ਰੱਖੜੀ ਮੌਕੇ ਬੈਂਕ ਖੁੱਲ੍ਹੇ ਰਹਿਣਗੇ ਜਾਂ ਬੰਦ? ਘਰੋਂ ਜਾਣ ਤੋਂ ਪਹਿਲਾਂ ਪੜ੍ਹੋ ਵੱਡੀ ਅਪਡੇਟ
ਨਵੀ ਦਿੱਲੀ , 27 ਅਗਸਤ 2026 (ਵਿਸ਼ਵ ਵਾਰਤਾ) : ਰੱਖੜੀ ਭੈਣ-ਭਰਾ ਦੇ ਪਿਆਰ ਅਤੇ ਆਪਸੀ ਰਿਸ਼ਤੇ ਨੂੰ ਮਜ਼ਬੂਤ ਕਰਨ ਦਾ ਖ਼ਾਸ ਤਿਉਹਾਰ ਹੈ। ਇਸ ਦਿਨ ਭੈਣ ਭਰਾ ਦੇ ਗੁੱਟ ‘ਤੇ ਰੱਖੜੀ ਬੰਨ੍ਹਦੀ ਹੈ ਅਤੇ ਭਰਾ ਦੀ ਖ਼ੁਸ਼ਹਾਲੀ ਤੇ ਲੰਮੀ ਉਮਰ ਦੀ ਕਾਮਨਾ ਕਰਦੀ ਹੈ।
ਕੱਲ੍ਹ ਸ਼ੁੱਕਰਵਾਰ ਨੂੰ ਜ਼ਿਆਦਾਤਰ ਬੈਂਕ ਰੱਖੜੀ ਦੇ ਤਿਓਹਾਰ ਕਰਕੇ ਬੰਦ ਰਹਿਣਗੇ। ਹਾਲਾਂਕਿ, ਕਈ ਅਜਿਹੇ ਸੂਬੇ ਵੀ ਹਨ ਜਿੱਥੇ ਬੈਂਕ ਬੰਦ ਨਹੀਂ ਹੋਣਗੇ। ਕਈ ਰਾਜਾਂ ਵਿੱਚ ਰੱਖੜੀ ਕਰਕੇ ਬੈਂਕਾਂ ਦੀ ਛੁੱਟੀ ਨਹੀਂ ਹੈ। ਜੇਕਰ ਤੁਸੀਂ ਕੱਲ੍ਹ ਬੈਂਕ ਜਾ ਕੇ ਆਪਣਾ ਕੰਮ ਨਿਪਟਾਉਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਜਾਣ ਲਵੋ ਕਿ ਤੁਹਾਡੇ ਸੂਬੇ ਵਿੱਚ ਬੈਂਕ ਖੁੱਲ੍ਹੇ ਹਨ ਜਾਂ ਬੰਦ?
ਦੱਸ ਦਈਏ ਕਿ ਗੁਜਰਾਤ, ਮੱਧ ਪ੍ਰਦੇਸ਼, ਉੱਤਰਾਖੰਡ, ਸਿੱਕਮ, ਰਾਜਸਥਾਨ, ਜੰਮੂ-ਕਸ਼ਮੀਰ, ਉੱਤਰ ਪ੍ਰਦੇਸ਼, ਕੇਰਲ ਅਤੇ ਹਿਮਾਚਲ ਪ੍ਰਦੇਸ਼ ਵਿੱਚ ਰੱਖੜੀ ਕਾਰਨ ਬੈਂਕ ਬੰਦ ਰਹਿਣਗੇ। ਇਸ ਤੋਂ ਇਲਾਵਾ ਕੇਰਲ ਅਤੇ ਸਿੱਕਮ ਵਿੱਚ ਵੀ ਬੈਂਕ ਬੰਦ ਰਹਿਣਗੇ। ਇੱਥੇ ਬੈਂਕ ਪਾਂਗ-ਲਹਾਬਸੋਲ, ਸ਼੍ਰੀ ਨਾਰਾਇਣ ਗੁਰੂ ਜਯੰਤੀ ਅਤੇ ਅਯੰਕਾਲੀ ਜਯੰਤੀ ਵਰਗੇ ਸਥਾਨਕਤਿਉਹਾਰਾਂ ਕਰਕੇ ਬੰਦ ਰਹਿਣਗੇ।
ਕੱਲ੍ਹ ਸ਼ੁੱਕਰਵਾਰ 28 ਅਗਸਤ ਨੂੰ ਅਗਰਤਲਾ, ਆਈਜ਼ੋਲ, ਮਹਾਰਾਸ਼ਟਰ, ਕਰਨਾਟਕ, ਓਡੀਸ਼ਾ, ਚੰਡੀਗੜ੍ਹ, ਤਾਮਿਲਨਾਡੂ, ਅਸਾਮ, ਮਨੀਪੁਰ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਪੱਛਮੀ ਬੰਗਾਲ, ਗੋਆ, ਬਿਹਾਰ, ਝਾਰਖੰਡ, ਮੇਘਾਲਿਆ ਅਤੇ ਆਂਧਰਾ ਪ੍ਰਦੇਸ਼ ਵਿੱਚ ਬੈਂਕ ਖੁੱਲ੍ਹੇ ਰਹਿਣਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























