Amritsar : ਸ੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਨੇ ਕਿਸਾਨੀ ਅੰਦੋਲਨ ਬਾਰੇ ਆਖੀ ਵੱਡੀ ਗੱਲ
ਅੰਮ੍ਰਿਤਸਰ, 17 ਦਸੰਬਰ(ਵਿਸ਼ਵ ਵਾਰਤਾ) :- ਖਨੌਰੀ ਬਾਰਡਰ ਤੇ ਸੰਘਰਸ਼ਸ਼ੀਲ ਕਿਸਾਨਾਂ ਅਤੇ ਜਗਜੀਤ ਸਿੰਘ ਡੱਲੇਵਾਲ ਦੀ ਵਿਗੜਦੀ ਸਿਹਤ ਸੰਬੰਧੀ ਅੱਜ ਸ੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਵੱਲੋਂ ਵੱਡਾ ਬਿਆਨ ਦਿੰਦਿਆਂ ਆਖਿਆ ਕਿ ਡੱਲੇਵਾਲ ਵਰਗੇ ਕਿਸਾਨ ਆਗੂਆਂ ਦੇ ਹੱਕ ਵਿਚ ਨਿਤਰਣ ਦੀ ਅੱਜ ਲੋੜ ਨਾ ਕਿ ਜਦੋਂ ਉਹ ਜਿੰਦਗੀ ਦੀ ਜੰਗ ਹਾਰ ਜਾਣ ਉਦੋਂ। ਜੇਕਰ ਅਸੀਂ ਸਹੀ ਮਾਹਿਨੇ ਵਿਚ ਕਿਸਾਨ ਹਿਤੈਸ਼ੀ ਹਾਂ ਤੇ ਸਾਨੂੰ ਨਿਸੰਕੋਚ ਖਨੌਰੀ ਬਾਰਡਰ ਤੋਂ ਇਲਾਵਾ ਦੂਜੇ ਰਸਤੇ ਅਖਤਿਆਰ ਕਰ ਦਿੱਲੀ ਵੱਲ ਕੂਚ ਕਰ ਆਪਣਾ ਰੋਸ ਜਾਹਿਰ ਕਰਨਾ ਚਾਹੀਦਾ ਹੈ ਅਤੇ ਇਸ ਤੋਂ ਇਲਾਵਾ ਸਰਕਾਰਾਂ ਦਾ ਵੀ ਫਰਜ ਬਣਦਾ ਹੈ ਕੀ ਉਹ ਜਲਦ ਤੋਂ ਜਲਦ ਇਸ ਮਸਲੇ ਦਾ ਬੈਠ ਕੇ ਹੱਲ ਕਰਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























