Amrinder ਗਿੱਲ ਦੀ ਨਵੀ ਪੰਜਾਬੀ ਫਿਲਮ “ਚੱਲ ਮੇਰਾ ਪੁੱਤ 4” ਭਾਰਤ ‘ਚ ਬੈਨ!
– ਜਾਣੋ ਭਾਰਤ ਕਿਉਂ ਫਿਲਮ ਦੇ ਰਿਲੀਜ਼ ਹੋਣ ‘ਤੇ ਲੱਗੀ ਰੋਕ

ਚੰਡੀਗੜ੍ਹ, 19 ਜੁਲਾਈ (ਵਿਸ਼ਵ ਵਾਰਤਾ): ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ (Amrinder) ਦੇ ਵੱਲੋਂ ‘ਚੱਲ ਮੇਰਾ ਪੁੱਤ’ ਫਿਲਮ ਦਾ ਚੌਥਾ ਪਾਰਟ ਯਾਨੀ ਕਿ ‘ਚੱਲ ਮੇਰਾ ਪੁੱਤ 4’ ਦੇ ਰਿਲੀਜ਼ ਦੇ ਐਲਾਨ ਤੋਂ ਬਾਅਦ ਫੈਨਜ਼ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਸਨ। ਇਹ ਫ਼ਿਲਮ 1 ਅਗਸਤ ਨੂੰ ਵਿਸ਼ਵ-ਭਰ ‘ਚ ਰਿਲੀਜ਼ ਕੀਤੀ ਜਾ ਰਹੀ ਹੈ। ਪਰ ਇਸ ਵਿਚਾਲੇ ਹੀ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਭਾਰਤ ‘ਚ ਇਸ ਫਿਲਮ ‘ਤੇ ਰੋਕ ਲਗਾ ਦਿੱਤੀ ਗਈ ਹੈ।
ਮੀਡੀਆ ਰਿਪੋਰਟਸ ਮੁਤਾਬਿਕ ਇਸ ਫਿਲਮ ‘ਚ ਪਾਕਿਸਤਾਨੀ ਚਿਹਰਿਆਂ ਦੇ ਹੋਣ ਕਾਰਨ ਇਹ ਫਿਲਮ ਭਾਰਤ ਚ ਰਿਲੀਜ਼ ਨਹੀਂ ਹੋਵੇਗੀ। ਲੰਦਨ ਦੀਆਂ ਖੂਬਸੂਰਤ ਵੱਖ-ਵੱਖ ਲੋਕੋਸ਼ਨਜ ‘ਤੇ ਫਿਲਮਾਂਈ ਗਈ ਇਸ ਫਿਲਮ ‘ਚ ਅਮਰਿੰਦਰ ਗਿੱਲ ਤੇ ਸਿੰਮੀ ਚਾਹਲ ਤੋਂ ਇਲਾਵਾ ਗੁਰਸ਼ਬਦ ਅਤੇ ਹਰਦੀਪ ਗਿੱਲ ਵੀ ਹਨ। ਹੁਣ ਭਾਰਤ ਚ ਬੈਨ ਹੋਣ ਕਾਰਨ ਇਹ ਫਿਲਮ ਸਿਰਫ ਵਿਦੇਸ਼ਾਂ ‘ਚ ਹੀ ਰਿਲੀਜ਼ ਹੋਵੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























