Andhra Pradesh: ਡੰਪਰ ਨਾਲ ਟਕਰਾ ਕੇ ਬੱਸ ਨੂੰ ਲੱਗੀ ਅੱਗ: 14 ਸਵਾਰੀਆਂ ਜ਼ਿੰਦਾ ਸੜੀਆਂ
– 23 ਸਵਾਰੀਆਂ ਜ਼ਖਮੀ; 3 ਘੰਟਿਆਂ ਬਾਅਦ ਅੱਗ ‘ਤੇ ਪਾਇਆ ਗਿਆ ਕਾਬੂ
ਆਂਧਰਾ ਪ੍ਰਦੇਸ਼, 26 ਮਾਰਚ 2026 (ਵਿਸ਼ਵ ਵਾਰਤਾ) – ਆਂਧਰਾ ਪ੍ਰਦੇਸ਼ ਦੇ ਮਾਰਕਪੁਰਮ ਜ਼ਿਲ੍ਹੇ ਦੇ ਰਾਏਵਰਮ ਨੇੜੇ ਵੀਰਵਾਰ ਨੂੰ ਇੱਕ ਸੜਕ ਹਾਦਸਾ ਵਾਪਰਿਆ। ਇੱਕ ਨਿੱਜੀ ਯਾਤਰਾ ਬੱਸ ਡੰਪਰ ਨਾਲ ਟਕਰਾ ਗਈ। ਟੱਕਰ ਤੋਂ ਤੁਰੰਤ ਬਾਅਦ ਬੱਸ ਨੂੰ ਅੱਗ ਲੱਗ ਗਈ। ਇਸ ਵਿੱਚ ਸਵਾਰ 14 ਯਾਤਰੀ ਜ਼ਿੰਦਾ ਸੜ ਗਏ ਅਤੇ 23 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਹਰੀਕ੍ਰਿਸ਼ਨ ਟ੍ਰੈਵਲਜ਼ ਬੱਸ ਤੇਲੰਗਾਨਾ ਦੇ ਨਿਰਮਲ ਤੋਂ ਨੇਲੋਰ ਜਾ ਰਹੀ ਸੀ। ਇਹ ਹਾਦਸਾ ਸਵੇਰੇ 6:00 ਵਜੇ ਦੇ ਕਰੀਬ ਹੋਇਆ। ਲਗਭਗ ਤਿੰਨ ਘੰਟਿਆਂ ਦੇ ਬਾਅਦ ਅੱਗ ‘ਤੇ ਕਾਬੂ ਪਾ ਲਿਆ ਗਿਆ।
ਮਾਰਕਪੁਰਮ ਦੇ ਪੁਲਿਸ ਸੁਪਰਡੈਂਟ ਵੀ. ਹਰਸ਼ਵਰਧਨ ਰਾਜੂ ਨੇ ਕਿਹਾ ਕਿ ਡੰਪਰ ਡਰਾਈਵਰ ਸਮੇਤ 23 ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਬੱਸ ਵਿੱਚ 35 ਤੋਂ ਵੱਧ ਯਾਤਰੀ ਸਵਾਰ ਸਨ। ਹਾਦਸਾ ਕਿਵੇਂ ਵਾਪਰਿਆ ਜਾਂਚ ਜਾਰੀ ਹੈ। ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਮੌਤਾਂ ‘ਤੇ ਦੁੱਖ ਪ੍ਰਗਟ ਕੀਤਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























