Amit Shah 4 ਜਨਵਰੀ ਤੋਂ ਤਾਮਿਲਨਾਡੂ ਦੇ ਦੋ ਦਿਨਾਂ ਦੌਰੇ ‘ਤੇ
ਨਵੀ ਦਿੱਲੀ, 1 ਜਨਵਰੀ (ਵਿਸ਼ਵ ਵਾਰਤਾ): ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) 4 ਜਨਵਰੀ ਤੋਂ ਤਾਮਿਲਨਾਡੂ ਦੇ ਦੋ ਦਿਨਾਂ ਦੌਰੇ ‘ਤੇ ਹੋਣਗੇ। ਇਸ ਦੌਰਾਨ ਉਹ ਪੁਡੂਕੋਟਈ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਨੈਨਰ ਨਾਗੇਂਦਰਨ ਦੀ ਰਾਜ-ਵਿਆਪੀ ਯਾਤਰਾ ‘ਤਮਿਲਗਾਮ ਥਲਾਈ ਨਿਮੀਰਾ ਤਮਿਲਿਨ ਪਯਾਨਮ’ ਦੇ ਸਮਾਪਤੀ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ।

ਸੂਬਾ ਪ੍ਰਧਾਨ ਨੈਨਰ ਨਾਗੇਂਦਰ ਨੇ ਕਿਹਾ ਕਿ ਇਸ ਸਮਾਗਮ ਵਿੱਚ ਲਗਭਗ 50,000 ਲੋਕ ਸ਼ਾਮਲ ਹੋਣਗੇ। ਉਹ ਭਾਜਪਾ ਜ਼ਿਲ੍ਹਾ ਇਕਾਈ ਵੱਲੋਂ ਆਯੋਜਿਤ “ਮੋਦੀ ਪੋਂਗਲ” ਸਮਾਗਮ ਵਿੱਚ ਵੀ ਹਿੱਸਾ ਲੈਣਗੇ। ਇਸ ਤੋਂ ਬਾਅਦ, 5 ਜਨਵਰੀ ਨੂੰ, ਉਹ ਤਿਰੂਚਿਰਾਪੱਲੀ ਜਾਣਗੇ, ਜਿੱਥੇ ਉਹ ਸ਼੍ਰੀਰੰਗਮ ਵਿੱਚ ਸਥਿਤ ਸ਼੍ਰੀ ਰੰਗਨਾਥਸਵਾਮੀ ਮੰਦਰ ਦੇ ਦਰਸ਼ਨ ਕਰਨਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/





















