• Latest
  • Trending
ਦੋ ਨਸ਼ਾ ਤਸਕਰੀ ਨੈੱਟਵਰਕਾਂ ਨਾਲ ਸਬੰਧਤ ਤਿੰਨ ਵਿਅਕਤੀ 13 ਕਿੱਲੋ ਹੈਰੋਇਨ ਸਮੇਤ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ

ਦੋ ਨਸ਼ਾ ਤਸਕਰੀ ਨੈੱਟਵਰਕਾਂ ਨਾਲ ਸਬੰਧਤ ਤਿੰਨ ਵਿਅਕਤੀ 13 ਕਿੱਲੋ ਹੈਰੋਇਨ ਸਮੇਤ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ

3 weeks ago
ਮਾਈਨਿੰਗ ਵਿਭਾਗ ਵੱਲੋਂ ਛੇ ਗੈਰ-ਕਾਨੂੰਨੀ ਮਾਈਨਿੰਗ ਸਾਈਟਾਂ ਤੇ ਸਖ਼ਤ ਕਾਰਵਾਈ, ਕਈ ਐੱਫ.ਆਈ.ਆਰ. ਦਰਜ

ਮਾਈਨਿੰਗ ਵਿਭਾਗ ਵੱਲੋਂ ਛੇ ਗੈਰ-ਕਾਨੂੰਨੀ ਮਾਈਨਿੰਗ ਸਾਈਟਾਂ ਤੇ ਸਖ਼ਤ ਕਾਰਵਾਈ, ਕਈ ਐੱਫ.ਆਈ.ਆਰ. ਦਰਜ

1 minute ago
ਲੁਧਿਆਣਾ ਵਿਖੇ ਬਣਾਈ ਜਾਵੇਗੀ ਫੁੱਲਾਂ ਦੀ ਵਿਸ਼ਵ ਪੱਧਰੀ ਮੰਡੀ: ਹਰਚੰਦ ਸਿੰਘ ਬਰਸਟ

ਲੁਧਿਆਣਾ ਵਿਖੇ ਬਣਾਈ ਜਾਵੇਗੀ ਫੁੱਲਾਂ ਦੀ ਵਿਸ਼ਵ ਪੱਧਰੀ ਮੰਡੀ: ਹਰਚੰਦ ਸਿੰਘ ਬਰਸਟ

14 minutes ago
ਅਗਸਤ ਮਹੀਨੇ ਵਿੱਚ 14 ਦਿਨ ਬੰਦ ਰਹਿਣਗੇ ਬੈਂਕ, ਪੜ੍ਹੋ ਸੂਚੀ

ਅਗਸਤ ਮਹੀਨੇ ਵਿੱਚ 14 ਦਿਨ ਬੰਦ ਰਹਿਣਗੇ ਬੈਂਕ, ਪੜ੍ਹੋ ਸੂਚੀ

20 minutes ago
ਆਮ ਆਦਮੀ ਪਾਰਟੀ ਨੇ ਕੀਤੀਆਂ ਨਵੀਂਆਂ ਨਿਯੁਕਤੀਆਂ ; ਪੜ੍ਹੋ ਸੂਚੀ

ਆਮ ਆਦਮੀ ਪਾਰਟੀ ਨੇ ਕੀਤੀਆਂ ਨਵੀਂਆਂ ਨਿਯੁਕਤੀਆਂ ; ਪੜ੍ਹੋ ਸੂਚੀ

26 minutes ago
ਵਿਧਾਇਕ ਕੁਲਵੰਤ ਸਿੰਘ ਨੇ 9 ਆਂਗਣਵਾੜੀ ਵਰਕਰਾਂ ਨੂੰ ਸੌਂਪੇ ਨਿਯੁਕਤੀ ਪੱਤਰ

ਵਿਧਾਇਕ ਕੁਲਵੰਤ ਸਿੰਘ ਨੇ 9 ਆਂਗਣਵਾੜੀ ਵਰਕਰਾਂ ਨੂੰ ਸੌਂਪੇ ਨਿਯੁਕਤੀ ਪੱਤਰ

44 minutes ago
ਖੇਤਰੀ ਟਰਾਂਸਪੋਰਟ ਅਥਾਰਟੀ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਪਾਰਕ ਵਾਹਨਾਂ ਖ਼ਿਲਾਫ਼ ਕਾਰਵਾਈ ਤੇਜ਼

ਖੇਤਰੀ ਟਰਾਂਸਪੋਰਟ ਅਥਾਰਟੀ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਪਾਰਕ ਵਾਹਨਾਂ ਖ਼ਿਲਾਫ਼ ਕਾਰਵਾਈ ਤੇਜ਼

51 minutes ago
‘ਪੈਸਾ ਸਹੀ ਹੱਥਾਂ ਤੱਕ ਪਹੁੰਚਿਆ’: ਪੰਜਾਬ ਦੀਆਂ ਔਰਤਾਂ ਨੇ ‘ਮੁੱਖ ਮੰਤਰੀ ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਡੀਬੀਟੀ ਦੀ ਸ਼ਲਾਘਾ ਕੀਤੀ

‘ਪੈਸਾ ਸਹੀ ਹੱਥਾਂ ਤੱਕ ਪਹੁੰਚਿਆ’: ਪੰਜਾਬ ਦੀਆਂ ਔਰਤਾਂ ਨੇ ‘ਮੁੱਖ ਮੰਤਰੀ ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਡੀਬੀਟੀ ਦੀ ਸ਼ਲਾਘਾ ਕੀਤੀ

59 minutes ago
ਫਿਲਮ ‘KJQ – King, Jackie, Queen’ ਦਾ ਟ੍ਰੇਲਰ ਰਿਲੀਜ਼ ; ਦੋਸਤੀ, ਤਾਕਤ ਅਤੇ ਬਦਲੇ ਦੀ ਇੱਕ ਦਿਲਚਸਪ ਕਹਾਣੀ!

ਫਿਲਮ ‘KJQ – King, Jackie, Queen’ ਦਾ ਟ੍ਰੇਲਰ ਰਿਲੀਜ਼ ; ਦੋਸਤੀ, ਤਾਕਤ ਅਤੇ ਬਦਲੇ ਦੀ ਇੱਕ ਦਿਲਚਸਪ ਕਹਾਣੀ!

2 hours ago
ਕਰਨ ਜੌਹਰ ਰਿਐਲਿਟੀ ਸ਼ੋਅ ‘The Traitors’ ਦੇ ਦੂਜੇ ਸੀਜ਼ਨ ਦੀ ਕਰਨਗੇ ਮੇਜ਼ਬਾਨੀ

ਕਰਨ ਜੌਹਰ ਰਿਐਲਿਟੀ ਸ਼ੋਅ ‘The Traitors’ ਦੇ ਦੂਜੇ ਸੀਜ਼ਨ ਦੀ ਕਰਨਗੇ ਮੇਜ਼ਬਾਨੀ

2 hours ago
ਸਰਕਾਰ ਵਿਸ਼ਵ ਪੱਧਰ ‘ਤੇ ਪ੍ਰਤੀਯੋਗੀ, ਨਵੀਨਤਾ-ਸੰਚਾਲਿਤ ਫਾਰਮਾ ਸੈਕਟਰ ਬਣਾਉਣ ਲਈ ਵਚਨਬੱਧ : ਪੀਯੂਸ਼ ਗੋਇਲ

ਸਰਕਾਰ ਵਿਸ਼ਵ ਪੱਧਰ ‘ਤੇ ਪ੍ਰਤੀਯੋਗੀ, ਨਵੀਨਤਾ-ਸੰਚਾਲਿਤ ਫਾਰਮਾ ਸੈਕਟਰ ਬਣਾਉਣ ਲਈ ਵਚਨਬੱਧ : ਪੀਯੂਸ਼ ਗੋਇਲ

2 hours ago
ਕਾਂਗੋ ਵਿੱਚ ਪੁਸ਼ਟੀ ਕੀਤੇ ਗਏ ਈਬੋਲਾ ਦੇ ਕੇਸ 3200 ਤੋਂ ਪਾਰ ; ਬਿਮਾਰੀ ਦਾ ਪ੍ਰਕੋਪ ਲਗਾਤਾਰ ਜਾਰੀ

ਕਾਂਗੋ ਵਿੱਚ ਪੁਸ਼ਟੀ ਕੀਤੇ ਗਏ ਈਬੋਲਾ ਦੇ ਕੇਸ 3200 ਤੋਂ ਪਾਰ ; ਬਿਮਾਰੀ ਦਾ ਪ੍ਰਕੋਪ ਲਗਾਤਾਰ ਜਾਰੀ

2 hours ago
ਸੂਬੇ ਵਿੱਚ ਬੱਚੇ ‘ਤੇ ਹਮਲੇ ਤੋਂ ਬਾਅਦ ਅਵਾਰਾ ਕੁੱਤਿਆਂ ਦਾ ਟੀਕਾਕਰਨ ਮੁਹਿੰਮ ਤੇਜ਼

ਸੂਬੇ ਵਿੱਚ ਬੱਚੇ ‘ਤੇ ਹਮਲੇ ਤੋਂ ਬਾਅਦ ਅਵਾਰਾ ਕੁੱਤਿਆਂ ਦਾ ਟੀਕਾਕਰਨ ਮੁਹਿੰਮ ਤੇਜ਼

2 hours ago
Hindi News
English News
Tuesday, July 28, 2026
No Result
View All Result
32 °c
Chandigarh
31 ° Wed
29 ° Thu
28 ° Fri
29 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਦੋ ਨਸ਼ਾ ਤਸਕਰੀ ਨੈੱਟਵਰਕਾਂ ਨਾਲ ਸਬੰਧਤ ਤਿੰਨ ਵਿਅਕਤੀ 13 ਕਿੱਲੋ ਹੈਰੋਇਨ ਸਮੇਤ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ

July 6, 2026
in ਖਬਰਾਂ, ਪੰਜਾਬ
ਦੋ ਨਸ਼ਾ ਤਸਕਰੀ ਨੈੱਟਵਰਕਾਂ ਨਾਲ ਸਬੰਧਤ ਤਿੰਨ ਵਿਅਕਤੀ 13 ਕਿੱਲੋ ਹੈਰੋਇਨ ਸਮੇਤ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ

ਦੋ ਨਸ਼ਾ ਤਸਕਰੀ ਨੈੱਟਵਰਕਾਂ ਨਾਲ ਸਬੰਧਤ ਤਿੰਨ ਵਿਅਕਤੀ 13 ਕਿੱਲੋ ਹੈਰੋਇਨ ਸਮੇਤ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ
— ਗ੍ਰਿਫ਼ਤਾਰ ਮੁਲਜ਼ਮ ਹੈਰੋਇਨ ਦੀਆਂ ਖੇਪਾਂ ਹਾਸਲ ਕਰਕੇ ਅੱਗੇ ਪੰਜਾਬ ਭਰ ਵਿੱਚ ਵੱਖ-ਵੱਖ ਪਾਰਟੀਆਂ ਨੂੰ ਕਰਦੇ ਸਨ ਸਪਲਾਈ: ਡੀਜੀਪੀ ਗੌਰਵ ਯਾਦਵ
— ਪੁਲਿਸ ਟੀਮਾਂ ਨੇ ਮੁਲਜ਼ਮਾਂ ਵੱਲੋਂ ਨਸ਼ਾ ਤਸਕਰੀ ਲਈ ਵਰਤੀ ਜਾ ਰਹੀ ਹੁੰਡਈ ਵਰਨਾ ਕਾਰ ਵੀ ਕੀਤੀ ਜ਼ਬਤ

ਚੰਡੀਗੜ੍ਹ/ਅੰਮ੍ਰਿਤਸਰ, 6 ਜੁਲਾਈ (ਵਿਸ਼ਵ ਵਾਰਤਾ);- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਦੌਰਾਨ ਵੱਡੀ ਸਫ਼ਲਤਾ ਹਾਸਲ ਕਰਦਿਆਂ ਕਾਊਂਟਰ ਇੰਟੈਲੀਜੈਂਸ (ਸੀਆਈ) ਅੰਮ੍ਰਿਤਸਰ ਨੇ ਦੋ ਨਸ਼ਾ ਤਸਕਰੀ ਨੈੱਟਵਰਕਾਂ ਦਾ ਪਰਦਾਫਾਸ਼ ਕਰਕੇ ਤਿੰਨ ਵਿਅਕਤੀਆਂ ਨੂੰ 13 ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ । ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਅਕਾਸ਼ਦੀਪ ਸਿੰਘ ਵਾਸੀ ਖੇਮਕਰਨ (ਤਰਨ ਤਾਰਨ), ਜੋ ਮੌਜੂਦਾ ਸਮੇਂ ਕੰਬੋਜ ਅੰਮ੍ਰਿਤਸਰ ਦੇ ਖੇਰਾਬਾਦ ਵਿਖੇ ਰਹਿ ਰਿਹਾ ਸੀ; ਮੰਗਲ ਸਿੰਘ ਅਤੇ ਬਲਜੀਤ ਸਿੰਘ, ਦੋਵੇਂ ਵਾਸੀ ਪਿੰਡ ਭੋਡੀਵਾਲਾ, ਮੋਗਾ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਤੋਂ ਇਲਾਵਾ ਮੁਲਜ਼ਮਾਂ ਵੱਲੋਂ ਨਸ਼ਾ ਤਸਕਰੀ ਲਈ ਵਰਤੀ ਜਾ ਰਹੀ ਹੁੰਡਈ ਵਰਨਾ ਕਾਰ, ਜਿਸਦਾ ਰਜਿਸਟ੍ਰੇਸ਼ਨ ਨੰਬਰ ਯੂਪੀ-14-ਡੀਐਲ-0324 ਹੈ, ਵੀ ਜ਼ਬਤ ਕਰ ਲਈ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਗ੍ਰਿਫ਼ਤਾਰ ਮੁਲਜ਼ਮ ਵੱਖ-ਵੱਖ ਥਾਵਾਂ ਤੋਂ ਹੈਰੋਇਨ ਦੀਆਂ ਖੇਪਾਂ ਹਾਸਲ ਕਰਕੇ ਇਨ੍ਹਾਂ ਨੂੰ ਅੱਗੇ ਪੰਜਾਬ ਭਰ ਵਿੱਚ ਵੱਖ-ਵੱਖ ਪਾਰਟੀਆਂ ਨੂੰ ਸਪਲਾਈ ਕਰਦੇ ਸਨ।

ਪਹਿਲੇ ਆਪਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਸੀਆਈ ਅੰਮ੍ਰਿਤਸਰ ਦੀਆਂ ਪੁਲਿਸ ਟੀਮਾਂ ਨੂੰ ਪੁਖਤਾ ਸੂਚਨਾ ਮਿਲੀ ਸੀ ਕਿ ਸ਼ੱਕੀ ਅਕਾਸ਼ਦੀਪ ਕੋਲ ਹੈਰੋਇਨ ਦੀ ਵੱਡੀ ਖੇਪ ਪਹੁੰਚੀ ਹੈ। ਇਸ ‘ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਟੀਮ ਨੇ ਅਕਾਸ਼ਦੀਪ ਸਿੰਘ ਦੇ ਖੇਰਾਬਾਦ, ਅੰਮ੍ਰਿਤਸਰ ਸਥਿਤ ਘਰ ਵਿਖੇ ਛਾਪਾ ਮਾਰਿਆ ਅਤੇ ਉਸ ਕੋਲੋਂ 8 ਕਿੱਲੋ ਹੈਰੋਇਨ ਬਰਾਮਦ ਕਰ ਲਈ।

ਉਨ੍ਹਾਂ ਦੱਸਿਆ ਕਿ ਪੁਖਤਾ ਜਾਣਕਾਰੀ ‘ਤੇ ਆਧਾਰਚ ਇੱਕ ਹੋਰ ਕਾਰਵਾਈ, ਜਿਸ ਸਬੰਧੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੋ ਨਸ਼ਾ ਤਸਕਰ ਆਪਣੀ ਵਰਨਾ ਕਾਰ ਵਿੱਚ ਨਸ਼ੇ ਦੀ ਖੇਪ ਸਪਲਾਈ ਕਰਨ ਜਾ ਰਹੇ ਹਨ, ਸੀਆਈ ਅੰਮ੍ਰਿਤਸਰ ਦੀ ਟੀਮ ਨੇ ਅੰਮ੍ਰਿਤਸਰ-ਝਬਾਲ ਜੀ.ਟੀ. ਰੋਡ ‘ਤੇ ਨਾਕਾਬੰਦੀ ਕਰਕੇ ਵਰਨਾ ਕਾਰ ਨੂੰ ਰੋਕ ਲਿਆ, ਜਿਸ ਵਿੱਚ ਮੰਗਲ ਸਿੰਘ ਅਤੇ ਬਲਜੀਤ ਸਿੰਘ ਬੈਠੇ ਸਨ। ਉਨ੍ਹਾਂ ਦੱਸਿਆ ਕਿ ਵਾਹਨ ਦੀ ਤਲਾਸ਼ੀ ਦੌਰਾਨ ਕਾਰ ਵਿੱਚੋਂ 5 ਕਿੱਲੋ ਹੈਰੋਇਨ ਬਰਾਮਦ ਹੋਈ।

ਡੀਜੀਪੀ ਨੇ ਕਿਹਾ ਕਿ ਦੋਵਾਂ ਮਾਮਲਿਆਂ ਵਿੱਚ ਹੋਰ ਮੁਲਜ਼ਮਾਂ ਦੀ ਪਛਾਣ ਅਤੇ ਪੂਰੀ ਸਪਲਾਈ ਚੇਨ ਦਾ ਪਰਦਾਫਾਸ਼ ਕਰਨ ਲਈ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਸਬੰਧੀ ਥਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ), ਅੰਮ੍ਰਿਤਸਰ ਵਿਖੇ ਦੋ ਵੱਖ-ਵੱਖ ਮੁਕੱਦਮੇ— ਐਨਡੀਪੀਐਸ ਐਕਟ ਦੀਆਂ ਧਾਰਾਵਾਂ 21 ਅਤੇ 29 ਤਹਿਤ ਐਫਆਈਆਰ ਨੰਬਰ 42 ਮਿਤੀ 06-07-2026 ਅਤੇ ਐਨਡੀਪੀਐਸ ਐਕਟ ਦੀਆਂ ਧਾਰਾਵਾਂ 21, 25 ਅਤੇ 29 ਤਹਿਤ ਐਫਆਈਆਰ ਨੰਬਰ 43 ਮਿਤੀ 06-07-2026 ਦਰਜ ਕੀਤੇ ਗਏ ਹਨ।

Tags: BREAKING NEWSLatest Punjab news in PunjabiPUNJABpunjab newstop headlines in PunjabiWISHAVWARTA.IN
Share199Tweet125SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਮਾਈਨਿੰਗ ਵਿਭਾਗ ਵੱਲੋਂ ਛੇ ਗੈਰ-ਕਾਨੂੰਨੀ ਮਾਈਨਿੰਗ ਸਾਈਟਾਂ ਤੇ ਸਖ਼ਤ ਕਾਰਵਾਈ, ਕਈ ਐੱਫ.ਆਈ.ਆਰ. ਦਰਜ

ਮਾਈਨਿੰਗ ਵਿਭਾਗ ਵੱਲੋਂ ਛੇ ਗੈਰ-ਕਾਨੂੰਨੀ ਮਾਈਨਿੰਗ ਸਾਈਟਾਂ ਤੇ ਸਖ਼ਤ ਕਾਰਵਾਈ, ਕਈ ਐੱਫ.ਆਈ.ਆਰ. ਦਰਜ

by Ankit
July 28, 2026
0

ਮਾਈਨਿੰਗ ਵਿਭਾਗ ਵੱਲੋਂ ਛੇ ਗੈਰ-ਕਾਨੂੰਨੀ ਮਾਈਨਿੰਗ ਸਾਈਟਾਂ ਤੇ ਸਖ਼ਤ ਕਾਰਵਾਈ, ਕਈ ਐੱਫ.ਆਈ.ਆਰ. ਦਰਜ ਜੁਲਾਈ ਦੌਰਾਨ ਕੀਤੀਆਂ ਪੜਤਾਲਾਂ ਵਿੱਚ 12.79 ਲੱਖ...

ਲੁਧਿਆਣਾ ਵਿਖੇ ਬਣਾਈ ਜਾਵੇਗੀ ਫੁੱਲਾਂ ਦੀ ਵਿਸ਼ਵ ਪੱਧਰੀ ਮੰਡੀ: ਹਰਚੰਦ ਸਿੰਘ ਬਰਸਟ

ਲੁਧਿਆਣਾ ਵਿਖੇ ਬਣਾਈ ਜਾਵੇਗੀ ਫੁੱਲਾਂ ਦੀ ਵਿਸ਼ਵ ਪੱਧਰੀ ਮੰਡੀ: ਹਰਚੰਦ ਸਿੰਘ ਬਰਸਟ

by Ankit
July 28, 2026
0

ਲੁਧਿਆਣਾ ਵਿਖੇ ਬਣਾਈ ਜਾਵੇਗੀ ਫੁੱਲਾਂ ਦੀ ਵਿਸ਼ਵ ਪੱਧਰੀ ਮੰਡੀ: ਹਰਚੰਦ ਸਿੰਘ ਬਰਸਟ --- ਫੁੱਲਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ...

ਅਗਸਤ ਮਹੀਨੇ ਵਿੱਚ 14 ਦਿਨ ਬੰਦ ਰਹਿਣਗੇ ਬੈਂਕ, ਪੜ੍ਹੋ ਸੂਚੀ

ਅਗਸਤ ਮਹੀਨੇ ਵਿੱਚ 14 ਦਿਨ ਬੰਦ ਰਹਿਣਗੇ ਬੈਂਕ, ਪੜ੍ਹੋ ਸੂਚੀ

by Navjot
July 28, 2026
0

ਅਗਸਤ ਮਹੀਨੇ ਵਿੱਚ 14 ਦਿਨ ਬੰਦ ਰਹਿਣਗੇ ਬੈਂਕ, ਪੜ੍ਹੋ ਸੂਚੀ   ਚੰਡੀਗੜ੍ਹ, 28 ਜੁਲਾਈ(ਵਿਸ਼ਵ ਵਾਰਤਾ) ਜੇਕਰ ਤੁਹਾਡੇ ਕੋਲ ਅਗਸਤ ਵਿੱਚ...

ਆਮ ਆਦਮੀ ਪਾਰਟੀ ਨੇ ਕੀਤੀਆਂ ਨਵੀਂਆਂ ਨਿਯੁਕਤੀਆਂ ; ਪੜ੍ਹੋ ਸੂਚੀ

ਆਮ ਆਦਮੀ ਪਾਰਟੀ ਨੇ ਕੀਤੀਆਂ ਨਵੀਂਆਂ ਨਿਯੁਕਤੀਆਂ ; ਪੜ੍ਹੋ ਸੂਚੀ

by Navjot
July 28, 2026
0

ਆਮ ਆਦਮੀ ਪਾਰਟੀ ਨੇ ਕੀਤੀਆਂ ਨਵੀਂਆਂ ਨਿਯੁਕਤੀਆਂ ; ਪੜ੍ਹੋ ਸੂਚੀ   ਚੰਡੀਗੜ੍ਹ, 28 ਜੁਲਾਈ(ਵਿਸ਼ਵ ਵਾਰਤਾ)  ਆਮ ਆਦਮੀ ਪਾਰਟੀ ਨੇ ਪੰਜਾਬ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਮਾਈਨਿੰਗ ਵਿਭਾਗ ਵੱਲੋਂ ਛੇ ਗੈਰ-ਕਾਨੂੰਨੀ ਮਾਈਨਿੰਗ ਸਾਈਟਾਂ ਤੇ ਸਖ਼ਤ ਕਾਰਵਾਈ, ਕਈ ਐੱਫ.ਆਈ.ਆਰ. ਦਰਜ

ਮਾਈਨਿੰਗ ਵਿਭਾਗ ਵੱਲੋਂ ਛੇ ਗੈਰ-ਕਾਨੂੰਨੀ ਮਾਈਨਿੰਗ ਸਾਈਟਾਂ ਤੇ ਸਖ਼ਤ ਕਾਰਵਾਈ, ਕਈ ਐੱਫ.ਆਈ.ਆਰ. ਦਰਜ

by Ankit
July 28, 2026
0

ਮਾਈਨਿੰਗ ਵਿਭਾਗ ਵੱਲੋਂ ਛੇ ਗੈਰ-ਕਾਨੂੰਨੀ ਮਾਈਨਿੰਗ ਸਾਈਟਾਂ ਤੇ ਸਖ਼ਤ ਕਾਰਵਾਈ, ਕਈ ਐੱਫ.ਆਈ.ਆਰ. ਦਰਜ ਜੁਲਾਈ ਦੌਰਾਨ ਕੀਤੀਆਂ ਪੜਤਾਲਾਂ ਵਿੱਚ 12.79 ਲੱਖ...

Most Popular

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮੋਹਾਲੀ ਵੱਲੋਂ 16 ਜੁਲਾਈ 2026 ਨੂੰ ਲਾਇਆ ਜਾਵੇਗਾ ਰੋਜ਼ਗਾਰ ਕੈਂਪ

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮੋਹਾਲੀ ਵੱਲੋਂ 16 ਜੁਲਾਈ 2026 ਨੂੰ ਲਾਇਆ ਜਾਵੇਗਾ ਰੋਜ਼ਗਾਰ ਕੈਂਪ

by Ankit
2 weeks ago
0

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮੋਹਾਲੀ ਵੱਲੋਂ 16 ਜੁਲਾਈ 2026 ਨੂੰ ਲਾਇਆ ਜਾਵੇਗਾ ਰੋਜ਼ਗਾਰ ਕੈਂਪ ਸਾਹਿਬਜ਼ਾਦਾ ਅਜੀਤ ਸਿੰਘ ਨਗਰ, 15...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 