Apple ਨੇ ਦਿੱਤਾ ਵੱਡਾ ਝਟਕਾ! iPhone ਦੀਆਂ ਕੀਮਤਾਂ ‘ਚ ਹੋਇਆ ਇਜ਼ਾਫਾ
ਨਵੀ ਦਿੱਲੀ, 20 ਜੁਲਾਈ (ਵਿਸ਼ਵ ਵਾਰਤਾ) – ਐਪਲ ਨੇ ਆਈਫੋਨਸ ਦੀ ਕੀਮਤ ਵਿੱਚ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ। ਅਮਰੀਕੀ ਟੈੱਕ ਕੰਪਨੀ ਨੇ ਪਿਛਲੇ ਦਿਨੀਂ ਹੀ ਮੈਕਬੁੱਕ ਅਤੇ ਆਈਪੈਡ ਵਰਗੇ ਡਿਵਾਈਸਾਂ ਦੀਆਂ ਕੀਮਤਾਂ ਵਿਸ਼ਵ ਪੱਧਰ ‘ਤੇ ਵਧਾਈਆਂ ਹਨ। ਹੁਣ ਕੰਪਨੀ ਨੇ ਆਈਫੋਨ 17 ਸੀਰੀਜ਼ (iPhone 17 series), ਆਈਫੋਨ 16 (iPhone 16) ਅਤੇ ਆਈਫੋਨ ਏਅਰ (iPhone Air) ਦੀ ਕੀਮਤ ਵਧਾ ਦਿੱਤੀ ਹੈ।
ਦੱਸ ਦਈਏ ਕਿ ਐਪਲ ਆਈਫੋਨ ਦੀਆਂ ਕੀਮਤਾਂ ਵਿੱਚ ਵਾਧਾ ਸਿਰਫ਼ ਜਾਪਾਨ ਵਿੱਚ ਹੋਇਆ ਹੈ। ਕੰਪਨੀ ਨੇ ਭਾਰਤ ਜਾਂ ਹੋਰ ਦੇਸ਼ਾਂ ਵਿੱਚ ਆਈਫੋਨ ਦੀ ਕੀਮਤ ਵਧਾਉਣ ਦਾ ਫਿਲਹਾਲ ਕੋਈ ਐਲਾਨ ਨਹੀਂ ਕੀਤਾ ਹੈ।
ਐਪਲ ਨੇ ਜਾਪਾਨ ਵਿੱਚ ਆਈਫੋਨ ਦੀ ਕੀਮਤ ਵਿੱਚ 8 ਤੋਂ 11.3 ਫੀਸਦੀ ਤੱਕ ਦਾ ਵਾਧਾ ਕੀਤਾ ਹੈ। ਐਪਲ ਨੇ iPhone 16 ਸੀਰੀਜ਼ ਨੂੰ 79,900 ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਲਾਂਚ ਕੀਤਾ ਸੀ। iPhone 17 ਸੀਰੀਜ਼ ਦੇ ਆਉਣ ਤੋਂ ਬਾਅਦ ਇਹ 69,900 ਰੁਪਏ ਵਿੱਚ ਮਿਲ ਰਿਹਾ ਸੀ। iPhone 16 ਨੂੰ ਹੁਣ ਜਾਪਾਨ ਵਿੱਚ 1,21,800 ਯੇਨ ਯਾਨੀ ਲਗਭਗ 72,150 ਰੁਪਏ ਦੀ ਸ਼ੁਰੂਆਤੀ ਕੀਮਤ ਵਿੱਚ ਖਰੀਦਿਆ ਜਾ ਸਕਦਾ ਹੈ।
iPhone 17 Pro Max ਨੂੰ ਜਾਪਾਨ ਵਿੱਚ 2,14,800 ਯੇਨ ਯਾਨੀ ਲਗਭਗ 1,27,250 ਰੁਪਏ ਦੀ ਸ਼ੁਰੂਆਤੀ ਕੀਮਤ ਵਿੱਚ ਖਰੀਦਿਆ ਜਾ ਸਕਦਾ ਹੈ। ਇਸ ਨੂੰ 1,94,800 ਯੇਨ ਯਾਨੀ ਲਗਭਗ 1,15,400 ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਲਾਂਚ ਕੀਤਾ ਗਿਆ ਸੀ। ਫੋਨ ਦੀ ਕੀਮਤ ਵਿੱਚ 10.3% ਦਾ ਵਾਧਾ ਕੀਤਾ ਗਿਆ ਹੈ।
iPhone 17 Pro ਨੂੰ ਜਾਪਾਨ ਵਿੱਚ 1,94,800 ਯੇਨ ਯਾਨੀ ਲਗਭਗ 1,15,400 ਰੁਪਏ ਦੀ ਸ਼ੁਰੂਆਤੀ ਕੀਮਤ ਵਿੱਚ ਖਰੀਦਿਆ ਜਾ ਸਕਦਾ ਹੈ। ਇਸ ਨੂੰ 1,79,800 ਯੇਨ ਯਾਨੀ ਲਗਭਗ 1,06,500 ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਲਾਂਚ ਕੀਤਾ ਗਿਆ ਸੀ। ਇਸ ਦੀ ਕੀਮਤ ਵਿੱਚ 8.3% ਦਾ ਵਾਧਾ ਕੀਤਾ ਗਿਆ ਹੈ।
iPhone Air ਨੂੰ ਜਾਪਾਨ ਵਿੱਚ ਹੁਣ 1,77,800 ਯੇਨ ਯਾਨੀ ਲਗਭਗ 1,05,300 ਰੁਪਏ ਦੀ ਸ਼ੁਰੂਆਤੀ ਕੀਮਤ ਵਿੱਚ ਖਰੀਦਿਆ ਜਾ ਸਕਦਾ ਹੈ। ਇਸ ਨੂੰ 1,59,800 ਯੇਨ ਯਾਨੀ ਲਗਭਗ 94,672 ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਲਾਂਚ ਕੀਤਾ ਗਿਆ ਸੀ। ਇਸ ਦੀ ਕੀਮਤ ਵਿੱਚ 11.3% ਦਾ ਵਾਧਾ ਕੀਤਾ ਗਿਆ ਹੈ।






















