Amritsar ਤੋਂ ਇਕ ਹੋਰ ਵੱਡੀ ਖਬਰ
– ਯਾਤਰੀ ਦੇ ਬੈਗ ‘ਚੋ ਮਿਲਿਆ ਕੁਝ ਅਜਿਹਾ; ਏਅਰਪੋਰਟ ‘ਤੇ ਮਚਿਆ ਹੜਕੰਪ
ਅੰਮ੍ਰਿਤਸਰ: ਪੰਜਾਬ ਦੇ ਅੰਮ੍ਰਿਤਸਰ (Amritsar) ‘ਚ ਬੀਤੇ ਦਿਨ ਵਾਪਰੀ ਗੋਲੀ ਦੀ ਘਟਨਾ ਤੋਂ ਬਾਅਦ ਅੱਜ ਇਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਏਅਰਪੋਰਟ ‘ਤੇ ਇਕ ਵਿਅਕਤੀ ਦੇ ਬੈਗ ਵਿਚੋਂ ਜ਼ਿੰਦਾ ਕਾਰਤੂਸ ਮਿਲੇ ਹਨ ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ‘ਤੇ ਇਕ ਯਾਤਰੀ ਕੋਲੋਂ 12 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਜਿਸ ਤੋਂ ਬਾਅਦ ਏਅਰਪੋਰਟ ‘ਤੇ ਹੜਕੰਪ ਮੱਚ ਗਿਆ
ਦੱਸਿਆ ਜਾ ਰਿਹਾ ਹੈ ਕਿ ਜਗਤਾਰ ਸਿੰਘ ਢਿੱਲੋਂ ਨਾਮਕ ਵਿਅਕਤੀ ਜਦ ਹਵਾਈ ਅੱਡੇ ’ਤੇ ਪੁੱਜਾ ਤਾਂ ਜਦ ਉਸ ਦੇ ਹੱਥ ਵਿਚ ਫੜੇ ਬੈਗ ਦੀ ਸਕਰੀਨਿੰਗ ਕੀਤੀ ਤਾਂ ਇਸ ਵਿਚੋਂ ਜ਼ਿੰਦਾ 12 ਕਾਰਤੂਸ ਬਰਾਮਦ ਹੋਏ। ਇਸ ਉਪਰੰਤ ਉਸਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/























