਲੀਆਂ ਅਤੇ ਕੈਪਸੂਲ ਵੀ ਬਰਾਮਦ ਕੀਤੇ ਗਏ ਹਨ।

ਇਸ ਇਨਫੋਰਸਮੈਂਟ ਮੁਹਿੰਮ ਦੌਰਾਨ 22 ਕਰੋੜ ਰੁਪਏ ਦੀ ਡਰੱਗ ਮਨੀ ਜਾਂ ਉਹ ਰਕਮ ਵੀ ਜ਼ਬਤ ਕੀਤੀ ਗਈ ਹੈ, ਜੋ ਨਸ਼ੀਲੇ ਪਦਾਰਥਾਂ ਦੀ ਵਿਕਰੀ ਤੋਂ ਕਮਾਈ ਗਈ ਸੀ ਜਾਂ ਨਸ਼ੀਲੇ ਪਦਾਰਥਾਂ ਦੀ ਗੈਰ-ਕਾਨੂੰਨੀ ਖ਼ਰੀਦ, ਵਿਕਰੀ, ਵੰਡ ਜਾਂ ਤਸਕਰੀ ਲਈ ਰੱਖੀ ਗਈ ਸੀ। ਇਸ ਤੋਂ ਇਲਾਵਾ, ਨਸ਼ੀਲੇ ਪਦਾਰਥਾਂ ਦੀ ਵਪਾਰਕ ਮਾਤਰਾ ਨਾਲ ਸਬੰਧਤ 2,675 ਮਾਮਲੇ ਦਰਜ ਕੀਤੇ ਗਏ ਹਨ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ, “ਗੁਪਤ ਸੂਚਨਾਵਾਂ ਨੇ ਐਂਟੀ-ਨਾਰਕੋਟਿਕਸ ਟਾਸਕ ਫੋਰਸ ਨੂੰ ਹੋਰ ਮਜ਼ਬੂਤੀ ਦਿੱਤੀ ਹੈ ਅਤੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਨਾਗਰਿਕਾਂ ਵੱਲੋਂ ਗੁਪਤ ਸੂਚਨਾਵਾਂ ਦੇਣ ਅਤੇ ਇਨ੍ਹਾਂ ਦੇ ਨਤੀਜੇ ਵਜੋਂ ਹੋਣ ਵਾਲੀਆਂ ਗ੍ਰਿਫ਼ਤਾਰੀਆਂ ਵਿੱਚ ਹੋਰ ਵੱਧ ਸਫ਼ਲਤਾ ਮਿਲੇਗੀ।”

ਏ.ਡੀ.ਜੀ.ਪੀ. ਏ.ਐਨ.ਟੀ.ਐਫ. ਪੰਜਾਬ ਨੀਲਾਭ ਕਿਸ਼ੋਰ ਨੇ ਕਿਹਾ, “ਇਹ ਅੰਕੜੇ ਦਰਸਾਉਂਦੇ ਹਨ ਕਿ ਨਸ਼ਾ ਵਿਰੋਧੀ ਮੁਹਿੰਮ ਵਿੱਚ ਕਾਨੂੰਨੀ ਕਾਰਵਾਈ ਦੇ ਨਾਲ-ਨਾਲ ਨਾਗਰਿਕਾਂ ਤੋਂ ਪ੍ਰਾਪਤ ਖੁਫ਼ੀਆ ਜਾਣਕਾਰੀ ਦੀ ਵਰਤੋਂ ਵੀ ਲਗਾਤਾਰ ਵਧ ਰਹੀ ਹੈ। ਹੈਲਪਲਾਈਨ ਰਾਹੀਂ ਪ੍ਰਾਪਤ ਹੋਈਆਂ 51,979 ਗੁਪਤ ਸੂਚਨਾਵਾਂ ਇਸ ਗੱਲ ਦਾ ਸੰਕੇਤ ਹਨ ਕਿ ਆਮ ਨਾਗਰਿਕ ਸਰਗਰਮੀ ਨਾਲ ਪੁਲਿਸ ਤੱਕ ਮਹੱਤਵਪੂਰਨ ਜਾਣਕਾਰੀ ਪਹੁੰਚਾ ਰਹੇ ਹਨ।’’

ਸੂਬਾ ਸਰਕਾਰ ਨੇ ਨਸ਼ਿਆਂ ਦੀ ਲਤ ਨਾਲ ਜੂਝ ਰਹੇ ਲੋਕਾਂ ਨੂੰ ਪੁਲਿਸ ਦੇ ਦਖ਼ਲ ਰਾਹੀਂ ਇਲਾਜ ਪ੍ਰਣਾਲੀ ਨਾਲ ਜੋੜਨ ਲਈ ਵੀ ਯਤਨ ਤੇਜ਼ ਕੀਤੇ ਹਨ। ਅੰਕੜਿਆਂ ਅਨੁਸਾਰ, ਪੁਲਿਸ ਵੱਲੋਂ ਨਸ਼ਿਆਂ ਦੀ ਆਦਤ ਨਾਲ ਜੂਝ ਰਹੇ 42498 ਵਿਅਕਤੀਆਂ ਨੂੰ ਨਸ਼ਾ ਮੁਕਤੀ ਕੇਂਦਰਾਂ ਵਿੱਚ ਦਾਖ਼ਲ ਕਰਵਾਇਆ ਗਿਆ ਜਦਕਿ 1,55,970 ਹੋਰ ਲੋਕਾਂ ਨੂੰ ਪੁਲਿਸ ਵੱਲੋਂ ਆਊਟਪੇਸ਼ੈਂਟ ਓਪੀਓਇਡ ਅਸਿਸਟਡ ਟ੍ਰੀਟਮੈਂਟ (ਓਓਏਟੀ) ਕਲੀਨਿਕਾਂ ਵਿੱਚ ਭੇਜਿਆ ਗਿਆ।

ਇਸ ਤੋਂ ਇਲਾਵਾ, ਐਨਡੀਪੀਐਸ ਐਕਟ ਦੀ ਧਾਰਾ 641 ਤਹਿਤ 11,239 ਵਿਅਕਤੀਆਂ ਨੂੰ ਇਮਿਊਨਿਟੀ ਪ੍ਰਦਾਨ ਕੀਤੀ ਗਈ ਹੈ। ਇਸ ਵਿਵਸਥਾ ਤਹਿਤ ਨਿਰਧਾਰਤ ਹਾਲਾਤਾਂ ਵਿੱਚ, ਉਨ੍ਹਾਂ ਨਸ਼ਾ ਪੀੜਤਾਂ ਨੂੰ ਕਾਨੂੰਨੀ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ, ਜੋ ਆਪਣੀ ਮਰਜ਼ੀ ਨਾਲ ਇਲਾਜ ਕਰਵਾਉਣਾ ਚਾਹੁੰਦੇ ਹਨ। ਨਵੀਨਤਮ ਅੰਕੜੇ ਇਸ ਤਰ੍ਹਾਂ ਨਸ਼ਿਆਂ ਵਿਰੋਧੀ ਮੁਹਿੰਮ ਦੇ ਦੋ-ਨੁਕਾਤੀ ਪਹੁੰਚ ਨੂੰ ਦਰਸਾਉਂਦੇ ਹਨ। ਜਿਸ ਤਹਿਤ ਇੱਕ ਪਾਸੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਚੇਨ ’ਤੇ ਵੱਡੇ ਪੱਧਰ ’ਤੇ ਕਾਰਵਾਈ ਅਤੇ ਦੂਜੇ ਪਾਸੇ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਲੋਕਾਂ ਅਤੇ ਨੈੱਟਵਰਕਾਂ ਦੀ ਪਛਾਣ ਲਈ ਨਾਗਰਿਕਾਂ ਅਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੀ ਵਧ ਰਹੀ ਭਾਗੀਦਾਰੀ।

Tags: BREAKING NEWSLatest Punjab newsPUNJABpunjab newstop headlines in PunjabiWISHAVWARTA.IN
Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Navjot
September 5, 2026
0

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ   ਚੰਡੀਗੜ੍ਹ, 5 ਸਤੰਬਰ ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ...

ਰਾਹੁਲ ਗਾਂਧੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਪੰਜਾਬ ਕਾਂਗਰਸ ‘ਚ ਫੇਰਬਦਲ ; ਸਚਿਨ ਪਾਇਲਟ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਨਿਯੁਕਤ

ਰਾਹੁਲ ਗਾਂਧੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਪੰਜਾਬ ਕਾਂਗਰਸ ‘ਚ ਫੇਰਬਦਲ ; ਸਚਿਨ ਪਾਇਲਟ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਨਿਯੁਕਤ

by Navjot
September 5, 2026
0

ਰਾਹੁਲ ਗਾਂਧੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਪੰਜਾਬ ਕਾਂਗਰਸ 'ਚ ਫੇਰਬਦਲ ਸਚਿਨ ਪਾਇਲਟ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਨਿਯੁਕਤ  ਭੁਪੇਸ਼...

Womens Asia Cup : ਭਾਰਤ ਬਨਾਮ ਪਾਕਿਸਤਾਨ ; ਸਿਰਫ 55 ਦੌੜਾਂ ‘ਤੇ ਹੀ ਸਿਮਟੀ ਪਾਕਿਸਤਾਨ ਦੀ ਪੂਰੀ ਟੀਮ

Womens Asia Cup : ਭਾਰਤ ਬਨਾਮ ਪਾਕਿਸਤਾਨ ; ਸਿਰਫ 55 ਦੌੜਾਂ ‘ਤੇ ਹੀ ਸਿਮਟੀ ਪਾਕਿਸਤਾਨ ਦੀ ਪੂਰੀ ਟੀਮ

by Navjot
September 5, 2026
0

Womens Asia Cup : ਭਾਰਤ ਬਨਾਮ ਪਾਕਿਸਤਾਨ ਸਿਰਫ 55 ਦੌੜਾਂ ‘ਤੇ ਹੀ ਸਿਮਟੀ ਪਾਕਿਸਤਾਨ ਦੀ ਪੂਰੀ ਟੀਮ ; ਬਣਾਇਆ ਮਹਿਲਾ...

ਮਿਸ ਵਰਲਡ 2026 ਗ੍ਰੈਂਡ ਫਿਨਾਲੇ : ਭਾਰਤ ਦੀ ਨਿਕਿਤਾ ਪੋਰਵਾਲ ਖਿਤਾਬ ਦੀ ਦੌੜ ਤੋਂ ਬਾਹਰ ; ਟੌਪ 20 ਵਿੱਚ ਜਗ੍ਹਾ ਬਣਾਉਣ ‘ਚ ਰਹੀ ਅਸਫਲ

ਮਿਸ ਵਰਲਡ 2026 ਗ੍ਰੈਂਡ ਫਿਨਾਲੇ : ਭਾਰਤ ਦੀ ਨਿਕਿਤਾ ਪੋਰਵਾਲ ਖਿਤਾਬ ਦੀ ਦੌੜ ਤੋਂ ਬਾਹਰ ; ਟੌਪ 20 ਵਿੱਚ ਜਗ੍ਹਾ ਬਣਾਉਣ ‘ਚ ਰਹੀ ਅਸਫਲ

by Navjot
September 5, 2026
0

ਮਿਸ ਵਰਲਡ 2026 ਗ੍ਰੈਂਡ ਫਿਨਾਲੇ : ਭਾਰਤ ਦੀ ਨਿਕਿਤਾ ਪੋਰਵਾਲ ਖਿਤਾਬ ਦੀ ਦੌੜ ਤੋਂ ਬਾਹਰ ; ਟੌਪ 20 ਵਿੱਚ ਜਗ੍ਹਾ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Navjot
September 5, 2026
0

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ   ਚੰਡੀਗੜ੍ਹ, 5 ਸਤੰਬਰ ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ...

Most Popular

ਅਫਗਾਨਿਸਤਾਨ ਵਿਰੁੱਧ 3 ਮੈਚਾਂ ਦੀ ਲੜੀ ਲਈ ਭਾਰਤੀ ਟੀਮ ਦਾ ਐਲਾਨ ; ਸ਼੍ਰੇਅਸ ਅਈਅਰ ਸੰਭਾਲਣਗੇ ਟੀਮ ਦੀ ਕਮਾਨ

ਅਫਗਾਨਿਸਤਾਨ ਵਿਰੁੱਧ 3 ਮੈਚਾਂ ਦੀ ਲੜੀ ਲਈ ਭਾਰਤੀ ਟੀਮ ਦਾ ਐਲਾਨ ; ਸ਼੍ਰੇਅਸ ਅਈਅਰ ਸੰਭਾਲਣਗੇ ਟੀਮ ਦੀ ਕਮਾਨ

by Navjot
4 days ago
0

ਅਫਗਾਨਿਸਤਾਨ ਵਿਰੁੱਧ 3 ਮੈਚਾਂ ਦੀ ਲੜੀ ਲਈ ਭਾਰਤੀ ਟੀਮ ਦਾ ਐਲਾਨ ; ਸ਼੍ਰੇਅਸ ਅਈਅਰ ਸੰਭਾਲਣਗੇ ਟੀਮ ਦੀ ਕਮਾਨ    ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 